ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਅਮਰੀਕੀ ਕਾਰੋਬਾਰੀਆਂ ਨੂੰ ਕਿਹਾ ਕਿ ਉਹ ਭਾਰਤ ਨੂੰ ਆਪਣੀ ਅਗਲੀ ਨਿਵੇਸ਼ ਮੰਜਿ਼ਲ ਵਜੋਂ ਦੇਖਣ
ਭਾਰਤ ਅੱਜ ਅਤੀਤ ਵਿੱਚੋਂ ਨਿਕਲ ਕੇ ਬੇਹਤਰ ਮਿਆਰੀ ਉਤਪਾਦਾਂ , ਵਧੇਰੇ ਵਿਸ਼ਵ ਰਝੇਵਿਆਂ ਅਤੇ ਵਿਸ਼ਵ ਵਪਾਰ ਵਿੱਚ ਵੱਡੀ ਭਾਈਵਾਲੀ ਦੀ ਮਾਨਸਿਕਤਾ ਵੱਲ ਵੱਧ ਰਿਹਾ ਹੈ : ਸ਼੍ਰੀ ਗੋਇਲ
Posted On:
08 OCT 2020 9:33AM by PIB Chandigarh
ਕੇਂਦਰੀ ਵਣਜ , ਉਦਯੋਗ ਤੇ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅਮਰੀਕੀ ਕਾਰੋਬਾਰੀਆਂ ਨੂੰ ਪ੍ਰਧਾਨ ਮੰਤਰੀ ਦੀ ਸੋਚ ਦੇ ਇੱਕ ਹਿੱਸੇ ਵਜੋਂ ਭਾਰਤ ਨੂੰ ਅਗਲੀ ਨਿਵੇਸ਼ ਮੰਜਿ਼ਲ ਵਜੋਂ ਦੇਖਣ ਲਈ ਸੱਦਾ ਦਿੱਤਾ ਹੈ । ਬੁੱਧਵਾਰ ਨੂੰ ਵਿਸ਼ਵ ਵਿੱਤ ਤੇ ਨਿਵੇਸ਼ ਲੀਡਰਸਿ਼ੱਪ ਬਾਰੇ ਇੰਡੀਅਨ ਚੈਂਬਰ ਆਫ ਕਾਮਰਸ ਤੇ ਯੂ ਐੱਸ ਏ ਦੇ ਸੰਮੇਲਨ ਨੂੰ ਵਰਚੂਅਲੀ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਸਰਕਾਰ ਦਲੇਰਾਨਾ , ਖੁੱਲ੍ਹੇ ਅਤੇ ਪਰਿਵਰਤਣ ਲਈ ਵਚਨਬੱਧ ਹੈ ,"ਆਓ ਆਪਾਂ ਏਕਤਾ ਦੀ ਭਾਵਨਾ ਨਾਲ ਕੰਮ ਕਰੀਏ , ਚਲੋ ਇੱਕ ਦੂਜੇ ਨਾਲ ਰਲ੍ਹ ਕੇ ਗੱਲਬਾਤ ਕਰੀਏ ਤੇ ਮੈਨੂੰ ਯਕੀਨ ਹੈ ਕਿ ਸਾਡੇ ਕੋਲ ਅਮਰੀਕਾ ਤੇ ਭਾਰਤ ਦੇ ਲੋਕਾਂ ਦੀ ਸਾਂਝੀ ਖੁਸ਼ਹਾਲੀ ਦਾ ਸੁਨਹਿਰਾ ਭਵਿੱਖ ਹੈ"। ਆਉਂਦੇ ਸਾਲਾਂ ਵਿੱਚ ਅਮਰੀਕਾ ਭਾਰਤ ਦੇ ਮਜ਼ਬੂਤ ਸੰਬੰਧਾਂ ਨੂੰ ਹੋਰ ਅੱਗੇ ਵਧਣ ਬਾਰੇ ਦੱਸਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਅਸੀਂ ਇੱਕ ਬਹੁਤ ਹੀ ਸਥਾਈ ਰਿਸ਼ਤੇ ਦੇ ਮਿਲਣ ਵਾਲੇ ਬਿੰਦੂ ਤੇ ਹਾਂ । ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਆਤਮਨਿਰਭਰ ਭਾਰਤ ਤਹਿਤ ਕੀਤੇ ਸੁਧਾਰਾਂ ਤੇ ਨਿਰਭਰ ਹੋ ਕੇ ਭਾਰਤ ਅਮਰੀਕਾ ਇਕੱਠੇ ਹੋ ਕੇ ਕੰਮ ਕਰਨ ਲਈ ਆਉਂਦੇ ਸਮੇਂ ਵਿੱਚ ਇੱਕ ਲੰਮੀ ਯਾਤਰਾ ਤੇ ਹਨ ,"ਅਸੀਂ ਉਹ ਭਾਈਵਾਲ ਹਾਂ , ਜੋ ਇੱਕ ਦੂਜੇ ਤੇ ਵਿਸ਼ਵਾਸ ਕਰਦੇ ਹਾਂ । ਅਸੀਂ ਲੰਮੀਆਂ ਛਲਾਂਗਾ ਭਰ ਕੇ ਅਮਰੀਕੀ ਕਾਰੋਬਾਰੀਆਂ ਨੂੰ ਇੱਕ ਅਜਿਹੇ ਦੇਸ਼ ਨਾਲ ਕਾਰੋਬਾਰ ਕਰਨ ਲਈ ਭਰੋਸੇਯੋਗ ਸਰੋਤ ਮੁਹੱਈਆ ਕਰ ਸਕਦੇ ਹਾਂ , ਜੋ ਪਾਰਦਰਸ਼ੀ ਹੈ ਤੇ ਜਿੱਥੇ ਵਪਾਰ ਤੇ ਗੱਲਬਾਤ ਨਿਯਮ ਅਧਾਰਿਤ ਹਨ । ਅਮਰੀਕਾ ਤੇ ਭਾਰਤ ਵਿਚਾਲੇ ਦੁਵੱਲਾ ਵਪਾਰ 2017 ਵਿੱਚ 126 ਬਿਲੀਅਨ ਡਾਲਰ ਤੋਂ ਵੱਧ ਕੇ 2019 ਵਿੱਚ 145 ਬਿਲੀਅਨ ਡਾਲਰ ਹੋ ਗਿਆ ਹੈ । 500 ਬਿਲੀਅਨ ਡਾਲਰ ਦਾ ਜੋ ਟੀਚਾ ਅਗਲੇ 5 ਸਾਲਾਂ ਦਾ ਮਿੱਥਿਆ ਹੈ , ਉਹ ਬੜਾ ਮਹੱਤਵਪੂਰਨ ਅਤੇ ਆਰਾਮ ਨਾਲ ਪ੍ਰਾਪਤ ਕਰਨ ਯੋਗ ਹੈ" । ਮੰਤਰੀ ਨੇ ਕਿਹਾ ਕਿ ਭਾਰਤ ਅਤੀਤ ਵਿੱਚੋਂ ਨਿਕਲ ਕੇ ਵਧੇਰੇ ਮਿਆਰੀ ਉਤਪਾਦਾਂ , ਵਧੇਰੇ ਵਿਸ਼ਵ ਰੁਝੇਵਿਆਂ ਤੇ ਵਿਸ਼ਵ ਭਰ ਵਿੱਚ ਵੱਡੇ ਹਿੱਸੇ ਵਾਲੀ ਮਾਨਸਿਕਤਾ ਵੱਲ ਵੱਧ ਰਿਹਾ ਹੈ । ਉਹਨਾਂ ਕਿਹਾ ਕਿ ਇਹ ਸਮਾਂ ਰਵਾਇਤੀ ਪਹੁੰਚ ਵਾਲਾ ਨਹੀਂ ਹੈ । ਇਹ ਦਲੇਰਾਨਾ ਫੈਸਲੇ ਤੇ ਦਲੇਰਾਨਾ ਨਿਵੇਸ਼ ਦਾ ਸਮਾਂ ਹੈ । ਸ਼੍ਰੀ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਸੰਪੂਰਨ ਪਹੁੰਚ ਵਾਲੀ ਸਰਕਾਰ ਹੈ । "ਅਸੀਂ ਲਾਲ ਫੀਤਾਸ਼ਾਹੀ (ਰੈੱਡ ਟੇਪੀਜ਼ਮ) ਤੋਂ ਨਿਕਲ ਕੇ ਲਾਲ ਕਾਰਪੈੱਟ (ਰੈੱਡ ਕਾਰਪੈੱਟ) ਵੱਲ ਵੱਧ ਰਹੇ ਹਾਂ । ਅਸੀਂ ਅਤੀਤ ਦੀਆਂ ਪੁਰਾਣੀਆਂ ਜ਼ੰਜੀਰਾਂ ਨੂੰ ਤੋੜ ਕੇ ਵਧੇਰੇ ਖੁੱਲੇ੍ ਡੁੱਲੇ ਵਿਦੇਸ਼ੀ ਨਿਵੇਸ਼ ਦੀ ਮੰਜਿ਼ਲ ਵੱਲ ਵੱਧ ਰਹੇ ਹਾਂ । ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਾਨੂੰ ਭਾਰਤੀ ਅਰਥਚਾਰੇ ਨੂੰ ਕਮਾਂਡ ਤੇ ਕੰਟਰੋਲ ਹੇਠੋਂ ਕੱਢ ਕੇ ਪਲੱਗ ਐਂਡ ਪਲੇ ਵੱਲ ਲੈ ਕੇ ਜਾਣਾ ਹੋਵੇਗਾ"।
ਦੇਸ਼ ਵਿੱਚ ਕੀਤੇ ਜਾ ਰਹੇ ਸੁਧਾਰਾਂ ਬਾਰੇ ਦੱਸਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਮਾਈਨਿੰਗ , ਪੁਲਾੜ , ਤਕਨਾਲੋਜੀ , ਰੱਖਿਆ , ਬੈਕਿੰਗ , ਵਿੱਤੀ ਖੇਤਰਾਂ , ਕਿਰਤ ਤੇ ਖੇਤੀ ਸੁਧਾਰਾਂ ਲਈ ਗਵਰਨੈਂਸ , ਨੀਤੀਆਂ ਤੇ ਕਾਨੂੰਨਾਂ ਵਿੱਚ ਸੁਧਾਰ ਕਰ ਰਿਹਾ ਹੈ । ਅਸੀਂ ਉਸ ਨਵੀਂ ਯਾਤਰਾ ਤੇ ਹਾਂ ਜੋ ਭਾਰਤ ਨੂੰ ਇੱਕ ਅਜਿਹੇ ਪੱਧਰ ਤੇ ਲੈ ਜਾਵੇਗੀ ਜੋ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ । ਅਸੀਂ ਲੋਜੀਸਟਿੱਕਸ ਦੀਆਂ ਕੀਮਤਾਂ ਘਟਾਉਣ ਲਈ ਲੋਜੀਸਟਿੱਕਸ ਸੁਧਾਰ ਕਰ ਰਹੇ ਹਾਂ । ਅਸੀਂ ਕਈ ਟੈਕਸ ਸੁਧਾਰ ਕਰ ਰਹੇ ਹਾਂ । ਸਾਡੇ ਕੋਲ ਦਿਵਾਲੀਆਪਣ ਬਾਰੇ ਕਾਨੂੰਨ ਹਨ । ਭਾਰਤ ਦਾ ਕਾਰਪੋਰੇਟ ਟੈਕਸ , ਵਿਸ਼ਵ ਦੇ ਕਾਰਪੋਰੇਟ ਟੈਕਸ ਨਾਲੋਂ ਸਭ ਤੋਂ ਘੱਟ ਹੈ । ਮੇਰਾ ਆਪਣਾ ਮੰਤਰਾਲਾ ਪਲੱਗ ਐਂਡ ਪਲੇ ਤੇ ਸਮੂਹ ਵਿਕਾਸ ਤੇ ਕੰਮ ਕਰ ਰਿਹਾ ਹੈ I ਅਸੀਂ ਅਸਲ ਮਾਨਿਆਂ ਵਿੱਚ ਇੱਕ ਖਿੜਕੀ ਸਿਸਟਮ ਬਾਰੇ ਕੰਮ ਕਰ ਰਹੇ ਹਾਂ , ਜੋ ਕੰਪਨੀਆਂ ਕਾਰੋਬਾਰੀਆਂ ਦੇ ਕੰਮ ਨੂੰ ਭਾਰਤ ਵਿੱਚ ਸੌਖਾ ਕਰੇ ਅਸੀਂ ਸੁਧਾਰ ਬੁਨਿਆਦੀ ਢਾਂਚੇ ਤੇ ਕੇਂਦਰਿਤ ਹਾਂ । ਅਸੀਂ ਤੇਜ਼ ਪੰਜੀਕਰਨ ਤੇ ਸੌਖੇ ਬੁਨਿਆਦੀ ਢਾਂਚੇ ਦੀ ਉਪਲਬੱਧਤਾ ਦਾ ਵਾਅਦਾ ਕਰਦੇ ਹਾਂ"।
ਸ਼੍ਰੀ ਗੋਇਲ ਨੇ ਦੋਨਾਂ ਦੇਸ਼ਾਂ ਦੇ ਨੇੜਲੇ ਰਿਸ਼ਤਿਆਂ ਬਾਰੇ ਬੋਲਦਿਆਂ ਕਿਹਾ ਕਿ ਭਾਰਤ ਤੇ ਅਮਰੀਕਾ ਪਿਛਲੇ ਦੋ ਦਹਾਕਿਆਂ ਵਿੱਚ ਹਰੇਕ ਸੰਭਵ ਮੌਕੇ ਤੇ ਇੱਕ ਦੂਜੇ ਦੇ ਸਹਿਯੋਗ ਲਈ ਅੱਗੇ ਆਏ ਹਨ । ਭਾਵੇਂ ਇਹ ਮੌਕਾ ਭਾਰਤ ਵੱਲੋਂ ਨਿਊਕਲੀਅਰ ਸਪਲਾਈ ਕਰਨ ਵਾਲੇ ਗਰੁੱਪ ਵਿੱਚ ਸ਼ਮੂਲੀਅਤ ਦਾ ਹੋਵੇ , ਭਾਵੇਂ ਸੰਯੁਕਤ ਰਾਸ਼ਟਰ ਵਿੱਚ ਸੁਰੱਖਿਆ ਕੌਂਸਲ ਦਾ ਅਤੇ ਭਾਵੇਂ ਅਮਰੀਕਾ ਵੱਲੋਂ ਕੋਵਿਡ ਮਹਾਮਾਰੀ ਦੇ ਸਿਖਰ ਦੌਰਾਨ ਜ਼ਰੂਰੀ ਦਵਾਈਆਂ ਦੀ ਲੋੜ ਹੋਵੇ । ਉਹਨਾਂ ਕਿਹਾ ਕਿ ਭਾਰਤ ਅਮਰੀਕਾ ਸੰਬੰਧਾਂ ਦੀ ਇੱਕ ਵਧੀਆ ਝਲਕ ਉਸ ਵੇਲੇ ਸਾਹਮਣੇ ਆਈ ਜਦ ਟੋਕੀਓ ਵਿੱਚ ਕੁਆਡ ਵੇਲੇ ਅਮਰੀਕਾ ਦੇ ਵਿਦੇਸ਼ ਮੰਤਰੀ ਸ਼੍ਰੀ ਐੱਮ ਪੋਂਪੀਓ ਤੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐੱਸ. ਜੈਸ਼ੰਕਰ ਨੇ ਇੱਕ ਪਾਸੇ ਗੱਲਬਾਤ ਕੀਤੀ ਅਤੇ ਇਸ ਮਹੀਨੇ ਦੀ 26—27 ਅਕਤੂਬਰ ਨੂੰ ਤੀਜੀ ਭਾਰਤ—ਅਮਰੀਕਾ 2+2 ਵਾਰਤਾ ਹੋਣ ਦੀ ਸੰਭਾਵਨਾ ਹੈ ।
ਵਾਈ ਬੀ / ਏ ਪੀ
(Release ID: 1662876)
Visitor Counter : 140