ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
2020-21 ਲਈ ਚਲ ਰਹੇ ਖਰੀਫ ਮਾਰਕੀਟਿੰਗ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਵਿੱਚ ਪਿੱਛਲੇ ਸਾਲ ਦੇ ਇਸੇ ਅਰਸੇ ਦੇ ਮੁਕਾਬਲੇ 33 ਫੀਸਦ ਦਾ ਵਾਧਾ
1.17 ਲੱਖ ਕਿਸਾਨਾਂ ਤੋਂ ਐਮਐਸਪੀ ਤੇ ਕੁੱਲ 20.37 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ
Posted On:
08 OCT 2020 5:48PM by PIB Chandigarh
2020 ਦੇ ਖਰੀਫ ਮਾਰਕੀਟਿੰਗ ਸੀਜ਼ਨ ਲਈ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ ਉੱਤਰ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਨੂੰ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਲਈ ਪ੍ਰਵਾਨਗੀ ਦਿੱਤੀ ਗਈ I
2020-21 ਦੇ ਖਰੀਫ ਮਾਰਕੀਟਿੰਗ ਸੀਜ਼ਨ (ਕੇਐਮਐਸ) 2020-21 ਲਈ ਆਮਦ ਪਹਿਲਾਂ ਹੈ ਸ਼ੁਰੂ ਹੋ ਚੁਕੀ ਹੈ ਅਤੇ ਸਰਕਾਰ ਨੇ ਐਮਐਸਪੀ ਦੀਆਂ ਮੌਜੂਦਾ ਸਕੀਮਾਂ ਅਨੁਸਾਰ ਕਿਸਾਨਾਂ ਤੋਂ ਐਮਐਸਪੀ ਤੇ ਪਿਛਲੇ ਸੀਜ਼ਨ ਵਾਂਗ ਹੀ ਖਰੀਫ 2020-21 ਦੀਆਂ ਫਸਲਾਂ ਦੀ ਖਰੀਦ ਜਾਰੀ ਰੱਖੀ ਹੈ ।
ਖਰੀਫ ਮਾਰਕੀਟਿੰਗ ਸੀਜ਼ਨ 2020-21 ਲਈ ਝੋਨੇ ਦੀ ਖਰੀਦ ਨੇ ਕੇਰਲਾ ਵਰਗੇ ਹੋਰ ਕਈ ਸੂਬਿਆਂ ਵਿਚ ਗਤੀ ਫੜਨੀ ਸ਼ੁਰੂ ਕਰ ਦਿੱਤੀ ਹੈ ਅਤੇ ਸੂਬਿਆਂ ਵਿਚ ਚਲ ਰਹੀ ਝੋਨੇ ਦੀ ਖਰੀਦ ਦੇ ਨਤੀਜੇ ਵਜੋਂ ਹੁਣ ਤੱਕ 20,37,634 ਮੀਟ੍ਰਿਕ ਟਨ ਝੋਨੇ ਦੀ ਕੁਲ ਖਰੀਦ ਕੀਤੀ ਜਾ ਚੁੱਕੀ ਹੈ ਜੋ 1.7 ਲੱਖ ਕਿਸਾਨਾਂ ਤੋਂ ਦੇਸ਼ ਭਰ ਵਿਚ ਕੀਤੀ ਗਈ ਹੈ ਅਤੇ ਐਮਐਸਪੀ ਦੇ ਮੁੱਲ ਅਨੁਸਾਰ ਇਹ ਖਰੀਦ 3847.05 ਕਰੋੜ ਰੁਪਏ ਦੇ ਮੁੱਲ ਦੀ ਹੈ । ਇਹ ਇੱਕ ਬਹੁਤ ਜਿਆਦਾ ਖਰੀਦ ਹੈ ,ਜੋ ਪਿਛਲੇ ਸਾਲ ਇਸੇ ਅਵਧੀ ਦੇ ਮੁਕਾਬਲੇ ਵਿਚ 33 ਫੀਸਦ ਤੋਂ ਵੱਧ ਖਰੀਦ ਹੈ ।
https://static.pib.gov.in/WriteReadData/userfiles/image/01P00W.jpg
ਇਸ ਤੋਂ ਇਲਾਵਾ ਸੂਬਿਆਂ ਦੀ ਤਜਵੀਜ਼ ਦੇ ਆਧਾਰ ਤੇ ਖਰੀਫ ਮਾਰਕੀਟਿੰਗ ਸੀਜ਼ਨ 2020 ਲਈ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਦੇ ਸੂਬਿਆਂ ਨੂੰ 30.7 ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਲਈ ਪ੍ਰਵਾਨਗੀ ਦਿੱਤੀ ਗਈ ਹੈ । ਇਸ ਤੋਂ ਇਲਾਵਾ ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਦੇ ਸੂਬਿਆਂ ਨੂੰ ਵੀ 1.23 ਲੱਖ ਮੀਟ੍ਰਿਕ ਟਨ ਨਾਰੀਅਲ (ਕੋਪਰਾ) ਦੀ ਖਰੀਦ ਦੀ ਮਨਜ਼ੂਰੀ ਦਿੱਤੀ ਗਈ ਹੈ । ਹੋਰਨਾਂ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਉਨ੍ਹਾਂ ਦੀਆਂ ਤਜ਼ਬੀਜਾਂ ਪ੍ਰਾਪਤ ਹੋਣ ਤੋਂ ਬਾਅਦ ਦਾਲਾਂ, ਤੇਲ ਬੀਜਾਂ ਅਤੇ ਨਾਰੀਅਲ ਮੁੱਲ ਸਮਰਥਤ ਸਕੀਮ (ਪੀਐਸਐਸ) ਅਧੀਨ ਖਰੀਦ ਦੀ ਪ੍ਰਵਾਨਗੀ ਦਿੱਤੀ ਜਾਵੇਗੀ ਤਾਂ ਜੋ 2020-21 ਦੇ ਸਾਲ ਲਈ ਇਨ੍ਹਾਂ ਫਸਲਾਂ ਦੀ ਨੋਟੀਫਾਈ ਕੀਤੀ ਗਈ ਐਮ ਐਸ ਪੀ ਤੇ ਐਫਏਕਿਊ ਗ੍ਰੇਡ ਨਾਲ ਖਰੀਦ ਕੀਤੀ ਜਾ ਸਕੇ, ਜੋ ਸਿੱਧੇ ਤੌਰ ਤੇ ਰਜਿਸਟਰਡ ਕਿਸਾਨਾਂ ਤੋਂ ਕੀਤੀ ਜਾਵੇਗੀ । ਜੇਕਰ ਮਾਰਕੀਟ ਦਾ ਮੁੱਲ ਨੋਟੀਫਾਈਡ ਵਾਢੀ ਦੇ ਅਰਸੇ ਦੌਰਾਨ ਐਮਐਸਪੀ ਤੋਂ ਹੇਠਾਂ ਜਾਂਦਾ ਹੈ ਤਾਂ ਕੇਂਦਰੀ ਨੋਡਲ ਏਜੰਸੀਆਂ ਸੂਬਿਆਂ ਵਲੋਂ ਨਾਮਜਦ ਕੀਤੀਆਂ ਗਈਆਂ ਖਰੀਦ ਏਜੰਸੀਆਂ ਰਾਹੀਂ ਇਨ੍ਹਾਂ ਜਿਣਸਾਂ ਦੀ ਖਰੀਦ ਕਰਨਗੀਆਂ ।
https://static.pib.gov.in/WriteReadData/userfiles/image/025XSK.jpg
07.10.2020 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 2.71 ਕਰੋੜ ਰੁਪਏ ਮੁੱਲ ਦੀ 376.65 ਮੀਟ੍ਰਿਕ ਟਨ ਮੂੰਗ ਐਮਐਸਪੀ ਤੇ ਖਰੀਦੀ ਜਿਸ ਨਾਲ ਤਾਮਿਲਨਾਡੂ ਅਤੇ ਹਰਿਆਣਾ ਦੇ 269 ਕਿਸਾਨਾਂ ਨੂੰ ਲਾਭ ਹੋਇਆ । ਇਸੇ ਤਰ੍ਹਾਂ 52.40 ਕਰੋਡ਼ ਰੁਪਏ ਐਮਐਸਪੀ ਮੁੱਲ ਦਾ 5089 ਮੀਟ੍ਰਿਕ ਟਨ ਨਾਰੀਅਲ ਖਰੀਦਿਆ ਗਿਆ ਜਿਸ ਨਾਲ ਕਰਨਾਟਕ ਅਤੇ ਤਾਮਿਲਨਾਡੂ ਦੇ 3961 ਕਿਸਾਨਾਂ ਨੂੰ ਫਾਇਦਾ ਹੋਇਆ, ਜਦਕਿ ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲਾ ਲਈ 1.23 ਲੱਖ ਮੀਟ੍ਰਿਕ ਟਨ ਨਾਰੀਅਲ ਦੀ ਖਰੀਦ ਦੀ ਮਨਜ਼ੂਰੀ ਦਿੱਤੀ ਗਈ ਸੀ । ਜਿਥੋਂ ਤੱਕ ਨਾਰੀਅਲ ਅਤੇ ਉੜਦ ਦਾ ਸਵਾਲ ਹੈ, ਇਨ੍ਹਾਂ ਦੇ ਮੁੱਲ ਐਮਐਸਪੀ ਦੇ ਬਰਾਬਰ ਜਾਂ ਉੱਪਰ ਚਲ ਰਹੇ ਹਨ । ਸੰਬੰਧਤ ਰਾਜ ਸਰਕਾਰਾਂ ਮੂੰਗ ਅਤੇ ਹੋਰ ਖਰੀਫ ਦਾਲਾਂ ਅਤੇ ਬੀਜਾਂ ਦੀ ਖਰੀਦ ਸ਼ੁਰੂ ਕਰਨ ਲਈ ਪ੍ਰਬੰਧ ਕਰ ਰਹੀਆਂ ਹਨ ।
2020-21 ਦੇ ਖਰੀਫ ਮਾਰਕੀਟਿੰਗ ਸੀਜ਼ਨ ਦੌਰਾਨ ਸੀਡ ਕਾਟਨ (ਕਪਾਹ) ਦੀ ਖਰੀਦ 1 ਅਕਤੂਬਰ 2020 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਭਾਰਤੀ ਕਪਾਹ ਨਿਗਮ ਨੇ 994.28 ਲੱਖ ਰੁਪਏ ਦੇ ਐਮਐਸਪੀ ਮੁੱਲ ਅਧੀਨ 3525 ਗੰਢਾਂ ਖਰੀਦੀਆਂ, ਜਿਸ ਨਾਲ 753 ਕਿਸਾਨਾਂ ਨੂੰ ਲਾਭ ਹੋਇਆ ।
https://static.pib.gov.in/WriteReadData/userfiles/image/0347WK.jpg
-----------------------------------------------
ਏਪੀਐਸ ਐਮਐਸ
(Release ID: 1662881)
Visitor Counter : 114