ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ: ਹਰਸ਼ ਵਰਧਨ ਨੇ ਕੋਵਿਡ-19 ਬਾਰੇ ਮੰਤਰੀ ਸਮੂਹ ਦੀ 21ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ

''ਭਾਰਤ ਨੇ ਕੋਵਿਡ-19 ਪ੍ਰਤੀ ਮਜ਼ਬੂਤ ਜਨਤਕ ਸਿਹਤ ਹੁੰਗਾਰਾ ਦਿਤਾ”

''ਸਾਨੂੰ ਆਉਂਦੇ ਤਿਉਹਾਰੀ ਮੌਸਮ ਤੇ ਸਰਦੀਆਂ ਦੇ ਮਹੀਨੇ ਦੌਰਾਨ ਕੋਵਿਡ ਉਚਿਤ ਵਿਵਹਾਰ ਪ੍ਰਤੀ ਚੇਤੰਨ ਰਹਿਣ ਦੀ ਲੋੜ ਹੈ”

Posted On: 13 OCT 2020 2:33PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਅੱਜ ਨਵੀ ਦਿਲੀ ਵਿਚ ਇਕ ਵੀਡੀਓ ਕਾਨਫਰੰਸ ਰਾਹੀਂ ਕੋਵਿਡ-19 ਬਾਰੇ ਉਚ ਪਧਰੀ ਮੰਤਰੀ ਸਮੂਹ ਦੀ 21ਵੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਉਹਨਾ ਨਾਲ ਡਾ: ਐਸ.ਜੈਸ਼ੰਕਰ ਵਿਦੇਸ਼ ਮੰਤਰੀ, ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਅਤੇ ਸ੍ਰੀ ਮਨਸੁਖ ਐਲ ਮਾਂਡਵੀਯਾ ਜਹਾਜਰਾਣੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) , ਸ੍ਰੀ ਅਸ਼ਵਨੀ ਕੁਮਾਰ ਚੌਬੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿਚ ਰਾਜ ਮੰਤਰੀ ਅਤੇ ਡਾ: ਵਿਨੋਦ ਕੇ ਪਾਲ, ਮੈਂਬਰ ਸਿਹਤ ਨੀਤੀ ਆਯੋਗ ਵੀ ਵਰਚੂਅਲੀ ਇਸ ਮੀਟਿੰਗ ਵਿਚ ਸ਼ਾਮਲ ਹੋਏ
 

ਸ਼ੁਰੂਆਤ ਵਿਚ ਡਾ: ਹਰਸ਼ ਵਰਧਨ ਨੇ ਦਿਲੋਂ ਧੰਨਵਾਦ ਕਰਦਿਆਂ ਉਹਨਾ ਸਾਰੇ ਕੋਵਿਡ ਯੋਧਿਆਂ ਨੂੰ ਸਲਾਮ ਪੇਸ਼ ਕੀਤਾ ਜੋ ਪਿਛਲੇ ਕਈ ਮਹੀਨਿਆਂ ਤੋਂ ਮਹਾਮਾਰੀ ਖਿਲਾਫ ਲਗਾਤਾਰ ਲੜਾਈ ਲੜ ਰਹੇ ਹਨ ਉਹਨਾ ਨੇ ਹੁਣ ਤੱਕ ਮਹਾਮਾਰੀ ਖਿਲਾਫ ਭਾਰਤ ਨੂੰ ਮਿਲੇ ਮਜ਼ਬੂਤ ਜਨਤਕ ਸਿਹਤ ਹੁੰਗਾਰੇ ਬਾਰੇ ਆਪਣੇ ਸਾਥੀਆਂ ਨੂੰ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਹੁਣ ਤਕ ਨਤੀਜੇ ਬਹੁਤ ਉਤਸ਼ਾਹਜਨਕ ਹਨ ''6227295 ਸਿਹਤਯਾਬ ਹੋਏ ਕੇਸਾਂ ਨਾਲ ਭਾਰਤ ਦੀ ਹੁਣ ਵਿਸ਼ਵ ਵਿਚ ਸਭ ਤੋਂ ਉਚੀ ਸਿਹਤਯਾਬ ਦਰ 86.78% ਹੋ ਗਈ ਹੈ ਮੌਤ ਦਰ ਵਿਸ਼ਵ ਵਿਚ ਸਭ ਤੋਂ ਘੱਟ 1.53% ਹੈ ਅਤੇ ਅਸੀਂ ਪਿਛਲੇ ਕੇਸਾਂ ਦੇ ਤਿੰਨ ਦਿਨਾ ਵਿਚ ਦੁਗਣਾ ਹੋਣ ਵਾਲੀ ਗਿਣਤੀ ਦੇ ਸਮੇਂ ਨੂੰ ਸਫਲਤਾਪੂਰਵਕ 74.9 ਦਿਨ ਤੇ ਲੈ ਗਏ ਹਾਂ'' I ਉਹਨਾ ਹੋਰ ਕਿਹਾ,  ''ਟੈਸਟਿੰਗ ਵਿਚ ਬੇਸ਼ੁਮਾਰ ਵਾਧਾ ਕਰਕੇ ਐਸ ਵੇਲੇ ਕੁਲ 1927 ਲਬਾਟਰੀਆਂ ਕੰਮ ਕਰ ਰਹੀਆਂ ਹਨ ਭਾਰਤ ਦੀ ਟੈਸਟਿੰਗ ਸਮਰਥਾ ਪ੍ਰਤੀ ਦਿਨ 1.5 ਮਿਲੀਅਨ ਟੈਸਟ ਤੇ ਪਹੁੰਚ ਗਈ ਹੈ I ਪਿਛਲੇ 24 ਘੰਟਿਆਂ ਦੇ ਦੌਰਾਨ 11 ਲਖ ਦੇ ਕਰੀਬ ਟੈਸਟ ਲਈ ਸੈਂਪਲ ਲਏ ਹਨ ''
ਕੇਂਦਰੀ ਸਿਹਤ ਮੰਤਰੀ ਤੇ ਮੰਤਰੀ ਸਮੂਹ ਦੇ ਚੇਅਰ ਪਰਸਨ ਨੇ ਆਪਣੀ ਚਿੰਤਾ ਦੁਹਰਾਉਂਦਿਆਂ ਹਰੇਕ ਨੂੰ ਅਪੀਲ ਕੀਤੀ ਕਿ ਉਹ ਆਉਂਦੇ ਤਿਉਹਾਰੀ ਮੌਸਮ ਤੇ ਸਰਦੀਆਂ ਦੇ ਮਹੀਨੇ ਦੌਰਾਨ ਕੋਵਿਡ ਉਚਿਤ ਵਿਵਹਾਰ ਅਪਨਾਉਣ ਜਦੋ ਕਿ ਇਸ ਬੀਮਾਰੀ ਦੇ ਵਧਣ ਦਾ ਖਦਸ਼ਾ ਹੈ ਉਹਨਾ ਕਿਹਾ, ''ਮਾਣਯੋਗ ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿਚ ਲੋਕਾਂ ਨੂੰ ਤਿਉਹਾਰ ਮਨਾਉਂਦਿਆਂ ਹੋਇਆਂ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਉਚਿਤ ਵਿਵਹਾਰ ਅਪਨਾਉਣ ਤੇ ਉਤਸ਼ਾਹਿਤ ਕਰਨ ਦੀ ਸ਼ੁਰੂਆਤ ਕੀਤੀ ਹੈ ''   
ਡਾ: ਸੁਰਜੀਤ ਕੇ ਸਿੰਘ, ਡਾਇਰੈਕਟਰ (ਐਨ.ਸੀ.ਡੀ.ਸੀ.) ਨੇ ਮਹਾਮਾਰੀ ਬਾਰੇ ਇਕ ਵਿਸਥਾਰਤ ਰਿਪੋਰਟ ਪੇਸ਼ ਕੀਤੀ ਕਿ ਕਿਵੇਂ ਡੇਟਾ ਤੇ ਅਧਾਰਤ ਸਰਕਾਰੀ ਨੀਤੀਆਂ ਨਾਲ ਭਾਰਤ ਵਿਚ ਮਹਾਮਾਰੀ ਤੇ ਕਾਬੂ ਪਾਉਣ ਲਈ ਸਹਾਇਤਾ ਮਿਲੀ ਹੈ ਉਹਨਾ ਨੇ ਮਾਮਲਿਆਂ ਦੀ ਗਿਣਤੀ, ਮੌਤਾਂ ਦੀ ਗਿਣਤੀ ਅਤੇ ਉਹਨਾ ਦੀ ਵਾਧਾ ਦਰ ਅਤੇ ਕਿਵੇਂ ਉਪਰ ਦੱਸੇ ਗਏ ਨੀਤੀਗਤ ਦਖਲਾਂ ਨਾਲ ਸੰਸਾਰ ਭਰ ਵਿਚ ਇਹ ਕਿਵੇਂ ਦੇਸ਼ ਦੇ ਹੱਕ ਵਿਚ ਰਹੇ ਹਨ ਜਦ ਕਿ ਭਾਰਤ ਦੀ ਸਿਹਤਯਾਬ ਦਰ 86.36% ਹੈ I ਉਹਨਾ ਜਾਣਕਾਰੀ ਦਿੱਤੀ ਕਿ ਦਾਦਰ ਤੇ ਨਗਰ ਹਵੇਲੀ ਅਤੇ ਦਮਨ ਦਿਓ ਵਿਚ ਭਾਰਤ ਵਿਚ ਇਹ ਸਿਹਤਯਾਬ ਦਰ ਸਭ ਤੋਂ ਵਧ 96.25% ਹੈ ਅਤੇ ਇਸ ਤੋਂ ਬਾਦ ਅੰਡੇਮਾਨ ਨਿਕੋਬਰ ਦੀਪ ਸਮੂਹ (93.98%) ਅਤੇ ਬਿਹਾਰ ਵਿਚ (93.89%) ਹੈ ਕੇਰਲ ਵਿਚ ਸਭ ਤੋਂ ਘੱਟ ਸਿਹਤਯਾਬ ਦਰ 66.31% ਹੈ ਕਿਉਂਕਿ ਹਾਲ ਹੀ ਦਿਨਾ ਵਿਚ ਓਥੇ ਕੋਵਿਡ ਮਾਮਲਿਆਂ ਦੀ ਗਿਣਤੀ ਵਿਚ ਵੱਡਾ ਉਛਾਲ ਆਇਆ ਹੈ
ਫਲੂ ਅਤੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਜੋ ਇਸ ਮੌਸਮ ਵਿਚ ਸਿਖਰ ਤੇ ਹਨ ਬਾਰੇ ਬੋਲਦਿਆਂ ਉਹਨਾ ਕਿਹਾ ਕਿ ਕੋਵਿਡ-19 ਕਾਰਣ ਫਲੂ ਦੇ ਮਾਮਲਿਆਂ ਬਾਰੇ ਦੇਸ਼ ਭਰ ਵਿਚ ਕੋਵਿਡ-19 ਮਹਾਮਾਰੀ ਕਾਰਣ ਫਲੂ ਦੀਆਂ ਘੱਟ ਰਿਪੋਰਟਾਂ ਮਿਲੀਆਂ ਹਨ ਉਹਨਾ ਨੇ ਦੇਸ਼ ਭਰ ਵਿਚ ਆਉਂਦੇ ਫਲੂ ਮੌਸਮ ਦੇ ਮੱਦੇਨਜਰ ਮੌਸਮੀ ਫਲੂ ਦੇ ਨਾਲ ਕੋਵਿਡ-19 ਤੇ ਕਾਬੂ ਪਾਉਣ ਲਈ ਟੈਸਟਿੰਗ ਵਿਚ ਸੁਧਾਰ ਅਤੇ ਨਿਗਰਾਨੀ ਗਤੀਵਿਧੀਆਂ ਬਾਰੇ ਜਾਰੀ ਕੀਤੇ ਮਸ਼ਵਰਿਆਂ ਤੋਂ ਵੀ ਜਾਣੂ ਕਰਵਾਇਆ ਡਾ: ਹਰਸ਼ ਵਰਧਨ ਨੇ ਤਿਉਹਾਰੀ ਮੌਸਮ ਅਤੇ ਆਉਂਦੀਆਂ ਸਰਦੀਆਂ ਦੇ ਮਦੇਨਜਰ ਕੋਵਿਡ-19 ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾ ਪ੍ਰਤੀ ਦਰਪੇਸ਼ ਨਵੀਆਂ ਚੁਣੌਤੀਆਂ ਤੇ ਚਿੰਤਾਂ ਨੂੰ ਦੁਹਰਾਇਆ I ਉਹਨਾ ਜ਼ੋਰ ਦਿੱਤਾ ਕਿ ਆਉਂਦੇ ਕੁਝ ਹਫਤਿਆਂ ਦੌਰਾਨ ਪ੍ਰਭਾਵਿਤ ਸ਼ਹਿਰਾਂ ਵਿਚ ਹੌਲੀ ਹੌਲੀ ਮਹਾਮਾਰੀ ਘੱਟ ਰਹੀ ਹੈ ਅਤੇ ਲੋਕਾਂ ਨੂੰ ਲਗਾਤਾਰ ਕੋਵਿਡ ਉਚਿਤ ਵਿਵਹਾਰ ਬਾਰੇ ਚੇਤੰਨ ਰਖਣ ਦੀ ਲੋੜ ਹੈ
ਇਕ ਵਿਸਥਾਰਤ ਪੇਸ਼ਕਾਰੀ ਦੌਰਾਨ ਡਾ: ਵਿਨੋਦ ਕੇ ਪਾਲ, ਨੇ ਵਿਸ਼ਵ ਅਤੇ ਭਾਰਤ ਵਿਚ ਕੋਵਿਡ ਟੀਕੇ ਦੀ ਪ੍ਰਕ੍ਰਿਆ ਬਾਰੇ ਮੰਤਰੀ ਸਮੂਹ ਨੂੰ ਜਾਣੂ ਕਰਵਾਇਆ ਉਹਨਾ ਵਸੋਂ ਦੇ ਉਨਾ ਤਰਜੀਹੀ ਵਰਗਾਂ ਬਾਰੇ ਵਿਚ ਵਿਆਪਕ ਅਧਿਅਨ ਵੀ ਪੇਸ਼ ਕੀਤਾ ਜਿਹਨਾ ਨੂੰ ਸਭ ਤੋਂ ਪਹਿਲਾਂ ਟੀਕੇ ਦੀ ਪਹੁੰਚ ਮੁਹੱਈਆ ਕੀਤੀ ਜਾਵੇਗੀ ਤੇ ਇਸ ਦੀ ਸ਼ਿਫਾਰਸ਼ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀ.ਡੀ.ਸੀ., ਯੂ.ਐਸ..) ਅਤੇ ਵਿਸ਼ਵ ਸਿਹਤ ਸੰਸਥਾ ਵਲੋਂ ਕੀਤੀ ਗਈ ਹੈ ਉਹਨਾ ਨੇ ਕੋਵਿਡ ਮੌਤਾਂ ਵਿਚ ਉਮਰ ਸਮੂਹ ਅਨੁਸਾਰ ਲਿੰਗ ਅਧਾਰਤ ਕੋਵਿਡ ਮੌਤਾਂ ਦੀ ਕੰਪੋਜੀਸ਼ਨ, ਤੇ ਭਾਰਤੀ ਵਸੋਂ ਵਿਚ ਸ਼ਿਕਾਰ ਹੋ ਸਕਣ ਵਾਲੇ ਉਮਰ ਸਮੂਹ ਦੀ ਪ੍ਰਸੈਂਟ ਅਤੇ ਇਹਨਾ ਉਮਰ ਸਮੂਹਾਂ ਵਿਚ ਕੋਵਿਡ ਦੇ ਨਾਲ ਨਾਲ ਹੋਰ ਬੀਮਾਰੀਆਂ ਹੋਣ ਵਾਲੇ ਮਰੀਜਾਂ ਬਾਰੇ ਪ੍ਰਜੈਂਟੇਸ਼ਨ ਦਿੱਤੀ
ਕੋਵਿਡ ਟੀਕੇ ਦੀ ਡਲਿਵਰੀ ਲਈ ਇਕ ਈਵਿਨ ਨੈਟਵਰਕ ਤਿਆਰ ਕੀਤਾ ਜਾ ਰਿਹਾ ਹੈ ਜਿਸ ਨਾਲ ਟੀਕੇ ਦੇ ਤਾਜਾ ਤਰੀਨ ਸਟਾਕ ਨੂੰ ਟਰੈਕ ਕੀਤਾ ਜਾ ਸਕਦਾ ਹੈ, ਸਟੋਰੇਜ਼ ਸਹੂਲਤ ਤੇ ਤਾਪਮਾਨ, ਜੀਓ ਟੈਗ ਸਿਹਤ ਕੇਂਦਰਾਂ ਅਤੇ ਸਹੂਲਤ ਕਾਇਮ ਰੱਖਣ ਦੇ ਪਧਰ ਤੇ ਇਕ ਡੈਸ਼ਬੋਰਡ ਫਿਰ ਤੋਂ ਪ੍ਰਸਤਾਵਿਤ ਕੀਤਾ ਜਾ ਰਿਹਾ ਹੈ ਉਹਨਾ ਨੇ ਮੀਟਿੰਗ ਵਿਚ ਹਾਜਰ ਹਰੇਕ ਨੂੰ ਦੱਸਿਆ ਕਿ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਤੱਕ ਹੈਲਥ ਕੇਅਰ ਵਰਕਰਜ਼ (ਐਚ.ਸੀ.ਡਬਲਿਯੂ.ਐਸ) ਦੀ ਸੂਚੀ ਮੁਕੰਮਲ ਹੋ ਜਾਵੇਗੀ ਜਦ ਕਿ ਪਹਿਲੀ ਕਤਾਰ ਦੇ ਕਾਮਿਆਂ ਨੂੰ ਪਛਾਨਣ ਦਾ ਕੰਮ ਅਤੇ ਰੀਕੈਲੀਬ੍ਰੇਸ਼ਨ ਆਫ ਡਿਜ਼ੀਟਲ ਪਲੈਟਫਾਰਮ, ਨਾਨ ਵੈਕਸੀਨ ਸਪਲਾਈ ਦੇ ਲੌਜਿਸਟਿਕਸ, ਕੋਲਡ ਚੇਨ ਨੂੰ ਵਧਾਉਣਾ ਵਿਸਥਾਰਥ ਲਾਗੂ ਯੋਜਨਾ ਦੇ ਅਨੁਸਾਰ ਚਲ ਰਹੇ ਹਨ
ਕੇਂਦਰੀ ਸਿਹਤ ਸਕੱਤਰ ਸ੍ਰੀ ਰਾਜੇਸ਼ ਭੂਸ਼ਣ ਨੇ ਕੋਵਿਡ ਦੇ ਪੋਜੀਟਿਵ ਨੂੰ 5% ਤੋਂ ਹੇਠਾਂ ਰਖਣ ਲਈ ਕੀਤੀ ਜਾ ਰਹੀ ਜਬਰਦਸਤ ਟੈਸਟਿੰਗ ਦੇ ਮਹੱਤਵ ਬਾਰੇ ਦਸਦਿਆਂ ਕਿਹਾ ਕਿ ਦੇਸ਼ ਭਰ ਵਿਚ ਮੌਤ ਦਰ 1% ਤੋਂ ਵੀ ਹੇਠਾਂ ਹੈ ਅਤੇ ਆਮ ਵਸੋਂ ਵਿਚ ਕੋਵਿਡ ਉਚਿਤ ਵਿਵਹਾਰ ਨੂੰ ਮਜ਼ਬੂਤ ਅਤੇ ਹੇਠਲੇ ਪੱਧਰ ਤੱਕ ਪਹੁੰਚਾਇਆ ਜਾ ਰਿਹਾ ਹੈ ਉਹਨਾ ਚੇਤਾਵਨੀ ਦਿੰਦਿਆਂ ਕਿਹਾ ਕਿ ਕੁਝ ਮੁਖ ਸੂਬਿਆਂ ਕੇਰਲ, ਕਰਨਾਟਕ, ਪੱਛਮ ਬੰਗਾਲ, ਰਾਜਸਥਾਨ ਅਤੇ ਛਤੀਸਗੜ ਜਿਹਨਾ ਵਿਚ ਹਾਲ ਹੀ ਵਿਚ ਕੋਵਿਡ ਮਾਮਲਿਆਂ ਵਿਚ ਉਛਾਲ ਆਇਆ ਹੈ, ਵਿਚ ਬੀਮਾਰੀ ਦੀ ਚਾਲ ਤੇ ਨਿਗਾਹ ਰੱਖਣ ਦੀ ਲੋੜ ਹੈ
ਸ੍ਰੀ ਪ੍ਰਦੀਪ ਸਿੰਘ ਖਰੋਲਾ, ਸਕੱਤਰ (ਸ਼ਹਿਰੀ ਹਵਾਬਾਜ਼ੀ), ਸ੍ਰੀ ਰਵੀ ਕਪੂਰ, ਸਕੱਤਰ (ਟੈਕਸਟਾਈਲਜ਼), ਮਿਸ ਐਸ ਅਪਰਨਾ, ਸਕੱਤਰ (ਫਰਮਾ), ਡਾ: ਬਲਰਾਮ ਭਾਰਗਵ, ਡੀ.ਜੀ. (ਆਈ.ਸੀ.ਐਮ.ਆਰ), ਸ੍ਰੀ ਅਰੁਣ ਕੁਮਾਰ, ਡੀ.ਜੀ.ਸੀ. (ਸ਼ਹਿਰੀ ਹਵਾਬਾਜ਼ੀ), ਸ੍ਰੀ ਅਮਿਤ ਯਾਦਵ ਡੀ.ਜੀ. (ਵਿਦੇਸ਼ ਵਪਾਰ) ਡੀ.ਜੀ.ਐਫ.ਟੀ. ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਵੀ ਵਰਚੂਅਲ ਮੀਡੀਆ ਰਾਹੀਂ ਇਸ ਮੀਟਿੰਗ ਵਿੱਚ ਸਮੂਲੀਅਤ ਕੀਤੀ
 

ਐਮ.ਵੀ./ਐਸ.ਜੇ
 



(Release ID: 1664077) Visitor Counter : 153