ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਸੰਚਾਰ ਪਰਿਸ਼ਦ ਨੇ ਵਿਗਿਆਨ ਅਤੇ ਟੈਕਨੋਲੋਜੀ ਸੰਚਾਰ ਦੇ ਖੇਤਰ ਵਿੱਚ ਰਾਸ਼ਟਰੀ ਪੁਰਸਕਾਰ-2020 ਲਈ ਨਾਮਜ਼ਦਗੀਆਂ ਮੰਗੀਆਂ
Posted On:
06 OCT 2020 5:10PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ ਸੰਚਾਰ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਅਤੇ ਵਿਗਿਆਨਕ ਚੇਤਨਾ ਨੂੰ ਉਤਸ਼ਾਹਿਤ ਕਰਨ ਲਈ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ।
ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਅਧੀਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਸੰਚਾਰ ਪਰਿਸ਼ਦ (ਐੱਨਸੀਐਸਟੀਸੀ) ਨੇ ਵਿਗਿਆਨ ਅਤੇ ਟੈਕਨੋਲੋਜੀ ਸੰਚਾਰ ਦੇ ਖੇਤਰ ਵਿੱਚ ਸ਼ਾਨਦਾਰ ਕਾਰਜਾਂ ਨੂੰ ਮਾਨਤਾ ਦੇਣ ਲਈ ਰਾਸ਼ਟਰੀ ਪੁਰਸਕਾਰ 2020 ਲਈ ਨਾਮਜ਼ਦਗੀਆਂ ਨੂੰ ਸੱਦਾ ਦਿੱਤਾ ਹੈ। ਵਿਗਿਆਨ ਅਤੇ ਟੈਕਨੋਲੋਜੀ ਪੁਰਸਕਾਰ ਹਰ ਸਾਲ 28 ਫਰਵਰੀ ਨੂੰ ਕੌਮੀ ਵਿਗਿਆਨ ਦਿਵਸ 'ਤੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਨਵੀਂ ਦਿੱਲੀ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ।
ਇਹ ਪੁਰਸਕਾਰ ਹਰ ਸਾਲ ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਲੋਕਾਂ ਅਤੇ ਸੰਸਥਾਵਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਵਿਗਿਆਨ ਨੂੰ ਮਕਬੂਲ ਬਣਾਉਣ ਅਤੇ ਸੰਚਾਰ ਦੇ ਖੇਤਰ ਵਿੱਚ ਉੱਤਮ ਯਤਨਾਂ ਨੂੰ ਉਤਸ਼ਾਹਿਤ ਕਰਨ ਅਤੇ ਮਾਨਤਾ ਦੇਣ ਅਤੇ ਵਿਗਿਆਨਕ ਰੁਚੀ ਨੂੰ ਵਧਾਉਣ ਲਈ ਯੋਗਦਾਨ ਪਾਇਆ ਹੈ। ਪੁਰਸਕਾਰਾਂ ਵਿੱਚ ਪ੍ਰਸ਼ੰਸਾ ਪੱਤਰ, ਯਾਦਗਾਰੀ ਚਿੰਨ ਅਤੇ ਨਕਦ ਰਾਸ਼ੀ ਸ਼ਾਮਲ ਹੁੰਦੇ ਹਨ।
ਇਹ ਸ਼੍ਰੇਣੀਆਂ ਵਿਗਿਆਨ ਅਤੇ ਟੈਕਨੋਲੋਜੀ ਸੰਚਾਰ ਵਿੱਚ ਸ਼ਾਨਦਾਰ ਉਪਰਾਲੇ ਹਨ, ਜਿਸ ਵਿੱਚ ਪੰਜ ਲੱਖ ਰੁਪਏ ਦਾ ਨਕਦ ਇਨਾਮ ਦਿੱਤੋ ਜਾਂਦਾ ਹੈ। ਕਿਤਾਬਾਂ ਅਤੇ ਰਸਾਲਿਆਂ ਸਮੇਤ ਪ੍ਰਿੰਟ ਮੀਡੀਆ ਰਾਹੀਂ ਵਿਗਿਆਨ ਅਤੇ ਟੈਕਨੋਲੋਜੀ ਸੰਚਾਰ, ਬੱਚਿਆਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਨੂੰ ਮਕਬੂਲ ਕਰਨ, ਪ੍ਰਸਿੱਧ ਵਿਗਿਆਨ ਅਤੇ ਟੈਕਨੋਲੋਜੀ ਸਾਹਿਤ ਦਾ ਅਨੁਵਾਦ, ਨਵੀਨਤਾਕਾਰੀ ਅਤੇ ਰਵਾਇਤੀ ਤਰੀਕਿਆਂ ਦੁਆਰਾ ਵਿਗਿਆਨ ਅਤੇ ਟੈਕਨੋਲੋਜੀ ਸੰਚਾਰ, ਇਲੈਕਟ੍ਰੌਨਿਕ ਮਾਧਿਅਮ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਸੰਚਾਰ ਆਖਰੀ 5 ਸ਼੍ਰੇਣੀਆਂ ਵਿਚੋਂ ਹਰੇਕ ਲਈ 2 ਲੱਖ ਰੁਪਏ ਦੀ ਨਕਦ ਰਾਸ਼ੀ ਨਿਰਧਾਰਿਤ ਕੀਤੀ ਗਈ ਹੈ।
ਇਹ ਪੁਰਸਕਾਰ ਹਰ ਸਾਲ ਦਿੱਤੇ ਜਾਂਦੇ ਹਨ ਅਤੇ 35 ਸਾਲ ਤੋਂ ਵੱਧ ਉਮਰ ਦੇ ਸਾਰੇ ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਭਾਰਤ ਵਿੱਚ ਰਜਿਸਟਰਡ ਸਾਰੀਆਂ ਸੰਸਥਾਵਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਜਾਂ ਅਰਜ਼ੀ ਨੂੰ ਕੇਂਦਰ/ਰਾਜ ਸਰਕਾਰ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਅਧਿਕਾਰਤ ਇੱਕ ਸਮਰੱਥ ਅਧਿਕਾਰੀ ਦੁਆਰਾ ਲਿਖਤ ਵਿੱਚ ਸਿਫਾਰਸ਼ ਕੀਤੀ ਜਾਣੀ ਚਾਹੀਦੀ ਹੈ।
ਯੋਜਨਾ ਦੀ ਮੁਕੰਮਲ ਜਾਣਕਾਰੀ , ਯੋਗਤਾ ਦੀਆਂ ਸ਼ਰਤਾਂ, ਬਿਨੈ-ਪੱਤਰ ਫਾਰਮੈਟ ਆਦਿ ਬਾਰੇ ਪੂਰੀ ਜਾਣਕਾਰੀ ਲਈ ਚਾਹਵਾਨ ਬਿਨੈਕਾਰ ਵਿਭਾਗ ਦੀ ਵੈਬਸਾਈਟ www.dst.gov.in 'ਤੇ ਜਾ ਸਕਦੇ ਹਨ।
ਸਹਿਯੋਗੀ ਦਸਤਾਵੇਜ਼ਾਂ ਸਮੇਤ ਨਿਯਮ ਨਾਲ ਭਰੇ ਨਾਮਜ਼ਦਗੀ ਪੱਤਰ ਨੂੰ ਡਾ. ਏਬੀਪੀ ਮਿਸ਼ਰਾ ਵਿਗਿਆਨਕ ਐੱਨਸੀਐੱਸਟੀਸੀ ਡਿਵੀਜ਼ਨ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੂੰ 31 ਅਕਤੂਬਰ 2020 ਤੱਕ ਈ-ਮੇਲ apmishra[at]nic[dot]in ਰਾਹੀਂ ਭੇਜਿਆ ਜਾਣਾ ਚਾਹੀਦਾ ਹੈ।
*****
ਐੱਨਬੀ / ਕੇਜੀਐੱਸ (ਡੀਐਸਟੀ ਮੀਡੀਆ ਸੈੱਲ)
(Release ID: 1662206)
Visitor Counter : 137