ਪ੍ਰਿਥਵੀ ਵਿਗਿਆਨ ਮੰਤਰਾਲਾ

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਚੱਕਰਵਾਤ ਸੀਜ਼ਨ ਅਕਤੂਬਰ—ਦਸੰਬਰ 2020 ਲਈ ਤਿਆਰੀਆਂ , ਲੋੜਾਂ ਤੇ ਯੋਜਨਾ ਬਣਾਉਣ ਸਬੰਧੀ ਪ੍ਰੀ ਚੱਕਰਵਾਤ ਐਕਸਰਸਾਈਜ਼ ਮੀਟਿੰਗ ਦੌਰਾਨ ਜਾਇਜ਼ਾ ਲਿਆ

ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਇਸ ਪਹਿਲ ਨੂੰ ਭਾਈਵਾਲਾਂ ਨਾਲ ਸਾਂਝਾ ਕੀਤਾ ਗਿਆ
ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਟਰੈਕਿੰਗ , ਲੈਂਡਫਾਲ , ਤੀਬਰਤਾ ਅਤੇ ਭਾਰੀ ਬਾਰਿਸ਼ , ਤੇਜ਼ ਹਵਾਵਾਂ ਅਤੇ ਤੂਫਾਨ ਦੀ ਭਵਿੱਖਬਾਣੀ ਸਮੇਤ ਉਲਟ ਮੌਸਮ ਬਾਰੇ ਮਹੱਤਵਪੂਰਨ ਸੁਧਾਰ ਕੀਤੇ ਹਨ : ਡਾਕਟਰ ਵਰਤੁੰਜੇ ਮਹਾਪਾਤਰਾ ਡੀ ਜੀ ਐੱਮ , ਆਈ ਐੱਮ ਡੀ

Posted On: 08 OCT 2020 9:05AM by PIB Chandigarh

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ 6 ਅਕਤੂਬਰ ਨੂੰ ਆਈ ਐੱਮ ਡੀ ਦੇ ਡਾਇਰੈਕਟਰ ਜਨਰਲ ਮੀਟ੍ਰਿਓਲੋਜੀ ਦੀ ਪ੍ਰਧਾਨਗੀ ਤਹਿਤ ਇੱਕ ਆਨਲਾਈਨ ਪ੍ਰੀ ਚੱਕਰਵਾਤ ਐਕਸਰਸਾਈਜ਼ ਮੀਟਿੰਗ ਦਾ ਆਯੋਜਨ ਕੀਤਾ , ਜਿਸ ਵਿੱਚ ਚੱਕਰਵਾਤ ਸੀਜ਼ਨ ਅਕਤੂਬਰ 2020 ਲਈ ਤਿਆਰੀਆਂ , ਲੋੜਾਂ ਅਤੇ ਯੋਜਨਾ ਦਾ ਜਾਇਜ਼ਾ ਲਿਆ ਗਿਆ ਅਤੇ ਆਈ ਐੱਮ ਡੀ ਨੇ ਇਸ ਨਵੀਂ ਪਹਿਲ ਨੂੰ ਭਾਈਵਾਲਾਂ ਨਾਲ ਸਾਂਝਾ ਕੀਤਾ ਇਸ ਮੀਟਿੰਗ ਵਿੱਚ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਮਾਹਿਰਾਂ ਨੈਸ਼ਨਲ ਸੈਂਟਰ ਫੋਰ ਮੀਡੀਅਮ ਰੇਂਜ ਵੈਦਰ ਫੋਰਕਾਸਟਿੰਗ (ਐੱਨ ਸੀ ਐੱਮ ਆਰ ਡਬਲਯੂ ਐੱਫ) , ਇੰਡੀਅਨ ਏਅਰ ਫੋਰਸ (ਆਈ ਐੱਫ) , ਇੰਡੀਅਨ ਨੇਵੀ (ਆਈ ਐੱਨ) , ਸੈਂਟਰਲ ਵਾਟਰ ਕਮਿਸ਼ਨ ( ਸੀ ਡਬਲਯੂ ਸੀ) , ਇੰਡੀਅਨ ਇੰਸਚੀਟਿਊਟ ਆਫ ਤਕਨੋਜੀ (ਆਈ ਆਈ ਟੀ) ਦਿੱਲੀ , ਇੰਡੀਅਨ ਨੈਸ਼ਨਲ ਸੈਂਟਰ ਫਾਰ ਇਨਫੋਰਮੇਸ਼ਨ ਸਰਵਿਸਿਸ (ਆਈ ਐੱਨ ਸੀ ਆਈ ਐੱਸ) , ਨੈਸ਼ਨਲ ਡੀਜ਼ਾਸਟਰ ਮੈਨੇਜਮੈਂਟ ਏਜੰਸੀ (ਐੱਨ ਡੀ ਐੱਮ ) , ਨੈਸ਼ਨਲ ਡੀਜ਼ਾਸਟਰ ਰਿਸਪੌਂਸ ਫੋਰਸ (ਐੱਨ ਡੀ ਆਰ ਐੱਫ) , ਡਿਪਾਰਟਮੈਂਟ ਆਫ ਫਿਸ਼ਰੀਸ , ਪੰਕਚੂਐਲਿਟੀ ਸੈੱਲ , ਭਾਰਤੀ ਰੇਲਵੇ ਦੇ ਮਾਹਿਰਾਂ ਨੇ ਹਿੱਸਾ ਲਿਆ

ਡੀ ਜੀ ਐੱਮ ਆਈ ਐੱਮ ਡੀ ਨੇ ਆਪਣੇ ਸ਼ੁਰੂਆਤੀ ਸੰਬੋਧਨ ਵਿੱਚ ਮੌਸਮ ਭਵਿੱਖਬਾਣੀ ਅਤੇ ਆਖਰੀ ਸੰਪਰਕ ਅਤੇ ਉਹਨਾਂ ਖੇਤਰਾਂ ਜਿਹਨਾਂ ਵਿੱਚ ਸੁਧਾਰ ਦੀ ਲੋੜ ਹੈ ਬਾਰੇ ਦੱਸਿਆ ਉਹਨਾਂ ਨੇ ਇਸ ਆਨਲਾਈਨ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਜਾਣਕਾਰੀ ਦਿੱਤੀ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਟਰੈਕ , ਲੈਂਡਫਾਲ ਅਤੇ ਤੀਬਰਤਾ ਅਤੇ ਭਾਰੀ ਬਾਰਿਸ਼ , ਤੇਜ਼ ਹਵਾਵਾਂ ਅਤੇ ਭਵਿੱਖ ਵਿੱਚ ਆਉਣ ਵਾਲੇ ਤੂਫਾਨਾਂ ਬਾਰੇ ਮਹੱਤਵਪੂਰਨ ਸੁਧਾਰ ਕੀਤੇ ਹਨ ਉਹਨਾਂ ਦੱਸਿਆ ਕਿ ਆਉਂਦੇ ਚੱਕਰਵਾਤ ਸੀਜ਼ਨ ਦੌਰਾਨ ਆਈ ਐੱਮ ਡੀ ਚੱਕਰਵਾਤ ਨੂੰ ਟਰੈਕ ਅਤੇ ਉਸ ਦੀ ਤੀਬਰਤਾ ਦੀ ਭਵਿੱਖਬਾਣੀ ਲਈ ਜੀ ਐੱਸ ਆਈ ਪਲੇਟਫਾਰਮ ਤੇ ਇੱਕ ਇੰਟਰਐਕਟਿਵ ਡੀਸਪਲੇਅ ਸਿਸਟਮ ਸ਼ੁਰੂ ਕਰੇਗਾ ਉਹਨਾਂ ਭਾਈਵਾਲਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਭਾਰਤੀ ਮੌਸਮ ਵਿਗਿਆਨ ਵੱਲੋਂ ਵੱਖ ਵੱਖ ਸ਼ੁਰੂ ਕੀਤੀਆਂ ਮੋਬਾਇਲ ਐੱਪਾਂ , ਜਿਹਨਾਂ ਵਿੱਚ ਆਕਾਸ਼ੀ ਬਿਜਲੀ ਦੇ ਭਵਿੱਖ ਲਈ ਦਾਮਿਨੀ ਮੌਸਮ ਦੇ ਭਵਿੱਖ ਲਈ ਮੌਸਮ ਅਤੇ ਉਮੰਗ ਜਿਸ ਵਿੱਚ ਚੱਕਰਵਾਤ ਦੀ ਵਾਰਨਿੰਗ ਅਤੇ ਖੇਤੀਬਾੜੀ ਉੱਤੇ ਮੌਸਮ ਦੇ ਵਿਪਰੀਤ ਅਸਰਾਂ ਲਈ ਮੇਘਦੂਤ ਵੀ ਸ਼ਾਮਲ ਹਨ ਭਾਗੀਦਾਰਾਂ ਨੂੰ ਇਹ ਵੀ ਦੱਸਿਆ ਗਿਆ ਕਿ ਰੀਜਨਲ ਸਪੈਸ਼ਲਾਈਸਡ ਮਿਟ੍ਰੋਓਲੋਜੀਕਲ ਸੈਂਟਰ (ਆਰ ਐੱਸ ਐੱਮ ਸੀ) ਦੀ ਵੈੱਬਸਾਈਟ , www.rsmcnewdelhi.imd.gov.in ਜਿਸ ਤੋਂ ਚੱਕਰਵਾਤ ਐਲਰਟ ਮਿਲ ਸਕਦੇ ਹਨ ਦੇ ਪੰਜੀਕਰਨ ਦੀ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ
ਡਾਕਟਰ ਮਹਾਪਾਤਰਾ ਨੇ ਅਤੀਤ ਵਿੱਚੋਂ ਸਿੱਖਣ ਅਤੇ ਬਾਰ ਬਾਰ ਹੋਣ ਵਾਲੀਆਂ ਗਲਤੀਆਂ ਨੂੰ ਠੀਕ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਉਹਨਾਂ ਨੇ ਜਾਨ ਮਾਲ ਦੇ ਨੁਕਸਾਨ ਨੂੰ ਘੱਟੋ ਘੱਟ ਕਰਨ ਲਈ ਸਾਰੇ ਭਾਈਵਾਲਾਂ ਨੂੰ ਸਿ਼ੱਦਤ ਨਾਲ ਹਿੱਸਾ ਲੈ ਕੇ ਇੱਕ ਫੁੱਲਪਰੂਫ ਟ੍ਰਿਗਰਿੰਗ ਅਤੇ ਰਿਸਪੌਂਸ ਮੈਕਨਿਜ਼ਮ ਦੀ ਲੋੜ ਤੇ ਜ਼ੋਰ ਦਿੱਤਾ
ਸ੍ਰੀਮਤੀ ਸੁਨਿਤਾ ਦੇਵੀ , ਹੈੱਡ ਚੱਕਰਵਾਤ ਵਾਰਨਿੰਗ ਡਵੀਜ਼ਨ , ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਪਿਛਲੀਆਂ ਭਵਿੱਖਬਾਣੀਆਂ ਹਾਲ ਦੇ ਸਾਲਾਂ ਦੌਰਾਨ ਆਰ ਐੱਸ ਐੱਮ ਸੀ ਦੀਆਂ ਭਵਿੱਖਬਾਣੀਆਂ ਸਮੇਤ ਹਾਲ ਹੀ ਵਿੱਚ ਕੀਤੇ ਗਏ ਯਤਨਾਂ ਭਵਿੱਖਤ ਯੋਜਨਾਵਾਂ ਅਤੇ ਮੌਜੂਦਾ ਸਥਿਤੀ ਬਾਰੇ ਇੱਕ ਪ੍ਰਜ਼ੈਂਟੇਸ਼ਨ ਦਿੱਤੀ
ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਨੇ ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਹਾਲ ਦੇ ਸਾਲਾਂ ਵਿੱਚ ਅਸਰਦਾਰ ਚੱਕਰਵਾਤ ਵਾਰਨਿੰਗ ਸਿਸਟਮ ਦੀ ਪ੍ਰਸ਼ੰਸਾ ਕੀਤੀ , ਜਿਸ ਨਾਲ ਚੱਕਰਵਾਤਾਂ ਦਾ ਪ੍ਰਬੰਧ ਕਰਨ ਵਿੱਚ ਸਹਾਇਤਾ ਮਿਲੀ ਹੈ ਇਸ ਮੀਟਿੰਗ ਦੌਰਾਨ ਸਾਰੇ ਭਾਗੀਦਾਰਾਂ ਵੱਲੋਂ ਸਿ਼ੱਦਤ ਨਾਲ ਵਿਚਾਰ ਵਟਾਂਦਰਾ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਗਿਆ ਅਤੇ ਭਾਗੀਦਾਰਾਂ ਵੱਲੋਂ ਕਾਫੀ ਚੰਗੇ ਸੁਝਾਅ ਵੀ ਦਿੱਤੇ ਗਏ

 

ਐੱਨ ਬੀ / ਕੇ ਜੀ ਐੱਸ / (ਆਈ ਐੱਮ ਡੀ ਇਨਪੁਟਸ)
 




(Release ID: 1662819) Visitor Counter : 154