ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਨੇ ਕੋਰ ਓਲੰਪਿਕ ਸੰਭਾਵੀ ਖਿਡਾਰੀਆਂ ਲਈ ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਦੋ ਮਹੀਨੇ ਦੇ ਸ਼ੂਟਿੰਗ ਕੈਂਪ ਨੂੰ ਪ੍ਰਵਾਨਗੀ ਦਿੱਤੀ
Posted On:
08 OCT 2020 7:36PM by PIB Chandigarh
ਓਲੰਪਿਕ ਕੋਰ ਗਰੁੱਪ ਨਿਸ਼ਾਨੇਬਾਜਾਂ ਲਈ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ, ਨਿਊ ਦਿੱਲੀ ਵਿੱਚ 15 ਅਕਤੂਬਰ ਤੋਂ 14 ਦਸੰਬਰ ਤੱਕ ਇੱਕ ਦੋ-ਮਹੀਨੇ ਦਾ ਕੋਚਿੰਗ ਕੈਂਪ ਆਯੋਜਿਤ ਕੀਤਾ ਜਾਵੇਗਾ।
ਇਸ ਕੈਂਪ ਵਿੱਚ 32 ਨਿਸ਼ਾਨੇਬਾਜ਼ (18 ਮਰਦ ਅਤੇ 14 ਮਹਿਲਾ), 8 ਕੋਚ, 3 ਵਿਦੇਸ਼ੀ ਕੋਚ ਅਤੇ ਦੋ ਸਹਾਇਕ ਸ਼ਾਮਲ ਹੋਣਗੇ। ਸਾਰੇ 15 ਓਲੰਪਿਕ ਕੋਟਾ ਜੇਤੂ ਕੈਂਪ ਦਾ ਹਿੱਸਾ ਹੋਣਗੇ ਜੋ ਕਿ ਕੁੱਲ 1.43 ਕਰੋੜ ਰੁਪਏ ਦੀ ਲਾਗਤ ਨਾਲ ਲੱਗੇਗਾ।
ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਨੇ ਇੱਕ ਬਿਆਨ ਵਿੱਚ ਕਿਹਾ, “ਕੈਂਪ ਲਗਾਉਣਾ ਲਾਜ਼ਮੀ ਹੈ ਕਿਉਂਕਿ ਇਹ ਓਲੰਪਿਕਸ ਵਰਗੇ ਸਮਾਗਮ ਦੀ ਤਿਆਰੀ ਦਾ ਅਟੁੱਟ ਅੰਗ ਹੈ। ਕੈਂਪ ਐੱਸਏਆਈ ਐੱਸਓਪੀ ਤਹਿਤ ਲਗਾਇਆ ਜਾਵੇਗਾ।”
ਰਾਈਫਲ ਨਿਸ਼ਾਨੇਬਾਜ਼ ਅੰਜੁਮ ਮੌਦਗਿਲ, 2018 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਮੈਡਲ ਜੇਤੂ ਜਿਸ ਰਾਹੀਂ ਟੋਕਿਓ ਓਲੰਪਿਕ ਕੋਟਾ ਹਾਸਲ ਕੀਤਾ, ਕੈਂਪ ਦੇ ਮਾਹੌਲ ਵਿੱਚ ਵਾਪਸ ਪਰਤ ਕੇ ਬਹੁਤ ਖੁਸ਼ ਹੈ ਜੋ ਉਸ ਦਾ ਮੁੱਲਾਂਕਣ ਕਰਨ ਵਿੱਚ ਮਦਦ ਕਰੇਗੀ ਕਿ ਉਹ ਕਿੱਥੇ ਖੜ੍ਹੀ ਹੈ, “ਇਹ ਬਹੁਤ ਵਧੀਆ ਹੈ ਕਿ ਐੱਸਏਆਈ ਅਤੇ ਐੱਨਆਰਏਆਈ ਨੇ ਇਸ ਕੈਂਪ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਸਾਨੂੰ ਓਲੰਪਿਕ ਖੇਡਣ ਲਈ ਸਿਰਫ 10 ਮਹੀਨਿਆਂ ਵਿੱਚ ਬਹੁਤ ਜ਼ਿਆਦਾ ਅਭਿਆਸ ਮਿਲੇਗਾ। ਕੈਂਪ ਦੇ ਮਾਹੌਲ ਵਿੱਚ ਨਿਯਮਿਤ ਤੌਰ ’ਤੇ ਸ਼ੂਟਿੰਗ ਕਰਨੀ ਸਾਨੂੰ ਇਸ ਗੱਲ ਦਾ ਬਿਹਤਰ ਅੰਦਾਜ਼ਾ ਦੇਵੇਗਾ ਕਿ ਅਸੀਂ ਇਸ ਸਮੇਂ ਕਿੱਥੇ ਖੜ੍ਹੇ ਹਾਂ।
ਨਿਸ਼ਾਨੇਬਾਜ਼ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਉਨ੍ਹਾਂ ਦੀਆਂ ਘਰਾਂ ਦੀਆਂ ਰੇਂਜਾਂ ’ਤੇ ਅਭਿਆਸ ਕਰ ਰਹੇ ਹਨ ਅਤੇ ਲੌਕਡਾਊਨ ਦੇ ਐਲਾਨ ਤੋਂ ਬਾਅਦ ਓਲੰਪਿਕ ਕੋਰ ਸਮੂਹ ਲਈ ਇਹ ਪਹਿਲਾ ਪੂਰਨ ਕੈਂਪ ਹੋਵੇਗਾ। ਰਾਸ਼ਟਰੀ ਟੀਮ ਦੇ ਕੋਚ ਕੈਂਪ ਵਿੱਚ ਆਪਣੀ ਤਰੱਕੀ ਦੀ ਨਿਗਰਾਨੀ ਕਰਨ ਨਾਲ, ਇਹ ਉਨ੍ਹਾਂ ਦੇ ਓਲੰਪਿਕ ਦੀਆਂ ਤਿਆਰੀਆਂ ਵਿੱਚ ਅਥਲੀਟਾਂ ਦੀ ਮਦਦ ਕਰਨਗੇ।
ਦਿਵਯਾਂਸ਼ ਸਿੰਘ ਪੰਵਾਰ, ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਵਿਸ਼ਵ ਦੇ ਪਹਿਲੇ ਨੰਬਰ ਦੇ ਖਿਡਾਰੀ ਰਾਸ਼ਟਰੀ ਕੋਚ ਦੀ ਮੌਜੂਦਗੀ ਵਿੱਚ ਕੈਂਪ ਵਿੱਚ ਪਰਤਣ ਦੀ ਉਮੀਦ ਕਰ ਰਹੇ ਹਨ, “ਹਾਲਾਂਕਿ ਮੈਂ ਲੌਕਡਾਊਨ ਤੋਂ ਸਹੀ ਟ੍ਰੇਨਿੰਗ ਲੈ ਰਿਹਾ ਹਾਂ, ਪਰ ਸਾਰੇ ਸਾਥੀਆਂ ਨਾਲ ਨਿਸ਼ਾਨੇਬਾਜ਼ਾਂ ਨਾਲ ਇੱਕ ਕੈਂਪ ਵਿੱਚ ਟ੍ਰੇਨਿੰਗ ਬਹੁਤ ਵਧੀਆ ਹੋਵੇਗੀ। ਸਾਡੀ ਤਰੱਕੀ ਦੀ ਨਿਗਰਾਨੀ ਕਰਨ ਵਾਲੇ ਰਾਸ਼ਟਰੀ ਕੋਚਾਂ ਨਾਲ ਬਿਹਤਰ ਤਿਆਰੀ ਵਾਲੇ ਇਸ ਕੈਂਪ ਦੀ ਉਡੀਕ ਕਰ ਰਿਹਾ ਹਾਂ।”
ਕੈਂਪ ਬਾਰੇ ਗੱਲ ਕਰਦੇ ਹੋਏ, ਸ੍ਰੀ ਰਣਇੰਦਰ ਸਿੰਘ, ਨੈਸ਼ਨਲ ਰਾਈਫਲ ਐਸੋਸੀਏਸ਼ਨ ਇੰਡੀਆ ਦੇ ਪ੍ਰਧਾਨ ਨੇ ਕਿਹਾ, “ਸਾਡੇ ਨਿਸ਼ਾਨੇਬਾਜ਼ ਲੌਕਡਾਊਨ ਦੌਰਾਨ ਘਰ ਟ੍ਰੇਨਿੰਗ ਕਰ ਰਹੇ ਸੀ, ਪਰ ਇੱਕ ਕੈਂਪ ’ਤੇ ਮਿਲ ਕੇ ਟ੍ਰੇਨਿੰਗ ਨਾਲ ਹੋਰ ਵੀ ਬਹੁਤ ਮਦਦ ਮਿਲੇਗੀ। ਅਸੀਂ ਬਹੁਤ ਖੁਸ਼ ਹਾਂ ਕਿ ਐੱਸਏਆਈ ਨੇ ਇਸ ਦੋ ਮਹੀਨਿਆਂ ਦੇ ਟ੍ਰੇਨਿੰਗ ਕੈਂਪ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਸਾਡੇ ਨਿਸ਼ਾਨੇਬਾਜ਼ਾਂ ਨੂੰ ਲੌਕਡਾਊਨ ਦੀ ਘੋਸ਼ਣਾ ਤੋਂ ਪਹਿਲਾਂ ਪ੍ਰਦਰਸ਼ਨ ਦੇ ਪੱਧਰ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ।”
ਟੋਕਿਓ ਓਲੰਪਿਕ ਦੀ ਸ਼ੂਟਿੰਗ ਵਿੱਚ ਭਾਰਤ ਨੇ ਰਿਕਾਰਡ 15 ਕੋਟੇ ਜਿੱਤੇ ਹਨ ਅਤੇ ਫਿਰ ਵੀ ਵਿਸ਼ਵ ਰੈਂਕਿੰਗ ਦੇ ਅਧਾਰ ’ਤੇ ਕੋਟਾ ਪ੍ਰਾਪਤ ਕਰ ਸਕਦਾ ਹੈ।
*******
ਐੱਨਬੀ/ਓਏ
(Release ID: 1662932)
Visitor Counter : 158