ਵਣਜ ਤੇ ਉਦਯੋਗ ਮੰਤਰਾਲਾ
ਰਾਸ਼ਟਰੀ ਸਟਾਰਟਅੱਪ ਪੁਰਸਕਾਰ 2020 ਦੇ ਨਤੀਜਿਆਂ ਦਾ ਐਲਾਨ 06 ਅਕਤੂਬਰ ਨੂੰ ਹੋਵੇਗਾ
Posted On:
05 OCT 2020 2:06PM by PIB Chandigarh
ਰਾਸ਼ਟਰੀ ਸਟਾਰਟਅੱਪ ਪੁਰਸਕਾਰਾਂ ਦੇ ਪਹਿਲੇ ਐਡੀਸ਼ਨ ਦੇ ਨਤੀਜਿਆਂ ਦਾ ਐਲਾਨ 06 ਅਕਤੂਬਰ ਨੂੰ ਦੁਪਹਿਰ ਬਾਅਦ ਸਾਢੇ ਤਿੰਨ ਵਜੇ ਨਵੀਂ ਦਿੱਲੀ ਦੇ ਰਾਸ਼ਟਰੀ ਮੀਡੀਆ ਸੈਂਟਰ ਵਿੱਚ ਕੇਂਦਰੀ ਰੇਲਵੇ , ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਕਰਨਗੇ । ਇਹ ਵਰਚੂਅਲ ਸਨਮਾਨ ਸਮਾਗਮ ਵਣਜ ਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਦੀ ਹਾਜ਼ਰੀ ਵਿੱਚ ਹੋਵੇਗਾ । ਇਸ ਸਮਾਗਮ ਨੂੰ ਐੱਨ ਆਈ ਸੀ ਮਾਈ ਗੋਵ ਤੇ ਹੋਰ ਸਬੰਧਿਤ ਸੋਸ਼ਲ ਮੀਡੀਆ ਚੈਨਲ ਤੇ ਲਾਈਵ ਵੈੱਬ ਕਾਸਟ ਕੀਤਾ ਜਾਵੇਗਾ ।
ਉਦਯੋਗ ਤੇ ਅੰਦਰੂਨੀ ਵਪਾਰ ਦੇ ਪ੍ਰਮੋਸ਼ਨ ਵਿਭਾਗ ਵੱਲੋਂ ਪਹਿਲੇ ਰਾਸ਼ਟਰੀ ਸਟਾਰਟਅੱਪ ਪੁਰਸਕਾਰ ਦੇਣ ਲਈ ਵਧੀਆ ਸਟਾਰਟਅੱਪਸ ਤੇ ਈਕੋ ਸਿਸਟਮ ਇਨੇਬਲਰਸ ਨੂੰ ਮਾਣਤਾ ਦੇ ਕੇ ਪੁਰਸਕਾਰ ਦੇਣ ਲਈ ਧਾਰਨਾ ਲਿਆਂਦੀ ਗਈ ਹੈ । ਇਹ ਪੁਰਸਕਾਰ ਉਹਨਾਂ ਸਟਾਰਟਅੱਪਸ ਤੇ ਈਕੋ ਸਿਸਟਮ ਇਨੇਬਲਰਸ ਨੂੰ ਦਿੱਤੇ ਜਾਣਗੇ ਜੋ ਨਵੀਨਤਮ ਉਤਪਾਦ ਬਣਾਉਣ ਜਾਂ ਉਹਨਾਂ ਦੇ ਹੱਲ ਲੱਭਣ ਅਤੇ ਪੈਮਾਨੇ ਯੋਗ ਇੰਟਰਪ੍ਰਾਈਜ਼ੇਸ ਜਿਸ ਨਾਲ ਰੋਜ਼ਗਾਰ ਪੈਦਾ ਕਰਨ ਦੀ ਵੱਡੀ ਸੰਭਾਵਨਾ ਜਾਂ ਧਨ ਪੈਦਾ ਕਰਨ , ਮਿਣਤੀ ਯੋਗ , ਸਮਾਜਿਕ ਅਸਰ ਦਿਖਾਉਣ ਵਾਲਿਆਂ ਨੂੰ ਦਿੱਤੇ ਜਾਣਗੇ । ਸਫਲਤਾ ਦਾ ਪੈਮਾਨਾ ਨਿਵੇਸ਼ਕਾਂ ਲਈ ਕੇਵਲ ਵਿੱਤੀ ਫਾਇਦਿਆਂ ਨੂੰ ਸਫਲਤਾਪੂਰਵਕ ਪ੍ਰਾਪਤ ਕਰਨਾ ਹੀ ਨਹੀਂ ਬਲਕਿ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਣਾ ਵੀ ਹੈ ।
ਪੁਰਸਕਾਰਾਂ ਦੇ ਪਹਿਲੇ ਐਡੀਸ਼ਨ ਲਈ 12 ਖੇਤਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ , ਜਿਸ ਨੂੰ ਅੱਗੇ 35 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ , ਜਿਹੜੇ 12 ਖੇਤਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ , ਉਹ ਹਨ — ਖੇਤੀਬਾੜੀ , ਸਿੱਖਿਆ , ਇੰਟਰਪ੍ਰਾਈਜ਼ ਤਕਨਾਲੋਜੀ , ਊਰਜਾ , ਵਿੱਤ , ਭੋਜਨ , ਸਿਹਤ , ਉਦਯੋਗ 4.0 , ਪੁਲਾੜ , ਸੁਰੱਖਿਆ , ਸੈਰ ਸਪਾਟਾ ਅਤੇ ਸ਼ਹਿਰੀ ਸੇਵਾਵਾਂ । ਇਹਨਾਂ ਤੋਂ ਇਲਾਵਾ ਉਹਨਾਂ ਸਟਾਰਟਅੱਪਸ ਦੀ ਵੀ ਚੋਣ ਕੀਤੀ ਗਈ ਹੈ , ਜਿਹਨਾਂ ਨੇ ਪੇਂਡੂ ਖੇਤਰਾਂ ਤੇ ਅਸਰ ਪਾਇਆ ਹੈ , ਔਰਤਾਂ ਦੀ ਅਗਵਾਈ ਵਿੱਚ ਚੱਲ ਰਹੇ ਨੇ ਅਤੇ ਅਕਾਦਮਿਕ ਅਦਾਰਿਆਂ ਵਿੱਚ ਸਥਾਪਿਤ ਕੀਤੇ ਗਏ ਹਨ ।
ਹਰੇਕ ਸਟਾਰਟਅੱਪ ਜੇਤੂ ਨੂੰ 5 ਲੱਖ ਰੁਪਇਆ ਨਗਦ ਇਨਾਮ ਦੇਣ ਤੋਂ ਇਲਾਵਾ ਉਸ ਸਟਾਰਟਅੱਪ ਵੱਲੋਂ ਲੱਭੇ ਗਏ ਉਪਾਵਾਂ ਨੂੰ ਸੰਬੰਧਿਤ ਜਨਤਕ ਅਥਾਰਟੀਆਂ ਤੇ ਕਾਰਪੋਰੇਟਸ ਲਈ ਸੰਭਾਵਿਤ ਪਾਇਲਟ ਪ੍ਰਾਜੈਕਟਾਂ ਅਤੇ ਕੰਮ ਲਈ ਆਰਡਰ ਮਿਲਣ ਲਈ ਮੌਕੇ ਮਿਲਣਗੇ ।
ਇੱਕ ਮਜ਼ਬੂਤ ਸ਼ੁਰੂਆਤੀ ਈਕੋ ਸਿਸਟਮ ਦੇ ਮੁੱਖ ਨਿਰਮਾਣ ਬਲਾਕਾਂ ਦੇ ਰੂਪ ਵਿੱਚ ਇੱਕ ਬਮਿਸਾਲ ਇਨਕੁਬੇਟਰ ਅਤੇ ਇੱਕ ਐਕਸਲੇਟਰ ਨੂੰ 15—15 ਲੱਖ ਨਗਦ ਇਨਾਮ ਮਿਲਣਗੇ ।
ਵਾਈ ਬੀ / ਏ ਪੀ
(Release ID: 1661785)
Visitor Counter : 211