ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਸੰਡੇ ਸੰਵਾਦ 4 ਦੌਰਾਨ ਸੋਸ਼ਲ ਮੀਤੀਆ ਵਰਤਣ ਵਾਲਿਆਂ ਨਾਲ ਕੀਤੀ ਗੱਲਬਾਤ
"ਸਰਕਾਰ 400—500 ਮਿਲੀਅਨ ਕੋਵਿਡ ਟੀਕੇ ਡੋਜ਼ਾਂ ਨੂੰ ਪ੍ਰਾਪਤ ਕਰਨ ਤੇ ਵਰਤਣ ਦੀ ਯੋਜਨਾ ਬਣਾ ਰਹੀ ਹੈ"

ਸਰਕਾਰ ਨੇ ਜੁਲਾਈ 2021 ਤੱਕ 20—25 ਕਰੋੜ ਲੋਕਾਂ ਨੂੰ ਵੀ ਟੀਕੇ ਉਪਲਬੱਧ ਕਰਾਉਣ ਦਾ ਟੀਚਾ ਮਿੱਥਿਆ ਹੈ

ਟੀਕੇ ਦੀ ਖਰੀਦ ਕੇਂਦਰ ਕਰੇਗਾ ਤੇ ਹਰੇਕ ਕੰਸਾਈਨਮੈਂਟ ਰਿਅਲ ਟਾਈਮ ਤੇ ਟਰੈਕ ਕੀਤੀ ਜਾਵੇਗੀ

Posted On: 04 OCT 2020 2:26PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਸੰਡੇ ਸੰਵਾਦ ਦੇ ਚੌਥੇ ਐਪੀਸੋਡ ਵਿੱਚ ਸੋਸ਼ਲ ਮੀਡੀਆ ਵਰਤਣ ਵਾਲਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਇਸ ਐਪੀਸੋਡ ਵਿੱਚ ਸਵਾਲ ਕਰਨ ਵਾਲਿਆਂ ਦੇ ਮਨਾਂ ਵਿੱਚ ਕੋਵਿਡ ਵੈਕਸੀਨ ਸਭ ਤੋਂ ਮਹੱਤਵਪੂਰਨ ਵਿਸ਼ਾ ਹੈ ਡਾਕਟਰ ਹਰਸ਼ ਵਰਧਨ ਨੇ ਕੋਵਿਡ ਲਈ ਪਲਾਜ਼ਮਾ ਥੈਰੇਪੀ ਦੀ ਵਰਤੋਂ , ਕੋਵਿਡ ਮਹਾਮਾਰੀ ਦੇ ਮੱਦੇਨਜ਼ਰ 2025 ਤੱਕ ਟੀ ਬੀ ਦਾ ਖ਼ਾਤਮਾ ਤੇ ਭਾਰਤ ਵਿੱਚ ਸਕੂਲ ਖੋਲ੍ਹਣ ਬਾਰੇ ਵਿਸਿ਼ਆਂ ਬਾਰੇ ਸਵਾਲਾਂ ਦੇ ਜਵਾਬ ਦਿੱਤੇ
ਵੈਕਸੀਨ ਬਣਨ ਦੀ ਤਰਜੀਹ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਸਿਹਤ ਮੰਤਰਾਲਾ ਇੱਕ ਫੋਰਮੈਟ ਤਿਆਰ ਕਰ ਰਿਹਾ ਹੈ , ਜਿਸ ਵਿੱਚ ਸੂਬੇ ਤਰਜੀਹ ਵਸੋਂ ਵਾਲੇ ਗਰੁੱਪਾਂ ਲਈ ਟੀਕਾ ਪ੍ਰਾਪਤ ਕਰਨ ਵਾਲਿਆਂ ਦੀਆਂ ਸੂਚੀਆਂ ਦੇਣਗੇ , ਖਾਸ ਤੌਰ ਤੇ ਕੋਵਿਡ 19 ਦੇ ਪ੍ਰਬੰਧਨ ਵਿੱਚ ਲੱਗੇ ਹੋਏ ਸਿਹਤ ਕਾਮਿਆਂ ਦੀਆਂ ਇਸ ਕੰਮ ਨੂੰ ਮੁਕੰਮਲ ਕਰਨ ਲਈ ਅਕਤੂਬਰ ਦਾ ਅੰਤ ਟੀਚਾ ਮਿਥਿਆ ਗਿਆ ਹੈ ਸੂਬਿਆਂ ਨੂੰ ਬਲਾਕ ਪੱਧਰ ਤੱਕ ਕੋਲਡ ਚੇਨ ਸਹੂਲਤਾਂ ਅਤੇ ਇਸ ਨਾਲ ਸੰਬੰਧਤ ਬੁਨਿਆਦੀ ਢਾਂਚੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਵੀ ਸੇਧ ਦਿੱਤੀ ਗਈ ਹੈ ਕੇਂਦਰ ਐੱਚ ਆਰ ਸਿਖਲਾਈ ਤੇ ਨਿਗਰਾਨੀ ਲਈ ਵੱਡੀ ਪੱਧਰ ਤੇ ਸਮਰੱਥਾ ਵਧਾਉਣ ਲਈ ਯੋਜਨਾ ਤਿਆਰ ਕਰ ਰਿਹਾ ਹੈ ਅਤੇ ਜੁਲਾਈ 2021 ਤੱਕ ਲਗਭਗ 20—25 ਕਰੋੜ ਲੋਕਾਂ ਲਈ 400—500 ਮਿਲੀਅਨ ਡੋਜ਼ਾਂ ਵਰਤੀਆਂ ਜਾਣਗੀਆਂ
ਉਹਨਾਂ ਕਿਹਾ ਕਿ ਨੀਤੀ ਆਯੋਗ ਮੈਂਬਰ (ਹੈਲਥ) ਸ਼੍ਰੀ ਵੀ ਕੇ ਪੌਲ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਕਮੇਟੀ ਇਹ ਸਾਰੀ ਪ੍ਰਕਿਰਿਆ ਦੀ ਯੋਜਨਾ ਬਣਾ ਰਹੀ ਹੈ ਵੈਕਸੀਨ ਦੀ ਖਰੀਦ ਕੇਂਦਰ ਵੱਲੋਂ ਕੀਤੀ ਜਾਵੇਗੀ ਤੇ ਹਰੇਕ ਕੰਸਾਈਨਮੈਂਟ ਰੀਅਲ ਟਾਈਮ ਮੁਤਾਬਿਕ ਜਿੱਥੇ ਲੋੜ ਹੈ , ਉੱਥੇ ਪਹੁੰਚਾਉਣ ਲਈ ਸੁਨਿਸ਼ਚਿਤ ਕੀਤਾ ਜਾਵੇਗਾ ਇਹ ਸਾਰੀ ਪ੍ਰਕਿਰਿਆ ਜੋ ਚੱਲ ਰਹੀ ਹੈ , ਇਸ ਨੂੰ ਟੀਕਾ ਆਉਣ ਤੱਕ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਆਸਾਨੀ ਨਾਲ ਇਮੂਨਾਈਜੇ਼ਸਨ ਪ੍ਰੋਗਰਾਮ ਸੁਨਿਸ਼ਚਿਤ ਕੀਤਾ ਜਾ ਸਕੇ
ਪੰਜਾਬ ਦੇ ਕੁਝ ਹਿੱਸਿਆਂ ਵਿੱਚ ਅਫਵਾਹਾਂ ਫੈਲਾਉਣ ਵਾਲਿਆਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਗਲਤ ਫਹਿਮੀਆਂ ਸਪਸ਼ਟ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਇਹਨਾਂ ਦੋਸ਼ਾਂ ਦਾ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੱਤਾ ਕਿ ਕੋਵਿਡ 19 ਮਹਾਮਾਰੀ ਸਰਕਾਰੀ ਧਾਂਦਲੀ ਹੈ ਜੋ ਤੰਦਰੂਸਤ ਵਿਅਕਤੀਆਂ ਦੇ ਅੰਗਾਂ ਨੂੰ ਕੱਢਿਆ ਜਾ ਸਕੇ ਉਹਨਾਂ ਕਿਹਾ ਕਿ ਸਰਕਾਰ ਵਿਸ਼ਵ ਬੈਂਕਏਸ਼ੀਅਨ ਇਨਫਰਾਸਟਰਕਚਰਲ ਇਨਵੈਸਟਮੈਂਟ ਬੈਂਕ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਵੱਲੋਂ ਕੋਵਿਡ 19 ਦੇ ਪ੍ਰਬੰਧ ਲਈ 15,000 ਕਰੋੜ ਰੁਪਏ ਦੇ ਹਾਲ ਹੀ ਵਿੱਚ ਦਿੱਤੇ ਕਰਜ਼ੇ ਦੇ ਦਰਪੇਸ਼ ਕੋਵਿਡ 19 ਐਮਰਜੈਂਸੀ ਇਲਾਜ ਨੂੰ ਲਾਗੂ ਕਰਨ ਲਈ ਵਿੱਤੀ ਏਜੰਸੀਆਂ ਵੱਲੋਂ ਦਿੱਤੇ ਵਿੱਤ ਨਾਲ ਬਝੀ ਹੋਈ ਨਹੀਂ ਹੈ ਮੰਤਰੀ ਨੇ ਇੱਕ ਹੋਰ ਸੋਸ਼ਲ ਮੀਡੀਆ ਵਰਤਣ ਵਾਲੇ ਨੂੰ ਯਕੀਨ ਦਿਵਾਉਂਦਿਆਂ ਹੋਇਆ ਕਿਹਾ ਕਿ ਕੋਈ ਬਲੈਕ ਮਾਰਕੀਟਿੰਗ ਨਹੀਂ ਹੋਵੇਗੀ , ਟੀਕੇ ਪਹਿਲਾਂ ਤੋਂ ਨਿਰਧਾਰਿਤ ਤਰਜੀਹ ਅਨੁਸਾਰ ਅਤੇ ਇੱਕ ਤਰੀਕੇ ਅਨੁਸਾਰ ਤਾਂ ਜੋ ਆਉਂਦੇ ਮਹੀਨਿਆਂ ਵਿੱਚ ਪਾਰਦਰਸ਼ਤਾ ਅਤੇ ਜਿ਼ੰਮੇਵਾਰ ਨੂੰ ਸੁਨਿਸ਼ਚਿਤ ਕਰਨ ਲਈ ਪੂਰੀ ਪ੍ਰਕਿਰਿਆ ਦਾ ਵਿਸਥਾਰ ਸਾਂਝਾ ਕੀਤਾ ਜਾਵੇਗਾ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਿਹਤ ਕਾਮਿਆਂ ਅਤੇ ਬਾਲਗਾਂ ਜਾਂ ਜਿਹਨਾਂ ਨੂੰ ਕੁਝ ਸਿਹਤ ਸਮੱਸਿਆਵਾਂ ਹਨ , ਨੂੰ ਪਹਿਲ ਦੇਣ ਦੀ ਲੋੜ ਹੈ
ਡਾਕਟਰ ਹਰਸ਼ ਵਰਧਨ ਨੇ ਇੱਕ ਡੋਜ਼ ਜਾਂ ਦੋ ਡੋਜ਼ ਟੀਕਿਆਂ ਬਾਰੇ ਵਿਚਾਰ ਸਾਂਝੇ ਕਰਦਿਆਂ ਇਹ ਮੰਨਿਆ ਕਿ ਮਹਾਮਾਰੀ ਤੇ ਜਲਦੀ ਕਾਬੂ ਪਾਉਣ ਲਈ ਇੱਕ ਡੋਜ਼ ਵਾਲੇ ਟੀਕੇ ਦੀ ਲੋੜ ਹੈ ਉਹਨਾਂ ਹੋਰ ਕਿਹਾ ਕਿ ਦੋ ਡੋਜ਼ ਵਾਲੇ ਟੀਕੇ ਲੋੜੀਦੀਂ ਇਮਯੂਨੋਜੀਨੀਸਿਟੀ ਪ੍ਰਾਪਤ ਕਰਨ ਲਈ ਇੱਕ ਡੋਜ਼ ਕੁਝ ਅਮਿਊਨ ਸੁਰੱਖਿਆ ਦਿੰਦੀ ਹੈ ਅਤੇ ਦੂਸਰੀ ਇਸ ਵਿੱਚ ਵਾਧਾ ਕਰਦੀ ਹੈ
ਸਕੂਲਾਂ ਦੇ ਖੁੱਲਣ ਬਾਰੇ ਉਹਨਾਂ ਨੇ ਗ੍ਰਿਹ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਇਹਨਾਂ ਦਿਸ਼ਾ ਨਿਰਦੇਸ਼ਾਂ ਵਿੱਚ ਜਿਹੜੇ ਸੂਬਿਆਂ ਵਿੱਚ ਵਿਦਿਆਰਥੀ ਮਾਪਿਆਂ ਦੇ ਲਿਖਤੀ ਆਗਿਆ ਤੋਂ ਬਾਅਦ ਸਕੂਲ ਸਕਣਗੇ ਅਤੇ ਵਿਦਿਆਰਥੀਆਂ ਤੇ ਹਾਜ਼ਰੀ ਠੋਸੀ ਨਹੀਂ ਜਾਵੇਗੀ ਜਿਹੜੇ ਸਕੂਲਾਂ ਨੂੰ ਖੋਲ੍ਹਣ ਲਈ ਇਜਾਜ਼ਤ ਦਿੱਤੀ ਗਈ ਹੈ ਉਹਨਾਂ ਨੂੰ ਸਰਕਾਰ ਵੱਲੋਂ ਐੱਸ ਪੀਸ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ
ਮੰਤਰੀ ਨੇ ਸਰਕਾਰ ਵੱਲੋਂ ਸੀਨੀਅਰ ਸਿਟੀਜ਼ਨ ਦੀ ਸਹਾਇਤਾ ਲਈ ਚੁੱਕੇ ਗਏ ਕਦਮਾਂ ਦਾ ਜਿ਼ਕਰ ਕੀਤਾ ਉਹਨਾਂ ਕਿਹਾ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ ਬਜ਼ੁਰਗ ਸੰਭਾਵਿਤ ਕੋਰੋਨਾ ਪੀੜ੍ਹਤ ਦਾ ਤਰਜੀਹ ਦੇ ਅਧਾਰ ਤੇ ਇਲਾਜ ਅਤੇ ਟੈਸਟ ਕੀਤਾ ਜਾਵੇ ਸਿਹਤ ਮੰਤਰਾਲੇ ਨੇ ਸੀਨੀਅਰ ਸਿਟੀਜ਼ਨਸ ਨੂੰ ਮਹਾਮਾਰੀ ਦੌਰਾਨ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ ਬਾਰੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ
ਡਾਕਟਰ ਹਰਸ਼ ਵਰਧਨ ਨੇ ਕੋਵਿਡ ਮਹਾਮਾਰੀ ਤੋਂ ਟੀ ਬੀ ਲਈ ਪ੍ਰਾਪਤ ਕੀਤੇ ਫਾਇਦਿਆਂ ਨੂੰ ਬਚਾਉਣ ਲਈ ਚੁੱਕੇ ਗਏ ਕਦਮਾਂ ਦਾ ਵਿਸਥਾਰਪੂਰਵਕ ਜਿ਼ਕਰ ਕੀਤਾ I ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੇਂਦਰੀ ਟੀ ਬੀ ਡਵੀਜ਼ਨ ਨੇ ਅਗਾਂਊਂ ਨਿਰਦੇਸ਼ ਜਾਰੀ ਕੀਤੇ ਸਨ ਅਤੇ ਸੂਬਿਆਂ ਤੇ ਜਿ਼ਲਿ੍ਆਂ ਵਿੱਚ ਟੀ ਬੀ ਸੇਵਾਵਾਂ ਦੀ ਲਗਾਤਾਰਤਾ ਨੂੰ ਯਕੀਨੀ ਬਣਾਉਣ ਲਈ ਜਾਇਜ਼ਾ ਵੀ ਲਿਆ ਸੀ ਅਤੇ ਪੈਂਡੇਮਿਕ ਦੌਰਾਨ ਟੀ ਬੀ ਜਾਂਚ ਕਰਨ ਵਾਲੀਆਂ ਲੈਬਾਰਟਰੀਆਂ ਨੂੰ ਲਗਾਤਾਰ ਕੰਮ ਕਰਨ ਲਈ ਕਿਹਾ ਸੀ ਮੰਤਰੀ ਨੇ ਫਿਰ ਕਿਹਾ ਕਿ ਗਰੀਬੀ , ਕੁਪੋਸ਼ਨ , ਮਾੜੀਆਂ ਹਾਊਸਿੰਗ ਹਾਲਤਾਂ , ਸਮੂਹ ਸਫਾਈ ਅਤੇ ਸਿਹਤ ਸੰਬੰਧੀ ਵਿਵਹਾਰ ਬਾਰੇ ਮਾੜਾ ਨਜ਼ਰੀਆ ਵਰਗੀਆਂ ਸਮਾਜਿਕ ਰੋਕਾਂ ਨੂੰ ਦੂਰ ਕਰਕੇ 2025 ਤੱਕ ਟੀ ਬੀ ਨੂੰ ਖ਼ਤਮ ਕੀਤਾ ਜਾਵੇਗਾ
ਤਿਉਹਾਰਾਂ ਦੇ ਮੌਸਮ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਮਾਣਯੋਗ ਪ੍ਰਧਾਨ ਮੰਤਰੀ ਦੇ ਸ਼ਬਦ ਦੁਹਰਾਏ , "ਜਾਨ ਹੈ ਤੋ ਜਹਾਨ ਹੈ" ਅਸੀਂ ਤਿੳਹਾਰਾਂ ਦਾ ਅਨੰਦ ਤਾਂ ਵੀ ਲੈਕ ਸਕਦੇ ਹਾਂ ਜੇਕਰ ਅਸੀਂ ਤੰਦਰੂਸਤ ਹਾਂ ਉਹਨਾਂ ਕਿਹਾ ਕਿ ਸੂਬਾ ਸਰਕਾਰਾਂ ਨੇ ਆਉਂਦੇ ਤਿਉਹਾਰੀ ਮੌਸਮ ਵਿੱਚ ਪੂਜਾ ਪੰਡਾਲਾਂ ਦੀ ਆਗਿਆ ਦੇਣ ਬਾਰੇ ਫੈਸਲਾ ਲੈਣਾ ਹੈ ਮਹਾਰਾਸ਼ਟਰ ਨੇ ਨਵਰਾਤਰੀ ਬਾਰੇ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ ਕਿ ਇਸ ਦੌਰਾਨ ਸੂਬੇ ਵਿੱਚ ਗਰਭਾ ਤੇ ਡਾਂਡੀਆ ਮਹਾ ਉਤਸਵ ਨਹੀਂ ਹੋਣਗੇ ਗੁਜਰਾਤ ਨੇ ਵੀ ਇਸ ਸਾਲ ਗਰਬਾ ਅਤੇ ਡਾਂਡੀਆ ਮਹਾ ਉਤਸਵ ਨੂੰ ਇਜਾਜ਼ਤ ਨਹੀਂ ਦਿੱਤੀ
ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ,"ਲੋਕ ਲਗਾਤਾਰ ਸਾਵਧਾਨੀਆਂ ਕਰਦੇ ਹੋਏ ਥੱਕ ਜਾਂਦੇ ਹਨ , ਹੋਰ ਕਈ ਕਾਰਨਾਂ ਕਰਕੇ ਸਾਵਧਾਨੀਆਂ ਰੱਖਣੀਆਂ ਛੱਡ ਦਿੰਦੇ ਹਨ ਮੇਰਾ ਸਾਰਿਆਂ ਨੂੰ ਸੁਨੇਹਾ ਹੈ ਕਿ ਅਸੀਂ ਸਾਰੇ ਪੂਰੀ ਮੇਹਨਤ ਨਾਲ ਸਾਵਧਾਨ ਰੱਹੀਏ ਉਹਨਾਂ ਲੋਕਾਂ ਨੂੰ ਤਿਉਹਾਰੀ ਮੌਸਮ ਦੌਰਾਨ ਕੋਵਿਡ ਲਈ ਉਚਿਤ ਵਿਵਹਾਰ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਜਿ਼ੰਮੇਵਾਰ ਨਾਗਰਿਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਵਿੱਚੋਂ ਹਰੇਕ ਆਪਣੇ ਪੱਧਰਾਂ ਤੇ ਇਹ ਜਿ਼ੰਮੇਵਾਰੀ ਲਵੇ, ਚਾਹੇ ਇਹ ਵਿਅਕਤੀਗਤ ਹੋਣ , ਸਮਾਜਿਕ ਹੋਣ , ਕਾਨੂੰਨ ਵਿੱਚ ਹੋਣ ਜਾਂ ਦਫ਼ਤਰ ਵਿੱਚ"
ਸੰਡੇ ਸੰਵਾਦ ਦੇ ਚੌਥੇ ਐਪੀਸੋਡ ਨੂੰ ਦੇਖਣ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕਸ ਤੇ ਕਲਿੱਕ ਕਰੋ
https://www.facebook.com/watch/?v=3281142565296376

https://twitter.com/drharshvardhan/status/1312659867224612864

https://www.youtube.com/watch?v=fF1Vpsn4Z2w

http://app.drharshvardhan.com/download

ਐੱਮ ਵੀ
 (Release ID: 1661630) Visitor Counter : 90