ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਹਰਸ਼ ਵਰਧਨ ਨੇ ਬਾਰਾਪੂਲ੍ਹਾ ਨਾਲੇ ’ਤੇ ‘ਡੀਬੀਟੀ-ਬੀਆਈਆਰਏਸੀ (DBT-BIRAC) ਸਵੱਛ ਟੈੱਕ ਡੈਮੋ ਪਾਰਕ’ ਦਾ ਉਦਘਾਟਨ ਕੀਤਾ
“ਸਵੱਛ ਭਾਰਤ ਤੇ ਆਤਮਨਿਰਭਰ ਭਾਰਤ ਦੇ ਟੀਚੇ ਹਾਸਲ ਕਰਨ ਹਿਤ ਸੀਵੇਜ ਤੇ ਗੰਦੇ ਉਦਯੋਗਿਕ ਪਾਣੀ ਦੇ ਸ਼ੁੱਧੀਕਰਣ ਲਈ ਵਿਕਸਿਤ ਕੀਤੀਆਂ ਨਵੀਆਂ ਦੇਸੀ ਟੈਕਨੋਲੋਜੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ”: ਡਾ. ਹਰਸ਼ ਵਰਧਨ
Posted On:
08 OCT 2020 5:05PM by PIB Chandigarh
ਵਿਗਿਆਨ ਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਕ ਵਰਚੁਅਲ ਸਮਾਰੋਹ ਦੌਰਾਨ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਸ਼੍ਰੀ ਅਨਿਲ ਬੈਜਲ ਦੀ ਮੌਜੂਦਗੀ ਵਿੱਚ ਨਵੀਂ ਦਿੱਲੀ ਵਿਖੇ ਸਰਾਏ ਕਾਲੇ ਖ਼ਾਨ ਸਥਿਤ ਸਨਦਿਆਲ ਪਾਰਕ ਨੇੜੇ ਬਾਰਾਪੂਲ੍ਹਾ ਨਾਲੇ ’ਤੇ ‘ਡੀਬੀਟੀ-ਬੀਆਈਆਰਏਸੀ (DBT-BIRAC) ਸਵੱਛ ਟੈੱਕ ਡੈਮੋ ਪਾਰਕ’ ਦਾ ਉਦਘਾਟਨ ਕੀਤਾ। ਡੀਬੀਟੀ ਦੇ ਸਕੱਤਰ ਡਾ. ਰੇਨੂ ਸਵਰੂਪ ਅਤੇ ਹੋਰ ਅਧਿਕਾਰੀ, ਵਿਗਿਆਨੀ ਤੇ ਨਵੇਂ ਖੋਜਕਾਰ ਇਸ ਮੌਕੇ ਮੌਜੂਦ ਸਨ।
ਡਾ. ਹਰਸ਼ ਵਰਧਨ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ,‘ਇਹ ਸਵੱਛ ਟੈੱਕ ਡੈਮੋ ਪਾਰਕ’ ਨਾ ਸਿਰਫ਼ ਨਵੇਂ ਖੋਜਕਾਰ / ਨਿਵੇਸ਼ਕਾਂ ਲਈ ਚੰਗੀ ਖਿੱਚ ਦਾ ਕੇਂਦਰ ਹੋਵੇਗਾ, ਸਗੋਂ ਕੂੜਾ–ਕਰਕਟ ਦੇ ਪ੍ਰਬੰਧ ਲਈ ਸਵੱਛ ਟੈਕਨੋਲੋਜੀਕਲ ਸਮਾਧਾਨ ਪ੍ਰਤੀ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਜਾਗਰੂਕ ਵੀ ਕਰੇਗਾ ਤੇ ਇਸ ਨੂੰ ਮਕਬੂਲ ਵੀ ਬਣਾਏਗਾ।’ ਉਨ੍ਹਾਂ ਇਹ ਵੀ ਕਿਹਾ,‘ਸੀਵੇਜ ਅਤੇ ਗੰਦੇ ਉਦਯੋਗਿਕ ਪਾਣੀਆਂ ਦੇ ਸ਼ੁੱਧੀਕਰਣ ਲਈ ਵਿਕਸਿਤ ਕੀਤੀਆਂ ਨਵੀਆਂ ਦੇਸੀ ਟੈਕਨੋਲੋਜੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਸਵੱਛ ਭਾਰਤ ਤੇ ਆਤਮਨਿਰਭਰ ਭਾਰਤ ਦੇ ਟੀਚੇ ਹਾਸਲ ਕਰਨ ਲਈ ਉਨ੍ਹਾਂ ਦੇ ਵਪਾਰੀਕਰਣ ਤੇ ਉਨ੍ਹਾਂ ਨੂੰ ਅਪਣਾਉਣਾ ਯਕੀਨੀ ਬਣਾਉਣ ਲਈ ਵੱਡੇ ਪੱਧਰ ਉੱਤੇ ਪ੍ਰਚਾਰ ਕਰਨਾ ਚਾਹੀਦਾ ਹੈ।’
ਲੈਫ਼ਟੀਨੈਂਟ ਗਵਰਨਰ ਸ਼੍ਰੀ ਅਨਿਲ ਬੈਜਲ ਨੇ ਡੀਬੀਟੀ ਦੀ ਇਸ ਪਹਿਲ ਦਾ ਸੁਆਗਤ ਕਰਦਿਆਂ ਕਿਹਾ ਕਿ ਭੂਮੀ ਤੇ ਜਲ ਅਹਿਮ ਕੁਦਰਤੀ ਸਰੋਤ ਹਨ ਤੇ ਇਨ੍ਹਾਂ ਕੀਮਤੀ ਸਰੋਤਾਂ ਨੂੰ ਯਕੀਨੀ ਤੌਰ ’ਤੇ ਸੁਰੱਖਿਅਤ ਬਣਾਉਣ ਹਿਤ ਬਾਇਓਟੈਕਨੋਲੋਜੀ ਵਿਭਾਗ ਦੀ ਇਸ ਪਹਿਲਕਦਮੀ ਲਈ ਡੀਡੀਏ (ਦਿੱਲੀ ਵਿਕਾਸ ਅਥਾਰਿਟੀ) ਦੇ ਮਜ਼ਬੂਤ ਸਮਰਥਨ ਦਾ ਭਰੋਸਾ ਦਿਵਾਇਆ।
ਡੀਬੀਟੀ ਦੇ ਸਕੱਤਰ ਡਾ. ਰੇਨੂ ਸਵਰੂਪ ਨੇ ਕਿਹਾ ਕਿ ਪ੍ਰਦਰਸ਼ਨੀ ਪਾਰਕ ਦੇ ਮੁੱਲਾਂਕਣ ਲਈ ਇਹ ਸਵੱਛ ਟੈਕਨੋਲੋਜੀ ਵੇਸਟ ਬਾਇਓਟੈਕਨੋਲੋਜੀ ਵਿਭਾਗ ਦੀ ਇੱਕ ਅਹਿਮ ਪਹਿਲ ਹੈ ਜੋ ਤੇਜ਼–ਰਫ਼ਤਾਰ ਨਾਲ ਇਹ ਕੰਮ ਕਰਨ ਲਈ ਇਨ੍ਹਾਂ ਟੈਕਨੋਲੋਜੀਆਂ ਦੀ ਵਿਵਹਾਰਕਤਾ ਦਾ ਪ੍ਰਦਰਸ਼ਨ ਕਰੇਗੀ ਅਤੇ ਵੱਡੇ ਪੱਧਰ ’ਤੇ ਟੈਕਨੋਲੋਜੀ ਤੈਨਾਤ ਕਰਨ ਹਿਤ ਸਥਾਨਕ ਸਰਕਾਰਾਂ ਤੇ ਹੋਰ ਸਬੰਧਤ ਧਿਰਾਂ ਦੀ ਭਾਈਵਾਲੀ ਨੂੰ ਉਤਸ਼ਾਹਿਤ ਕਰੇਗੀ।
ਡੀਬੀਟੀ-ਬੀਆਈਆਰਏਸੀ (DBT-BIRAC) ਸਵੱਛ ਟੈੱਕ ਡੈਮੋ ਪਾਰਕ ਦੀ ਵਰਤੋਂ; ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (DBT) ਅਤੇ DBT ਦੇ ਜਨਤਕ ਖੇਤਰ ਦੇ ਅਦਾਰੇ ‘ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ’ (BIRAC) ਦੇ ਸਹਿਯੋਗ ਨਾਲ ਨਵੀਆਂ ‘ਵੇਸਟ–ਟੂ–ਵੈਲਿਊ’ (ਕੂੜਾ–ਕਰਕਟ ਤੋਂ ਮੁੱਲਵਾਨ ਪਦਾਰਥ) ਤਿਆਰ ਕਰਨ ਵਾਲੀਆਂ ਟੈਕਨੋਲੋਜੀਆਂ ਪ੍ਰਦਰਸ਼ਿਤ ਕਰਨ ਲਈ ਕੀਤੀ ਜਾਵੇਗੀ। ਇਸ ਪਾਰਕ ਦਾ ਪ੍ਰਬੰਧ DBT, BIRAC ਅਤੇ ਟਾਟਾ ਪਾਵਰ ਦੁਆਰਾ ਸਾਂਝੇ ਤੌਰ ’ਤੇ ਸਥਾਪਤ ਜਨਤਕ–ਨਿਜੀ ਭਾਈਵਾਲੀ ਵਾਲੇ ਇਨਕਿਊਬੇਟਰ ‘ਕਲੀਨ ਐਨਰਜੀ ਇੰਟਰਨੈਸ਼ਨਲ ਇਨਕਿਊਬੇਸ਼ਨ ਸੈਂਟਰ’ (CEIIC) ਵੱਲੋਂ ਕੀਤਾ ਜਾਵੇਗਾ।
ਇਸ ਮੌਕੇ DBT ਅਤੇ BIRAC ਦੀ ਸਹਾਇਤਾ–ਪ੍ਰਾਪਤ ਹੋਰ ਵੇਸਟ ਟ੍ਰੀਟਮੈਂਟ ਟੈਕਨੋਲੋਜੀਆਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਦਾ ਉਦੇਸ਼ ‘ਸਵੱਛ ਭਾਰਤ’ ਦੀ ਦੂਰ–ਦ੍ਰਿਸ਼ਟੀ ਵਿੱਚ ਯੋਗਦਾਨ ਪਾਉਣਾ ਹੈ।
DBT ਨੇ ਬਾਇਓਮੈਥਾਨੇਸ਼ਨ, ਤਿਆਰ ਕੀਤੀ ਤਰ–ਭੂਮੀਆਂ, algal ਸ਼ੁੱਧੀਕਰਣ ਤੇ ਜਲ ਮੈਂਬ੍ਰੇਨ ਫ਼ਿਲਟ੍ਰੇਸ਼ਨ ਸਮੇਤ ਨਵੀਆਂ ਸਵੱਛ ‘ਵੇਸਟ–ਟੂ–ਵੈਲਿਊ’ ਟੈਕਨੋਲੋਜੀਆਂ ਦੇ ਵਿਕਾਸ, ਪ੍ਰਦਰਸ਼ਨ ਤੇ ਪ੍ਰੋਤਸਾਹਨ ਲਈ ਸਵੱਛ ਭਾਰਤ ਮਿਸ਼ਨ ਅਧੀਨ ਕਈ ਪਹਿਲਕਦਮੀਆਂ ਕੀਤੀਆਂ ਹਨ। ਬਾਰਾਪੂਲ੍ਹਾ ਨਾਲੇ ’ਤੇ ਤੈਰਦੇ ਕੂੜਾ–ਕਰਕਟ ਦੀ ਸਫ਼ਾਈ ਲਈ ਡੈਨਮਾਰਕ ਦੇ ਸਹਿਯੋਗ ਨਾਲ DBT-DESMI ਪ੍ਰੋਜੈਕਟ ਅਤੇ ਨੀਦਰਲੈਂਡਜ਼ ਦੇ ਸਹਿਯੋਗ ਨਾਲ LOTUS-HR ਪ੍ਰੋਜੈਕਟ ਪਹਿਲਾਂ ਹੀ ਬਾਰਾਪੂਲ੍ਹਾ ਸਾਈਟ ’ਤੇ ਸਫ਼ਲਤਾਪੂਰਬਕ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਦੇਸ਼ ਦੇ ਵਿਭਿੰਨ ਸਥਾਨਾਂ ’ਤੇ ਸਟਾਰਟ–ਅੱਪਸ ਵੱਲੋਂ ਵਿਕਸਿਤ ਕੀਤੀਆਂ ਟੈਕਨੋਲੋਜੀਆਂ ਇਸ ਸਥਾਨ ’ਤੇ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
*****
ਐੱਨਬੀ/ਕੇਜੀਐੱਸ/(ਡੀਬੀਟੀ ਇਨਪੁਟਸ)
(Release ID: 1662816)
Visitor Counter : 155