ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਐਮਐਸਪੀ 'ਤੇ ਝੋਨੇ ਦੀ ਖਰੀਦ ਲਈ 41,084 ਕਿਸਾਨਾਂ ਨੂੰ ਲਗਭਗ 1,082 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ

ਸਾਉਣੀ ਦੇ ਮਾਰਕੀਟ ਸੀਜ਼ਨ 2020-21 ਲਈ ਐਮਐਸਪੀ 'ਤੇ ਕਪਾਹ ਦੀ ਖਰੀਦ ਸ਼ੁਰੂ ਹੋਈ

Posted On: 04 OCT 2020 5:26PM by PIB Chandigarh

2020-21 ਦੇ ਸਾਉਣੀ ਮਾਰਕੀਟਿੰਗ ਸੀਜ਼ਨ ਲਈ ਝੋਨੇ ਦੀ ਖਰੀਦ ਸਾਰੇ ਰਾਜਾਂ ਵਿੱਚ ਸ਼ੁਰੂ ਹੋ ਗਈ ਹੈ 03.10.2020 ਤੱਕ, ਕੇਐਮਐਸ 2020-21 ਤਹਿਤ ਝੋਨੇ ਦੀ ਕੁਲ ਖਰੀਦ 5,73,339 ਮੀਟਰਕ ਟਨ ਹੋ ਚੁੱਕੀ ਹੈ ਲਾਭਪਾਤਰੀ ਕਿਸਾਨਾਂ ਦੀ ਕੁੱਲ ਗਿਣਤੀ 41,084 ਹੋ ਗਈ ਹੈ ਅਤੇ ਹੁਣ ਤੱਕ ਘੱਟੋ ਘੱਟ ਸਮਰਥਨ ਮੁੱਲ ਤਹਿਤ ਕੁੱਲ ਲਗਭਗ 1,082.464 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ

 

ਸਾਉਣੀ ਮਾਰਕੀਟਿੰਗ ਸੀਜ਼ਨ 2020-21 ਲਈ ਬੀਜ ਕਪਾਹ (ਕਪਾਸ) ਦੀ ਖਰੀਦ 1 ਅਕਤੂਬਰ, 2020 ਤੋਂ ਸ਼ੁਰੂ ਹੋ ਗਈ ਹੈ 3-10-2020 ਤੱਕ, ਕਪਾਹ ਕਾਰਪੋਰੇਸ਼ਨ ਆਫ ਇੰਡੀਆ ਨੇ 29 ਲਾਭਪਾਤਰੀ ਕਿਸਾਨਾਂ ਕੋਲੋਂ ਕਪਾਹ ਦੀਆਂ 147 ਗੰਢਾਂ ਦੀ ਖਰੀਦ ਕੀਤੀ ਹੈ ਅਤੇ ਘੱਟੋ ਘੱਟ ਸਮਰਥਨ ਮੁੱਲ ਤਹਿਤ 40.8 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ

**

 

ਏਪੀਐਸ / ਐਮਐਸ



(Release ID: 1661626) Visitor Counter : 106