ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਚੌਲਾਂ ਦੀਆਂ ਬਿਮਾਰੀਆਂ ਦੇ ਟੀਕਾਕਰਨ ਪ੍ਰਤੀ ਯਤਨ ਆਰੰਭ ਹੋਏ

ਡਾ. ਤਾਈ ਲਾਵਣਿਆ ਅਤੇ ਉਨ੍ਹਾਂ ਦੀ ਟੀਮ ਨਵੀਆਂ ਰੋਗ ਨਿਯੰਤਰਣ ਰਣਨੀਤੀਆਂ ਵਿਕਸਤ ਕਰ ਰਹੀ ਹੈ ਜੋ ਉਹ ਚਾਵਲ ਦੇ ਇਮਿਊਨ ਸਿਸਟਮ ਨੂੰ ਸਕ੍ਰਿਆ ਕਰਨ ਲਈ ਟੀਕਿਆਂ ਵਜੋਂ ਵਰਤ ਸਕਦੇ ਹਨ

Posted On: 04 OCT 2020 6:18PM by PIB Chandigarh

ਅਸੀਂ ਚਾਵਲ ਦੀ ਪ੍ਰਤੀਰੋਧੀ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ ਇੱਕ ਵੈਕਸੀਨ ਟੀਕਾ ਤਿਆਰ ਕਰਨ ਦੇ ਨੇੜੇ ਪਹੁੰਚ ਗਏ ਲਗਦੇ ਹਾਂ। ਇੱਕ ਵਿਗਿਆਨੀ ਨੇ ਉਸ ਵਿੱਧੀ ਨੂੰ ਉਜਾਗਰ ਕੀਤਾ ਹੈ ਜਿਸ ਦੁਆਰਾ ਜ਼ੂ (Xoo) ਨਾਮ ਦਾ ਜੀਵਾਣੂ (ਜ਼ੈਂਥੋਮੋਨਸ ਓਰੀਜ਼ਾਏਪਵ. ਓਰੀਜ਼ਾ) ਜੋ ਚਾਵਲ ਵਿਚ ਗੰਭੀਰ ਬੈਕਟੀਰੀਅਲ ਪੱਤਾ ਝੁਲਸ ਰੋਗ ਦਾ ਕਾਰਨ ਬਣਦਾ ਹੈ, ਚਾਵਲ ਦੇ ਪੌਦੇ ਨਾਲ ਸੰਪਰਕ ਵਿੱਚ ਆਉਣ ਕਾਰਣ ਰੋਗ ਦਾ ਕਾਰਨ ਬਣਦਾ ਹੈ।

 

 ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਸਥਾਪਤ, ਡੀਐੱਸਟੀ-ਇੰਸਪਾਇਰ ਫੈਕਲਟੀ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ, ਡਾ. ਤਾਈ ਲਾਵਣਿਆ, ਸੈਂਟਰ ਫਾਰ ਪਲਾਂਟ ਮੋਲਿਕੁਲਰ ਬਾਇਓਲੋਜੀ (ਸੀਪੀਐੱਮਬੀ), ਓਸਮਾਨਿਆ ਯੂਨੀਵਰਸਿਟੀ, ਹੈਦਰਾਬਾਦ ਵਿੱਚ ਕੰਮ ਕਰ ਰਹੇ ਅਪਣੇ ਖੋਜ ਸਮੂਹ ਨਾਲ  ਕੁਝ ਅਣੂਆਂ ਦੀ ਪਛਾਣ ਕਰਨ ਅਤੇ ਵਿਕਸਿਤ ਕਰਨ ਦਾ ਕੰਮ ਕਰ ਰਹੇ ਹਨ ਜੋ ਜ਼ੂ ਬੈਕਟੀਰੀਆ ਜਾਂ ਸੰਕਰਮਿਤ ਚਾਵਲ ਸੈੱਲ ਦੀਆਂ ਕੰਧਾਂ ਤੋਂ ਲਏ ਗਏ ਹਨ।

 

 ਇਹ ਟੀਮ ਰੋਗ ਨਿਯੰਤਰਣ ਲਈ ਨਵੀਂਆਂ ਰਣਨੀਤੀਆਂ ਤਿਆਰ ਕਰ ਰਹੀ ਹੈ ਜੋ ਉਹ ਚਾਵਲ  ਦੇ ਇਮਿਊਨ ਸਿਸਟਮ ਨੂੰ ਸਕ੍ਰੀਆ ਕਰਨ ਦੇ ਵੈਕਸੀਨ ਟੀਕੇ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ ਹਨ ਅਤੇ ਚਾਵਲ ਦੇ ਪੌਦਿਆਂ ਨੂੰ ਰੋਗਜਨਕਾਂ ਦੁਆਰਾ ਬਾਅਦ ਵਿੱਚ ਹੋਣ ਵਾਲੇ ਸੰਕਰਮਣ ਤੋਂ ਬਚਾਅ ਲਈ ਪ੍ਰਤੀਰੋਧ ਪ੍ਰਦਾਨ ਕਰਦੇ ਹਨ।

 

ਜ਼ੈਂਥੋਮੋਨਸ ਓਰੀਜ਼ਾਏਪਵ. ਓਰੀਜ਼ਾ, ਜਾਂ ਆਮ ਤੌਰ 'ਤੇ ਜ਼ੂ (Xoo) ਦੇ ਸੰਕਰਮਣ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਵਿਸ਼ਵ ਭਰ ਵਿੱਚ ਚਾਵਲ ਦੀ ਕਾਸ਼ਤ ਲਈ ਵੱਡੀ ਉਪਜ ਦੇ ਨੁਕਸਾਨ ਦਾ ਕਾਰਨ ਬਣਦਾ ਹੈ। ਸੈਲੂਲੇਜ਼ ਨਾਲ ਚਾਵਲ ਦਾ ਇਲਾਜ, ਇਕ ਸੈੱਲ ਦੀਵਾਰ ਦਾ ਜ਼ੂ (Xoo) ਦੁਆਰਾ ਡੀਗ੍ਰੇਡਿੰਗ ਐਂਜ਼ਾਈਮ ਰਿਸਾਵ, ਚਾਵਲ ਦੀਆਂ ਇਮਿਊਨ ਪ੍ਰਤਿਕਿਰਿਆਵਾਂ ਨੂੰ ਪ੍ਰੇਰਿਤ ਕਰਦਾ ਹੈ ਅਤੇ ਚਾਵਲ ਨੂੰ Xoo ਦੁਆਰਾ ਬਾਅਦ ਵਿੱਚ ਸੰਕਰਮਣ ਤੋਂ ਬਚਾਉਂਦਾ ਹੈ।  

 

ਡਾ. ਲਾਵਣਿਆ ਦੀ ਅਗਵਾਈ ਵਾਲੀ ਟੀਮ ਨੇ ਪੌਦੇ ਦੇ ਸੈੱਲ ਦੀ ਦੀਵਾਰ ਦੇ ਜ਼ੂ (Xoo)  ਦੁਆਰਾ ਡੀਗ੍ਰੇਡਿੰਗ ਐਂਜ਼ਾਈਮ ਰਿਸਾਵ 'ਤੇ ਬਾਇਓਕੈਮੀਕਲ ਅਤੇ ਕਾਰਜਸ਼ੀਲ ਅਧਿਐਨ ਕੀਤੇ, ਜਿਸ ਨੇ ਉਹਨਾਂ ਵਿਧੀਆਂ ਬਾਰੇ ਮੁੱਖ ਸਮਝ ਪ੍ਰਦਾਨ ਕੀਤੀ ਹੈ ਜਿਸ ਦੁਆਰਾ Xoo ਜਰਾਸੀਮ ਚਾਵਲ ਦੇ ਪੌਦੇ ਨਾਲ ਸੰਪਰਕ ਕਰਦੇ ਹਨ ਅਤੇ ਬਿਮਾਰੀ ਦਾ ਕਾਰਨ ਬਣਦੇ ਹਨ।  

 

 ਅਪਣੇ ਪੀ.ਐੱਚ.ਡੀ. ਦੇ ਕੰਮ ਤੋਂ ਪ੍ਰਾਪਤ ਲੀਡਾਂ ਦੀ ਵਰਤੋਂ ਕਰਦਿਆਂ ਡਾ. ਲਾਵਣਿਆ ਅਤੇ  ਉਨ੍ਹਾਂ ਦੇ ਖੋਜ ਗਰੁਪ ਨੇ ਜ਼ੂ ਬੈਕਟੀਰੀਆ ਅਤੇ ਸੰਕਰਮਿਤ ਚਾਵਲ ਸੈੱਲ ਦੀਆਂ ਕੰਧਾਂ, ਕਿਸੇ ਇੱਕ ਤੋਂ ਮਿਲੇ ਕੁਝ ਅਣੂਆਂ ’ਤੇ ਧਿਆਨ ਕੇਂਦ੍ਰਿਤ ਕੀਤਾ ਹੈ

ਜਿਸ ਸਦਕਾ ਉਨ੍ਹਾਂ ਨੂੰ ਵੈਕਸੀਨ ਟੀਕਾ ਵਿਕਸਤ ਕੀਤੇ ਜਾਣ ਦੀ ਉਮੀਦ ਹੈ।

 

 ਇਸ ਸਮੇਂ, ਡਾ. ਲਾਵਣਿਆ ਦਾ ਗਰੁਪ ਜ਼ੂ (Xoo) ਦੁਆਰਾ ਰਿਸਾਵ ਕੀਤੇ ਸੈਲੂਲਸ ਪ੍ਰੋਟੀਨ 'ਤੇ ਕੰਮ ਕਰ ਰਿਹਾ ਹੈ। ਇਸ ਸੈਲੂਲਸ ਪ੍ਰੋਟੀਨ ਵਿਚ ਇਕ ਵੈਕਸੀਨ ਟੀਕੇ ਵਾਲੀਆਂ ਵਿਸ਼ੇਸ਼ਤਾਵਾਂ ਹਨ  ਕਿਉਂਕਿ ਇਹ ਚਾਵਲ ਪ੍ਰਤੀਰੋਧਕ ਪ੍ਰਤੀਕ੍ਰਿਆਵਾਂ ਦੀ ਇੱਕ ਸ਼ਕਤੀਸ਼ਾਲੀ ਦਵਾਈ (elicitor) ਹੈ। ਇਸ ਪ੍ਰੋਟੀਨ ਨਾਲ ਚਾਵਲ ਦੇ ਪੌਦਿਆਂ ਦਾ ਪੂਰਵ-ਉਪਚਾਰ ਚਾਵਲ ਨੂੰ ਜ਼ੂ (Xoo) ਦੇ ਅਗਲੇ ਸੰਕਰਮਣ ਦੇ ਵਿਰੁੱਧ ਪ੍ਰਤੀਰੋਧ ਪ੍ਰਦਾਨ ਕਰਦਾ ਹੈ।

 

 ਇਹ ਜਾਣਨ ਲਈ ਕਿ ਕਿਵੇਂ ਇਹ ਪ੍ਰੋਟੀਨ ਚਾਵਲ ਦੇ ਇਮਿਊਨ ਸਿਸਟਮ ਨੂੰ ਪ੍ਰੇਰਿਤ ਕਰਦਾ ਹੈ, ਉਨ੍ਹਾਂ ਦਾ ਸਮੂਹ ਜਾਂਚ ਕਰ ਰਿਹਾ ਹੈ ਕਿ ਕੀ ਇਸ ਸੈਲੂਲਸ ਪ੍ਰੋਟੀਨ ਦੇ ਕਿਸੇ ਸਤਹ ਦੇ ਬੇਨਕਾਬ ਕੀਤੇ ਪੇਪਟਾਇਡ ਦੀ ਚਾਵਲ ਪ੍ਰਤੀਰੋਧੀ ਪ੍ਰਣਾਲੀ ਦੁਆਰਾ ਇਮਿਊਨ ਪ੍ਰਤੀਕ੍ਰਿਆਵਾਂ ਨੂੰ ਐਕਟੀਵੇਟ ਕਰਨ ਬਾਰੇ ਪਛਾਣ ਕੀਤੀ ਜਾਂਦੀ ਹੈ। ਉਹ ਇਹ ਵੀ ਪੜਚੋਲ ਕਰ ਰਹੇ ਹਨ ਕਿ ਕੀ ਚਾਵਲ ਸੈੱਲ ਦੀਵਾਰ ਗਿਰਾਵਟ ਵਾਲੇ ਉਤਪਾਦ (ਸ਼ੱਕਰ) ਜੋ ਚਾਵਲ ਸੈੱਲ ਦੀਆਂ ਕੰਧਾਂ 'ਤੇ ਇਸ ਸੈਲੂਲਸ ਪ੍ਰੋਟੀਨ ਦੀ ਗਤੀਵਿਧੀ ਦੁਆਰਾ ਜਾਰੀ ਕੀਤਾ ਗਿਆ ਹੈ, ਚਾਵਲ ਦੀ ਇਮਿਊਨਿਟੀ ਨੂੰ ਵਧਾਉਂਦੀ ਹੈ। ਇਲਿਸੀਟਰ ਅਣੂ (ਪੇਪਟਾਇਡ / ਸ਼ੱਕਰ), ਦੀ ਇਕ ਵਾਰ ਜਦੋਂ ਪਛਾਣ ਕਰ ਲਈ ਜਾਂਦੀ ਹੈ, ਚਾਵਲ ਦੀ ਪ੍ਰਤੀਰੋਧ ਪ੍ਰਣਾਲੀ ਨੂੰ ਕਿਰਿਆਸ਼ੀਲ ਕਰਨ ਲਈ ਇਕ ਵੈਕਸੀਨ ਟੀਕੇ ਦੇ ਤੌਰ ‘ਤੇ ਵਰਤੀ ਜਾਏਗੀ ਅਤੇ ਚਾਵਲ ਦੇ ਪੌਦਿਆਂ ਵਿੱਚ ਜਰਾਸੀਮ ਦੁਆਰਾ ਆਉਣ ਵਾਲੇ ਸੰਕਰਮਣ ਦਾ ਪ੍ਰਤੀਰੋਧ ਪੈਦਾ ਕਰੇਗੀ।

 

 ਹੁਣ ਤੱਕ, ਚਾਵਲ ਦੇ ਪੌਦਿਆਂ ਵਿੱਚ ਪ੍ਰਤੀਰੋਧ ਨੂੰ ਸੁਧਾਰਨ ਲਈ, ਰਜ਼ਿਸਟੈਂਸ “ਆਰ” ਜੀਨ ਦੀ ਵਰਤੋਂ, ਇਸ ਬਿਮਾਰੀ ਨੂੰ ਕਾਬੂ ਕਰਨ ਦਾ ਸਭ ਤੋਂ ਵਧੀਆ ਤਰੀਕਾ ਰਿਹਾ ਹੈ ਜਿਸ ਵਿੱਚ ਪ੍ਰਜਨਨ ਜਾਂ ਜੀਨ ਤਬਦੀਲੀ ਦੀਆਂ ਤਕਨੀਕਾਂ ਸ਼ਾਮਲ ਹਨ ਜੋ ਕਿ ਮਿਹਨਤ ਵਾਲੀਆਂ ਅਤੇ ਸਮੇਂ ਦੀ ਖਪਤ ਵਾਲੀਆਂ ਹਨ। ਨਾਲ ਹੀ, "ਆਰ" ਜੀਨਾਂ ਦੀ ਵਰਤੋਂ ਸਿਰਫ ਨਸਲ-ਖਾਸ ਪ੍ਰਤੀਰੋਧ ਪ੍ਰਦਾਨ ਕਰਦੀਆਂ ਹਨ ਜੋ ਜ਼ੂ ਦੀਆਂ ਖਾਸ ਕਿਸਮਾਂ ਦੇ ਸੰਕਰਮਣ ਨੂੰ ਰੋਕ ਦੇਣਗੀਆਂ ਪਰ ਇਲਿਸਿਟਰ ਅਣੂ ਜੋ ਇਸ ਕੰਮ ਵਿੱਚ ਪਛਾਣ ਲਿਆ ਜਾਏਗਾ, ਇੱਕ ਵਿਆਪਕ-ਸਪੈਕਟਰਮ ਵਿਰੋਧ ਨੂੰ ਪ੍ਰੇਰਿਤ ਕਰਨ ਦੀ ਸਮਰੱਥਾ ਰੱਖਦਾ ਹੈ, ਜੋ ਨਾ ਸਿਰਫ  ਜ਼ੂ (Xoo) ਪਰ ਹੋਰ ਜਰਾਸੀਮਾਂ ਦੇ ਵਿਰੁੱਧ ਵੀ ਅਸਰਦਾਰ ਹੋਵੇਗਾ।

 

 ਡਾ. ਲਾਵਣਿਆ ਦੇ ਅਨੁਸਾਰ, ਇਹ ਅਧਿਐਨ ਚਾਵਲ ਬਚਾਅ ਪ੍ਰਤੀਕਰਮ ਦੇ ਨੋਵਲ ਇਲਿਸਿਟਰਸ ਨੂੰ ਦਰਸਾਏਗਾ ਅਤੇ ਪੌਦੇ-ਜਰਾਸੀਮ ਦੇ ਆਪਸੀ ਸੰਪਰਕ ਦੇ ਬੁਨਿਆਦੀ ਪਹਿਲੂਆਂ ਬਾਰੇ ਨਵਾਂ ਗਿਆਨ ਪ੍ਰਦਾਨ ਕਰੇਗਾ  ਜੋ ਸ਼ਾਇਦ ਅਜਿਹੀ ਫਸਲ ਦੀ ਉਪਜ ਦੇ ਨੁਕਸਾਨ ਨੂੰ ਘਟਾਉਣ ਦੇ ਨਵੇਂ ਤਰੀਕਿਆਂ ਵੱਲ ਲੈ ਜਾ ਸਕਦਾ ਹੈ  ਜਿਸ ਉੱਤੇ ਦੁਨੀਆਂ ਦੀ ਘੱਟੋ ਘੱਟ ਅੱਧੀ ਆਬਾਦੀ ਨਿਰਭਰ ਕਰਦੀ ਹੈ।


 

 [ਵਧੇਰੇ ਜਾਣਕਾਰੀ ਲਈ, ਡਾ. ਤਾਈ ਲਾਵਣਿਆ (tayi.lavanya3[at]gmail[dot]com) ਨਾਲ ਸੰਪਰਕ ਕੀਤਾ ਜਾ ਸਕਦਾ ਹੈ]

 

                          ********

 

 ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈਲ)

 



(Release ID: 1661668) Visitor Counter : 217