ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਈਐੱਨਐੱਸ (CeNS) ਦੇ ਵਿਗਿਆਨੀ ਹਾਈ-ਕੁਆਲਿਟੀ ਵ੍ਹਾਈਟ ਲਾਈਟ ਐਮਿਟਿੰਗ ਐੱਲਈਡੀਜ਼ ਬਾਰੇ ਨਵੀਂ ਸੂਝ ਤੋਂ ਜਾਣੂ ਹੋਏ

Posted On: 06 OCT 2020 5:13PM by PIB Chandigarh

ਵ੍ਹਾਈਟ ਲਾਈਟ ਐਮਿਟਿੰਗ ਡਾਇਓਡਜ਼ (ਐੱਲਈਡੀਜ਼) ਨੂੰ ਸਧਾਰਣ ਰੋਸ਼ਨੀ ਦੇ ਸਰੋਤ ਦੇ ਰੂਪ ਵਿਚ ਪੈਦਾ ਕਰਨ ਵਿਚ ਰੰਗ ਦੀ ਕੁਆਲਿਟੀ ਇੱਕ ਮੁੱਖ ਚੁਣੌਤੀ ਹੈ। ਵਿਗਿਆਨਕਾਂ ਨੇ ਉੱਚ ਪੱਧਰੀ ਚਿੱਟੀ ਰੋਸ਼ਨੀ ਪੈਦਾ ਕਰਨ ਦੇ ਤਰੀਕਿਆਂ ਦੀ ਭਾਲ ਵਿੱਚ ਮਹੱਤਵਪੂਰਨ ਪ੍ਰਤੀਕ੍ਰਿਆ ਸੂਝ ਦਾ ਪਤਾ ਲਗਾਇਆ ਹੈ ਜੋ ਚਿੱਟੇ ਐੱਲਈਡੀ ਡਿਜ਼ਾਇਨ ਕਰਨ ਵਿਚ ਸਹਾਇਤਾ ਕਰ ਸਕਦੇ ਹਨ।

 

 

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਧੀਨ ਇੱਕ ਖੁਦਮੁਖਤਿਆਰੀ ਖੋਜ ਸੰਸਥਾ, ਸੈਂਟਰ ਫਾਰ ਨੈਨੋ ਐਂਡਸਾਫ਼ਟ ਮੈਟਰ ਸਾਇੰਸਜ਼ (ਸੀਈਐੱਨਐੱਸ- CeNS) ਨੇ ਪਾਇਆ ਕਿ ਹਾਲਾਂਕਿ ਅਕਾਰਬੋਨਿਕ (inorganic) ਰਸਾਇਣਾਂ ਦੇ ਨੈਨੋਕ੍ਰਿਸਟਲ ਸੀਜ਼ੀਅਮ ਲੈੱਡ ਹਾਲਾਈਡ (caesium lead halide), ਚਿੱਟੇ ਚਾਨਣ ਦੇ ਨਿਕਾਸ ਦੀ ਸੰਭਾਵਨਾ ਦਰਸਾਉਂਦੇ ਹਨ, ਨੈਨੋਕ੍ਰਿਸਟਲਾਂ ਦੇ ਇੱਕ ਬਹੁਤ ਹੀ ਅਜੀਬ ਵਿਵਹਾਰ ਨੇ ਉਨ੍ਹਾਂ ਦੀ ਇਸ ਸੰਭਾਵਨਾ ਨੂੰ ਪੂਰਾ ਹੋਣ ਤੋਂ ਰੋਕਿਆ ਹੈ।

 

 

ਵ੍ਹਾਈਟ ਲਾਈਟ ਦੇ ਨਿਕਾਸ ਦੀ ਸਮਰੱਥਾ ਇਸ ਤੱਥ ਤੇ ਨਿਰਭਰ ਕਰਦੀ ਹੈ ਕਿ ਇਹਨਾਂ ਕ੍ਰਿਸਟਲਾਂ ਤੋਂ ਨਿਕਾਸ ਨੂੰ ਉਨ੍ਹਾਂ ਦੀਆਂ ਹਾਲਾਈਡ ਰਚਨਾਵਾਂ ਨੂੰ ਭਿੰਨ ਭਿੰਨ ਕਰਕੇ ਆਸਾਨੀ ਨਾਲ ਪੂਰੇ ਦਿਖਾਈ ਦੇਣ ਵਾਲੇ ਸਪੈਕਟ੍ਰਮ ਤੇ ਟਿਊਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਨੈਨੋਕ੍ਰਿਸਟਲਾਂ ਦੀ ਇੱਕ ਇੰਟਰਪਾਰਟੀਕਲ ਮਿਕਸਿੰਗ ਹੋਣ ਦੇ ਕਾਰਨ ਉਹ ਚਿੱਟੇ ਪ੍ਰਕਾਸ਼ ਨੂੰ ਬਾਹਰ ਕੱਢਣ ਵਿੱਚ ਅਸਫਲ ਰਹੇ ਸਨ ਜਿਸ ਦੇ ਨਤੀਜੇ ਵਜੋਂ ਇੱਕ ਸਿੰਗਲ ਨਿਕਾਸ ਹੁੰਦਾ ਹੈ। ਚਿੱਟੀ ਰੋਸ਼ਨੀ ਨੂੰ ਲਾਲ, ਹਰੇ ਅਤੇ ਨੀਲੇ ਪ੍ਰਕਾਸ਼ ਦੇ ਸਪੈਕਟਰਾ ਦੀ ਮੌਜੂਦਗੀ ਦੀ ਜ਼ਰੂਰਤ ਹੈ। ਇਸ ਲਈ, ਇਕ ਵਾਰ ਜਦੋਂ ਕ੍ਰਿਸਟਲ ਸਿੰਗਲ ਨਿਕਾਸ ਕਰਦੇ ਹਨ, ਤਾਂ ਉਹ ਚਿੱਟੇ ਪ੍ਰਕਾਸ਼ ਦੀ ਸਿਰਜਣਾ ਦੇ ਮੌਕੇ ਨੂੰ ਗੁਆ ਦਿੰਦੇ ਹਨ।

 

 

 

ਡਾ ਪ੍ਰੈਲੇਅ ਕੇ. ਸੈਂਟਰਾ ਦੀ ਅਗਵਾਈ ਵਾਲੀ ਖੋਜਕਰਤਾਵਾਂ ਦੀ ਟੀਮ ਨੇ ਪਾਇਆ ਕਿ ਕ੍ਰਿਸਟਲ ਦੇ ਹਾਲਾਈਡ ਆਇਨ ਕਮਰੇ ਦੇ ਤਾਪਮਾਨ 'ਤੇ ਵੀ ਇੱਕ ਕਣ ਤੋਂ ਦੂਸਰੇ ਕਣ ਵਿੱਚ ਵਿਸਥਾਪਿਤ ਹੁੰਦੇ ਹਨ ਅਤੇ ਨੈਨੋਕ੍ਰਿਸਟਲਾਂ ਦਾ ਮਿਸ਼ਰਣ ਬਣ ਜਾਂਦੇ ਹਨ, ਜਿਸ ਨਾਲ ਸਿੰਗਲ ਐਮਿਸ਼ਨ ਪੈਦਾ ਹੁੰਦੀ ਹੈ। ਵਰਤਮਾਨ ਕੰਮ ਦੀਆਂ ਖੋਜਾਂ ਹਾਲ ਹੀ ਵਿੱਚ ਜਰਨਲ ਨੈਨੋਸਕੇਲਵਿੱਚ ਪ੍ਰਕਾਸ਼ਤ ਹੋਈਆਂ ਸਨ।  ਇਸ ਗਤੀਆਤਮਕ ਪ੍ਰਤੀਕ੍ਰਿਆ ਦੀ ਸਮਝ ਇੰਟਰਪਾਰਟੀਕਲ ਮਿਸ਼ਰਣ ਨੂੰ ਰੋਕਣ ਲਈ ਰਣਨੀਤੀਆਂ ਵਿਕਸਿਤ ਕਰਨ ਵਿੱਚ ਸਹਾਇਤਾ ਕਰੇਗੀ, ਅਤੇ ਟੀਮ, ਚੰਗੀ ਕੁਆਲਿਟੀ ਦੀ ਚਿੱਟੀ ਰੋਸ਼ਨੀ ਪੈਦਾ ਕਰਨ ਵਾਲੀ ਐੱਲਈਡੀ ਬਣਾਉਣ ਲਈ ਖੋਜ ਕਾਰਜਾਂ ਤੇ ਲਗੀ ਹੋਈ ਹੈ।

 

 

 

 

 [ਪਬਲੀਕੇਸ਼ਨ ਲਿੰਕ: ਡੀਓਆਈ: 10.1039 / ਡੀ0ਐੱਨਆਰ05771

 

 

 

ਵਧੇਰੇ ਜਾਣਕਾਰੀ ਲਈ ਡਾ. ਪ੍ਰੈਲੇਅ ਕੇ. ਸੈਂਟਰਾ, (psantra@cens.res.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]

 

 

                                                            *******

 

 

 

 ਐੱਨਬੀ / ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)



(Release ID: 1662149) Visitor Counter : 119