ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਵੱਲੋਂ ‘ਵੈਭਵ 2020’ ਸਿਖ਼ਰ ਸੰਮੇਲਨ ’ਚ ਉਦਘਾਟਨੀ ਸੰਬੋਧਨ

ਭਾਰਤੀ ਮੂਲ ਦੇ 3,000 ਤੋਂ ਵੱਧ ਅਕਾਦਮੀਸ਼ੀਅਨ ਤੇ ਵਿਗਿਆਨੀ ਅਤੇ 10,000 ਤੋਂ ਵੱਧ ਭਾਰਤੀ ਵਿਗਿਆਨੀ ਇਸ ਸਿਖ਼ਰ ਸੰਮੇਲਨ ’ਚ ਭਾਗ ਲੈ ਰਹੇ ਹਨ

ਹੋਰ ਵਧੇਰੇ ਨੌਜਵਾਨਾਂ ਨੂੰ ਵਿਗਿਆਨ ’ਚ ਦਿਲਚਸਪੀ ਵਿਕਸਤ ਕਰਨੀ ਚਾਹੀਦੀ ਹੈ: ਪ੍ਰਧਾਨ ਮੰਤਰੀ

ਭਾਰਤ ਵਿੱਚ ਮੁਢਲੇ ਪੁਲਾੜ ਸੁਧਾਰ ਉਦਯੋਗ ਤੇ ਅਕਾਦਮਿਕ ਖੇਤਰਾਂ ਲਈ ਮੌਕੇ ਪੈਦਾ ਕਰਨਗੇ: ਪ੍ਰਧਾਨ ਮੰਤਰੀ

ਭਾਰਤ ਦਾ ਉਦੇਸ਼ 2025 ਤੱਕ ਦੇਸ਼ ’ਚੋਂ ਤਪੇਦਿਕ ਰੋਗ ਦਾ ਖ਼ਾਤਮਾ ਕਰਨਾ: ਪ੍ਰਧਾਨ ਮੰਤਰੀ

Posted On: 02 OCT 2020 8:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਦੇਸ਼ਾਂ ’ਚ ਵੱਸਦੇ ਅਤੇ ਰੈਜ਼ੀਡੈਂਟ ਭਾਰਤੀ ਖੋਜਕਾਰਾਂ ਤੇ ਅਕਾਦਮੀਸ਼ੀਅਨਾਂ ਦੇ ਵਿਸ਼ਵ–ਪੱਧਰੀ ਵਰਚੁਅਲ ਸਿਖ਼ਰ–ਸੰਮੇਲਨ ‘ਵੈਸ਼ਵਿਕ ਭਾਰਤੀਯਾ ਵੈਗਿਆਨਕ’ (ਵੈਭਵ – VAIBHAV) ਸਿਖ਼ਰ–ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ,‘ਸਮੇਂ ਦੀ ਜ਼ਰੂਰਤ ਹੈ ਕਿ ਵੱਧ ਤੋਂ ਵੱਧ ਨੌਜਵਾਨ ਵਿਗਿਆਨ ਵਿੱਚ ਦਿਲਚਸਪੀ ਲੈਣ। ਇਸ ਲਈ ਸਾਨੂੰ ਜ਼ਰੂਰ ਹੀ ਇਤਿਹਾਸ ਦੇ ਵਿਗਿਆਨ ਅਤੇ ਵਿਗਿਆਨ ਦੇ ਇਤਿਹਾਸ ਤੋਂ ਭਲੀਭਾਂਤ ਜਾਣੂ ਹੋਣਾ ਪਵੇਗਾ।’

ਉਨ੍ਹਾਂ ਕਿਹਾ,‘ਵੈਭਵ ਸਿਖ਼ਰ ਸੰਮੇਲਨ 2020 ਭਾਰਤ ਤੇ ਵਿਸ਼ਵ ਦੇ ਵਿਗਿਆਨ ਤੇ ਨਵਾਚਾਰ ਦੇ ਜਸ਼ਨ ਮਨਾਉਂਦਾ ਹੈ। ਮੈਂ ਇਸ ਨੂੰ ‘ਸੱਚਾ ਸੰਗਮ’ ਜਾਂ ‘ਮਹਾਨ ਦਿਮਾਗ਼ਾਂ ਦਾ ਸੁਮੇਲ’ ਕਹਾਂਗਾ, ਇਸ ਇਕੱਠ ਰਾਹੀਂ ਅਸੀਂ ਭਾਰਤ ਤੇ ਸਾਡੇ ਗ੍ਰਹਿ ਨੂੰ ਸਸ਼ੱਕਤ ਬਣਾਉਣ ਲਈ ਆਪਣੀ ਚਿਰ–ਸਥਾਈ ਨੇੜਤਾ ਕਾਇਮ ਕਰਨ ਲਈ ਬੈਠੇ ਹਾਂ।’

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਵਿਗਿਆਨਕ ਖੋਜ ਤੇ ਨਵਾਚਾਰ ਨੂੰ ਹੱਲਾਸ਼ੇਰੀ ਦੇਣ ਲਈ ਕਈ ਕਦਮ ਚੁੱਕੇ ਹਨ ਕਿਉਂਕਿ ਸਮਾਜਕ–ਆਰਥਿਕ ਤਬਦੀਲੀ ਲਿਆਉਣ ਦੇ ਉਸ ਦੇ ਜਤਨਾਂ ਵਿੱਚ ਵਿਗਿਆਨ ਇੱਕ ਧੁਰਾ ਹੈ।

ਪ੍ਰਧਾਨ ਮੰਤਰੀ ਨੇ ਵੈਕਸੀਨਾਂ ਦੇ ਵਿਕਾਸ ਤੇ ਟੀਕਾਕਰਣ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਭਾਰਤ ਦੇ ਅਥਾਹ ਜਤਨਾਂ ਦਾ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ ਵੈਕਸੀਨ ਦੇ ਉਤਪਾਦਨ ਵਿੱਚ ਲੰਮੀ ਚੁੱਪੀ ਟੁੱਟ ਗਈ ਹੈ। ਸਾਲ 2014 ’ਚ ਸਾਡੇ ਟੀਕਾਕਰਣ ਪ੍ਰੋਗਰਾਮ ਵੱਚ ਚਾਰ ਨਵੀਂਆਂ ਵੈਕਸੀਨਾਂ ਸ਼ਾਮਲ ਕੀਤੀਆਂ ਗਈਆਂ ਸਨ। ਇਸ ਵਿੱਚ ਦੇਸ਼ ਵਿੱਚ ਹੀ ਵਿਕਸਤ ਕੀਤੀ ਰੋਟਾ ਵੈਕਸੀਨ ਸ਼ਾਮਲ ਹੈ।

ਉਨ੍ਹਾਂ ਸਾਲ 2025 ਤੱਕ ਭਾਰਤ ’ਚੋਂ ਤਪੇਦਿਕ (ਟੀ.ਬੀ. ਜਾਂ ਟਿਊਬਰਕਿਊਲੋਸਿਸ) ਰੋਗ ਦਾ ਮੁਕੰਮਲ ਖਾਤਮਾ ਕਰਨ ਦੇ ਉਦੇਸ਼ਮੁਖੀ ਮਿਸ਼ਨ ਦਾ ਜ਼ਿਕਰ ਕੀਤਾ, ਜੋ ਕਿ ਵਿਸ਼ਵ ਟੀਚੇ ਤੋਂ ਪੰਜ ਸਾਲ ਪਹਿਲਾਂ ਹੋਵੇਗਾ।

ਸ਼੍ਰੀ ਨਰੇਂਦਰ ਮੋਦੀ ਨੇ ‘ਰਾਸ਼ਟਰੀ ਸਿੱਖਿਆ ਨੀਤੀ 2020’ ਦਾ ਜ਼ਿਕਰ ਕੀਤਾ, ਜੋ ਤਿੰਨ ਦਹਾਕਿਆਂ ਤੋਂ ਬਾਅਦ ਅਤੇ ਰਾਸ਼ਟਰ–ਪੱਧਰੀ ਵਿਸਤ੍ਰਿਤ ਸਲਾਹ–ਮਸ਼ਵਰਿਆਂ ਤੇ ਵਿਚਾਰ–ਵਟਾਂਦਰਿਆਂ ਪਿੱਛੋਂ ਲਿਆਂਦੀ ਗਈ ਸੀ। ਇਸ ਨੀਤੀ ਦਾ ਉਦੇਸ਼ ਵਿਗਿਆਨ ਪ੍ਰਤੀ ਉਤਸੁਕਤਾ ਵਿੱਚ ਵਾਧਾ ਕਰਨਾ ਹੈ ਅਤੇ ਇਹ ਵਿਗਿਆਨਕ ਖੋਜ ਨੂੰ ਬਹੁਤ ਜ਼ਿਆਦਾ ਲੋੜੀਂਦਾ ਹੁਲਾਰਾ ਦਿੰਦੀ ਹੈ। ਇਹ ਨੌਜਵਾਨਾਂ ਦੀ ਪ੍ਰਤਿਭਾ ਨੂੰ ਵਿਕਸਤ ਕਰਨ ਲਈ ਖੁੱਲ੍ਹਾ ਤੇ ਵਿਸ਼ਾਲ ਮਾਹੌਲ ਪ੍ਰਦਾਨ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਮੁਢਲੇ ਪੁਲਾੜ ਸੁਧਾਰਾਂ ਦਾ ਜ਼ਿਕਰ ਕੀਤਾ ਜੋ ਉਦਯੋਗ ਤੇ ਅਕਾਦਮਿਕ ਖੇਤਰ ਲਈ ਮੌਕੇ ਪੈਦਾ ਕਰਨਗੇ।

ਲੇਜ਼ਰ ਇੰਟਰਫ਼ੈਰੋਮੀਟਰ ਗ੍ਰੈਵੀਟੇਸ਼ਨਲ–ਵੇਵ ਆਬਜ਼ਰਵੇਟਰੀ, CERN ਅਤੇ ‘ਇੰਟਰਨੈਸ਼ਨਲ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰੀਐਕਟਰ’ (ITER) ਵਿੱਚ ਭਾਰਤੀ ਭਾਈਵਾਲੀ ਦਾ ਵਰਨਣ ਕਰਦਿਆਂ ਉਨ੍ਹਾਂ ਵਿਸ਼ਵ ਪੱਧਰ ਉੱਤੇ ਵਿਗਿਆਨਕ ਖੋਜ ਤੇ ਵਿਕਾਸ ਦੇ ਜਤਨਾਂ ਦੇ ਮਹੱਤਵ ਨੂੰ ਉਜਾਗਰ ਕੀਤਾ।

ਉਨ੍ਹਾਂ ਸੁਪਰ–ਕੰਪਿਊਟਿੰਗ ਅਤੇ ਸਾਈਬਰ ਫ਼ਿਜ਼ੀਕਲ ਸਿਸਟਮਜ਼ ਬਾਰੇ ਭਾਰਤ ਦੀਆਂ ਪ੍ਰਮੁੱਖ ਮਿਸ਼ਨਾਂ ਦਾ ਵੀ ਜ਼ਿਕਰ ਕੀਤਾ। ਬਨਾਵਟੀ ਸੂਝਬੂਝ, ਰੋਬੋਟਿਕਸ, ਸੈਂਸਰਾਂ ਤੇ ਬਿੱਗ ਡਾਟਾ ਐਨਾਲਿਸਿਸ ਦੇ ਖੇਤਰ ਵਿੱਚ ਬੁਨਿਆਦੀ ਖੋਜ ਤੇ ਐਪਲੀਕੇਸ਼ਨਜ਼ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਵਿੱਚ ਸਟਾਰਟ–ਅੱਪ ਖੇਤਰਾਂ ਤੇ ਨਿਰਮਾਣ ਨੁੰ ਹੱਲਾਸ਼ੇਰੀ ਮਿਲੇਗੀ।

ਉਨ੍ਹਾਂ ਭਾਰਤ ਵਿੱਚ ਪਹਿਲਾਂ ਲਾਂਚ ਕੀਤੀਆਂ ਗਈਆਂ 25 ਇਨੋਵੇਸ਼ਨ ਟੈਕਨੋਲੋਜੀਕਲ ਧੁਰਿਆਂ ਦਾ ਜ਼ਿਕਰ ਕੀਤਾ ਤੇ ਦੱਸਿਆ ਕਿ ਇਨ੍ਹਾਂ ਨਾਲ ਸਟਾਰਟ–ਅੱਪ ਈਕੋਸਿਸਟਮ ਨੂੰ ਹੋਰ ਬਲ ਮਿਲੇਗਾ।

ਉਨ੍ਹਾਂ ਕਿਹਾ ਕਿ ਭਾਰਤ ਆਪਣੇ ਕਿਸਾਨਾਂ ਦੀ ਮਦਦ ਲਈ ਉੱਚ ਮਿਆਰੀ ਕਿਸਮ ਦੀ ਖੋਜ ਚਾਹੁੰਦਾ ਹੈ। ਉਨ੍ਹਾਂ ਦਾਲਾਂ ਤੇ ਅਨਾਜਾਂ ਦੇ ਉਤਪਾਦਨ ਵਿੱਚ ਵਾਧਾ ਕਰਨ ਲਈ ਭਾਰਤੀ ਵਿਗਿਆਨੀਆਂ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਤਰੱਕੀ ਕਰਦਾ ਹੈ, ਤਾਂ ਸਮੁੱਚਾ ਵਿਸ਼ਵ ਉਸ ਦੇ ਨਾਲ ਪ੍ਰਗਤੀ–ਪਥ ਉੱਤੇ ਅੱਗੇ ਵਧਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੁੜਨ ਅਤੇ ਯੋਗਦਾਨ ਪਾਉਣ ਵਿੱਚ ‘ਵੈਭਵ’ (VAIBHAV) ਇੱਕ ਵੱਡਾ ਮੌਕਾ ਮੁਹੱਈਆ ਕਰਵਾਉਂਦਾ ਹੈ; ਜਦੋਂ ਭਾਰਤ ਖ਼ੁਸ਼ਹਾਲ ਹੁੰਦਾ ਹੈ, ਤਾਂ ਵਿਸ਼ਵ ਵੀ ਅੱਗੇ ਵਧਦਾ ਹੈ। ‘ਵੈਭਵ’ (VAIBHAV) ਨੂੰ ਮਹਾਨ ਦਿਮਾਗ਼ਾਂ ਦਾ ਸੰਗਮ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਜਤਨਾਂ ਨਾਲ ਆਦਰਸ਼ ਖੋਜ ਈਕੋਸਿਸਟਮ ਸਿਰਜਣ, ਖ਼ੁਸ਼ਹਾਲੀ ਲਿਆਉਣ ਲਈ ਪਰੰਪਰਾ ਨੂੰ ਆਧੁਨਿਕਤਾ ਨਾਲ ਮਿਲਾਉਣ ਵਿੱਚ ਮਦਦ ਮਿਲੇਗੀ। ਇਹ ਵਟਾਂਦਰੇ ਨਿਸ਼ਚਤ ਤੌਰ ’ਤੇ ਲਾਹੇਵੰਦ ਰਹਿਣਗੇ ਤੇ ਅਧਿਆਪਨ ਤੇ ਖੋਜ ਵਿੱਚ ਲਾਭਦਾਇਕ ਤਾਲਮੇਲ ਨੂੰ ਵੀ ਉਤਸ਼ਾਹਿਤ ਕਰਨਗੇ। ਵਿਗਿਆਨੀਆਂ ਤੇ ਖੋਜਕਾਰਾਂ ਦੇ ਇਹ ਜਤਨ ਇੱਕ ਆਦਰਸ਼ ਖੋਜ ਈਕੋਸਿਸਟਮ ਸਿਰਜਣ ਵਿੱਚ ਮਦਦ ਕਰਨਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਵਿਸ਼ਵ–ਮੰਚ ਉੱਤੇ ਭਾਰਤ ਦੇ ਸ਼ਾਨਦਾਰ ਰਾਜਦੂਤ ਹਨ। ਇਸ ਸਿਖ਼ਰ–ਸੰਮੇਲਨ ਨੂੰ ਆਉਂਦੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਤੇ ਖ਼ੁਸ਼ਹਾਲ ਭਵਿੱਖ ਦੀ ਸਿਰਜਣਾ ਦਾ ਸੁਫ਼ਨਾ ਸਾਕਾਰ ਕਰਨ ਵੱਲ ਅੱਗੇ ਵਧਣਾ ਚਾਹੀਦਾ ਹੈ। ਭਾਰਤ ਆਪਣੇ ਕਿਸਾਨਾਂ ਦੀ ਮਦਦ ਲਈ ਉੱਚ–ਪੱਧਰੀ ਵਿਗਿਆਨਕ ਖੋਜ ਚਾਹੁੰਦਾ ਹੈ। ਇਹ ਸਿਖ਼ਰ ਸੰਮੇਲਨ ਅਧਿਆਪਨ ਤੇ ਖੋਜ ਵਿੱਚ ਲਾਹੇਵੰਦ ਤਾਲਮੇਲ ਉਤਸ਼ਾਹਿਤ ਕਰੇਗਾ। ਪ੍ਰਵਾਸੀ ਭਾਰਤੀਆਂ ਦੇ ਜਤਨ ਆਦਰਸ਼ ਖੋਜ ਈਕੋਸਿਸਟਮ ਸਿਰਜਣ ਵਿੱਚ ਮਦਦ ਕਰਨਗੇ।

‘ਵੈਭਵ’ (VAIBHAV) ਸਿਖ਼ਰ ਸੰਮੇਲਨ ਵਿੱਚ, 55 ਦੇਸ਼ਾਂ ਵਿੱਚ ਰਹਿੰਦੇ ਭਾਰਤੀ ਮੂਲ ਦੇ 3,000 ਤੋਂ ਵੱਧ ਅਕਾਦਮੀਸ਼ੀਅਨ ਤੇ ਵਿਗਿਆਨੀ ਅਤੇ ਭਾਰਤ ਤੋਂ 10,000 ਵਿਗਿਆਨੀ ਭਾਗ ਲੈ ਰਹੇ ਹਨ ਅਤੇ ਇਸ ਦਾ ਆਯੋਜਨ ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ 200 ਭਾਰਤੀ ਅਕਾਦਮਿਕ ਸੰਸਥਾਨਾਂ ਤੇ S&T ਵਿਭਾਗਾਂ ਵੱਲੋਂ ਕੀਤਾ ਜਾ ਰਿਹਾ ਹੈ।  40 ਦੇਸ਼ਾਂ ਦੇ ਲਗਭਗ 700 ਓਵਰਸੀਜ਼ ਪੈਨਲਿਸਟਸ ਅਤੇ ਉੱਘੇ ਭਾਰਤੀ ਅਕਾਦਮਿਕ ਖੇਤਰਾਂ ਅਤੇ S&T ਵਿਭਾਗਾਂ ਦੇ 629 ਰੈਜ਼ੀਡੈਂਟ ਪੈਨਲਿਸਟਸ 213 ਸੈਸ਼ਨਾਂ ਵਿੱਚ 80 ਉੱਪ–ਵਿਸ਼ਿਆਂ ਨਾਲ 18 ਵੱਖੋ–ਵੱਖਰੇ ਵਰਟੀਕਲਜ਼ ਉੱਤੇ ਵਿਚਾਰ–ਵਟਾਂਦਰਾ ਕਰਨਗੇ।

ਇਹ ਵਿਚਾਰ–ਵਟਾਂਦਰੇ 3 ਅਕਤੂਬਰ ਤੋਂ ਲੈ ਕੇ 25 ਅਕਤੂਬਰ, 2020 ਤੱਕ ਕੀਤੇ ਜਾਣਗੇ ਤੇ ਇਨ੍ਹਾਂ ਨਤੀਜਿਆਂ ਨੂੰ 28 ਅਕਤੂਬਰ ਨੂੰ ਇਕੱਤਰ ਕੀਤਾ ਜਾਵੇਗਾ। ਇਹ ਸਿਖ਼ਰ ਸੰਮੇਲਨ 31 ਅਕਤੂਬਰ, 2020 ਨੂੰ ਭਾਵ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਸੰਪੰਨ ਹੋਵੇਗਾ। ਇਸ ਪਹਿਲਕਦਮੀ ਵਿੱਚ ਓਵਰਸੀਜ਼ ਅਤੇ ਭਾਰਤੀ ਮਾਹਿਰਾਂ ਵਿਚਾਲੇ ਕਈ ਪੱਧਰਾਂ ਦੀ ਗੱਲਬਾਤ ਹੋਵੇਗੀ ਅਤੇ ਮਹੀਨਾ ਭਰ ਵੈੱਬੀਨਾਰਜ਼ ਤੇ ਵੀਡੀਓ ਕਾਨਫ਼ਰੰਸਜ਼ ਦੀ ਲੜੀ ਚੱਲਦੀ ਰਹੇਗੀ।

ਇਸ ਸਿਖ਼ਰ–ਸੰਮੇਲਨ ਦੌਰਾਨ ਵਿਆਪਕ S&T ਖੇਤਰਾਂ ਬਾਰੇ ਵਿਚਾਰ–ਵਟਾਂਦਰਾ ਹੋਵੇਗਾ; ਜਿਸ ਵਿੱਚ ਕੰਪਿਊਟੇਸ਼ਨਲ ਸਾਇੰਸਜ਼, ਇਲੈਕਟ੍ਰੌਨਿਕਸ ਅਤੇ ਸੰਚਾਰ, ਕੁਐਂਟਮ ਟੈਕਨੋਲੋਜੀਸ, ਫ਼ੋਟੌਨਿਕਸ, ਏਅਰੋਸਪੇਸ ਟੈਕਨੋਲੋਜੀਸ, ਮੈਡੀਕਲ ਵਿਗਿਆਨ, ਬਾਇਓਟੈਕਨੋਲੋਜੀ, ਖੇਤੀਬਾੜੀ, ਮਟੀਰੀਅਲ ਤੇ ਪ੍ਰੋਸੈਸਿੰਗ ਟੈਕਨੋਲੋਜੀਸ, ਅਗਾਂਵਧੂ ਨਿਰਮਾਣ, ਪ੍ਰਿਥਵੀ ਵਿਗਿਆਨ, ਊਰਜਾ, ਵਾਤਾਵਰਣਕ ਵਿਗਿਆਨ ਤੇ ਪ੍ਰਬੰਧਨ ਸ਼ਾਮਲ ਹਨ।

ਇਸ ਸਿਖ਼ਰ–ਸੰਮੇਲਨ ਦਾ ਉਦੇਸ਼ ਵਿਆਪਕ ਵਿਕਾਸ ਲਈ ਉੱਭਰਦੀਆਂ ਚੁਣੌਤੀਆਂ ਦਾ ਹੱਲ ਲੱਭਣ ਲਈ ਵਿਸ਼ਵ–ਪੱਧਰੀ ਭਾਰਤੀ ਖੋਜਕਾਰਾਂ ਦੀ ਮੁਹਾਰਤ ਤੇ ਗਿਆਨ ਵਿੱਚ ਵਾਧਾ ਕਰਨ ਹਿਤ ਇੱਕ ਵਿਆਪਕ ਰੂਪ–ਰੇਖਾ ਤਿਆਰ ਕਰਨਾ ਹੈ। ਇਹ ਸਿਖ਼ਰ ਸੰਮੇਲਨ ਭਾਰਤ ਤੇ ਵਿਦੇਸ਼ ਵਿੱਚ ਅਕਾਦਮਿਕ ਖੇਤਰਾਂ ਤੇ ਵਿਗਿਆਨੀਆਂ ਨਾਲ ਤਾਲਮੇਲ ਅਤੇ ਸਹਿਯੋਗ ਇੰਸਟਰੂਮੈਂਟਸ ਬਾਰੇ ਵਿਚਾਰ ਪ੍ਰਗਟਾਏਗਾ। ਇਸ ਦਾ ਟੀਚਾ ਵਿਸ਼ਵ–ਪੱਧਰੀ ਪਹੁੰਚ ਰਾਹੀਂ ਦੇਸ਼ ਵਿੱਚ ਗਿਆਨ ਤੇ ਨਵਾਚਾਰ ਦਾ ਇੱਕ ਈਕੋਸਿਸਟਮ ਪੈਦਾ ਕਰਨਾ ਹੈ।

ਪ੍ਰਧਾਨਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜੇਰਾਘਵਨ ਅਤੇ ਅਮਰੀਕਾ, ਜਾਪਾਨ, ਆਸਟਰੇਰਲੀਆ, ਇੰਗਲੈਂਡ, ਫ਼ਰਾਂਸ, ਸਿੰਗਾਪੁਰ, ਕੋਰੀਆ ਗਣਰਾਜ, ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਜਿਹੇ 16 ਵਿਭਿੰਨ ਦੇਸ਼ਾਂ ਦੇ ਪੈਨਲਿਸਟਸ, ਜੋ ਕੰਪਿਊਟਿੰਗ ਐਂਡ ਕਮਿਊਨੀਕੇਸ਼ਨ, ਸੋਨੋ–ਕੈਮਿਸਟ੍ਰੀ, ਉੱਚ ਊਰਜਾ ਫ਼ਿਜ਼ਿਕਸ, ਮੈਨੂਫ਼ੈਕਚਰਿੰਗ ਟੈਕਨੋਲੋਜੀਸ, ਮੈਨੇਜਮੈਂਟ, ਭੂ–ਵਿਗਿਆਨ, ਜਲਵਾਯੂ ਤਬਦੀਲੀਆਂ, ਮਾਈਕ੍ਰੋਬਾਇਓਲੋਜੀ, ਸੂਚਨਾ ਤਕਨਾਲੋਜੀ ਸੁਰੱਖਿਆ, ਨੈਨੋ–ਮਟੀਰੀਅਲਜ਼, ਸਮਾਰਟ ਪਿੰਡ ਤੇ ਗਣਿਤਕ ਵਿਗਿਆਨਾਂ ਜਿਹੇ ਵਿਭਿੰਨ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਨੇ ਉਦਘਾਟਨੀ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ।

*****

ਵੀਆਰਆਰਕੇ/ਏਕੇਪੀ


(Release ID: 1661199) Visitor Counter : 271