ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ’ਚ ਸੁਪਰਕੰਪਿਊਟਿੰਗ ਬੁਨਿਆਦੀ ਢਾਂਚੇ ਦੇ ਨਿਰਮਾਣ ਤੇ ਸਥਾਪਨਾ ਵਿੱਚ ਵਾਧਾ ਕਰਨ ਲਈ ਪ੍ਰਮੁੱਖ ਅਕਾਦਮਿਕ ਸੰਸਥਾਨਾਂ ਨਾਲ ਸਹਿਮਤੀ–ਪੱਤਰ
“ਕੰਪਿਊਟੇਸ਼ਨਲ ਬਾਇਓਲੋਜੀ; ਮੌਲੀਕਿਊਲਰ ਡਾਇਨਾਮਿਕਸ, ਰਾਸ਼ਟਰੀ ਸੁਰੱਖਿਆ, ਕੰਪਿਊਟੇਸ਼ਨਲ ਕੈਮਿਸਟ੍ਰੀ, ਸਾਈਬਰ–ਫ਼ਿਜ਼ੀਕਲ ਸਿਸਟਮਸ, ਬਿੱਗ ਡਾਟਾ ਐਨਾਲਿਟਿਕਸ, ਸਰਕਾਰੀ ਸੂਚਨਾ ਪ੍ਰਣਾਲੀਆਂ ਤੇ ਅਜਿਹੇ ਹੋਰ ਬਹੁਤ ਸਾਰੇ ਖੇਤਰਾਂ ਦੀ ਕੁੰਜੀ ਹੈ ਸੁਪਰਕੰਪਿਊਟਿੰਗ”: ਪ੍ਰੋ. ਆਸ਼ੂਤੋਸ਼ ਸ਼ਰਮਾ, ਸਕੱਤਰ, ਵਿਗਿਆਨ ਤੇ ਟੈਕਨੋਲੋਜੀ ਵਿਭਾਗ

Posted On: 13 OCT 2020 1:16PM by PIB Chandigarh

ਭਾਰਤ ਚ ਕਈ ਪ੍ਰਮੁੱਖ ਅਕਾਦਮਿਕ ਸੰਸਥਾਨ ਦੇਸ਼ ਵਿੱਚ ਸੁਪਰਕੰਪਿਊਟਿੰਗ ਬੁਨਿਆਦੀ ਢਾਂਚਾ ਸਥਾਪਿਤ ਕਰਨ ਹਿਤ ਦੇਸ਼ ਵਿੱਚ ਹੀ ਅਸੈਂਬਲਿੰਗ ਤੇ ਨਿਰਮਾਣ ਲਈ ਛੇਤੀ ਹੀ ਭਾਈਵਾਲੀ ਪਾਉਣਗੇ ਅਤੇ ਕਿਫ਼ਾਇਤੀ ਕੀਮਤ ਉੱਤੇ ਇਹ ਸੁਵਿਧਾਵਾਂ ਉਪਲਬਧ ਕਰਨਗੇ।

 

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ (MeITY) ਮੰਤਰਾਲੇ ਅਧੀਨ ਸੈਂਟਰ ਫ਼ਾਰ ਡਿਵੈਲਪਮੈਂਟ ਆਵ੍ ਅਡਵਾਂਸਡ ਕੰਪਿਊਟਿੰਗ’ (C-DAC) ਨੇ 12 ਅਕਤੂਬਰ, 2020 ਨੂੰ ਇੱਕ ਵਰਚੁਅਲ ਰਸਮ ਦੌਰਾਨ ਭਾਰਤ ਚ ਸੁਪਰਕੰਪਿਊਟਿੰਗ ਬੁਨਿਆਦੀ ਢਾਂਚਾ ਸਥਾਪਿਤ ਕਰਨ ਅਤੇ ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ ਦੇ ਅਹਿਮ ਪੁਰਜ਼ਿਆਂ ਦੀ ਅਸੈਂਬਲੀ ਤੇ ਨਿਰਮਾਣ ਹਿਤ ਭਾਰਤ ਦੇ ਪ੍ਰਮੁੱਖ ਅਕਾਦਮਿਕ ਅਤੇ ਖੋਜ ਤੇ ਵਿਕਾਸ ਸੰਸਥਾਨਾਂ ਨਾਲ ਕੁੱਲ 13 ਸਹਿਮਤੀਪੱਤਰਾਂ ਉੱਤੇ ਹਸਤਾਖਰ ਕੀਤੇ ਹਨ।

 

ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਸੰਜੈ ਸ਼ਾਮਰਾਓ ਧੋਤ੍ਰੇ ਨੇ ਕਿਹਾ ਕਿ ਪ੍ਰਮੁੱਖ ਸੰਸਥਾਨਾਂ ਨਾਲ ਸਹਿਮਤੀਪੱਤਰਾਂ ਉੱਤੇ ਹਸਤਾਖਰ ਆਤਮਨਿਰਭਰ ਭਾਰਤਲਈ ਹੋਏ ਹਨ ਅਤੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਵਿਭਾਗ (DeitY) ਵੱਲੋਂ ਸੈਂਟਰ ਫ਼ਾਰ ਡਿਵੈਲਪਮੈਂਟ ਆਵ੍ ਅਡਵਾਂਸਡ ਕੰਪਿਊਟਿੰਗ’ (C-DAC) ਤੇ ਇੰਡੀਅਨ ਇੰਸਟੀਚਿਊਟ ਆਵ੍ ਸਾਇੰਸ’ (IISc), ਬੰਗਲੌਰ ਰਾਹੀਂ ਸ਼ੁਰੂ ਕੀਤੀ ਗਈ ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨਵਿੱਚ ਹੋਈ ਪ੍ਰਗਤੀ ਉੱਤੇ ਤਸੱਲੀ ਪ੍ਰਗਟਾਈ।

 

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ 13 ਸਹਿਮਤੀਪੱਤਰਾਂ (MoUs) ਉੱਤੇ ਹਸਤਾਖਰ ਕਰਨਾ ਇਸ ਮਿਸ਼ਨ ਵੱਲੋਂ ਫੜੀ ਰਫ਼ਤਾਰ ਨੂੰ ਦਰਸਾਉਂਦਾ ਹੈ ਅਤੇ ਇਹ ਕੰਪਿਊਟਿੰਗ ਸੁਵਿਧਾ ਲਈ ਇੱਕ ਵੱਡਾ ਹੁਲਾਰਾ ਹੈ। ਉਨ੍ਹਾਂ ਇਹ ਵੀ ਕਿਹਾ,‘ਪਿਛਲੇ 5 ਸਾਲਾਂ ਚ ਇਸ ਮਿਸ਼ਨ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ ਹਨ, ਜਿੱਥੇ ਭਾਰਤ ਚ ਸੁਪਰਕੰਪਿਊਟਰਜ਼ ਦੇ ਹਾਰਡਵੇਅਰ ਤੇ ਸਾਫ਼ਟਵੇਅਰ ਡਿਜ਼ਾਈਨ ਕਰਨ ਤੇ ਫ਼ੈਬ੍ਰੀਕੇਸ਼ਨ ਉੱਤੇ ਜ਼ੋਰ ਦਿੱਤਾ ਗਿਆ ਸੀ। ਇਹ ਸੱਚਮੁਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਆਤਮਨਿਰਭਰ ਭਾਰਤਦੇ ਜ਼ੋਰਦਾਰ ਸੱਦੇ ਦੀ ਤਰਜ਼ ਉੱਤੇ ਹੈ।

 

ਉਨ੍ਹਾਂ ਅੱਗੇ ਕਿਹਾ,‘ਸੁਪਰਕੰਪਿਊਟਿੰਗ; ਕੰਪਿਊਟੇਸ਼ਨਲ ਬਾਇਓਲੋਜੀ, ਮੌਲੀਕਿਊਲਰ ਡਾਇਨਾਮਿਕਸ, ਰਾਸ਼ਟਰੀ ਸੁਰੱਖਿਆ, ਕੰਪਿਊਟੇਸ਼ਨਲ ਕੈਮਿਸਟ੍ਰੀ, ਸਾਈਬਰਫ਼ਿਜ਼ੀਕਲ ਸਿਸਟਮਸ, ਬਿੱਗ ਡਾਟਾ ਐਨਾਲਿਟਿਕਸ, ਸਰਕਾਰੀ ਸੂਚਨਾ ਪ੍ਰਣਾਲੀਆਂ ਅਤੇ  ਅਜਿਹੇ ਬਹੁਤ ਸਾਰੇ ਖੇਤਰਾਂ ਦੀ ਕੁੰਜੀ ਹੈ। ਆਰਟੀਫ਼ਿਸ਼ਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਨਾਲ ਲੈਸ ਹੋਣਾ ਇਸ ਨੂੰ ਇੱਕ ਸ਼ਾਨਦਾਰ ਟੂਲ ਬਣਾਉਂਦਾ ਹੈ। ਇਸ ਮਿਸ਼ਨ ਵਿੱਚ ਤਰੱਕੀ ਨਾਲ ਪੁਰਾਣੀਆਂ ਪਰੰਪਰਾਵਾਂ ਟੁੱਟਣਗੀਆਂ ਤੇ ਲੋਕ ਮਜ਼ਬੂਤ ਹੋਣਗੇ, ਭਾਰਤ ਭਵਿੱਖ ਲਈ ਤਿਆਰ ਹੋਵੇਗਾ ਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਮੁਕਾਬਲਾ ਕੀਤਾ ਜਾ ਸਕੇਗਾ।

 

C-DAC ਦੇ ਡਾਇਰੈਕਟਰ ਜਨਰਲ ਡਾ. ਹੇਮੰਤ ਦਰਬਾਰੀ ਨੇ ਕਿਹਾ,‘ਸਾਡਾ ਨਿਸ਼ਾਨਾ ਆਪਣਾ ਖ਼ੁਦ ਦਾ ਦੇਸੀ ਹਾਰਡਵੇਅਰ ਵਿਕਸਤ ਕਰਨਾ ਹੈ; ਜਿਸ ਵਿੱਚ ਮੁਕੰਮਲ ਆਤਮਨਿਰਭਰਤਾ ਹਾਸਲ ਕਰਨ ਲਈ C-DAC ’ਚ ਸਿਲੀਕੌਨਫ਼ੋਟੋਨਿਕਸ ਸਮੇਤ ਐਕਸਾਸਕੇਲ ਚਿੱਪ ਡਿਜ਼ਾਈਨ ਕਰਨਾ, ਐਕਸਾਸਕੇਲ ਸਰਵਰ ਬੋਰਡਾਂ, ਐਕਸਾਸਕੇਲ ਇੰਟਰਕੁਨੈਕਟਸ ਤੇ ਸਟੋਰੇਜ ਦਾ ਡਿਜ਼ਾਈਨ ਤੇ ਨਿਰਮਾਣ ਕਰਨਾ ਸ਼ਾਮਲ ਹਨ।

 

IISC ਬੰਗਲੌਰ, IIT ਕਾਨਪੁਰ, IIT ਰੁੜਕੀ, IIT ਹੈਦਰਾਬਾਦ, IIT ਗੁਹਾਟੀ, IIT ਮੰਡੀ, IIT ਗਾਂਧੀਨਗਰ, NIT ਤ੍ਰਿਚੀ, NABI ਮੋਹਾਲੀ ਤੇ IIT ਮਦਰਾਸ, IIT ਖੜਗਪੁਰ, IIT ਗੋਆ ਅਤੇ IIT ਪਲੱਕੜ NSM ਨੋਡਲ ਸੈਂਟਰਜ਼ ਫ਼ਾਰ ਟ੍ਰੇਨਿੰਗ ਜਿਹੇ ਕਈ ਸੰਸਥਾਨਾਂ ਦੀ ਮੇਜ਼ਬਾਨੀ ਅਧੀਨ ਸਹਿਮਤੀਪੱਤਰ (MoU) ਉੱਤੇ ਹਸਤਾਖਰ ਕਰਨ ਸਮੇਂ ਸ਼੍ਰੀਮਤੀ ਜਿਓਤੀ ਅਰੋੜਾ, ਵਿਸ਼ੇਸ਼ ਸਕੱਤਰ ਤੇ FA, MeitY ਅਤੇ ਡਾ. ਰਾਜੇਂਦਰ ਕੁਮਾਰ, ਵਧੀਕ ਸਕੱਤਰ, MeitY ਵੀ ਮੌਜੂਦ ਸਨ।

 

ਇਹ ਮਿਸ਼ਨ 70 ਤੋਂ ਵੱਧ ਉੱਚਕਾਰਗੁਜ਼ਾਰੀ ਵਾਲੀਆਂ ਕੰਪਿਊਟਿੰਗ ਸੁਵਿਧਾਵਾਂ ਵਾਲਾ ਇੱਕ ਵਿਸ਼ਾਲ ਸੁਪਰਕੰਪਿਊਟਿੰਗ ਗ੍ਰਿੱਡ ਸਥਾਪਿਤ ਕਰ ਕੇ ਦੇਸ਼ ਭਰ ਵਿੱਚ ਫੈਲੇ ਰਾਸ਼ਟਰੀ ਅਕਾਦਮਿਕ ਅਤੇ ਖੋਜ ਤੇ ਵਿਕਾਸ ਸੰਸਥਾਨਾਂ ਨੂੰ ਸਸ਼ਕਤ ਬਣਾਉਣ ਉੱਤੇ ਵਿਚਾਰ ਕਰਦਾ ਹੈ। ਇਸ ਮਿਸ਼ਨ ਵਿੱਚ ਉੱਚ ਪ੍ਰੋਫ਼ੈਸ਼ਨਲ ਹਾਈਪਰਫ਼ਾਰਮੈਂਸ ਕੰਪਿਊਟਿੰਗ (HPC) ਦੇ ਵਿਕਾਸ ਦੇ ਨਾਲਨਾਲ ਇਨ੍ਹਾਂ ਐਪਲੀਕੇਸ਼ਨਜ਼ ਦੇ ਵਿਕਾਸ ਦੇ ਰਾਹ ਵਿੱਚ ਆਉਂਦੀਆਂ ਚੁਣੌਤੀਆਂ ਨਾਲ ਟਾਕਰਾ ਕਰਨ ਹਿਤ ਜਾਗਰੂਕ ਮਾਨਵ ਸੰਸਾਧਨਾਂ ਦਾ ਵਿਕਾਸ ਕਰਨਾ ਵੀ ਸ਼ਾਮਲ ਹਨ। ਇਸ ਮਿਸ਼ਨ ਦੇ ਲਾਗੂ ਹੋਣ ਨਾਲ ਦੇਸ਼ ਵਿੱਚ ਸੁਪਰਕੰਪਿਊਟਿੰਗ ਵਿਸ਼ਾਲ ਵਿਗਿਆਨਕ ਤੇ ਟੈਕਨੋਲੋਜੀ ਭਾਈਚਾਰੇ ਦੀ ਪਹੁੰਚ ਵਿੱਚ ਆ ਜਾਵੇਗਾ ਅਤੇ ਦੇਸ਼ ਨੂੰ ਬਹੁਅਨੁਸ਼ਾਸਨੀ ਵਿਸ਼ਾਲ ਚੁਣੌਤੀ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਸਮਰੱਥ ਬਣਾਏਗਾ।

 

ਇਹ ਮਿਸ਼ਨ ਵਿਗਿਆਨ ਤੇ ਟੈਕਨੋਲੋਜੀ (DST) ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਵਿਭਾਗ (DeitY) ਵੱਲੋਂ ਭਾਰਤ ਨੂੰ ਸੁਪਰਕੰਪਿਊਟਿੰਗ ਦੇ ਵਿਸ਼ਵ ਆਗੂਆਂ ਵਿੱਚੋਂ ਇੱਕ ਬਣਾਉਣ ਲਈ ਸੱਤ ਸਾਲਾਂ ਦੇ ਸਮੇਂ ਅੰਦਰ 4,500 ਕਰੋੜ ਰੁਪਏ ਦੀ ਲਾਗਤ ਨਾਲ ਸਾਂਝੇ ਤੌਰ ਉੱਤੇ ਲਾਗੂ ਤੇ ਸੰਚਾਲਿਤ ਕੀਤਾ ਜਾਣਾ ਹੈ।

 

 

 

 

*****

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)(Release ID: 1664062) Visitor Counter : 57