ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਵਾਮਿਤਵ ਯੋਜਨਾ ਦੇ ਤਹਿਤ ਪ੍ਰਾਪਰਟੀ ਕਾਰਡਾਂ ਦੀ ਫ਼ਿਜ਼ੀਕਲ ਡਿਸਟ੍ਰੀਬਿਊਸ਼ਨ ਲਾਂਚ ਕੀਤੀ

ਅਗਲੇ ਤਿੰਨ - ਚਾਰ ਸਾਲਾਂ ਵਿੱਚ ਹਰੇਕ ਪਰਿਵਾਰ ਨੂੰ ਅਜਿਹੇ ਪ੍ਰਾਪਰਟੀ ਕਾਰਡ ਦੇਣ ਦਾ ਵਾਅਦਾ ਕੀਤਾ


ਪ੍ਰਾਪਰਟੀ ਕਾਰਡ ਨਾਲ ਬੈਂਕ ਕਰਜ਼ੇ ਲੈਣ ਵਿੱਚ ਅਸਾਨੀ ਹੋਵੇਗੀ: ਪ੍ਰਧਾਨ ਮੰਤਰੀ

Posted On: 11 OCT 2020 2:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਵਾਮਿਤਵ ਯੋਜਨਾ ਦੇ ਤਹਿਤ ਪ੍ਰਾਪਰਟੀ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕੀਤੀ ਅਤੇ ਇਸ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਸਵਾਮਿਤਵ ਯੋਜਨਾਦੇ ਲਾਭਾਰਥੀਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਅੱਜ ਆਪਣੇ ਘਰਾਂ ਦੇ ਪ੍ਰਾਪਰਟੀ ਕਾਰਡ ਪ੍ਰਾਪਤ ਕੀਤੇ ਹਨ ਅਤੇ ਕਿਹਾ ਕਿ ਹੁਣ ਲਾਭਾਰਥੀਆਂ ਕੋਲ ਆਪਣੇ ਘਰਾਂ ਦੇ ਮਾਲਕ ਹੋਣ ਦਾ ਕਾਨੂੰਨੀ ਦਸਤਾਵੇਜ਼ ਹੋਵੇਗਾ। ਇਹ ਯੋਜਨਾ ਦੇਸ਼ ਦੇ ਪਿੰਡਾਂ ਵਿੱਚ ਇਤਿਹਾਸਿਕ ਪਰਿਵਰਤਨ ਲਿਆਉਣ ਜਾ ਰਹੀ ਹੈਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਆਤਮਨਿਰਭਰ ਭਾਰਤ ਵੱਲ ਇੱਕ ਹੋਰ ਵੱਡਾ ਕਦਮ ਉਠਾਇਆ ਹੈ, ਕਿਉਂਕਿ ਇਸ ਯੋਜਨਾ ਨਾਲ ਗ੍ਰਾਮੀਣ ਭਾਰਤ ਨੂੰ ਆਤਮਨਿਰਭਰ ਬਣਾਉਣ ਵਿੱਚ ਮਦਦ ਮਿਲੇਗੀ।

 

ਉਨ੍ਹਾਂ ਨੇ ਕਿਹਾ ਕਿ ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਇੱਕ ਲੱਖ ਲਾਭਾਰਥੀਆਂ ਨੂੰ ਅੱਜ ਉਨ੍ਹਾਂ ਦੇ ਘਰਾਂ ਦੇ ਕਾਨੂੰਨੀ ਕਾਗਜ਼ਾਤ ਸੌਂਪੇ ਗਏ ਹਨ ਅਤੇ ਅਗਲੇ ਤਿੰਨ - ਚਾਰ ਸਾਲਾਂ ਵਿੱਚ ਦੇਸ਼ ਦੇ ਹਰੇਕ ਪਿੰਡ ਵਿੱਚ ਹਰ ਪਰਿਵਾਰ ਨੂੰ ਅਜਿਹੇ ਪ੍ਰਾਪਰਟੀ ਕਾਰਡ ਦੇਣ ਦਾ ਵਾਅਦਾ ਕੀਤਾ ਗਿਆ ਹੈ

 

ਪ੍ਰਧਾਨ ਮੰਤਰੀ ਨੇ ਦੋ ਮਹਾਨ ਨੇਤਾਵਾਂ, ਜੈ ਪ੍ਰਕਾਸ਼ ਨਾਰਾਇਣ ਅਤੇ ਨਾਨਾ ਜੀ ਦੇਸ਼ਮੁਖ ਦੀ ਜਯੰਤੀ ਤੇ ਪ੍ਰਾਪਰਟੀ ਕਾਰਡ ਵੰਡਦੇ ਹੋਏ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਮਹਾਪੁਰਖਾਂ ਦੀ ਜਯੰਤੀ ਨਾ ਸਿਰਫ ਇੱਕ ਹੀ ਤਾਰੀਖ ਨੂੰ ਆਉਂਦੀ ਹੈ, ਬਲਕਿ ਉਨ੍ਹਾਂ ਦੇ ਸੰਘਰਸ਼ ਅਤੇ ਆਦਰਸ਼ ਵੀ ਇੱਕੋ ਜਿਹੇ ਸਨ। ਉਨ੍ਹਾਂ ਨੇ ਦੱਸਿਆ ਕਿ ਗ੍ਰਾਮੀਣ ਭਾਰਤ ਅਤੇ ਗ਼ਰੀਬਾਂ ਦੇ ਸਸ਼ਕਤੀਕਰਨ ਦੇ ਲਈ ਨਾਨਾ ਜੀ ਅਤੇ ਜੇਪੀ ਦੋਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਕੀਤਾ।

 

ਨਾਨਾ ਜੀ ਦੇ ਸ਼ਬਦ ਜਦੋਂ ਤੱਕ ਪਿੰਡ ਦੇ ਲੋਕ ਵਿਵਾਦਾਂ ਵਿੱਚ ਉਲਝੇ ਰਹਿਣਗੇ, ਤਾਂ ਨਾ ਤਾਂ ਉਹ ਖ਼ੁਦ ਨੂੰ ਵਿਕਸਿਤ ਕਰ ਸਕਣਗੇ ਅਤੇ ਨਾ ਹੀ ਸਮਾਜ ਨੂੰਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਾਡੇ ਪਿੰਡਾਂ ਵਿੱਚ ਕਈ ਵਿਵਾਦਾਂ ਨੂੰ ਖ਼ਤਮ ਕਰਨ ਦੇ ਲਈ ਸਵਾਮਿਤਵ ਇੱਕ ਵੱਡਾ ਮਾਧਿਅਮ ਬਣ ਜਾਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਜ਼ਮੀਨ ਅਤੇ ਘਰ ਦੀ ਮਾਲਕੀ ਇੱਕ ਵੱਡੀ ਭੂਮਿਕਾ ਅਦਾ ਕਰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਪ੍ਰਾਪਰਟੀ ਦਾ ਰਿਕਾਰਡ ਹੁੰਦਾ ਹੈ, ਤਾਂ ਨਾਗਰਿਕ ਆਤਮ ਵਿਸਵਾਸ਼ ਹਾਸਲ ਕਰਦੇ ਹਨ ਅਤੇ ਨਿਵੇਸ਼ ਦੇ ਲਈ ਨਵੇਂ ਰਸਤੇ ਖੁੱਲ੍ਹਦੇ ਹਨ ਪ੍ਰਾਪਰਟੀ, ਰੋਜਗਾਰ ਅਤੇ ਸਵੈ-ਰੋਜਗਾਰ ਦੇ ਰਿਕਾਰਡ ਤੇ ਬੈਂਕ ਤੋਂ ਕਰਜ਼ਾ ਅਸਾਨੀ ਨਾਲ ਮਿਲ ਜਾਂਦਾ ਹੈ ਪਰ ਮੁਸ਼ਕਿਲ ਇਹ ਹੈ ਕਿ ਅੱਜ ਦੁਨੀਆ ਵਿੱਚ ਸਿਰਫ ਇੱਕ-ਤਿਹਾਈ ਆਬਾਦੀ ਦੇ ਕੋਲ ਕਾਨੂੰਨੀ ਤੌਰ ਤੇ ਆਪਣੀ ਪ੍ਰਾਪਰਟੀ ਦਾ ਰਿਕਾਰਡ ਹੈ ਉਨ੍ਹਾਂ ਨੇ ਕਿਹਾ ਕਿ ਪ੍ਰਾਪਰਟੀ ਕਾਰਡ ਪਿੰਡ ਵਾਸੀਆਂ ਦੇ ਲਈ ਬਿਨਾਂ ਕਿਸੇ ਵਿਵਾਦ ਦੇ ਪ੍ਰਾਪਰਟੀ ਖਰੀਦਣ ਅਤੇ ਵੇਚਣ ਦਾ ਰਸਤਾ ਸਾਫ਼ ਕਰੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਪਿੰਡ ਵਿੱਚ ਬਹੁਤ ਸਾਰੇ ਨੌਜਵਾਨ ਹਨ ਜੋ ਆਪਣੇ ਦਮ ਤੇ ਕੁਝ ਕਰਨਾ ਚਾਹੁੰਦੇ ਹਨ ਪ੍ਰਾਪਰਟੀ ਕਾਰਡ ਮਿਲਣ ਤੋਂ ਬਾਅਦ, ਉਨ੍ਹਾਂ ਦੇ ਘਰਾਂ ਤੇ ਬੈਂਕਾਂ ਦੇ ਕਰਜ਼ਿਆਂ ਦੀ ਅਸਾਨ ਪਹੁੰਚ ਨੂੰ ਯਕੀਨੀ ਬਣਾਇਆ ਜਾਏਗਾ ਉਨ੍ਹਾਂ ਨੇ ਕਿਹਾ ਕਿ ਮੈਪਿੰਗ ਸਰਵੇਖਣ ਵਿੱਚ ਡਰੋਨ ਦੀ ਵਰਤੋਂ ਕਰਨ ਜਿਹੀ ਨਵੀਂ ਟੈਕਨੋਲੋਜੀ ਨਾਲ ਹਰ ਪਿੰਡ ਦੇ ਲਈ ਸਟੀਕ ਜ਼ਮੀਨ ਰਿਕਾਰਡ ਤਿਆਰ ਕੀਤੇ ਜਾ ਸਕਦੇ ਹਨ। ਸਟੀਕ ਜ਼ਮੀਨ ਰਿਕਾਰਡ ਦੇ ਬਲ ਤੇ ਵਿਕਾਸ ਸਬੰਧੀ ਕਾਰਜ ਵੀ ਅਸਾਨ ਹੋ ਜਾਣਗੇ, ਜੋ ਇਨ੍ਹਾਂ ਪ੍ਰਾਪਰਟੀ ਕਾਰਡਾਂ ਦਾ ਇੱਕ ਹੋਰ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮਿਤਵ ਯੋਜਨਾਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰੇਗੀ, ਜਿਸ ਦੇ ਲਈ ਪਿਛਲੇ 6 ਸਾਲਾਂ ਤੋਂ ਯਤਨ ਚਲ ਰਹੇ ਹਨ। ਉਨ੍ਹਾਂ ਨੇ ਪਿਛਲੇ 6 ਸਾਲਾਂ ਵਿੱਚ ਗ੍ਰਾਮ ਪੰਚਾਇਤਾਂ ਨੂੰ ਮਜ਼ਬੂਤ ਕਰਨ ਦੇ ਲਈ ਚੁੱਕੇ ਗਏ ਉਪਰਾਲਿਆਂ ਦੇ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਸਵਾਮਿਤਵ ਯੋਜਨਾ ਨਗਰ ਪਾਲੀਕਾਵਾਂ ਅਤੇ ਨਗਰ ਨਿਗਮਾਂ ਦੀ ਤਰ੍ਹਾਂ ਪੰਚਾਇਤਾਂ ਲਈ ਯੋਜਨਾਬੱਧ ਤਰੀਕੇ ਨਾਲ, ਨਗਰ ਪਾਲਿਕਾਵਾਂ ਅਤੇ ਮਿਊਂਸਪਲ ਵਿਵਸਥਿਤ ਤਰੀਕੇ ਨਾਲ ਸਾਡੀਆਂ ਗ੍ਰਾਮ ਪੰਚਾਇਤਾਂ ਦੇ ਲਈ ਗ੍ਰਾਮ ਪ੍ਰਬੰਧਨ ਨੂੰ ਅਸਾਨ ਬਣਾਏਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿੱਚ, ਪਿੰਡਾਂ ਵਿੱਚ ਪੁਰਾਣੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ ਲਗਾਤਾਰ ਯਤਨ ਕੀਤੇ ਗਏ ਹਨ।

 

ਉਨ੍ਹਾਂ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿੱਚ ਪਿੰਡਾਂ ਵਿੱਚ ਇੱਕ ਬੇਮਿਸਾਲ ਪੱਧਰ ਦਾ ਵਿਕਾਸ ਹੋਇਆ ਹੈ, ਜੋ ਆਜ਼ਾਦੀ ਦੇ ਪਿਛਲੇ ਸੱਤ ਦਹਾਕਿਆਂ ਵਿੱਚ ਨਹੀਂ ਹੋਇਆ। ਉਨ੍ਹਾਂ ਨੇ ਪਿਛਲੇ 6 ਸਾਲਾਂ ਵਿੱਚ ਬੈਂਕ ਖਾਤਾ, ਬਿਜਲੀ ਕਨੈਕਸ਼ਨ, ਪਖਾਨਿਆਂ ਤੱਕ ਪਹੁੰਚ, ਗੈਸ ਕਨੈਕਸ਼ਨ ਪ੍ਰਾਪਤ ਕਰਨਾ, ਇੱਕ ਪੱਕਾ ਘਰ ਹੋਣਾ ਅਤੇ ਪਾਈਪ ਪੇਯਜਲ ਕਨੈਕਸ਼ਨ ਹੋਣਾ ਆਦਿ ਜਿਹੇ ਪਿੰਡ ਵਾਸੀਆਂ ਨੂੰ ਮਿਲਣ ਵਾਲੇ ਲਾਭਾਂ ਦੇ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਰ ਪਿੰਡ ਨੂੰ ਔਪਟੀਕਲ ਫਾਈਬਰ ਕਨੈਕਸ਼ਨ ਨਾਲ ਜੋੜਨ ਦਾ ਇੱਕ ਵੱਡਾ ਅਭਿਯਾਨ ਵੀ ਤੇਜ਼ੀ ਨਾਲ ਚਲ ਰਿਹਾ ਹੈ।

 

ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਨਹੀਂ ਚਾਹੁੰਦੇ ਕਿ ਸਾਡੇ ਕਿਸਾਨ ਆਤਮਨਿਰਭਰ ਬਣਨ, ਉਨ੍ਹਾਂ ਨੂੰ ਖੇਤੀਬਾੜੀ ਖੇਤਰ ਵਿੱਚ ਕੀਤੇ ਸੁਧਾਰਾਂ ਤੋਂ ਦਿੱਕਤਾਂ ਹਨ। ਛੋਟੇ ਕਿਸਾਨਾਂ, ਗਾਂ ਪਾਲਣ ਵਾਲਿਆਂ ਅਤੇ ਮਛੇਰਿਆਂ ਦੇ ਲਈ ਕਿਸਾਨ ਕ੍ਰੈਡਿਟ ਕਾਰਡ ਸ਼ੁਰੂ ਕਰਨ ਨਾਲ ਦਲਾਲਾਂ ਅਤੇ ਵਿਚੋਲਿਆਂ ਨੂੰ ਮੁਸ਼ਕਲਾਂ ਹੋ ਰਹੀਆਂ ਹਨ, ਕਿਉਂਕਿ ਉਨ੍ਹਾਂ ਦੀ ਨਾਜਾਇਜ ਆਮਦਨੀ ਰੁਕ ਗਈ ਹੈ ਉਨ੍ਹਾਂ ਨੇ ਯੂਰੀਆ ਦੀ ਨੀਮ ਕੋਟਿੰਗ, ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਲਾਭ ਟਰਾਂਸਫ਼ਰ ਕਰਨ ਆਦਿ ਪਹਿਲਾਂ ਬਾਰੇ ਦੱਸਿਆ, ਜੋ ਭ੍ਰਿਸ਼ਟਾਚਾਰ ਨੂੰ ਰੋਕਦੇ ਹਨ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪ੍ਰਭਾਵਿਤ ਲੋਕ ਅੱਜ ਖੇਤੀਬਾੜੀ ਸੁਧਾਰਾਂ ਦੇ ਵਿਰੋਧ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਕਾਰਨ ਦੇਸ਼ ਵਿੱਚ ਵਿਕਾਸ ਰੁਕਣ ਵਾਲਾ ਨਹੀਂ ਹੈ ਅਤੇ ਪਿੰਡ ਅਤੇ ਗ਼ਰੀਬਾਂ ਨੂੰ ਆਤਮਨਿਰਭਰ ਬਣਾਉਣਾ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸੰਕਲਪ ਦੀ ਪ੍ਰਾਪਤੀ ਦੇ ਲਈ ਸਵਾਮਿਤਵ ਯੋਜਨਾਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ।

 

*****

 

ਵੀਆਰਆਰਕੇ / ਏਕੇ


(Release ID: 1663598) Visitor Counter : 204