ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਪੋਰਟਸ ਅਥਾਰਟੀ ਆਫ਼ ਇੰਡੀਆਨੇ ਕੋਵਿਡ-19 ਲਈ ਪਾਜ਼ਿਟਿਵ ਪਾਏ ਜਾਣ ਵਾਲੇ ਉੱਚ-ਪ੍ਰਦਰਸ਼ਨ ਵਾਲੇ ਅਥਲੀਟਾਂ ਦੇ ਲਈ “ਗ੍ਰੈਜੂਏਟਡ ਰਿਟਰਨ ਟੂ ਪਲੇ” (ਜੀਆਰਟੀਪੀ) ਨਾਮਕ ਐੱਸਓਪੀ ਜਾਰੀ ਕੀਤੇ

Posted On: 03 OCT 2020 2:15PM by PIB Chandigarh

ਸਪੋਰਟਸ ਅਥਾਰਟੀ ਆਫ਼ ਇੰਡੀਆ (ਐੱਸਏਆਈ) ਨੇ ਸਾਰੇ ਅਥਲੀਟਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦਿਆਂਐੱਸਏਆਈ ਕੇਂਦਰਾਂ ਵਿੱਚ ਸਿਖਲਾਈ ਲੈ ਰਹੇ ਅਤੇ ਕੋਵਿਡ-19 ਲਈ ਪਾਜ਼ਿਟਿਵ ਪਾਏ ਗਏਉੱਚ ਪ੍ਰਦਰਸ਼ਨ ਕਰਨ ਵਾਲੇ ਅਥਲੀਟਾਂ ਦੇ ਲਈ ਦਿਸ਼ਾ ਨਿਰਦੇਸ਼ (ਐੱਸਓਪੀ) ਜਾਰੀ ਕੀਤੇ ਹਨ|

“ਗ੍ਰੈਜੂਏਟਡ ਰਿਟਰਨ ਟੂ ਪਲੇ” (ਜੀਆਰਟੀਪੀ) ਦੇ ਨਾਮ ਨਾਲ ਜਾਣੇ ਜਾਂਦੇ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਤਹਿਤਸਾਰੇ ਐੱਸਏਆਈਅਧਿਕਾਰੀਆਂ ਅਤੇ ਕੇਂਦਰਾਂ ਨੂੰ ਕੋਵਿਡ-19 ਵਾਇਰਸ ਲਈ ਪਾਜ਼ਿਟਿਵਪਾਏ ਜਾਣ ਵਾਲੇ ਅਤੇ ਐੱਸਏਆਈਕੇਂਦਰਾਂ ਵਿੱਚ ਸਿਖਲਾਈ ਲੈ ਰਹੇ ਅਥਲੀਟਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਦੇ ਲਈ ਕਿਹਾ ਗਿਆ ਹੈ|

ਕੋਵਿਡ-19 ਕੇਸਾਂ ’ਤੇ ਅਧਾਰਤਐੱਸਓਪੀ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।

*ਪਹਿਲੀ ਸ਼੍ਰੇਣੀ: ਕੋਵਿਡ-19ਪਾਜ਼ਿਟਿਵ ਅਤੇ ਬਿਨਾਂ ਲੱਛਣ ਵਾਲੇ (ਹਲਕੇ ਸਥਾਨਕ ਲੱਛਣ ਜੋ 10 ਦਿਨਾਂ ਦੇ ਅੰਦਰ ਠੀਕ ਹੋ ਜਾਂਦੇ ਹਨ)*

*ਦੂਜੀ ਸ਼੍ਰੇਣੀ: ਕੋਵਿਡ-19ਪਾਜ਼ਿਟਿਵ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੇ (ਖੇਤਰੀ/10 ਦਿਨਾਂ ਤੋਂ ਵੱਧ ਸਮੇਂ ਲਈ ਰਹਿਣ ਵਾਲੇ ਪ੍ਰਣਾਲੀ ਸੰਬੰਧੀ ਲੱਛਣ) ਜਾਂ ਗੰਭੀਰ ਲੱਛਣ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਨ ਦੀ ਲੋੜ ਹੁੰਦੀ ਹੈ*

*ਤੀਜੀ ਸ਼੍ਰੇਣੀ: ਕੋਵਿਡ-19 ਪਾਜ਼ਿਟਿਵ ਅਤੇ ਜੀਵੀਟੀਪੀ ਦੀ ਪ੍ਰਗਤੀ ਦੌਰਾਨ ਲੱਛਣ* (ਰਿਕਵਰੀ ਤੋਂ ਬਾਅਦ ਦੀਆਂ ਸਮੱਸਿਆਵਾਂ)

ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਸਾਰੇ ਐੱਸਏਆਈਅਧਿਕਾਰੀਆਂ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਸਿਖਲਾਈ ਲੈਣ ਵਾਲੇ ਕੋਵਿਡ-19 ਵਾਇਰਸ ਲਈ ਪਾਜ਼ਿਟਿਵ ਪਾਏ ਜਾਣ ਵਾਲੇ ਅਥਲੀਟਾਂ ਨੂੰ ਲੈ ਕੇ ਜਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਹਨ|

ਐੱਸਏਆਈਐਥਲੀਟਾਂ ਵਿੱਚ ਕੋਵਿਡ-19 ਦੀ ਲਾਗ ਦੇ ਕਲੀਨਿਕਲ ਮੁਲਾਂਕਣ ਅਤੇ ਐੱਸਓਪੀ ਦੇ ਅੰਤਰਗਤ ਦੱਸੇ ਗਏ ਦਿਸ਼ਾ-ਨਿਰਦੇਸ਼ਸੁਨਿਸ਼ਚਿਤ ਕਰਨ ਦੇ ਲਈ ਸਾਰੇ ਕੇਂਦਰਾਂ ’ਤੇ ਨਿਯੁਕਤੀ ਦੇ ਲਈ ਮੈਡੀਕਲ ਅਤੇ ਪੈਰਾ ਮੈਡੀਕਲ ਮਾਹਰਾਂ ਦੀ ਵੀ ਪਛਾਣ ਕਰ ਰਿਹਾ ਹੈ|

ਇਨ੍ਹਾਂ ਨਾਮਕ ਮੈਡੀਕਲ ਅਤੇ ਪੈਰਾ ਮੈਡੀਕਲ ਮਾਹਰਾਂ ਨੂੰ ਕੋਵਿਡ-19 ਤੋਂ ਬਾਅਦ ਦੇ ਇਨਫੈਕਸ਼ਨ ਕਲੀਨੀਕਲ ਅਸੈੱਸਮੈਂਟ ਦੇ ਨਤੀਜੇ ਵਿੱਚ ਜੀਆਰਟੀਪੀ ਪ੍ਰਗਤੀ ਦੇ ਸੰਬੰਧ ਵਿੱਚ ਸਪਸ਼ਟਤਾ ਨੂੰ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਜਾ ਰਿਹਾ ਹੈ|

ਇਸਤੋਂ ਇਲਾਵਾ, ਕੋਚਾਂ ਨੂੰ ਆਮ ਪ੍ਰਬਲਤਾ ਦੀ 50 ਫ਼ੀਸਦੀ ਸ਼ਰੀਰਕ ਗਤੀਵਿਧੀਆਂ ਦੀ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ| ਪਰ ਇਸਦੇ ਲਈ ਹੋਰ ਰੂਪ ਨਾਲ ਰੋਗੀ ਨੂੰ ਕੋਵਿਡ-19 ਦੇ ਸਵੈ-ਸੀਮਤ ਮਿਆਦ ਦੇ ਦੌਰਾਨ ਸਿਹਤਮੰਦ ਹੋਣਾ ਚਾਹੀਦਾ ਹੈ ਅਤੇ ਉਸ ਵਿੱਚ ਪਿਛਲੇ 7 ਦਿਨਾਂ ਤੋਂ ਲੱਛਣ ਨਹੀਂ ਹੋਣੇ ਚਾਹੀਦੇ|

ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਅਥਲੀਟਾਂ ਦੀ ਪ੍ਰਗਤੀ ਦੀ ਨਿਯਮਤ ਨਿਗਰਾਨੀ ਕਰਨ ਅਤੇ ਹੌਲੀ-ਹੌਲੀ ਫਿਰ ਤੋਂ ਸਿਖਲਾਈ ਸ਼ੁਰੂ ਕਰਨ ਦੇ ਲਈ ਅਥਲੀਟ ਅਤੇ ਕੋਚ ਨੂੰ ਸਲਾਹ ਦੇਣ ਦੇ ਲਈ ਕਿਹਾ ਗਿਆ ਹੈ|

ਅਭਿਆਸ ਸੈਸ਼ਨਾਂ ਤੋਂ ਪਹਿਲਾਂ, ਉਸ ਦੌਰਾਨ ਅਤੇ ਉਸਦੇ ਬਾਅਦ ਅਥਲੀਟ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਜੇਕਰਉਨ੍ਹਾਂ ਵਿੱਚ ਕੋਈ ਲੱਛਣ ਨਜਰ ਆਉਂਦਾ ਹੈ ਤਾਂ ਇਸਦਾ ਮੁਲਾਂਕਣਕਰਨ ਦੇ ਲਈ ਮੈਡੀਕਲ ਟੀਮ ਨੂੰ ਸੂਚਨਾ ਦਿੱਤੀ ਜਾਵੇਗੀ|

*******

ਐੱਨਬੀ / ਓਏ



(Release ID: 1661402) Visitor Counter : 199