ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਡਾ: ਜਤਿੰਦਰ ਸਿੰਘ, ਅਮਿਤਾਭ ਬੱਚਨ ਦੇ ਮੁੱਖਬੰਦ ਨਾਲ ਅਤੇ ਪੇਂਗੁਇਨ ਵੱਲੋਂ ਪ੍ਰਕਾਸ਼ਤ ‘ਅਸਾਮ ਦੀ ਵਿਰਾਸਤ ਦੀ ਖੋਜ’ ਸਿਰਲੇਖ ਵਾਲੀ ਕੌਫੀ ਟੇਬਲ ਬੁੱਕ ਜਾਰੀ ਕਰਦੇ ਹੋਏ
Posted On:
04 OCT 2020 6:59PM by PIB Chandigarh
ਕੇਂਦਰ ਵਿੱਚ ਉੱਤਰ-ਪੂਰਬੀ ਖੇਤਰ ਵਿਕਾਸ (ਡੋਨਰ) ਮੰਤਰਾਲਾ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪ੍ਰਸੋਨਲ, ਜਨਤੱਕ ਸ਼ਿਕਾਇਤਾਂ ਤੇ ਪੈਨਸ਼ਨਾਂ ਮੰਤਰਾਲੇ ਵਿੱਚ ਰਾਜ ਮੰਤਰੀ, ਪ੍ਰਮਾਣੂੰ ਊਰਜਾ ਵਿਭਾਗ ਵਿੱਚ ਰਾਜ ਮੰਤਰੀ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਅੱਜ ਅਮਿਤਾਭ ਬੱਚਨ ਦੇ ਮੁੱਖਬੰਦ ਨਾਲ ਪੇਂਗੁਇਨ ਵੱਲੋਂ ਪ੍ਰਕਾਸ਼ਤ "ਅਸਾਮ ਦੀ ਵਿਰਾਸਤ ਦੀ ਖੋਜ' ਵਿਸ਼ੇ ਤੇ ਇੱਕ ਕੌਫੀ ਟੇਬਲ ਪੁਸਤਕ ਜਾਰੀ ਕੀਤੀ ।
ਕਈ ਖੰਡਾਂ ਵਿੱਚ ਪ੍ਰਕਾਸ਼ਤ ਕੀਤੀ ਗਈ ਇਹ ਕੌਫੀ ਟੇਬਲ ਬੁਕ ਉੱਤਰ ਪੂਰਬੀ ਖੇਤਰ ਦੇ ਸਭ ਤੋਂ ਵੱਡੇ ਰਾਜ ਵਿਚ ਰਹਿਣ ਵਾਲੇ ਵੱਖ-ਵੱਖ ਨਸਲੀ ਕਬੀਲਿਆਂ ਅਤੇ ਉਪ-ਕਬੀਲਿਆਂ ਦੀ ਵਿਰਾਸਤ, ਆਸਥਾ, ਵਿਸ਼ਵਾਸਾਂ, ਅਤੇ ਰੀਤੀ-ਰਿਵਾਜਾਂ ਦਾ ਇਕ ਮਨਮੋਹਕ ਸੰਗ੍ਰਹਿ ਪੇਸ਼ ਕਰਦਾ ਹੈ, ਜੋ ਚਮਕਦਾਰ (ਗਲੇਜ਼) ਪੇਪਰ ਤੇ ਚਿਤਰਾਂ ਅਤੇ ਅਕਸੀ ਤਸਵੀਰਾਂ ਨਾਲ ਛਾਪੀ ਗਈ ਹੈ ।
ਪੁਸਤਕ ਜਾਰੀ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਇਸ ਦੇ ਲੇਖਕ ਪਦਮਪਾਨੀ ਬੋਰਾ ਨੂੰ ਮੁਬਾਰਕਬਾਦ ਦਿੱਤੀ, ਜੋ ਪੇਸ਼ੇ ਵਜੋਂ ਇੰਡੀਅਨ ਰੈਵੀਨਿਉ ਸਰਵਿਸ (ਆਈਆਰਐਸ -2009 ਬੈਚ) ਦੇ ਅਧਿਕਾਰੀ ਹਨ, ਪਰ ਕਈ ਸਾਲਾਂ ਤੋਂ ਆਪਣੇ ਆਪ ਨੂੰ ਭਾਰਤ ਦੇ ਉੱਤਰ-ਪੂਰਬੀ ਖੇਤਰ ਦੀ ਵਿਭਿੰਨਤਾ ਨੂੰ ਦਰਸਾਉਂਦੇ ਵਿਸ਼ਿਆਂ ਤੇ ਮੁਹਾਰਤ ਨਾਲ ਆਪਣੇ ਆਪ ਨੂੰ ਇਕ ਉੱਘੇ ਲੇਖਕ ਵਜੋਂ ਸਥਾਪਿਤ ਕਰ ਚੁਕੇ ਹਨ ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਹਾਲਾਂਕਿ ਵਧੇਰੇ ਤੌਰ ਤੇ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਉੱਤਰ ਪੂਰਬ ਨੂੰ ਬਾਕੀ ਭਾਰਤ ਦੇ ਨੇੜੇ ਲਿਜਾਣਾ ਚਾਹੀਦਾ ਹੈ, ਪਰ ਬਹੁਤ ਘੱਟ ਲੋਕ ਸਮਝਦੇ ਹਨ ਕਿ ਅਸਲ ਵਿੱਚ ਇੱਥੇ ਹੋਰ ਵੀ ਬਹੁਤ ਕੁਝ ਹੈ, ਜੋ ਵਾਸਤਵ ਵਿੱਚ ਬਾਕੀ ਦੇਸ਼ ਉੱਤਰ ਪੂਰਬ ਤੋਂ ਸਿੱਖ ਸਕਦਾ ਹੈ । ਉਨ੍ਹਾਂ ਕਿਹਾ ਕਿ ਪਦਮਪਾਨੀ ਬੋਰਾ ਦੀ ਕਿਤਾਬ ਆਸਾਮ ਦੇ ਅੱਜ ਤੱਕ ਲੂਕੇ ਅਤੇ ਅਣਜਾਣ ਪਹਿਲੂਆਂ ਦੀ ਸ਼ਾਨ ਅਤੇ ਗੌਰਵ ਨੂੰ ਸਮਝਣ ਵਿਚ ਸਹਾਇਤਾ ਕਰੇਗੀ ।
ਡਾ. ਜਿਤੇਂਦਰ ਸਿੰਘ ਨੇ ਕਾਫੀ ਟੇਬਲ ਬੁੱਕ ਦੇ ਵੱਡੀ ਪੱਧਰ ਤੇ ਪ੍ਰਸਾਰ ਦਾ ਸੁਝਾਅ ਦਿੱਤਾ ਅਤੇ ਉਮੀਦ ਜਤਾਈ ਕਿ ਬੋਰਾ ਦੀ ਰਚਨਾ ਨਾ ਸਿਰਫ ਪੁਸਤਕ ਦੇ ਪੰਨਿਆਂ ਤੱਕ ਸੀਮਤ ਰਹੇਗੀ ਬਲਕਿ ਬਾਕੀ ਵਿਸ਼ਵ ਲਈ ਉੱਤਰ-ਪੂਰਬ ਦੇ ਸਭਿਆਚਾਰਕ ਅਤੇ ਵਿਰਾਸਤੀ ਰਾਜਦੂਤ ਵਜੋਂ ਵੀ ਕੰਮ ਕਰੇਗੀ ।
------------------------------------------------------
ਐਸ ਐਨ ਸੀ
(Release ID: 1661655)