ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੈਨੇਡਾ ਵਿੱਚ ‘ਇਨਵੈਸਟ ਇੰਡੀਆ’ ਕਾਨਫ਼ਰੰਸ ’ਚ ਮੁੱਖ ਭਾਸ਼ਣ ਦਿੱਤਾ

ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ’ਚ ਬੇਹੱਦ ਨਿਵੇਸ਼–ਪੱਖੀ ਮਾਹੌਲ


ਭਾਰਤ ਵਿੱਚ ਸਿਆਸੀ ਸਥਿਰਤਾ, ਨਿਵੇਸ਼–ਪੱਖੀ ਨੀਤੀਆਂ, ਪਾਰਦਰਸ਼ਤਾ, ਹੁਨਰਮੰਦ ਪ੍ਰਤਿਭਾ ਪੂਲ: ਪ੍ਰਧਾਨ ਮੰਤਰੀ


ਭਾਰਤ ਦੀ ਕਹਾਣੀ ਅੱਜ ਵੀ ਮਜ਼ਬੂਤ ਤੇ ਭਲਕੇ ਵੀ ਮਜ਼ਬੂਤ ਰਹੇਗੀ: ਪ੍ਰਧਾਨ ਮੰਤਰੀ


ਖੇਤੀਬਾੜੀ, ਕਿਰਤ ਤੇ ਸਿੱਖਿਆ ਖੇਤਰ ਦੇ ਤਿਪੱਖੀ ਸੁਧਾਰਾਂ ਨੇ ਭਾਰਤ ’ਚ ਵੱਡੇ ਪੱਧਰ ਉੱਤੇ ਖੋਲ੍ਹੇ ਨਿਵੇਸ਼ ਦੇ ਮੌਕੇ: ਪ੍ਰਧਾਨ ਮੰਤਰੀ


ਭਾਰਤ ਦੀ ਮਾਨਸਿਕ–ਸੋਚਣੀ ਤੇ ਬਜ਼ਾਰਾਂ ’ਚ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ: ਪ੍ਰਧਾਨ ਮੰਤਰੀ

Posted On: 08 OCT 2020 8:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਕੈਨੇਡਾ ਵਿੱਚ ਇਨਵੈਸਟ ਇੰਡੀਆਕਾਨਫ਼ਰੰਸ ਚ ਮੁੱਖ ਭਾਸ਼ਣ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਿਨਾ ਕਿਸੇ ਵਿਵਾਦ ਦੇ ਇਕਲੌਤਾ ਅਜਿਹਾ ਦੇਸ਼ ਹੈ ਜੋ ਸਿਆਸੀ ਸਥਿਰਤਾ, ਨਿਵੇਸ਼ ਤੇ ਵਪਾਰਪੱਖੀ ਨੀਤੀਆਂ, ਸ਼ਾਸਨ ਵਿੱਚ ਪਾਰਦਰਸ਼ਤਾ, ਹੁਨਰਮੰਦ ਪ੍ਰਤਿਭਾ ਦਾ ਪੂਲ ਤੇ ਇੱਕ ਵਿਸ਼ਾਲ ਬਜ਼ਾਰ ਜਿਹੇ ਨਿਵੇਸ਼ ਦੇ ਆਪਣੇ ਸਾਰੇ ਮਾਪਦੰਡਾਂ ਵਿੱਚ ਚਮਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾਗਤ ਨਿਵੇਸ਼ਕਾਂ, ਨਿਰਮਾਤਾਵਾਂ, ਇਨੋਵੇਸ਼ਨ ਈਕੋਸਿਸਟਮਸ ਦੇ ਸਮਰਥਕਾਂ ਤੇ ਬੁਨਿਆਦੀ ਢਾਂਚਾ ਕੰਪਨੀਆਂ ਸਮੇਤ ਹਰੇਕ ਲਈ ਇੱਕ ਮੌਕਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਭਾਰਤ ਨੇ ਲਚਕਤਾ ਵਿਖਾਈ ਅਤੇ ਨਿਰਮਾਣ, ਸਪਲਾਈਲੜੀਆਂ ਆਦਿ ਨਾਲ ਸਬੰਧਿਤ ਵਿਭਿੰਨ ਪ੍ਰਕਾਰ ਦੀਆਂ ਸਮੱਸਿਆਵਾਂ ਉੱਤੇ ਕਾਬੂ ਪਾਉਣ ਲਈ ਸਮਾਧਾਨਾਂ ਦੀ ਧਰਤੀ ਵਜੋਂ ਉੱਭਰਿਆ। ਉਨ੍ਹਾਂ ਇਹ ਵੀ ਕਿਹਾ ਕਿ ਲੌਜਿਸਟਿਕਸ ਵਿੱਚ ਵਿਘਨ ਦੇ ਬਾਵਜੂਦ ਕੁਝ ਹੀ ਦਿਨਾਂ ਅੰਦਰ 40 ਕਰੋੜ ਕਿਸਾਨਾਂ, ਔਰਤਾਂ, ਗ਼ਰੀਬਾਂ ਤੇ ਲੋੜਵੰਦ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਧਨ ਸਿੱਧਾ ਜਮ੍ਹਾਂ ਕਰਵਾਇਆ ਗਿਆ। ਉਨ੍ਹਾਂ ਮਹਾਮਾਰੀ ਕਾਰਨ ਪਏ ਵਿਘਨ ਉੱਤੇ ਕਾਬੂ ਪਾਉਣ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਵਿਭਿੰਨ ਪਹਿਲਾਂ ਗਿਣਵਾਉਂਦਿਆਂ ਜ਼ੋਰ ਦਿੱਤਾ ਕਿ ਇਸ ਤੋਂ ਸ਼ਾਸਨ ਦੇ ਢਾਂਚਿਆਂ ਤੇ ਪ੍ਰਣਾਲੀਆਂ ਦੀ ਤਾਕਤ ਦਾ ਪਤਾ ਲੱਗਦਾ ਹੈ ਜੋ ਪਿਛਲੇ ਕੁਝ ਸਾਲਾਂ ਦੌਰਾਨ ਤਿਆਰ ਕੀਤੀਆਂ ਗਈਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਮੁੱਚੇ ਦੇਸ਼ ਵਿੱਚ ਸਖ਼ਤੀ ਨਾਲ ਲੌਕਡਾਊਨ ਲੱਗਾ ਹੋਇਆ ਸੀ, ਤਦ ਭਾਰਤ ਲਗਭਗ 150 ਦੇਸ਼ਾਂ ਵਿੱਚ ਦਵਾਈਆਂ ਮੁਹੱਈਆ ਕਰਵਾ ਰਿਹਾ ਸੀ ਤੇ ਇਸ ਨੇ ਵਿਸ਼ਵ ਲਈ ਫ਼ਾਰਮੇਸੀ ਦੀ ਭੂਮਿਕਾ ਨਿਭਾਈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਰ੍ਹੇ ਮਾਰਚਜੂਨ ਮਹੀਨਿਆਂ ਦੌਰਾਨ ਖੇਤੀਬਾੜੀ ਨਾਲ ਸਬੰਧਿਤ ਉਤਪਾਦਾਂ ਦੀਆਂ ਬਰਾਮਦਾਂ ਵਿੱਚ 23% ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ, ਭਾਰਤ ਵਿੱਚ ਕਿਸੇ ਪੀਪੀਈ (PPE) ਕਿੱਟਸ ਦਾ ਨਿਰਮਾਣ ਨਹੀਂ ਹੁੰਦਾ ਸੀ ਪਰ ਅੱਜ ਭਾਰਤ ਹਰ ਮਹੀਨੇ ਨਾ ਸਿਰਫ਼ ਕਰੋੜਾਂ PPE ਕਿਟਸ ਦਾ ਨਿਰਮਾਣ ਕਰ ਰਿਹਾ ਹੈ, ਬਲਕਿ ਇਹ ਉਨ੍ਹਾਂ ਨੂੰ ਬਰਾਮਦ ਵੀ ਕਰ ਰਿਹਾ ਹੈ। ਉਨ੍ਹਾਂ ਉਤਪਾਦਨ ਚ ਵਾਧਾ ਕਰਨ ਅਤੇ ਕੋਵਿਡ–19 ਲਈ ਵੈਕਸੀਨ ਉਤਪਾਦਨ ਚ ਸਮੁੱਚੇ ਵਿਸ਼ਵ ਦੀ ਮਦਦ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ।

 

ਪ੍ਰਧਾਨ ਮੰਤਰੀ ਨੇ ਵਪਾਰਪੱਖੀ ਮਾਹੌਲ ਤਿਆਰ ਕਰਨ ਵਿੱਚ ਸਰਕਾਰ ਦੀਆਂ ਪਹਿਲਾਂ ਗਿਣਵਾਉਂਦਿਆਂ ਵਿਸਤਾਰਪੂਰਬਕ ਦੱਸਿਆ ਕਿ ਕਿਵੇਂ ਭਾਰਤ ਦੀ ਕਹਾਣੀ ਮਜ਼ਬੂਤ ਹੁੰਦੀ ਜਾ ਰਹੀ ਹੈ। ਉਨ੍ਹਾਂ ਸਿੱਧੇ ਵਿਦੇਸ਼ੀ ਨਿਵੇਸ਼ (FDI) ਦੇ ਉਦਾਰੀਕਰਣ, ਖ਼ੁਦਮੁਖਤਿਆਰ ਧਨ ਤੇ ਪੈਨਸ਼ਨ ਫ਼ੰਡਾਂ, ਇੱਕ ਮਜ਼ਬੂਤ ਬੌਂਡ ਬਜ਼ਾਰ ਵਿਕਸਤ ਕਰਨ ਲਈ ਮਹੱਤਵਪੂਰਨ ਸੁਧਾਰ ਲਿਆਉਣ, ਚੈਂਪੀਅਨ ਖੇਤਰਾਂ ਲਈ ਪ੍ਰੋਤਸਾਹਨ ਯੋਜਨਾਵਾਂ ਜਿਹੀਆਂ ਪਹਿਲਾਂ ਗਿਣਵਾਈਆਂ। ਉਨ੍ਹਾਂ ਕਿਹਾ ਕਿ ਫ਼ਾਰਮਾ, ਮੈਡੀਕਲ ਉਪਕਰਣਾਂ ਤੇ ਇਲੈਕਟ੍ਰੌਨਿਕਸ ਨਿਰਮਾਣ ਜਿਹੇ ਖੇਤਰਾਂ ਦੀਆਂ ਯੋਜਨਾਵਾਂ ਪਹਿਲਾਂ ਹੀ ਚੱਲ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਿਵੇਸ਼ਕਾਂ ਦਾ ਯਕੀਨੀ ਤੌਰ ਤੇ ਉੱਚਪੱਧਰੀ ਧਿਆਨ ਖਿੱਚਣ ਅਤੇ ਉਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਥ ਫੜਨ ਲਈ ਸਕੱਤਰਾਂ ਦਾ ਇੱਕ ਸਮਰਪਿਤ ਉੱਚਅਧਿਕਾਰ ਪ੍ਰਾਪਤ ਸਮੂਹ ਕਾਇਮ ਕੀਤਾ ਗਿਆ ਹੈ। ਉਨ੍ਹਾਂ ਹਵਾਈ ਅੱਡਿਆਂ, ਰੇਲਵੇਸ, ਰਾਜਮਾਰਗਾਂ, ਬਿਜਲੀ ਟ੍ਰਾਂਸਮਿਸ਼ਨ ਲਾਈਨਾਂ ਆਦਿ ਜਿਹੇ ਸਾਰੇ ਖੇਤਰਾਂ ਵਿੱਚ ਸੰਪਤੀਆਂ ਦੇ ਸਰਗਰਮ ਮੁਦਰਾਕਰਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰੀਅਲ ਐਸਟੇਟ ਨਿਵੇਸ਼ ਟ੍ਰੱਸਟਸ ਅਤੇ ਬੁਨਿਆਦੀ ਢਾਂਚਾ ਨਿਵੇਸ਼ ਟ੍ਰੱਸਟਸ ਦੋਵੇਂ ਜਨਤਕ ਤੇ ਨਿਜੀ ਸੰਪਤੀਆਂ ਦੇ ਮੁਦਰਾਕਰਣ ਲਈ ਪੂਰੀ ਤਰ੍ਹਾਂ ਯੋਗ ਹੋ ਗਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀਆਂ ਮਾਨਸਿਕ ਸੋਚਣੀਆਂ ਦੇ ਨਾਲਨਾਲ ਬਜ਼ਾਰਾਂ ਵਿੱਚ ਵੀ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ। ਦੇਸ਼ ਨੇ ਨਿਯੰਤ੍ਰਣ ਖ਼ਤਮ ਕਰਨ ਅਤੇ ਕੰਪਨੀਜ਼ ਕਾਨੂੰਨ ਅਧੀਨ ਵਿਭਿੰਨ ਜੁਰਮਾਂਨੂੰ ਅਪਰਾਧ ਦੀ ਸ਼੍ਰੇਣੀ ਵਿੱਚੋਂ ਕੱਢਣ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਪਿਛਲੇ 5 ਸਾਲਾਂ ਦੌਰਾਨ ਗਲੋਬਲ ਇਨੋਵੇਸ਼ਨ ਇੰਡੈਕਸ ਦੀਆਂ ਰੈਂਕਿੰਗਸ ਵਿੱਚ 81ਵੇਂ ਸਥਾਨ ਤੋਂ ਉਤਾਂਹ ਆ ਕੇ 48ਵੇਂ ਸਥਾਨ ਉੱਤੇ ਅਤੇ ਇੰਝ ਹੀ ਕਾਰੋਬਾਰ ਕਰਨਾ ਸੁਖਾਲਾ ਬਣਾਉਣਦੀਆਂ ਵਿਸ਼ਵ ਬੈਂਕ ਦੀਆਂ ਰੈਂਕਿੰਗਸ ਵਿੱਚ 142ਵੇਂ ਸਥਾਨ ਤੋਂ ਤਰੱਕੀ ਕਰ ਕੇ 63ਵੇਂ ਸਥਾਨ ਉੱਤੇ ਆ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਕਾਰਨ ਭਾਰਤ ਨੂੰ ਜਨਵਰੀ 2019 ਤੋਂ ਲੈ ਕੇ ਜੁਲਾਈ 2020 ਤੱਕ ਦੇ ਵਿਚਕਾਰ ਸੰਸਥਾਗਤ ਨਿਵੇਸ਼ਕਾਂ ਤੋਂ ਲਗਭਗ 70 ਅਰਬ ਅਮਰੀਕੀ ਡਾਲਰ ਪ੍ਰਾਪਤ ਹੋਏ। ਇਹ ਸਾਲ 2013 ਤੋਂ ਲੈ ਕੇ 2017 ਤੱਕ ਦੇ ਚਾਰ ਸਾਲਾਂ ਦੌਰਾਨ ਪ੍ਰਾਪਤ ਹੋਈ ਰਕਮ ਦੇ ਲਗਭਗ ਬਰਾਬਰ ਹੈ। ਉਨ੍ਹਾਂ ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਵਿੱਚ ਵਿਸ਼ਵਪੱਧਰੀ ਨਿਵੇਸ਼ਕ ਭਾਈਚਾਰੇ ਦਾ ਨਿਰੰਤਰ ਭਰੋਸਾ ਇਸ ਤੱਥ ਤੋਂ ਜ਼ਾਹਿਰ ਹੁੰਦਾ ਹੈ ਕਿ ਜਦੋਂ ਸਮੁੱਚੇ ਵਿਸ਼ਵ ਦੇ ਵੱਖੋਵੱਖਰੇ ਦੇਸ਼ਾਂ ਵਿੱਚ ਹੋਣ ਵਾਲਾ ਪ੍ਰਤੱਖ ਵਿਦੇਸ਼ੀ ਨਿਵੇਸ਼ (FDI) 1% ਘਟ ਗਿਆ ਸੀ, ਤਦ ਭਾਰਤ ਵਿੱਚ ਇਸ ਨਿਵੇਸ਼ 20% ਦਾ ਵਾਧਾ ਹੋਇਆ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਭਾਰਤ ਨੇ ਪਹਿਲਾਂ ਹੀ ਸਮੁੱਚੇ ਵਿਸ਼ਵ ਤੋਂ 20 ਅਰਬ ਅਮਰੀਕੀ ਡਾਲਰ ਹਾਸਲ ਕਰ ਲਏ ਸਨ, ਜਦੋਂ ਸਮੁੱਚੇ ਵਿਸ਼ਵ ਚ ਕੋਵਿਡ–19 ਸਿਖ਼ਰਾਂ ਤੇ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ ਕੋਵਿਡ–19 ਦੀ ਸਥਿਤੀ ਨਾਲ ਨਿਪਟਣ ਲਈ ਵਿਲੱਖਣ ਪਹੁੰਚ ਅਪਣਾਈ ਹੈ। ਉਨ੍ਹਾਂ ਕਿਹਾ ਕਿ ਗ਼ਰੀਬਾਂ ਅਤੇ ਛੋਟੇ ਕਾਰੋਬਾਰਾਂ ਨੂੰ ਹਤ ਤੇ ਹੱਲਾਸ਼ੇਰੀ ਪੈਕੇਜ ਦਿੱਤੇ ਗਏ ਸਨ ਅਤੇ ਇਸ ਦੇ ਨਾਲ ਹੀ ਇਸ ਮੌਕੇ ਢਾਂਚਾਗਤ ਸੁਧਾਰ ਕੀਤੇ ਗਏ ਜਿਨ੍ਹਾਂ ਨਾਲ ਹੋਰ ਵਧੇਰੇ ਉਤਪਾਦਕਤਾ ਤੇ ਖ਼ੁਸ਼ਹਾਲੀ ਸੁਨਿਸ਼ਚਿਤ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਸਿੱਖਿਆ, ਕਿਰਤ ਤੇ ਖੇਤੀਬਾੜੀ ਖੇਤਰਾਂ ਵਿੱਚ ਤਿਪੱਖੀ ਸੁਧਾਰ ਕੀਤੇ ਹਨ। ਉਨ੍ਹਾਂ ਸਾਰਿਆਂ ਦਾ ਲਗਭਗ ਹਰੇਕ ਭਾਰਤੀ ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕਿਰਤ ਤੇ ਖੇਤੀਬਾੜੀ ਦੇ ਖੇਤਰ ਵਿੱਚ ਪੁਰਾਣੇ ਕਾਨੂੰਨਾਂ ਦੇ ਸੁਧਾਰਾਂ ਨੂੰ ਯਕੀਨੀ ਬਣਾਇਆ ਹੈ। ਉਹ ਨਿਜੀ ਖੇਤਰ ਦੀ ਵੱਡੀ ਸ਼ਮੂਲੀਅਤ ਨੂੰ ਯਕੀਨੀ ਬਣਾਉਂਦੇ ਹਨ ਅਤੇ ਨਾਲ ਹੀ ਸਰਕਾਰ ਦੇ ਸੁਰੱਖਿਆ ਜਾਲ ਵੀ ਮਜ਼ਬੂਤ ਕਰਦੇ ਹਨ; ਜਿਨ੍ਹਾਂ ਦਾ ਲਾਭ ਅੰਤ ਨੂੰ ਉੱਦਮੀਆਂ ਦੇ ਨਾਲਨਾਲ ਸਖ਼ਤ ਮਿਹਨਤੀ ਜਨਤਾ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰਾਂ ਨਾਲ ਸਾਡੇ ਨੌਜਵਾਨਾਂ ਦੀ ਪ੍ਰਤਿਭਾ ਦਾ ਹੋਰ ਲਾਭ ਮਿਲੇਗਾ ਅਤੇ ਉਨ੍ਹਾਂ ਨਾਲ ਹੋਰ ਵਿਦੇਸ਼ੀ ਯੂਨੀਵਰਸਿਟੀਆਂ ਦੇ ਭਾਰਤ ਆਉਣ ਲਈ ਰਾਹ ਪੱਧਰਾ ਹੋਇਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਰਤ ਕਾਨੂੰਨ ਵਿੱਚ ਸੁਧਾਰਾਂ ਨੇ ਕਿਰਤ ਜ਼ਾਬਤਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਲਿਆਂਦੀ ਹੈ ਅਤੇ ਉਹ ਕਰਮਚਾਰੀ ਤੇ ਨਿਯੁਕਤੀਕਾਰ ਦੋਵਾਂ ਦੇ ਹੱਕ ਵਿੱਚ ਹਨ ਅਤੇ ਉਨ੍ਹਾਂ ਸਦਕਾ ਕਾਰੋਬਾਰ ਕਰਨਾ ਹੋਰ ਵੀ ਸੁਖਾਲਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਸੁਧਾਰ ਦੂਰਅੰਦੇਸ਼ ਹਨ ਤੇ ਉਨ੍ਹਾਂ ਨਾਲ ਨਾ ਸਿਰਫ਼ ਕਿਸਾਨਾਂ ਨੂੰ ਵਧੇਰੇ ਵਿਕਲਪ ਮਿਲਣਗੇ, ਬਲਕਿ ਉਨ੍ਹਾਂ ਨਾਲ ਬਰਾਮਦਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਇੱਕ ਆਤਮਨਿਰਭਰ ਭਾਰਤਦੀ ਉਸਾਰੀ ਕਰਨ ਵਿੱਚ ਸਾਡੇ ਯਤਨਾਂ ਨੂੰ ਮਦ ਮਿਲੇਗੀ ਅਤੇ ਆਤਮਨਿਰਭਰ ਬਣਨ ਲਈ ਕੰਮ ਕਰਦਿਆਂ ਅਸੀਂ ਸਮੁੱਚੇ ਵਿਸ਼ਵ ਦੀ ਭਲਾਈ ਤੇ ਖ਼ੁਸ਼ਹਾਲੀ ਲਈ ਯੋਗਦਾਨ ਪਾਉਣਾ ਲੋਚਦੇ ਹਾਂ। ਉਨ੍ਹਾਂ ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਇੱਕ ਅਜਿਹਾ ਸਥਾਨ ਹੈ, ਜਿਸ ਨਾਲ ਸਿੱਖਿਆ ਦੇ ਖੇਤਰ ਵਿੱਚ ਭਾਈਵਾਲੀ ਪਾਈ ਜਾ ਸਕਦੀ ਹੈ, ਨਿਰਮਾਣ ਜਾਂ ਸੇਵਾਵਾਂ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ ਅਤੇ ਖੇਤੀਬਾੜੀ ਦੇ ਖੇਤਰ ਚ ਸਹਿਯੋਗ ਵਧਾਇਆ ਜਾ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤਕੈਨੇਡਾ ਦੁਵੱਲੇ ਸਬੰਧ ਸਾਂਝੀਆਂ ਲੋਕਤੰਤਰੀ ਕਦਰਾਂਕੀਮਤਾਂ  ਬਹੁਤ ਸਾਰੇ ਸਾਂਝੇ ਹਿਤਾਂ ਦੁਆਰਾ ਸੰਚਾਲਿਤ ਹਨ। ਉਨ੍ਹਾਂ ਕਿਹਾ ਕਿ ਸਾਡੇ ਵਿਚਾਲੇ ਵਪਾਰ ਤੇ ਨਿਵੇਸ਼ ਸਬੰਧ ਸਾਡੇ ਬਹੁਪੱਖੀ ਸਬੰਧਾਂ ਲਈ ਅਟੁੱਟ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਕੁਝ ਬਹੁਤ ਵੱਡੇ ਤੇ ਬੁਨਿਆਦੀ ਢਾਂਚਾ ਖੇਤਰ ਦੇ ਬੇਹੱਦ ਤਜਰਬੇਕਾਰ ਨਿਵੇਸ਼ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡੀਅਨ ਪੈਨਸ਼ਨ ਫ਼ੰਡਸ ਉਨ੍ਹਾਂ ਪਹਿਲੇ ਅਦਾਰਿਆਂ ਵਿੱਚ ਸ਼ਾਮਲ ਸੀ, ਜਿਸ ਨੇ ਭਾਰਤ ਚ ਸਿੱਧੇ ਨਿਵੇਸ਼ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਪਹਿਲਾਂ ਹੀ ਹਾਈਵੇਅਜ਼, ਹਵਾਈ ਅੱਡੇ, ਲੌਜਿਸਟਿਕਸ, ਦੂਰਸੰਚਾਰ ਤੇ ਰੀਅਲ ਐਸਟੇਟ ਜਿਹੇ ਅਨੇਕ ਖੇਤਰਾਂ ਵਿੱਚ ਵੱਡੇ ਮੌਕੇ ਲੱਭ ਲਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪਰਪੱਕ ਕੈਨੇਡੀਅਨ ਨਿਵੇਸ਼ਕ ਬਹੁਤ ਸਾਲਾਂ ਤੋਂ ਭਾਰਤ ਚ ਹਨ, ਉਹ ਹੁਣ ਸਾਡੇ ਬਿਹਤਰੀਨ ਬ੍ਰਾਂਡ ਅੰਬੈਸਡਰ ਬਣ ਸਕਦੇ ਹਨ। ਉਨ੍ਹਾਂ ਦਾ ਤਜਰਬਾ, ਉਨ੍ਹਾਂ ਦੀ ਪਸਾਰ ਯੋਜਨਾ ਤੇ ਵਿਭਿੰਨਤਾ; ਇੱਥੇ ਆਉਣ ਦੇ ਚਾਹਵਾਨ ਹੋਰਨਾਂ ਕੈਨੇਡੀਅਨ ਨਿਵੇਸ਼ਕਾਂ ਲਈ ਬਹੁਤ ਭਰੋਸੇਯੋਗ ਸਬੂਤ ਹੋ ਸਕਦੇ ਹਨ। ਉਨ੍ਹਾਂ ਵਾਅਦਾ ਕੀਤਾ ਕਿ ਭਾਰਤ ਵਿੱਚ ਕੈਨੇਡੀਅਨ ਨਿਵੇਸ਼ਕਾਂ ਦੇ ਰਾਹ ਵਿੱਚ ਕੋਈ ਅੜਿੱਕਾ ਨਹੀਂ ਆਵੇਗਾ।

 

*****

 

ਵੀਆਰਆਰਕੇ/ਏਕੇ



(Release ID: 1662909) Visitor Counter : 213