ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਮਹਿਲਾ ਵਿਗਿਆਨੀ ਨੇ ਧੂੜ ਦੇ ਕਣਾਂ ਵਿੱਚ ਪ੍ਰਮਾਣੂ ਹਥਿਆਰਾਂ ਦਾ ਹੱਲ ਲੱਭਿਆ

Posted On: 13 OCT 2020 3:05PM by PIB Chandigarh

ਧੂੜ, ਪ੍ਰਮਾਣੂ ਹਥਿਆਰਾਂ ਦੇ ਪ੍ਰਭਾਵ ਨੂੰ ਘਟਾ ਸਕਦੀ ਹੈ। ਇਕ ਸਾਲ ਦੇ ਅੰਤਰਾਲ ਤੋਂ ਬਾਅਦ ਵਿਗਿਆਨ ਵਿੱਚ ਵਾਪਸ ਆਈ ਇੱਕ ਮਹਿਲਾ ਵਿਗਿਆਨੀ ਦੁਆਰਾ ਇਹ ਸਾਬਤ ਕੀਤਾ ਗਿਆ ਹੈ।

 

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਵਿਮਨ ਸਾਇੰਟਿਸਟ ਸਕੀਮ (ਡਬਲਿਊਓਐੱਸ ਏ) ਫੈਲੋਸ਼ਿਪ ਉਨ੍ਹਾਂ ਮਹਿਲਾ ਵਿਗਿਆਨੀਆਂ ਅਤੇ ਟੈਕਨੋਲੋਜਿਸਟਸ ਨੂੰ ਅਵਸਰ ਪ੍ਰਦਾਨ ਕਰਦੀ ਹੈ ਜਿਨ੍ਹਾਂ ਨੇ ਆਪਣੇ ਕਰੀਅਰ ਵਿੱਚ ਬ੍ਰੇਕ ਲਿਆ ਸੀ ਪਰ ਮੁੱਖ ਧਾਰਾ ਵਿੱਚ ਪਰਤਣ ਦੇ ਚਾਹਵਾਨ ਸਨ।

 

 

ਨੇਤਾਜੀ ਸੁਭਾਸ਼ ਇੰਸਟੀਟਿਊਟ ਆਵ੍ ਟੈਕਨਾਲੋਜੀ, ਨਵੀਂ ਦਿੱਲੀ ਦੀ ਡਾ. ਮੀਰਾ ਚੱਢਾ ਨੇ ਇਸ ਅਵਸਰ ਦਾ ਫਾਇਦਾ ਸਿਰਫ ਕਰੀਅਰ ਦੇ ਵਕਫ਼ੇ ਤੋਂ ਬਾਅਦ ਮੁੱਖ ਧਾਰਾ ਦੇ ਵਿਗਿਆਨ ਵਿੱਚ ਵਾਪਸ ਪਰਤਣ ਲਈ ਹੀ ਨਹੀਂ ਬਲਕਿ ਗਣਿਤ ਦੇ ਮਾਡਲਿੰਗ ਰਾਹੀਂ ਪਹਿਲੀ ਵਾਰ ਇਹ ਪ੍ਰਦਰਸ਼ਿਤ ਕਰਨ ਲਈ ਵੀ ਕੀਤਾ ਕਿ ਪ੍ਰਮਾਣੂ ਹਥਿਆਰਾਂ ਦੇ ਘਾਤਕ ਪ੍ਰਭਾਵ ਨੂੰ ਧੂੜ ਕਣਾਂ ਦੀ ਸਹਾਇਤਾ ਨਾਲ ਅੰਸ਼ਕ ਤੌਰ ਤੇ ਖਤਮ ਕੀਤਾ ਜਾ ਸਕਦਾ ਹੈ ਜਾਂ ਘਟਾਇਆ ਜਾ ਸਕਦਾ ਹੈ।

 

 

ਉਨ੍ਹਾਂ ਦਾ ਪ੍ਰੋਸੀਡਿੰਗਸਆਵ੍ ਰਾਇਲ ਸੋਸਾਇਟੀ ਏ, ਲੰਡਨਵਿੱਚ ਪ੍ਰਕਾਸ਼ਿਤ ਤਾਜ਼ਾ ਅਧਿਐਨ, ਧੂੜ ਦੇ ਕਣਾਂ ਦੇ ਪ੍ਰਵੇਸ਼ ਕਰਕੇ ਇੱਕ ਤੀਬਰ ਧਮਾਕੇ (ਖ਼ਾਸਕਰਕੇ ਪ੍ਰਮਾਣੂ ਵਿਸਫੋਟ) ਦੌਰਾਨ ਊਰਜਾ ਉਤਸਰਜਨ ਅਤੇ ਨੁਕਸਾਨ ਦੇ ਘੇਰੇ ਵਿੱਚ ਆਈ ਕਮੀ ਨੂੰ ਦਰਸਾਉਂਦਾ ਹੈ।  ਉਨ੍ਹਾਂ ਇਹ ਦਰਸਾਇਆ ਕਿ ਕਿਵੇਂ ਵਿਸਫੋਟ ਤੋਂ ਪੈਦਾ ਹੋਈਆਂ ਬਲਾਸਟ ਵੇਵਜ਼ ਇਸ ਪ੍ਰੀਕ੍ਰਿਆ ਵਿੱਚ ਬੇਅਸਰ ਹੋ ਜਾਂਦੀਆਂ ਹਨ।

 

 

 

 

ਡਾ. ਚੱਢਾ ਨੇ ਆਪਣੀ ਖੋਜ ਦੇ ਪਿੱਛੇ ਟਰਿੱਗਰ ਬਾਰੇ ਦੱਸਦੇ ਹੋਏ ਕਿਹਾ ਆਪਣੀ ਪੀਐੱਚ.ਡੀ. ਦੌਰਾਨ ਮੈਂ ਸ਼ਾਕ ਵੇਵਜ਼ ਅਤੇ ਕਿਵੇਂ ਧੂੜ ਦੇ ਕਣ ਉਨ੍ਹਾਂ ਦੀ ਸ਼ਕਤੀ ਨੂੰ ਘਟਾਉਣ ਵਿੱਚ ਯੋਗਦਾਨ ਪਾਉਂਦੇ ਹਨ ਬਾਰੇ ਅਧਿਐਨ ਕੀਤਾ।  ਮੈਨੂੰ 'ਰੁਹਾਨੀਅਤ ਵੱਲ ਸਾਇੰਸ' ਦੇ ਸਿਰਲੇਖ ਵਾਲੀ ਇਕ ਪੁਸਤਕ ਪੜ੍ਹਨ ਦਾ ਅਵਸਰ ਮਿਲਿਆ, ਜਿਸ ਵਿੱਚ ਸਾਬਕਾ ਰਾਸ਼ਟਰਪਤੀ ਸਵਰਗਵਾਸੀ ਡਾ. ਅਬਦੁਲ ਕਲਾਮ ਨੂੰ ਪੁੱਛਿਆ ਗਿਆ ਸੀ, 'ਕੀ ਵਿਗਿਆਨ ਇਕ ਕੂਲ ਬੰਬਬਣਾ ਸਕਦਾ ਹੈ ਜੋ ਜਾਨਲੇਵਾ ਪਰਮਾਣੂ ਬੰਬ ਨੂੰ ਸ਼ਾਂਤ ਜਾਂ ਨਿਸ਼ਕ੍ਰਿਯਾ ਕਰ ਸਕਦਾ ਹੋਵੇ?' -ਇਸ ਵਿਚਾਰ ਨੇ ਮੈਨੂੰ ਅਗੇ ਸੋਚਣ ਲਈ ਪ੍ਰੇਰਿਤ ਕੀਤਾ।

 

ਉਨ੍ਹਾਂ ਕਰੀਅਰ ਵਿੱਚ ਆਪਣੀ ਬ੍ਰੇਕ ਦੌਰਾਨ ਵਿਸਫੋਟਾਂ ਅਤੇ ਧੂੜ ਕਣਾਂ ਦੇ ਸੰਭਾਵਿਤ ਪ੍ਰਭਾਵਾਂ ਬਾਰੇ ਅਧਿਐਨ ਕੀਤਾ। ਡਬਲਿਊਓਐੱਸ ਸਕੀਮ ਨੇ ਉਨ੍ਹਾਂ ਨੂੰ ਸਮੇਂ ਦੀ ਲਚਕਤਾ ਅਤੇ ਅਪਣੀ ਖੋਜ ਨੂੰ ਮੁਕੰਮਲ ਕਰਨ ਅਤੇ ਸੁਪਨੇ ਨੂੰ ਪੂਰਾ ਕਰਨ ਲਈ ਉਪਕਰਣਾਂ ਅਤੇ ਫੰਡਾਂ ਦੇ ਮਾਮਲੇ ਵਿੱਚ ਲੋੜੀਂਦੇ ਵਸੀਲੇ ਪ੍ਰਦਾਨ ਕੀਤੇ।

 

[ਪਬਲੀਕੇਸ਼ਨ ਲਿੰਕ: https://royalsocietypublishing.org/doi/10.1098/rspa.2020.0105

 

ਵਧੇਰੇ ਜਾਣਕਾਰੀ ਲਈ ਡਾ: ਮੀਰਾ ਚੱਢਾ (meerachadha01[at]gmail[dot]com) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]

 

                                             *********

 

 ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1664066) Visitor Counter : 155