ਵਿੱਤ ਮੰਤਰਾਲਾ
ਆਮਦਨ ਕਰ ਵਿਭਾਗ ਵੱਲੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਛਾਪੇਮਾਰੀ ਕੀਤੀ ਗਈ
Posted On:
07 OCT 2020 3:45PM by PIB Chandigarh
ਆਮਦਨ ਕਰ ਵਿਭਾਗ ਨੇ 06—10—2020 ਨੂੰ ਇੰਟੈਲੀਜੈਂਸ ਤੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਪਟਨਾ , ਸਾਸਾਰਾਮ ਅਤੇ ਵਾਰਾਨਸੀ ਵਿੱਚ ਗੈਰ ਕਾਨੂੰਨੀ ਦਸਤਾਵੇਜ਼ਾਂ ਨੂੰ ਜ਼ਬਤ ਕਰਨ ਲਈ ਛਾਪੇਮਾਰੀ ਕੀਤੀ । ਇਹ ਛਾਪੇ ਇੱਕ ਅਜਿਹੇ ਵਿਅਕਤੀ ਲਈ ਮਾਰੇ ਗਏ ਜੋ ਖਾਣਾਂ ਅਤੇ ਹੋਟਲ ਉਦਯੋਗ ਦੇ ਕਾਰੋਬਾਰ ਵਿੱਚ ਹੈ । ਇਹ ਛਾਪੇਮਾਰੀ ਇੱਕ ਵੱਡੇ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਦੇ ਮਾਮਲੇ ਵਿੱਚ ਮਾਰੀ ਗਈ । ਛਾਪੇਮਾਰੀ ਦੌਰਾਨ ਇਸ ਵਿਅਕਤੀ ਨਾਲ ਸੰਬੰਧਿਤ ਕਾਰ ਵਿੱਚੋਂ 75 ਲੱਖ ਰੁਪਏ ਮਿਲੇ ਹਨ । ਇਸ ਤੋਂ ਬਾਅਦ ਕੀਤੀ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਰਾਸ਼ੀ ਬੇਹਿਸਾਬੀ ਸੀ ਅਤੇ ਇਸ ਦਾ ਸਬੰਧ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਨਾਲ ਸੀ । ਇਸ ਛਾਪੇਮਾਰੀ ਦੌਰਾਨ ਬੇਹਿਸਾਬੀ ਨਗਦੀ ਅਤੇ ਨਗਦ ਲੈਣ ਦੇਣ ਦੇ ਸੰਬੰਧ ਵਿੱਚ ਦਸਤਾਵੇਜ਼ ਮਿਲੇ ਅਤੇ ਉਹ ਜ਼ਬਤ ਕਰ ਲਏ ਗਏ । ਇਹ ਲੈਣ ਦੇਣ ਇਨਕਮ ਟੈਕਸ ਰਿਟਰਨ ਵਿੱਚ ਦਿਖਾਈ ਗਈ ਆਮਦਨ ਦੇ ਅਨੁਸਾਰ ਨਹੀਂ ਹੈ । ਆਮਦਨ ਕਰ ਵਿਭਾਗ ਘਰ, ਹੋਟਲ ਅਤੇ ਇਸ ਵਿਅਕਤੀ ਦੇ ਵੱਖ ਵੱਖ ਵਾਹਨਾਂ ਵਿੱਚ ਹੋਏ ਨਿਵੇਸ਼ ਦੇ ਸਰੋਤਾਂ ਦੀ ਵੀ ਜਾਂਚ ਕਰ ਰਿਹਾ ਹੈ । ਇਸ ਛਾਪੇਮਾਰੀ ਦੌਰਾਨ ਮਿਲੇ ਦਸਤਾਵੇਜ਼ਾਂ ਵਿੱਚ ਬੇਹਿਸਾਬਾ ਅਤੇ ਗ਼ੈਰ ਕਾਨੂੰਨੀ ਖੁਦਾਈ ਦੌਰਾਨ ਕੱਢਿਆ ਪੱਥਰ ਵੀ ਮਿਲਿਆ , ਜੋ ਇਸ ਗਰੁੱਪ ਨਾਲ ਸੰਬੰਧਿਤ ਹੈ । ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਕਿ ਖਾਤਾ , ਕਿਤਾਬਾਂ ਕਰੋੜਾਂ ਦੇ ਉਧਾਰ ਨੂੰ ਦਿਖਾ ਰਹੀਆਂ ਹਨ , ਜਿਹਨਾਂ ਦੀ ਸੱਚਾਈ ਬਾਰੇ ਜਾਂਚ ਕੀਤੀ ਜਾ ਰਹੀ ਹੈ । 1.25 ਕਰੋੜ ਰੁਪਏ ਬਿਨਾਂ ਹਿਸਾਬ ਕਿਤਾਬ ਦੇ ਜ਼ਬਤ ਕੀਤਾ ਗਿਆ ਹੈ , ਜਦਕਿ 6 ਕਰੋੜ ਦੀਆਂ ਐੱਫ ਡੀ ਆਰ ਲਈ ਮਨਾਹੀ ਹੁਕਮ ਕੀਤੇ ਗਏ ਹਨ । ਹੋਰ ਕਾਰਵਾਈ ਜਾਰੀ ਹੈ ।
ਆਰ ਐੱਮ / ਕੇ ਐੱਮ ਐੱਨ
(Release ID: 1662411)
Visitor Counter : 121