ਸੈਰ ਸਪਾਟਾ ਮੰਤਰਾਲਾ

ਸੈਰ ਸਪਾਟਾ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਤਹਿਤ ਮਹਾਤਮਾ ਗਾਂਧੀ ਦੀ ਜਯੰਤੀ ਦੇ ਮੌਕੇ ’ਤੇ ‘ਚਰਖੇ ਪੇ ਚਰਚਾ’ ਵੈਬੀਨਾਰ ਕਰਾਇਆ

Posted On: 03 OCT 2020 1:14PM by PIB Chandigarh

ਸੈਰ ਸਪਾਟਾ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਤਹਿਤ ਮਹਾਤਮਾ ਗਾਂਧੀ ਦੀ ਜਯੰਤੀ ਦੇ ਮੌਕੇ ’ਤੇ 02 ਅਕਤੂਬਰ, 2020 ਨੂੰ ਇੱਕ ਵੈਬੀਨਾਰ ‘ਚਰਖੇ ਪੇ ਚਰਚਾ’ ਕਰਾਇਆ। ਵੈਬੀਨਾਰ ਦਾ ਵਿਸ਼ਾ ‘ਚਰਖੇ ਪੇ ਚਰਚਾ’ ਸੀ ਜਿਸ ਵਿੱਚ ਚਰਖੇ ਅਤੇ ਖਾਦੀ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਖਾਦੀ, ਰਾਸ਼ਟਰ ਦਾ ਨੈਤਿਕ ਪਹਿਰਾਵਾ ਹੈ ਜੋ ਸਵਰਾਜ ਅਤੇ ਆਤਮਨਿਰਭਰਤਾ ਦਾ ਇੱਕ ਰੂਪਕ ਹੈ। ਵਿਸ਼ਵ ਇਤਿਹਾਸ ਵਿੱਚ ਕਿਧਰੇ ਵੀ ਤੁਹਾਨੂੰ ਭਾਰਤ ਦੇ ਮਾਮਲੇ ਦੀ ਤਰ੍ਹਾਂ ਇੱਕ ਕੱਪੜੇ ਦੇ ਆਸਪਾਸ ਬਸਤੀਵਾਦੀ ਵਿਰੋਧੀ ਕਹਾਣੀ ਨਹੀਂ ਮਿਲੇਗੀ। ਵਿਦੇਸ਼ੀ ਕੱਪੜੇ ਦੇ ਬਾਈਕਾਟ ਤੋਂ ਲੈ ਕੇ ਹੈਂਡਸਪੂਨ, ਹੈਂਡਵਾਚ ਖੱਦਰ, ਚਰਖਾ ਭਾਰਤ ਲਈ ਇੱਕ ਰਾਜਨੀਤਕ ਅਤੇ ਭਾਵਨਾਤਮਕ ਪ੍ਰਤੀਕ ਹੈ ਅਤੇ ਇਹ ਕਹਾਣੀ ਇੱਕ ਵਿਕਅਤੀ ਮਹਾਤਮਾ ਗਾਂਧੀ ਦਾ ਉਪਹਾਰ ਹੈ ਜਿਸਦੀ ਦ੍ਰਿਸ਼ਟੀ ਇੱਕ ਆਤਮਨਿਰਭਰ ਪਿੰਡ ਅਤੇ ਅਧਿਆਤਮਕ ਸਫ਼ਾਈ ਲਈ ਸਾਰਿਆਂ ਨੂੰ ਚਰਖੇ ਦੇ ਸੂਤ ਨਾਲ ਬੰਨ੍ਹਣਾ ਸੀ। ਵੈਬੀਨਾਰ ਵਿੱਚ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਖਾਦੀ ਦੇ ਆਯਾਮਾਂ ਦੀ ਸਮੀਖਿਆ ਕੀਤੀ ਗਈ ਅਤੇ ਸਮਕਾਲੀ ਖਾਦੀ ਅਤੇ ਬਾਪੂ ਦੇ ਸੰਦੇਸ਼ ਦੇ ਪ੍ਰਸਾਰ ਵਿੱਚ ਬੰਗਲੁਰੂ ਸਥਿਤ ਨਿਫਟ ਦੀ ਭੂਮਿਕਾ ਬਾਰੇ ਚਰਚਾ ਕੀਤੀ ਗਈ।

ਬੰਗਲੁਰੂ ਸਥਿਤ ਨਿਫਟ ਦੀ ਨਿਰਦੇਸ਼ਕ ਕੁਮਾਰੀ ਸੁਸਾਨ ਥਾਮਸ ਅਤੇ ਬੰਗਲੁਰੂ ਸਥਿਤ ਨਿਫਟ ਵਿੱਚ ਡਿਪਾਰਟਮੈਂਟ ਆਫ ਡਿਜ਼ਾਇਨ ਸਪੇਸ ਵਿੱਚ ਐਸੋਸੀਏਟ ਪ੍ਰੋਫੈਸਰ ਸ਼੍ਰੀ ਪ੍ਰਸ਼ਾਂਤ ਕੋਚੁਵੇਤਿਲ ਚੈਰੀਅਨ ਨੇ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਗਾਂਧੀ ਜੀ ਦੇ ਥ੍ਰੀ ਪੀਸ ਸੂਟ ਤੋਂ ਕੀਤੀ ਗਈ ਜਦੋਂ ਉਹ ਦੱਖਣੀ ਅਫ਼ਰੀਕਾ ਵਿੱਚ ਵਕੀਲ ਸਨ। 1915 ਵਿੱਚ ਜਦੋਂ ਉਹ ਭਾਰਤ ਪਰਤੇ ਤਾਂ ਉਨ੍ਹਾਂ ਨੇ ਠੇਠ ਗੁਜਰਾਤੀ ਪੁਸ਼ਾਕ ਪਹਿਨਣੀ ਸ਼ੁਰੂ ਕਰ ਦਿੱਤੀ। ਉਦੋਂ ਰਵਿੰਦਰਨਾਥ ਟੈਗੋਰ ਨੇ 1915 ਵਿੱਚ ਉਨ੍ਹਾਂ ਨੂੰ ‘ਮਹਾਤਮਾ’ ਕਿਹਾ। ਇਹ ਮਦੁਰੈ ਸੀ ਜਿਸਨੇ ਪੂਰਨ ਅਰਥ ਵਿੱਚ ਗਾਂਧੀ ਨੂੰ ਮਹਾਤਮਾ ਬਣਾਇਆ। ਇਸ ਲਈ ਇੱਥੇ ਹੀ ਉਨ੍ਹਾਂ ਨੇ ਪੱਛਮੀ  ਪੁਸ਼ਾਕ ਦਾ ਤਿਆਗ ਕੀਤਾ ਅਤੇ ਖਾਦੀ ਪਹਿਨੀ ਜੋ ਉਨ੍ਹਾਂ ਦੀ ਮੌਤ ਤੱਕ ਉਨ੍ਹਾਂ ਦਾ ਪ੍ਰਤੀਕ ਚਿੰਨ੍ਹ ਬਣਿਆ ਰਿਹਾ।

ਮਹਾਤਮਾ ਗਾਂਧੀ ਨੇ 1918 ਵਿੱਚ ਭਾਰਤ ਦੇ ਪਿੰਡਾਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਲਈ ਰਾਹਤ ਪ੍ਰੋਗਰਾਮ ਦੇ ਰੂਪ ਵਿੱਚ ਖਾਦੀ ਲਈ ਆਪਣਾ ਅੰਦੋਲਨ ਸ਼ੁਰੂ ਕੀਤਾ। ਆਤਮਨਿਰਭਰਤਾ ਅਤੇ ਆਪਣੀ ਸਰਕਾਰ ਲਈ ਇੱਕ ਵਿਚਾਰਧਾਰਾ ਲਈ ਕਤਾਈ ਅਤੇ ਬੁਣਾਈ ਨੂੰ ਅੱਗੇ ਵਧਾਇਆ ਗਿਆ ਸੀ। ਸਾਰੇ ਪਿੰਡ ਸੂਤ ਲਈ ਆਪਣਾ ਕੱਚਾ ਮਾਲ ਤਿਆਰ ਕਰਨਗੇ। ਸਾਰੀਆਂ ਔਰਤਾਂ ਅਤੇ ਪੁਰਸ਼ ਕਤਾਈ ਕਰਨਗੇ ਅਤੇ ਸਾਰੇ ਪਿੰਡ ਆਪਣੇ ਖੁਦ ਦੇ ਉਪਯੋਗ ਲਈ ਜੋ ਕੁਝ ਵੀ ਲਾਜ਼ਮੀ ਹੋਵੇਗਾ, ਉਸਦੀ ਬੁਣਾਈ ਕਰੇਗਾ। ਗਾਂਧੀ ਨੇ ਇਸਨੂੰ ਵਿਦੇਸ਼ੀ ਸਮੱਗਰੀਆਂ ’ਤੇ ਨਿਰਭਰਤਾ ਦੇ ਅੰਤ ਦੇ ਰੂਪ ਵਿੱਚ ਦੇਖਿਆ ਅਤੇ ਇਸ ਤਰ੍ਹਾਂ ਪਹਿਲਾ ਪਾਠ ਜਾਂ ਅਸਲ ਅਜ਼ਾਦੀ ਦਿੱਤੀ। ਉਸ ਸਮੇਂ ਪੂਰਾ ਕੱਚਾ ਮਾਲ ਇੰਗਲੈਂਡ ਨਿਰਯਾਤ ਕੀਤਾ ਜਾਂਦਾ ਸੀ ਅਤੇ ਫਿਰ ਮਹਿੰਗੇ ਤਿਆਰ ਕੱਪੜੇ ਦੇ ਰੂਪ ਵਿੱਚ ਫਿਰ ਤੋਂ ਆਯਾਤ ਕੀਤਾ ਜਾਂਦਾ ਸੀ। ਇਸ ਨਾਲ ਸਥਾਨਕ ਅਬਾਦੀ ਨੂੰ ਇਸ ਵਿੱਚ ਕੰਮ ਅਤੇ ਲਾਭ ਨਹੀਂ ਮਿਲਦਾ ਸੀ। ਖਾਦੀ ਅੰਦੋਲਨ ਦੀ ਸ਼ੁਰੂਆਤ ਸਿਰਫ਼ ਰਾਜਨੀਤਕ ਨਹੀਂ ਸੀ ਬਲਕਿ ਇਹ ਆਰਥਿਕ, ਸੰਸਕ੍ਰਿਤਕ ਅਤੇ ਸਮਾਜਿਕ ਕਾਰਨਾਂ ਲਈ ਸੀ।

20 ਸਤੰਬਰ, 1921 ਨੂੰ ਮਦੁਰੈ ਦੀ ਆਪਣੀ ਦੂਜੀ ਯਾਤਰਾ ਦੌਰਾਨ ਗਾਂਧੀ ਪੱਛਮੀ ਮਾਸੀ ਸਟਰੀਟ ਵਿੱਚ ਰੁਕੇ ਸਨ ਅਤੇ ਜਦੋਂ ਉਨ੍ਹਾਂ ਨੇ ਦਿਹਾੜੀ ਮਜ਼ਦੂਰਾਂ ਨੂੰ ਬਿਨਾਂ ਸ਼ਰਟ ਦੇ ਕੰਮ ਕਰਦੇ ਦੇਖਿਆ ਤਾਂ ਉਹ ਉਨ੍ਹਾਂ ਦੀ ਦੁਰਦਸ਼ਾ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਆਪਣੇ ਕੱਪੜੇ ਤਿਆਗ ਦਿੱਤੇ ਅਤੇ 21 ਸਤੰਬਰ ਦੀ ਰਾਤ ਵਿੱਚ ਚਾਰ ਮੀਟਰ ਦੀ ਖਾਦੀ ਦੀ ਧੋਤੀ ਪਹਿਨੀ।

ਅਗਲੇ ਦਿਨ 22 ਸਤੰਬਰ, 1922 ਨੂੰ ਉਹ ਕਾਮਰਾਜ ਸਟਰੀਟ ਵਿੱਚ ਇੱਕ ਜਗ੍ਹਾ ’ਤੇ ਲੋਕਾਂ ਨੂੰ ਸੰਬੋਧਨ ਕਰਨ ਗਏ। ਉਸ ਜਗ੍ਹਾ ਨੂੰ ਹੁਣ ਗਾਂਧੀ ਪੋਟਲ ਕਿਹਾ ਜਾਂਦਾ ਹੈ। ਸੰਬੋਧਨ ਦੌਰਾਨ ਉਨ੍ਹਾਂ ਨੇ ਸਿਰਫ਼ ਵੇਸਭੁਸ਼ਾ ਪਹਿਨ ਰੱਖੀ ਸੀ ਜਿਸ ’ਤੇ ਲੋਕਾਂ ਨੇ ਉਨ੍ਹਾਂ ਤੋਂ ਉਸਦਾ ਕਾਰਨ ਪੁੱਛਿਆ। 1921 ਵਿੱਚ ਜਿਸ ਸਥਾਨ ’ਤੇ ਉਹ ਰਹੇ, ਉੱਥੇ ਹੁਣ ਖਾਦੀ ਕਰਾਫਟ ਦੀ ਦੁਕਾਨ ਹੈ, ਪਰ ਇਮਾਰਤ ਵਿੱਚ ਇੱਕ ਪੱਥਰ ’ਤੇ ਕੱਪੜੇ ਦੇ ਇਤਿਹਾਸਕ ਪਰਿਵਰਤਨ ਦੀ ਕਹਾਣੀ ਦੱਸੀ ਗਈ ਹੈ।

1934-35 ਵਿੱਚ ਉਨ੍ਹਾਂ ਨੇ ਗਰੀਬਾਂ ਦੀ ਮਦਦ ਕਰਨ ਤੋਂ ਲੈ ਕੇ ਪੂਰੇ ਪਿੰਡਾਂ ਨੂੰ ਆਤਮਨਿਰਭਰ ਬਣਾਉਣ ਦੇ ਵਿਚਾਰ ਦਾ ਵਿਸਥਾਰ ਕੀਤਾ। 1942-43 ਵਿੱਚ ਉਨ੍ਹਾਂ ਨੇ ਪੂਰੇ ਦੇਸ਼ ਵਿੱਚ ਵੱਡੇ ਪੈਮਾਨੇ ’ਤੇ ਪੂਰੇ ਪ੍ਰੋਗਰਾਮ ਨੂੰ ਫਿਰ ਤੋਂ ਆਯੋਜਿਤ ਕਰਨ ਲਈ ਮਜ਼ਦੂਰ ਸਮੂਹਾਂ ਅਤੇ ਪਿੰਡ ਦੇ ਆਯੋਜਕਾਂ ਨਾਲ ਸਭਾਵਾਂ ਕੀਤੀਆਂ। ਇਸ ਪ੍ਰਕਾਰ ਖਾਦੀ ਸਿਰਫ਼ ਕੱਪੜੇ ਦਾ ਟੁਕੜਾ ਨਹੀਂ ,ਬਲਕਿ ਜੀਵਨ ਸ਼ੈਲੀ ਬਣ ਗਿਆ।

ਸ਼੍ਰੀ ਪ੍ਰਸ਼ਾਂਤ ਕੋਚੁਵੇਤਿਲ ਚੈਰੀਅਨ ਨੇ ਆਪਣੀ ਪ੍ਰਸਤੂਤੀ ਦੀ ਸ਼ੁਰੂਆਤ ਖਾਦੀ ਦੀ ਕਹਾਣੀ ਤੋਂ ਕੀਤੀ। ਭਾਰਤ ਦੇ ਅਜ਼ਾਦੀ ਸੰਗਰਾਮ ਦੇ ਪ੍ਰਤੀਕ ਦੇ ਰੂਪ ਵਿੱਚ ਖਾਦੀ ਦਾ ਜਨਮ ਸਾਬਰਮਤੀ ਆਸ਼ਰਮ ਵਿੱਚ ਹੋਇਆ। ਆਸ਼ਰਮ ਦੀਆਂ ਵਸਤੂਆਂ ਵਿੱਚੋਂ ਇੱਕ ਇਹ ਸੀ ਕਿ ਸਾਰੇ ਨਿਵਾਸੀਆਂ ਨੂੰ ਭਾਰਤੀ ਧਾਗਿਆਂ ਨਾਲ ਹੱਥ ਨਾਲ ਬੁਣੇ ਹੋਏ ਕੱਪੜੇ ਪਹਿਨਣੇ ਚਾਹੀਦੇ ਹਨ। ਸਵਾਲ ਸੀ ਕਿ ਹੱਥ ਨਾਲ ਕੱਤਿਆ ਜਾਣ ਵਾਲਾ ਸੂਤ ਕਿਵੇਂ ਬਣਾਇਆ ਜਾਵੇ। ਚਰਖਾ ਉਪਲੱਬਧ ਨਹੀਂ ਸੀ ਅਤੇ ਨਾ ਹੀ ਕੋਈ ਵਿਅਕਤੀ ਸੀ ਜੋ ਕਤਾਈ ਸਿਖਾ ਸਕੇ। ਆਸ਼ਰਮ ਵਿੱਚ ਜੋ ਸਮੱਸਿਆ ਆ ਰਹੀ ਸੀ ਗੰਗਾਬੇਨ ਮਜੂਮਦਾਰ ਨੇ ਉਸਦਾ ਹੱਲ ਕੱਢਿਆ। ਮਜੂਮਦਾਰ ਨੂੰ ਗਾਂਧੀ ਜੀ ਬਰੋਚ ਐਜੂਕੇਸ਼ਨਲ ਕਾਨਫਰੰਸ ਵਿੱਚ ਮਿਲੇ ਸਨ। ਉਨ੍ਹਾਂ ਨੂੰ ਬੜੌਦਾ ਰਾਜ ਦੇ ਵਿਜਾਪੁਰ ਵਿੱਚ ਗਾਂਧੀ ਜੀ ਲਈ ਚਰਖਾ ਮਿਲਿਆ। ਇਸ ਪ੍ਰਕਾਰ ਚਰਖਾ ਆਸ਼ਰਮ ਵਿੱਚ ਆਇਆ ਅਤੇ ਖਾਦੀ ਦਾ ਉਤਪਾਦਨ ਸ਼ੁਰੂ ਹੋਇਆ। ਉਸਦੇ ਬਾਅਦ ਤੋਂ ਗਾਂਧੀ ਜੀ ਨੇ ਸਿਰਫ਼ ਹੱਥ ਨਾਲ ਬੁਣੇ ਹੋਏ ਧਾਗੇ ਤੋਂ ਬਣੀ ਧੋਤੀ ਪਹਿਨੀ। ਖਾਦੀ ਸਵਦੇਸ਼ੀ ਦੀ ਅੰਤਿਮ ਪਰਿਭਾਸ਼ਾ ਬਣ ਗਈ।

ਸ਼੍ਰੀ ਪ੍ਰਸ਼ਾਂਤ ਨੇ ਏਕੀਕ੍ਰਿਤ ਉਤਪਾਦ ਮੈਪਿੰਗ, ਡਿਜ਼ਾਇਨ, ਇੰਟਰਵੇਸ਼ਨ, ਉਤਪਾਦ ਵਿਭਿੰਨਤਾ ਅਤੇ ਵਿਕਾਸ, ਸਿਖਲਾਈ ਅਤੇ ਮਾਰਕਿਟਿੰਗ ਗਤੀਵਿਧੀਆਂ ਜ਼ਰੀਏ ਕਰਨਾਟਕ ਰਾਜ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਬਰਾਂਡ ਨੂੰ ਸਮਕਾਲੀ ਖਾਦੀ ਅਤੇ ਮਜ਼ਬੂਤ ਬਣਾਉਣ ਵਿੱਚ ਐਨਆਈਏਐੱਫਟੀ ਵੱਲੋਂ ਨਿਭਾਈ ਗਈ ਭੂਮਿਕਾ ’ਤੇ ਪ੍ਰਕਾਸ਼ ਪਾਇਆ। ਨੰਮਾ ਖਾਦੀ ਦੀ ਯਾਤਰਾ ਬਰਾਂਡ ਕਰਨਾਟਕ ਖਾਦੀ ਦੇ ਮਾਣ ਅਤੇ ਸਥਿਤੀ ਨੂੰ ਬਹਾਲ ਕਰਨ ਦੀ ਇੱਕ ਪਹਿਲ ਸੀ।

ਕਰਨਾਟਕ ਵਿੱਚ ਧਾਰਵਾੜ ਇਕਲੌਤਾ ਸਥਾਨ ਹੈ ਜਿੱਥੇ ਰੰਗੀਨ ਕਪਾਹ ਉਗਾਈ ਜਾਂਦੀ ਹੈ। ਲਿਫਟ ਬੰਗਲੁਰੂ ਦੇ ਮਾਹਿਰਾਂ ਦੇ ਇੱਕ ਪੈਨਲ ਨੇ ਸਮੀਖਿਆ ਲਈ 400 ਤੋਂ ਜ਼ਿਆਦਾ ਉਤਪਾਦਾਂ ਨੂੰ ਡਿਜ਼ਾਇਨ ਕੀਤਾ ਹੈ ਅਤੇ ਇਨ੍ਹਾਂ ਦੀ ਪੁਨਰ ਸਮੀਖਿਆ ਕੇਐੱਸਕੇਐਂਡਵੀਆਈਬੀ ਦੇ ਚੇਅਰਮੈਨ ਅਤੇ ਕਈ ਕਾਰੀਗਰਾਂ ਦੀ ਮੌਜੂਦਗੀ ਵਿੱਚ ਕੀਤੀ ਗਈ ਅਤੇ ਕਈ ਵਿਵਹਾਰਕ ਉਤਪਾਦਾਂ ਦੀ ਚੋਣ ਕਾਰੀਗਰਾਂ ਨੂੰ ਸਿਖਲਾਈ ਪ੍ਰਦਾਨ ਕਰਨ ਲਈ ਕੀਤੀ ਗਈ। ਇਸ ਕਾਰੋਬਾਰ ਦੇ ਹਿੱਤਧਾਰਕਾਂ ਤੋਂ ਮਿਲੀ ਪ੍ਰਤੀਕਿਰਿਆ ਬਹੁਤ ਉਤਸ਼ਾਹਜਨਕ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੇਐੱਸਕੇਐਂਡਬੀਆਈਬੀ ਦੇ ਸਹਿਯੋਗ ਅਤੇ ਸਾਂਝੇਦਾਰੀ ਨਾਲ ਨਿਫਟ ਨਾ ਸਿਰਫ਼ ਭਾਰਤ ਵਿੱਚ ਬਲਕਿ ਆਲਮੀ ਪੱਧਰ ’ਤੇ ਵੀ ਸਮਕਾਲੀ ਬਜ਼ਾਰ ਲਈ ਬਰਾਂਡ ਖਾਦੀ ਨੂੰ ਪ੍ਰਭਾਵੀ ਢੰਗ ਨਾਲ ਪੇਸ਼ ਕਰਨ ਵਿੱਚ ਸਮਰੱਥ ਹੋਵੇਗਾ।

ਵਧੀਕ ਡਾਇਰੈਕਟਰ ਰੁਪਿੰਦਰ ਬਰਾੜ ਨੇ ਵੈਬੀਨਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਨਾ ਸਿਰਫ਼ ਆਪਣੀ ਵਿਰਾਸਤ ਅਤੇ ਸੰਸਕ੍ਰਿਤੀ ’ਤੇ ਮਾਣ ਕਰਨਾ ਚਾਹੀਦਾ ਹੈ ਬਲਕਿ ਖਾਦੀ ਖਰੀਦ ਅਤੇ ਪਹਿਨ ਕੇ ਕਾਰੀਗਰਾਂ ਦੇ ਉਤਥਾਨ ਅਤੇ ਪ੍ਰੋਤਸਾਹਨ ਦੀ ਦਿਸ਼ਾ ਵਿੱਚ ਵੀ ਕੁਝ ਕਰਨਾ ਚਾਹੀਦਾ ਹੈ। ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਗਾਂਧੀ ਜੀ ਵੱਲੋਂ ਸਾਨੂੰ ਦਿਖਾਈਆਂ ਗਈਆਂ ਕਦਰਾਂ ਕੀਮਤਾਂ ਦੀਆਂ ਪ੍ਰਣਾਲੀਆਂ ਨੂੰ ਜੀਵੀਏ ਅਤੇ ਉਨ੍ਹਾਂ ਨੂੰ ਦੂਰ ਦੂਰ ਤੱਕ ਫੈਲਾਈਏ। ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਤਹਿਤ ਭਾਰਤ ਦੀ ਖੁਸ਼ਹਾਲ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਯਤਨ ਹੈ।

ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਨੂੰ ਰਾਸ਼ਟਰੀ ਈ ਗਵਰਨੈਂਸ ਵਿਭਾਗ, ਇਲੈੱਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨਾਲ ਤਕਨੀਕੀ ਸਾਂਝੇਦਾਰੀ ਵਿੱਚ ਪ੍ਰਸਤੂਤ ਕੀਤਾ ਗਿਆ ਹੈ। ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured ’ਤੇ ਉਪਲੱਬਧ ਹਨ ਅਤੇ ਭਾਰਤ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਵੀ ਉਪਲੱਬਧ ਹਨ।

******

 

ਐਨਬੀ / ਏਕੇਜੇ / ਓਏ


(Release ID: 1661406) Visitor Counter : 147