ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਵਿਵਸਥਾ ਨਾਲ ਸੰਤੁਸ਼ਟ, ਪੋਸਟ ਲੌਕਡਾਊਨ ਪ੍ਰੈਕਟਿਸ ਲਈ ਵਾਪਸ ਆਉਣ ਦੇ ਬਾਅਦ ਮੋਮੈਟਮ ਦੀ ਭਾਲ ਕਰ ਰਹੇ ਭਾਰਤੀ ਤੀਰਅੰਦਾਜ਼
Posted On:
09 OCT 2020 3:22PM by PIB Chandigarh
ਭਾਰਤ ਦੇ ਓਲੰਪਿਕ ਨੌਨਿਹਾਲਾਂ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲੌਕਡਾਊਨ ਕਰਕੇ ਬੰਦ ਰਹੀਆਂ ਖੇਡ ਸੁਵਿਧਾਵਾਂ ਦੇਸ਼ ਭਰ ਵਿੱਚ ਦੁਬਾਰਾ ਖੋਲ੍ਹ ਦਿੱਤੀਆਂ ਗਈਆਂ ਹਨ। ਭਾਰਤ ਦੇ ਪੁਰਸ਼ ਅਤੇ ਮਹਿਲਾ ਰਿਕਰਵ ਤੀਰਅੰਦਾਜ਼ ਪੁਣੇ ਦੇ ਆਰਮੀ ਸਪੋਰਟਸ ਇੰਸਟੀਟਿਊਟ ਵਿਖੇ ਟ੍ਰੇਨਿੰਗ ਲੈ ਰਹੇ ਹਨ। ਤੀਰਅੰਦਾਜ਼ੀ ਟੀਮ ਲਈ ਕੈਂਪ 25 ਅਗਸਤ ਨੂੰ ਸ਼ੁਰੂ ਹੋਇਆ ਸੀ ਅਤੇ ਤੀਰਅੰਦਾਜ਼ ਦੁਬਾਰਾ ਟ੍ਰੇਨਿੰਗ ਲਈ ਵਾਪਸ ਆ ਕੇ ਬਹੁਤ ਖੁਸ਼ ਹਨ।
ਇਸ ਸਾਲ ਦੇ ਆਰੰਭ ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਏ ਅਤਾਨੂ ਦਾਸ ਨੇ ਕਿਹਾ, “ਟ੍ਰੇਨਿੰਗ ꞌਤੇ ਵਾਪਸ ਆਉਣ ਦੇ ਬਾਅਦ, ਪਹਿਲੇ ਦੋ ਦਿਨਾਂ ਲਈ ਇਹ ਮੁਸ਼ਕਿਲ ਸੀ ਕਿਉਂਕਿ ਲੌਕਡਾਊਨ ਤੋਂ ਪਹਿਲਾਂ ਮਾਰਚ ਵਿੱਚ ਅਸੀਂ ਬਹੁਤ ਜ਼ਬਰਦਸਤ ਟ੍ਰੇਨਿੰਗ ਲੈ ਰਹੇ ਸਾਂ। ਮੇਰੀ ਟ੍ਰੇਨਿੰਗ ਵਿੱਚ ਇਹ ਸਭ ਤੋਂ ਲੰਬਾ ਗੈਪ ਸੀ। ”
ਹਾਲ ਹੀ ਵਿੱਚ ਕੁਆਰੰਟੀਨ ਤੋਂ ਬਾਹਰ ਆ ਰਹੇ ਕੁਝ ਅਥਲੀਟਾਂ ਨਾਲ ਟ੍ਰੇਨਿੰਗ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ, ਕੋਚ ਮਾਝੀ ਸਾਵਾਇਯਾਨ ਨੇ ਕਿਹਾ ਕਿ ਫਿਲਹਾਲ ਜਨਰਲ ਫਿਟਨਸ ਵਧੇਰੇ ਜ਼ਰੂਰੀ ਹੈ, "ਖਿਡਾਰੀ ਹੌਲ਼ੀ-ਹੌਲ਼ੀ ਕੁਆਰੰਟੀਨ ਤੋਂ ਬਾਹਰ ਆ ਰਹੇ ਹਨ। ਅਸੀਂ ਤਾਕਤ ਅਤੇ ਸਹਿਣਸ਼ੀਲਤਾ 'ਤੇ ਜ਼ੋਰ ਦੇ ਕੇ ਜਨਰਲ ਫਿਟਨਸ 'ਤੇ ਕੰਮ ਕਰ ਰਹੇ ਹਾਂ। ਮਾਨਸਿਕ ਪਹਿਲੂ 'ਤੇ ਕੰਮ ਕਰਨ ਲਈ ਅਥਲੀਟ, ਯੋਗ ਅਤੇ ਮੈਡੀਟੇਸ਼ਨ ਕਰ ਰਹੇ ਹਨ।”
ਕੋਰੋਨਾ ਵਾਇਰਸ ਦੀ ਰੋਕਥਾਮ ਲਈ ਆਰਮੀ ਇੰਸਟੀਟਿਊਟ ਵਿਖੇ ਅਪਣਾਏ ਗਏ ਸੇਫ਼ਟੀ ਪ੍ਰੋਟੋਕਾਲ ਅਤੇ ਹੋਰ ਨਿਵਾਰਕ ਉਪਾਵਾਂ ਨਾਲ ਤੀਰਅੰਦਾਜ਼ ਖੁਸ਼ ਹਨ ਅਤੇ ਉਹ ਕਹਿੰਦੇ ਹਨ ਕਿ ਵਾਤਾਵਰਣ ਪੂਰੀ ਤਰ੍ਹਾਂ ਸੁਰੱਖਿਅਤ ਹੈ। ਵਿਸ਼ਵ ਦੀ ਸਾਬਕਾ ਨੰਬਰ 1 ਮਹਿਲਾ ਤੀਰੰਦਾਜ਼ ਦੀਪਿਕਾ ਕੁਮਾਰੀ ਨੇ ਕਿਹਾ, “ਇੱਥੇ ਇੰਤਜ਼ਾਮ ਬਹੁਤ ਚੰਗੇ ਹਨ। ਇਹ ਬਹੁਤ ਸਾਫ਼ ਹੈ ਅਤੇ ਭੋਜਨ ਦਾ ਚੰਗਾ ਪ੍ਰਬੰਧ ਹੈ। ਇੱਥੇ ਸਾਡੀ ਬਹੁਤ ਚੰਗੀ ਤਰ੍ਹਾਂ ਦੇਖਭਾਲ਼ ਕੀਤੀ ਜਾ ਰਹੀ ਹੈ।”
ਤੀਰਅੰਦਾਜ਼ੀ ਵਰਗੇ ਮਾਨਸਿਕ ਤੌਰ 'ਤੇ ਚੁਣੌਤੀਪੂਰਨ ਖੇਡ ਵਿੱਚ, ਨਵੇਂ ਸੁਰੱਖਿਆ ਪ੍ਰੋਟੋਕੋਲਾਂ ਅਨੁਸਾਰ ਵਿਵਸਥਿਤ ਹੋਣ ਵਿੱਚ ਚੁਣੌਤੀਆਂ ਤਾਂ ਆਈਆਂ ਹਨ ਪਰ ਤੀਰਅੰਦਾਜ਼ਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਨਾਲ ਜ਼ਿਆਦਾ ਫਰਕ ਨਹੀਂ ਪਵੇਗਾ ਅਤੇ ਕੁਝ ਮਹੀਨਿਆਂ ਦੀ ਟ੍ਰੇਨਿੰਗ ਉਨ੍ਹਾਂ ਨੂੰ ਉਨ੍ਹਾਂ ਦੀ ਪੁਰਾਣੀ ਸਥਿਤੀ ਵਿੱਚ ਲਿਆਉਣ ਲਈ ਸਹਾਇਤਾ ਕਰੇਗੀ।
ਪੁਰਸ਼ਾਂ ਦੀ ਰਿਕਰਵ ਟੀਮ (recurve team) ਅਤੇ ਦੀਪਿਕਾ ਨੇ ਜੁਲਾਈ-ਅਗਸਤ 2021 ਵਿੱਚ ਹੋਣ ਵਾਲੇ ਓਲੰਪਿਕ ਲਈ ਕੋਟਾ ਸਪੌਟਸ ਪ੍ਰਾਪਤ ਕੀਤੇ ਹਨ। ਮਹਿਲਾ ਰਿਕਰਵ ਟੀਮ ਨੂੰ ਅਗਲੇ ਸਾਲ ਹੋਣ ਵਾਲੇ ਵਰਲਡ ਕੁਆਲੀਫਿਕੇਸ਼ਨ ਟੂਰਨਾਮੈਂਟ ਵਿੱਚ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਅੰਤਿਮ ਮੌਕਾ ਮਿਲੇਗਾ।
*******
ਐੱਨਬੀ / ਓਏ
(Release ID: 1663282)
Visitor Counter : 149