ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 'ਅਟਲ ਸੁਰੰਗ' ਦਾ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਇਸਨੂੰ ਇੰਜੀਨੀਅਰਿੰਗ ਦਾ ਚਮਤਕਾਰ ਦੱਸਿਆ
“ਅੱਜ ਪੂਰੇ ਦੇਸ਼ ਲਈ ਇਤਿਹਾਸਕ ਦਿਨ ਹੈ, ਕਿਉਂਕਿ ਅੱਜ ਮੋਦੀ ਸਰਕਾਰ ਨੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਜੀ ਦਾ ਸੁਪਨਾ ਪੂਰਾ ਕੀਤਾ ਹੈ”
“ਅਟਲ ਟਨਲ”, ਵਿਸ਼ਵ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਹੈ, ਜਿਹੜੀ ਲੇਹ ਅਤੇ ਮਨਾਲੀ ਦੇ ਵਿਚਕਾਰ ਦੀ ਯਾਤਰਾ ਦੇ ਸਮੇਂ ਨੂੰ 4-5 ਘੰਟੇ ਘਟਾ ਦੇਵੇਗੀ, ਇਹ ਇਕ ਆਲ਼ ਵੈਦਰ ਸੁਰੰਗ ਹੈ ਜਿਸ ਨਾਲ ਲਾਹੌਲ-ਸਪੀਤੀ ਹੁਣ ਸਾਲ ਭਰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੁੜੇ ਰਹਿਣਗੇ, ਜੋ ਕਿ ਪਹਿਲਾਂ ਅਕਸਰ ਕਈ ਮਹੀਨੇ ਕਟੇ ਰਹਿੰਦੇ ਸਨ”
"ਅਟਲ ਟਨਲ ਪੂਰੇ ਖੇਤਰ ਲਈ ਇਕ ਬਹੁਤ ਵੱਡਾ ਵਰਦਾਨ ਸਾਬਤ ਹੋਏਗੀ I ਹੁਣ ਲੋਕਾਂ ਨੂੰ ਸਿਹਤ ਸੇਵਾਵਾਂ, ਕਾਰੋਬਾਰੀ ਮੌਕੇ ਅਤੇ ਜ਼ਰੂਰੀ ਚੀਜ਼ਾਂ ਦੀ ਬਿਹਤਰ ਪਹੁੰਚ ਦੇਵੇਗੀ"
"ਅਟਲ ਟਨਲ ਦੇਸ਼ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰੇਗੀ ਅਤੇ ਸੈਰ ਸਪਾਟੇ ਦੇ ਖੇਤਰ ਨੂੰ ਹੁਲਾਰਾ ਮਿਲਣ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ"
Posted On:
03 OCT 2020 6:15PM by PIB Chandigarh
ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ‘ਅਟਲ ਟਨਲ’ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਇੰਜੀਨੀਅਰਿੰਗ ਦਾ ਚਮਤਕਾਰ ਦੱਸਿਆ । ਆਪਣੇ ਟਵੀਟਾਂ ਦੀ ਲੜੀ ਵਿਚ ਸ੍ਰੀ ਸ਼ਾਹ ਨੇ ਕਿਹਾ ਕਿ “ਅੱਜ ਦਾ ਦਿਨ ਪੂਰੇ ਦੇਸ਼ ਲਈ ਇਤਿਹਾਸਕ ਦਿਨ ਹੈ, ਕਿਉਂਕਿ ਅੱਜ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਸੁਪਨਾ ਪੂਰਾ ਹੋਇਆ ਹੈ । ਬੀਆਰਓ ਨੂੰ ਇਸ ਬੇਮਿਸਾਲ ਪ੍ਰੋਜੈਕਟ 'ਤੇ ਨਿਰੰਤਰ ਕੰਮ ਕਰਨ ਲਈ ਵਧਾਈ । ”
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਵਿਸ਼ਵ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ‘ ਅਟਲ ਟਨਲ ’ਲੇਹ ਅਤੇ ਮਨਾਲੀ ਦਰਮਿਆਨ ਯਾਤਰਾ ਦੇ ਸਮੇਂ ਨੂੰ 4-5 ਘੰਟੇ ਘਟਾ ਦੇਵੇਗੀ । ਇਹ ਇਕ ਆਲ਼ ਵੈਦਰ ਸੁਰੰਗ ਹੈ , ਜਿਸ ਨਾਲ ਲਾਹੌਲ-ਸਪੀਤੀ ਹੁਣ ਸਾਰੇ ਸਾਲ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੁੜੇ ਰਹਿਣਗੇ । ਪਹਿਲਾਂ ਇਹ ਹਿੱਸਾ ਕਈ ਮਹੀਨਿਆਂ ਤੱਕ ਦੇਸ਼ ਦੇ ਹੋਰਨਾਂ ਖੇਤਰਾਂ ਤੋਂ ਕੱਟਿਆ ਰਹਿੰਦਾ ਸੀ ।
ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ “ਅਟਲ ਸੁਰੰਗ ਪੂਰੇ ਖੇਤਰ ਲਈ ਇਕ ਬਹੁਤ ਵੱਡਾ ਵਰਦਾਨ ਸਿੱਧ ਹੋਵੇਗੀ, ਜਿਸ ਨਾਲ ਹੁਣ ਲੋਂਕਾਂ ਤੱਕ ਸਿਹਤ ਸੇਵਾਵਾਂ, ਕਾਰੋਬਾਰੀ ਮੌਕੇ ਅਤੇ ਜ਼ਰੂਰੀ ਵਸਤਾਂ ਦੀ ਬਿਹਤਰ ਪਹੁੰਚ ਸੰਭਵ ਹੋ ਸਕੇਗੀ। ਅਟਲ ਟਨਲ ਦੇਸ਼ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰੇਗੀ ਅਤੇ ਟੂਰਿਜ਼ਮ ਸੈਕਟਰ ਨੂੰ ਹੁਲਾਰਾ ਦੇ ਕੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਅਟਲ ਟਨਲ 9.02 ਕਿਲੋਮੀਟਰ ਲੰਬੀ ਹੈ। ਇਹ ਸੁਰੰਗ ਹਿਮਾਲਿਆ ਦੀ ਪੀਰ ਪੰਜਾਲ ਰੇਂਜ ਵਿਚ 3000 ਮੀਟਰ (10,000 ਫੁੱਟ) ਦੀ ਉਚਾਈ 'ਤੇ ਅਤਿ-ਆਧੁਨਿਕ ਵਿਸ਼ੇਸ਼ਤਾਵਾਂ ਦੇ ਨਾਲ ਸਮੁੰਦਰ ਦੇ ਪੱਧਰ (ਐਮਐਸਐਲ) ਦੀ ਉੱਚਾਈ' ਤੇ ਬਣਾਈ ਗਈ ਹੈ। ਅਟਲ ਟਨਲ 3000 ਕਾਰਾਂ ਅਤੇ 1500 ਟਰੱਕਾਂ ਦੀ ਪ੍ਰਤੀ ਦਿਨ ਟ੍ਰੈਫਿਕ ਸਮਰੱਥਾ ਲਈ ਤਿਆਰ ਕੀਤੀ ਗਈ ਹੈ , ਜਿਹਨਾਂ ਦੀ ਵੱਧ ਤੋਂ ਵੱਧ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟੇ ਨਿਰਧਾਰਤ ਕੀਤੀ ਗਈ ਹੈ । ਇਹ ਸੁਰੰਗ ਅਤਿ ਆਧੁਨਿਕ ਇਲੈਕਟ੍ਰੋ ਮਕੈਨੀਕਲ ਪ੍ਰਣਾਲੀ ਨਾਲ ਲੈਸ ਹੈ ਜਿਸ ਵਿਚ ਅਰਧ ਟ੍ਰਾਂਸਵਰਸ ਵੈਂਟੀਲੇਸ਼ਨ ਪ੍ਰਣਾਲੀ, ਐਸ.ਸੀ.ਏ.ਡੀ.-ਨਿਯੰਤਰਿਤ ਅੱਗ ਬੁਝਾਉਣ, ਰੋਸ਼ਨੀ ਅਤੇ ਨਿਗਰਾਨੀ ਪ੍ਰਣਾਲੀ ਸ਼ਾਮਲ ਹੈ।
ਰੋਹਤਾਂਗ ਦਰੇ ਦੇ ਹੇਠਾਂ ਇਕ ਰਣਨੀਤਕ ਸੁਰੰਗ ਬਣਾਉਣ ਦਾ ਇਤਿਹਾਸਕ ਫੈਸਲਾ 3 ਜੂਨ 2000 ਨੂੰ ਲਿਆ ਗਿਆ ਸੀ ਜਦੋਂ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ। ਸੁਰੰਗ ਦੇ ਦੱਖਣ ਪੋਰਟਲ ਤੱਕ ਪਹੁੰਚ ਸੜਕ ਦਾ ਨੀਂਹ ਪੱਥਰ 26 ਮਈ 2002 ਨੂੰ ਰੱਖਿਆ ਗਿਆ ਸੀ ।
24 ਦਸੰਬਰ 2019 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਪਾਏ ਯੋਗਦਾਨ ਨੂੰ ਸਤਿਕਾਰ ਦੇਣ ਲਈ ਰੋਹਤਾਂਗ ਸੁਰੰਗ ਦਾ ਨਾਮ ਅਟਲ ਟਨਲ ਰੱਖਣ ਦਾ ਫੈਸਲਾ ਕੀਤਾ ਗਿਆ ਸੀ ।
https://twitter.com/AmitShah/status/1312330009202192385/photo/1?ref_src=twsrc%5Etfw%7Ctwcamp%5Etweetembed%7Ctwterm%5E1312330009202192385%7Ctwgr%5Eshare_3&ref_url=https%3A%2F%2Fpib.gov.in%2FPressReleasePage.aspx%3FPRID%3D1661364
https://twitter.com/AmitShah/status/1312330143801647104/photo/1?ref_src=twsrc%5Etfw%7Ctwcamp%5Etweetembed%7Ctwterm%5E1312330143801647104%7Ctwgr%5Eshare_3&ref_url=https%3A%2F%2Fpib.gov.in%2FPressReleasePage.aspx%3FPRID%3D1661364
https://pbs.twimg.com/media/EjZVlg2VoAAP8hn?format=jpg&name=360x360
ਐਨ ਡਬਲਯੂ / ਆਰ ਕੇ / ਪੀਕੇ / ਡੀਡੀਡੀ
(Release ID: 1661397)
Visitor Counter : 152