ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਕੇਂਦਰੀ ਵਿਦਿਆਲਿਆਂ ਦੀਆਂ ਚਾਰ ਨਵੀਆਂ ਬਣੀਆਂ ਇਮਾਰਤਾਂ ਦਾ ਕੀਤਾ ਉਦਘਾਟਨ

ਹਰਿਆਣਾ , ਰਾਜਸਥਾਨ ਤੇ ਉਡੀਸ਼ਾ ਸੂਬਿਆਂ ਵਿੱਚ ਨਵੇਂ ਵਿਕਸਿਤ ਕੈਂਪਸਾਂ ਨਾਲ ਤਕਰੀਬਨ 4,000 ਵਿਦਿਆਰਥੀਆਂ ਨੂੰ ਫਾਇਦਾ ਪਹੁੰਚੇਗਾ — ਸਿੱਖਿਆ ਮੰਤਰੀ

Posted On: 08 OCT 2020 4:04PM by PIB Chandigarh
  • ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਵੀਰਵਾਰ ਨੂੰ ਵੀਡੀਓ ਕਾਨਰਫੰਸ ਰਾਹੀਂ 4 ਕੇਂਦਰੀ ਵਿਦਿਆਲਿਆ ਦੀਆਂ ਨਵੀਂਆਂ ਬਣੀਆਂ ਇਮਾਰਤਾਂ ਦਾ ਵਰਚੂਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ ਇਹ ਕੇਂਦਰੀ ਵਿਦਿਆਲਿਆਂ ਦੀਆਂ ਚਾਰ ਇਮਾਰਤਾਂ ਤਿੰਨ ਸੂਬਿਆਂ ਵਿੱਚ ਹਨ ਉਡੀਸ਼ਾ ਦੇ ਕੇ ਵੀ ਨਇਆਗੜ , ਉਡੀਸ਼ਾ ਦੇ ਕੇ ਵੀ ਮਹੁਲਿਦਾ, ਰਾਏ ਰੰਗਪੁਰ , ਰਾਜਸਥਾਨ ਦੇ ਕੇ ਪੀ ਹਨੁਮਾਨਗੜ੍ਹ ਅਤੇ ਹਰਿਆਣਾ ਦੇ ਕੇ ਵੀ ਨੰਬਰ 3 ਫਰੀਦਾਬਾਦ ਵਿੱਚ ਹਨ ਇਸ ਸਮਾਗਮ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਸ਼੍ਰੀ ਰਮੇਸ਼ ਪੋਖਰਿਆਲ ਨਿਸ਼ੰਕਨੇ ਕਿਹਾ ਕਿ 70 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਨਿਰਮਾਣ ਕੀਤੀਆਂ ਇਹ ਚਾਰ ਕੇਂਦਰੀ ਵਿਦਿਆਲਿਆ ਹੁਣ ਤੱਕ ਆਰਜੀ ਇਮਾਰਤਾਂ ਵਿੱਚ ਚੱਲ ਰਹੇ ਹਨ ਉਹਨਾਂ ਕਿਹਾ ਹਰਿਆਣਾ , ਰਾਜਸਥਾਨ ਤੇ ਉਡੀਸ਼ਾ ਸੂਬਿਆਂ ਦੀ ਇਹ ਨਵੇਂ ਨਿਰਮਾਣ ਕੀਤੇ ਕੈਂਪਸਾਂ ਦਾ ਤਕਰੀਬਨ 4,000 ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਮੰਤਰੀਆਂ ਨੇ ਵਿਦਿਆਲਿਆ ਪ੍ਰਬੰਧਨ ਕਮੇਟੀਆਂ ਦੇ ਮੈਂਬਰਾਂ , ਪ੍ਰਿੰਸੀਪਲਾਂ , ਅਧਿਆਪਕਾਂ , ਮਾਪਿਆਂ ਅਤੇ ਵਿਦਿਆਰਥੀਆਂ ਨੂੰ ਨਿੱਘੀਆਂ ਕਾਮਨਾਵਾਂ ਦਿੱਤੀਆਂ ਉਹਨਾਂ ਕਿਹਾ ਕਿ ਇਹ ਚਾਰੋਂ ਕੇਂਦਰੀ ਵਿਦਿਆਲਿਆਂ ਵਿੱਚ ਬਣੀਆਂ ਨਵੀਆਂ ਇਮਾਰਤਾਂ ਆਧੁਨਿਕ ਸਹੂਲਤਾਂ ਵਾਲੀਆਂ ਹੋਣ ਕਰਕੇ ਪੜਾਉਣ ਤੇ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨਗੀਆਂ ਅਤੇ ਸਾਡੇ ਵਿਦਿਆਰਥੀਆਂ ਲਈ ਨਵਾਂ ਸਕੋਪ ਖੋਲ੍ਹਣਗੀਆਂ ਸ਼੍ਰੀ ਪੋਖਰਿਯਾਲ ਨੇ ਖਾਸ ਤੌਰ ਤੇ ਸੂਬਾ ਸਰਕਾਰਾਂ ਨੂੰ ਖਾਸ ਤੌਰ ਤੇ ਬੇਨਤੀ ਕੀਤੀ ਕਿ ਇਹੋ ਜਿਹੇ ਸਾਰੇ ਮਨਜ਼ੂਰ ਕੇਂਦਰੀ ਵਿਦਿਆਲਿਆ ਨੂੰ ਜ਼ਮੀਨ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਜਾਂ ਆਰਜ਼ੀ ਇਮਾਰਤਾਂ ਵਿੱਚ ਚਲਾਏ ਜਾ ਰਹੇ ਹਨ
    ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਇਹ ਚਾਰੇ ਕੇਂਦਰੀ ਵਿਦਿਆਲਿਆ ਦੀਆਂ ਸਾਰੀਆਂ ਚਾਰ ਇਮਾਰਤਾਂ ਹਰੀਆਂ ਇਮਾਰਤਾਂ ਦੇ ਨਿਯਮਾਂ ਅਨੁਸਾਰ ਨਿਰਮਾਣ ਕੀਤੀਆਂ ਗਈਆਂ ਹਨ ਤੇ ਇਹਨਾਂ ਵਿੱਚ ਰੇਨ ਵਾਟਰ ਹਰਵੈਸਟਿੰਗ ਸਿਸਟਮ ਨੂੰ ਸੁਨਿਸ਼ਚਿਤ ਕਰਕੇ ਵੱਧ ਤੋਂ ਵੱਧ ਪਾਣੀ ਬਚਾਇਆ ਜਾ ਸਕੇਗਾ ਇਹਨਾਂ ਇਮਾਰਤਾਂ ਦਾ ਨਿਰਮਾਣ ਦਿਵਿਯਾਂਗ ਲੋਕਾਂ ਨੂੰ ਨਿਰਵਿਘਨ ਅਤੇ ਸੌਖੀ ਪਹੁੰਚ ਦੇਣ ਦੇ ਮੱਦੇਨਜ਼ਰ ਕੀਤਾ ਗਿਆ ਹੈ ਖੇਡਾਂ ਅਤੇ ਸਰੀਰਿਕ ਗਤੀਵਿਧੀਆਂ ਲਈ ਵਿਦਿਆਰਥੀਆਂ ਦੀ ਫਿੱਟਨੈੱਸ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕਾਫੀ ਜਗ੍ਹਾ ਰੱਖੀ ਗਈ ਹੈ
    ਨਵ ਨਿਰਮਾਣ ਕੇ ਵੀ ਇਮਾਰਤਾਂ ਦਾ ਵਿਸਥਾਰ ਹੇਠਾਂ ਦਿੱਤਾ ਗਿਆ ਹੈ
    1. ਕੇ ਵੀ ਨਇਆਗੜ੍ਹ (ਉਡੀਸ਼ਾ) :— ਇਹ ਵਿਦਿਆਲਿਆ 2010—11 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਪਹਿਲੀ ਕਲਾਸ ਤੋਂ 12ਵੀਂ ਤੱਕ ਆਰਜ਼ੀ ਇਮਾਰਤ ਵਿੱਚ ਚਲਾਇਆ ਜਾ ਰਿਹਾ ਹੈ ਕੇਂਦਰੀ ਵਿਦਿਆਲਿਆ ਸਕੂਲ ਨੇ 16.39 ਕਰੋੜ ਦੀ ਲਾਗਤ ਨਾਲ ਇੱਕ ਸ਼ਾਨਦਾਰ ਇਮਾਰਤ ਨਿਰਮਾਣ ਕੀਤੀ ਹੈ , ਜਿਸ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਹਨ ਇਸ ਵੇਲੇ ਉਡੀਸ਼ਾ ਸੂਬੇ ਵਿੱਚ 62 ਕੇਂਦਰੀ ਵਿਦਿਆਲਿਆ ਸਕੂਲ ਹਨ

  1. ਕੇ ਵੀ ਮਹੁਲਿਦਾ, ਰਾਏ ਰੰਗਪੁਰ (ਉਡੀਸ਼ਾ) :— ਇਹ ਵਿਦਿਆਲਿਆ 2016—17 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਪਹਿਲੀ ਕਲਾਸ ਤੋਂ 11 ਕਲਾਸ ਤੱਕ ਆਰਜ਼ੀ ਇਮਾਰਤ ਵਿੱਚ ਚਲਾਇਆ ਜਾ ਰਿਹਾ ਹੈ ਕੇਂਦਰੀ ਵਿਦਿਆਲਿਆ ਸਕੂਲ ਲਈ 16.06 ਕਰੋੜ ਲਾਗਤ ਨਾਲ ਸ਼ਾਨਦਾਰ ਇਮਾਰਤ ਨਿਰਮਾਣ ਕੀਤੀ ਗਈ ਹੈ , ਜਿਸ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਹਨ ਉਡੀਸ਼ਾ ਸੂਬੇ ਵਿੱਚ ਇਸ ਵੇਲੇ 62 ਕੇਂਦਰੀ ਵਿਦਿਆਲਿਆ ਸਕੂਲ ਹਨ


3. ਕੇ ਵੀ ਹਨੁਮਾਨਗੜ੍ਹ (ਰਾਜਸਥਾਨ) :— ਇਹ ਵਿਦਿਆਲਿਆ ਸਾਲ 2014—15 ਵਿੱਚ ਸਥਾਪਿਤ ਕੀਤਾ ਗਿਆ ਸੀ ਇਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਦਸਵੀਂ ਤੱਕ ਆਰਜ਼ੀ ਇਮਾਰਤ ਵਿੱਚ ਕਲਾਸਾਂ ਚੱਲ ਰਹੀਆਂ ਹਨ ਕੇਂਦਰੀ ਵਿਦਿਆਲਿਆ ਸਕੂਲ ਨੇ 16.06 ਕਰੋੜ ਦੀ ਲਾਗਤ ਨਾਲ ਇੱਕ ਸ਼ਾਨਦਾਰ ਇਮਾਰਤ ਨਿਰਮਾਣ ਕੀਤੀ ਹੈ , ਜਿਸ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਹਨ ਰਾਜਸਥਾਨ ਸੂਬੇ ਵਿੱਚ ਇਸ ਵੇਲੇ 77 ਕੇਂਦਰੀ ਵਿਦਿਆਲਿਆ ਹਨ


  1. ਕੇ ਵੀ ਨੰਬਰ 3 ਫਰੀਦਾਬਾਦ (ਹਰਿਆਣਾ) :— ਇਹ ਵਿਦਿਆਲਿਆ ਸਾਲ 2003—04 ਵਿੱਚ ਸਥਾਪਿਤ ਕੀਤਾ ਗਿਆ ਸੀ ਇਸ ਵਿੱਚ ਕਲਾਸ 1 ਤੋਂ 11ਵੀਂ ਤੱਕ ਆਰਜ਼ੀ ਇਮਾਰਤ ਵਿੱਚ ਪੜ੍ਹਾਇਆ ਜਾ ਰਿਹਾ ਹੈ ਕੇਂਦਰੀ ਵਿਦਿਆਲਿਆ ਸਕੂਲ ਨੇ 20.19 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸ਼ਾਨਦਾਰ ਇਮਾਰਤ ਨਿਰਮਾਣ ਕੀਤੀ ਹੈ , ਜਿਸ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਹਨ ਹਰਿਆਣਾ ਸੂਬੇ ਵਿੱਚ ਇਸ ਵੇਲੇ 34 ਕੇਂਦਰੀ ਵਿਦਿਆਲਿਆ ਹਨ
     

ਐੱਮ ਸੀ / ਕੇ ਜੇ / ਕੇ
 


(Release ID: 1662821) ਵਿਜ਼ੀਟਰ ਕਾਊਂਟਰ : 149