ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਸਰਕਾਰ ਪੀ ਪੀ ਪੀ ਮੋਡ ਤਹਿਤ ਦੇਸ਼ ਭਰ ਵਿੱਚ ਚਿੜੀਆਘਰਾਂ ਦੇ ਨਵੀਨੀਕਰਨ ਅਤੇ ਵਿਸਥਾਰ ਦੀ ਯੋਜਨਾ ਬਣਾ ਰਹੀ ਹੈ: ਸ਼੍ਰੀ ਪ੍ਰਕਾਸ਼ ਜਾਵਡੇਕਰ
Posted On:
05 OCT 2020 2:54PM by PIB Chandigarh
ਜੰਗਲੀ ਜੀਵਨ ਸਪਤਾਹ 2020 ਦੇ ਜਸ਼ਨਾਂ ਨੂੰ ਯਾਦ ਕਰਵਾਉਂਦਿਆਂ ਕੇਂਦਰੀ ਵਾਤਾਵਰਣ , ਵਣ ਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਵਿਭਿੰਨ ਜੰਗਲੀ ਜੀਵਾਂ ਵਾਸਤੇ ਦੇਸ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਦੇਸ਼ ਭਰ ਵਿੱਚ ਜਨਤਕ ਨਿਜੀ ਭਾਈਵਾਲੀ (ਪੀ ਪੀ ਪੀ ) ਤਹਿਤ ਜੰਗਲੀ ਜੀਵਨ ਅਤੇ ਮਨੁੱਖਾਂ ਦਰਮਿਆਨ ਇੱਕ ਦੂਜੇ ਨੂੰ ਸਮਝਣ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਨੂੰ ਹੋਰ ਨੇੜਿਓਂ ਜੰਗਲੀ ਜੀਵਨ ਦੇ ਵਿਵਹਾਰ ਸਮਝਣ ਤੇ ਮਹਿਸੂਸ ਕਰਨ ਲਈ ਦੇਸ਼ ਭਰ ਵਿੱਚ 160 ਚਿੜੀਆਘਰਾਂ ਦੇ ਨਵੀਨੀਕਰਨ ਅਤੇ ਵਿਕਾਸ ਲਈ ਕੰਮ ਕਰ ਰਹੀ ਹੈ ।
ਕੇਂਦਰੀ ਮੰਤਰੀ ਨੇ ਕਿਹਾ ਦੇਸ਼ ਭਰ ਵਿੱਚ ਸਾਰੇ ਚਿੜੀਆਘਰਾਂ ਵਿੱਚ ਨਵੀਨੀਕਰਨ ਤੇ ਵਿਕਾਸ ਲਈ ਨੀਤੀ ਲਾਗੂ ਹੈ ਅਤੇ ਆਉਂਦੇ ਬਜਟ ਦੌਰਾਨ ਇਸ ਤੇ ਕਾਰਵਾਈ ਹੋਵੇਗੀ । ਸ਼੍ਰੀ ਜਾਵਡੇਕਰ ਨੇ ਹੋਰ ਕਿਹਾ ਕਿ ਸੂਬਾ ਸਰਕਾਰਾਂ , ਕਾਰਪੋਰੇਸ਼ਨਾਂ , ਕਾਰੋਬਾਰੀ ਅਤੇ ਆਮ ਲੋਕ ਇਸ ਯੋਜਨਾ ਦੇ ਮੁੱਖ ਹਿੱਸੇ ਹੋਣੇਗੇ । ਇਹ ਚਿੜੀਆਘਰ ਆਉਣ ਵਾਲੇ ਦਰਸ਼ਕਾਂ ਵਿਸ਼ੇਸ਼ ਕਰਕੇ ਵਿਦਿਆਰਥੀਆਂ ਤੇ ਬੱਚਿਆਂ ਦੇ ਤਜ਼ਰਬਿਆਂ ਵਿੱਚ ਵਾਧਾ ਕਰਨ ਅਤੇ ਭਵਿੱਖਤ ਪੀੜੀਆਂ ਨੂੰ ਜੰਗਲੀ ਜੀਵਨ , ਕੁਦਰਤ ਅਤੇ ਮਨੁੱਖਾਂ ਵਿਚਾਲੇ ਸੰਪਰਕ ਸਥਾਪਿਤ ਕਰਨ ਵਿੱਚ ਸਹਿਯੋਗੀ ਹੋਵੇਗੀ ।
https://twitter.com/i/status/1313017179617386497
ਇਸ ਮੌਕੇ ਤੇ ਸ਼੍ਰੀ ਜਾਵਡੇਕਰ ਨੇ , “ਈਕੋ ਸਿਸਟਮ ਸੇਵਾਵਾਂ ਦਾ ਆਰਥਿਕ ਮੁਲਾਂਕਣ , ਰਾਸ਼ਟਰੀ ਜਿਓਲੋਜੀਕਲ ਪਾਰਕ , ਨਵੀਂ ਦਿੱਲੀ” ਦੇ ਸਰਲੇਖ ਹੇਠ ਇੱਕ ਸੀ ਜ਼ੈੱਡ ਏ — ਟੇਰੀ ਰਿਪੋਰਟ ਵੀ ਲਾਂਚ ਕੀਤੀ । ਇਸ ਰਿਪੋਰਟ ਵਿੱਚ ਜੰਗਲੀ ਜੀਵਾਂ ਦੇ ਕੁਦਰਤੀ ਰਹਿਣ ਸਹਿਣ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ , ਜਿਵੇਂ ਚਿੜੀਆਘਰ ਤੋਂ ਮਨੁੱਖੀ ਤੰਦਰੂਸਤੀ ਅਤੇ ਇਸ ਨੂੰ ਦੇਸ਼ ਭਰ ਵਿੱਚ ਦੁਹਰਾਉਣ ਦੀ ਲੋੜ ਹੈ ।
ਭਾਰਤ ਤੇ ਸ਼ਾਇਦ ਵਿਸ਼ਵ ਵਿੱਚ ਇਸ ਕਿਸਮ ਦਾ ਪਹਿਲਾ ਅਧਿਅਨ ਜੋ ਈਕੋ ਸਿਸਟਮ ਦੀਆਂ ਸੇਵਾਵਾਂ (ਜੈਵੀ ਵਿਭਿੰਨਤਾ ਦੀ ਸੰਭਾਲ , ਰੋਜ਼ਗਾਰ ਪੈਦਾ ਕਰਨ , ਕਾਰਬਨ ਦੀ ਖੋਜ , ਸਿੱਖਿਆ ਅਤੇ ਖੋਜ , ਨਿਰੰਜਣ ਅਤੇ ਸਭਿਆਚਾਰ ) ਦੇ ਲਗਭਗ 423 ਕਰੋੜ (2019—20) ਦੇ ਕੁੱਲ ਸਲਾਨਾ ਆਰਥਿਕ ਮੁੱਲ ਨੂੰ ਦਰਸਾਉਂਦਾ ਹੈ , ਜਦਕਿ ਸੇਵਾਵਾਂ ਦੀ ਇੱਕ ਮੁਸ਼ਤ ਲਾਗਤ ਜਿਵੇਂ ਕਾਰਬਨ ਸਟੋਰੇਜ ਤੇ ਚਿੜੀਆਘਰ ਦੁਆਰਾ ਮੁਹੱਈਆ ਕੀਤੀ ਗਈ , ਜ਼ਮੀਨ ਦੀ ਕੀਮਤ ਦਾ ਲਗਭਗ 55,000 ਕਰੋੜ ਦਾ ਅਨੁਮਾਨ ਲਗਾਇਆ ਗਿਆ ਹੈ (https://static.pib.gov.in/WriteReadData/userfiles/economic_evaluation_nzp_report.pdf)
।
ਮੰਤਰੀ ਨੇ ਚਿੜੀਆਘਰ ਦੇ ਅਧਿਕਾਰੀਆਂ ਅਤੇ ਸਟਾਫ ਨੂੰ ਉਹਨਾਂ ਵੱਲੋਂ ਜੀਵ ਪ੍ਰਬੰਧਨ ਅਤੇ ਭਲਾਈ ਲਈ ਕੀਤੇ ਕੰਮਾਂ ਲਈ ਸੀ ਜੈ਼ੱਡ ਏ ਪ੍ਰਾਣੀ ਮਿੱਤਰਾ ਪੁਰਸਕਾਰ ਦੇ ਕੇ ਉਤਸ਼ਾਹਿਤ ਕੀਤਾ । ਇਹ ਪੁਰਸਕਾਰ 4 ਸ਼੍ਰੇਣੀਆਂ ਵਿੱਚ ਦਿੱਤੇ ਗਏ ਸਨ — ਸਰਵਉੱਤਮ ਡਾਇਰੈਕਟਰ / ਕੁਰੇਟਰ , ਸਰਵਉੱਤਮ ਵੈਟਰੀਨੇਰੀਅਨ , ਸਰਵਉੱਤਮ ਬਾਇਆਲੋਜਿਸਟ , ਐਜੂਕੇਸ਼ਨਿਸਟ ਅਤੇ ਆਉਟ ਸਟੈਂਡਿੰਗ ਐਨੀਮਲ ਕੀਪਰ ।
https://pbs.twimg.com/media/Eji35K-VgAAr1lF?format=jpg&name=small
ਮੰਤਰੀ ਨੇ ਵਰਚੂਅਲ ਗੱਲਬਾਤ ਰਾਹੀਂ ਦੇਸ਼ ਭਰ ਤੋਂ ਸਕੂਲੀ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ , ਜੋ ਜੰਗਲੀ ਜੀਵ ਸੁਰੱਖਿਆ ਅਤੇ ਮਨੁੱਖ ਤੇ ਜੰਗਲੀ ਜੀਵਨ ਦੇ ਆਪਸੀ ਤਾਲਮੇਲ ਬਾਰੇ ਸਨ । ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਸ਼ ਦੇ ਕੀਮਤੀ ਜੰਗਲੀ ਜੀਵਨ ਦੀ ਰੱਖਿਆ ਕਰਨੀ ਚਾਹੀਦੀ ਹੈ ।
ਸੀ ਜ਼ੈੱਡ ਏ , ਜਿਸ ਨੂੰ ਭਾਰਤੀ ਚਿੜੀਆਘਰਾਂ ਦੇ ਕੰਮਕਾਜ ਅਤੇ ਜੰਗਲੀ ਜੀਵਨ ਦੇ ਸੰਭਾਲ ਨੂੰ ਵਧਾਉਣ ਲਈ ਨੀਤੀਆਂ ਸਥਿਤੀ ਅਨੁਸਾਰ ਉਪਾਵਾਂ ਰਾਹੀਂ ਕਰਨ ਲਈ ਸਥਾਪਿਤ ਕੀਤਾ ਗਿਆ ਸੀ, ਤੇ ਹੁਣ ਇਸਨੇ ਲਗਭਗ 160 ਚਿੜੀਆਘਰਾਂ ਅਤੇ ਬਚਾਓ ਕੇਂਦਰਾਂ ਨੂੰ ਮਾਨਤਾ ਦਿੱਤੀ ਹੈ , ਜੋ ਜੀਵਾਂ ਦੇ ਰਹਿਣ ਸਹਿਣ ਅਤੇ ਭਲਾਈ ਲਈ ਵਿਸ਼ਵ ਪੱਧਰੀ ਸਟੈਂਡਰਡ ਲਾਗੂ ਕਰਦੀ ਹੈ । ਤਕਰੀਬਨ 567 ਜੀਵ ਸ਼੍ਰੇਣੀਆਂ ਜਿਹਨਾਂ ਨੂੰ ਚਿੜੀਆਘਰਾਂ ਵਿੱਚ ਰੱਖਿਆ ਗਿਆ ਹੈ (ਇਸ ਨਾਲ 114 ਜੀਵਾਂ ਦੀਆਂ ਖ਼ਤਰੇ ਵਿੱਚ ਸ਼੍ਰੇਣੀਆਂ) ਅਤੇ ਕੁੱਲ 56,481 ਜੀਵ ਇਸ ਵੇਲੇ ਚਿੜੀਆਘਰਾਂ ਵਿੱਚ ਹਨ ।
ਡਾਕਟਰ ਸੰਜੇ ਕੁਮਾਰ , ਡੀ ਜੀ (ਵਣ ਅਤੇ ਵਿਸ਼ੇਸ਼ ਸਕੱਤਰ) ਵਾਤਾਵਰਣ , ਵਣ ਅਤੇ ਜਲਵਾਯੂ ਮੰਤਰੀ ਸ਼੍ਰੀ ਸੋਮਿੱਤਰਾ ਦਾਸ ਗੁਪਤਾ , ਏ ਡੀ ਜੀ (ਜੰਗਲੀ ਜੀਵਨ) , ਡਾਕਟਰ ਐੱਸ ਪੀ ਯਾਦਵ ਏ ਡੀ ਜੀ ( ਪ੍ਰਾਜੈਕਟ ਟਾਈਗਰ) ਅਤੇ ਮੈਂਬਰ ਸਕੱਤਰ ਸੀ ਜ਼ੈੱਡ ਏ ਅਤੇ ਵਾਤਾਰਵਣ , ਵਣ ਅਤੇ ਜਲਵਾਯੂ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ।
-----------------------------
ਜੀ ਕੇ
(Release ID: 1661784)
Visitor Counter : 229