ਆਯੂਸ਼

ਆਯੁਸ਼ ਸੈਕਟਰ ਦੇ ਉਭਰ ਰਹੇ ਆਈ ਟੀ ਆਧਾਰ ਵਾਲੇ ਆਯੁਸ਼ ਗਰਿੱਡ ਦਾ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਨਾਲ ਕਾਰਜਸ਼ੀਲ ਏਕੀਕਰਣ ਹੋਵੇਗਾ

Posted On: 02 OCT 2020 11:45AM by PIB Chandigarh

ਆਯੁਸ਼ ਮੰਤਰਾਲੇ ਦੇ ਸਕੱਤਰ ਵੈਦ ਰਾਜੇਸ਼ ਕੋਟੇਕ ਦੀ ਪ੍ਰਧਾਨਗੀ ਹੇਠ ਹੁਣੇ ਜਿਹੇ ਹੋਈ ਇਕ ਉੱਚ ਪੱਧਰੀ ਮੀਟਿੰਗ ਵਿੱਚ ਆਯੁਸ਼ ਸੈਕਟਰ ਦੇ ਉਭਰ ਰਹੇ ਆਯੂਸ਼ ਗਰਿੱਡ ਦਾ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ (ਐਨਡੀਐਚਐਮ) ਨਾਲ ਕਾਰਜਸ਼ੀਲ ਏਕੀਕਰਣ ਦਾ ਸਮਰਥਨ ਕੀਤਾ ਗਿਆ ਆਯੁਸ਼ ਗਰਿੱਡ ਦੀ ਟੀਮ ਅਤੇ ਐਨਡੀਐਚਐਮ ਪਹਿਲਾਂ ਹੀ ਇਸ ਮੁੱਦੇ ਤੇ ਕਈ ਦੌਰ ਦੀ ਚਰਚਾ ਕਰ ਚੁੱਕੇ ਹਨ ਅਤੇ ਇਸ ਵਿਚ ਸ਼ਾਮਲ ਤੌਰ ਤਰੀਕਿਆਂ ਬਾਰੇ ਸਮਝ ਹਾਸਲ ਕਰ ਚੁੱਕੇ ਹਨ ਇਹ ਏਕੀਕਰਣ ਲੋਕਾਂ ਲਈ ਉਨ੍ਹਾਂ ਦੀਆਂ ਸਿਹਤ ਜ਼ਰੂਰਤਾਂ ਲਈ ਵੱਖ ਵੱਖ ਵਿਕਲਪਾਂ ਲਈ ਲਾਭਦਾਇਕ ਹੋਵੇਗਾ ਇਹ ਏਕੀਕਰਣ ਸਿਹਤ ਸੰਭਾਲ ਦੇ ਆਯੁਸ਼ ਸ਼ਾਸਤਰਾਂ ਦੀ ਮੁੱਖ ਧਾਰਾ ਨੂੰ ਵੀ ਤੇਜ਼ ਕਰੇਗਾ

 

ਆਯੁਸ਼ ਦੇ ਸਕੱਤਰ ਨੇ ਆਯੁਸ਼ ਗਰਿੱਡ ਪ੍ਰੋਜੈਕਟ ਅਧੀਨ ਆਈਟੀ ਪਹਿਲਕਦਮੀਆਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਵੀ ਲਿਆ। ਇਹ ਦੇਖਿਆ ਗਿਆ ਕਿ ਪਿਛਲੇ ਦੋ ਸਾਲਾਂ ਵਿੱਚ ਆਯੁਸ਼ ਗਰਿੱਡ ਪ੍ਰਾਜੈਕਟ ਆਯੁਸ਼ ਸੈਕਟਰ ਵਿੱਚ ਡਿਜੀਟਲ ਪਾੜੇ ਨੂੰ ਪੂਰਾ ਕਰਨ ਵਿੱਚ ਅਤੇ ਵੱਖ ਵੱਖ ਮਹਤਵਪੂਰਣ ਸਿਹਤ ਸੰਭਾਲ ਆਈਟੀ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਸਫਲ ਰਿਹਾ ਹੈ

 

ਆਯੁਸ਼ ਗਰਿੱਡ ਪ੍ਰੋਜੈਕਟ ਦੀ ਸ਼ੁਰੂਆਤ ਸਾਲ 2018 ਵਿਚ ਮੰਤਰਾਲੇ ਨੇ ਸਮੁੱਚੇ ਸੈਕਟਰ ਲਈ ਇਕ ਵਿਆਪਕ ਆਈਟੀ ਆਧਾਰ ਬਣਾਉਣ ਲਈ ਕੀਤੀ ਸੀ ਸਮੁੱਚੇ ਆਯੁਸ਼ ਸੈਕਟਰ ਦਾ ਡਿਜੀਟਲਾਈਜੇਸ਼ਨ ਹਰ ਪੱਧਰ 'ਤੇ ਸਿਹਤ ਦੇਖਭਾਲ ਦੀ ਸਪੁਰਦਗੀ ਦੇ ਖੇਤਰਾਂ ਵਿਚ ਇਸਦੇ ਪਰਿਵਰਤਨ ਦੀ ਅਗਵਾਈ ਕਰੇਗਾ, ਜਿਸ ਵਿਚ ਖੋਜ, ਸਿੱਖਿਆ, ਸਿਹਤ ਦੇ ਵੱਖ ਵੱਖ ਪ੍ਰੋਗਰਾਮਾਂ ਅਤੇ ਨਸ਼ੀਲੀਆਂ ਦਵਾਈਆਂ ਦੇ ਨਿਯਮ ਸ਼ਾਮਲ ਹਨ ਇਹ ਦੇਸ਼ ਦੇ ਨਾਗਰਿਕਾਂ ਸਮੇਤ ਆਯੁਸ਼ ਦੇ ਸਾਰੇ ਹਿੱਸੇਦਾਰਾਂ ਲਈ ਲਾਭਕਾਰੀ ਹੋਵੇਗਾ ਅਤੇ ਬਦਲੇ ਵਿਚ ਸਿਹਤ ਸੇਵਾਵਾਂ ਵਿਚ ਵੱਖ-ਵੱਖ ਰਾਸ਼ਟਰੀ ਅਤੇ ਵਿਸ਼ਵ ਪੱਧਰੀ ਟੀਚਿਆਂ ਨੂੰ ਪ੍ਰਾਪਤ ਕਰਨ ਵਿਚ ਸਹਾਇਤਾ ਕਰੇਗਾ

 

ਪ੍ਰਾਜੈਕਟ ਵਿਚ ਹੁਣ ਤੱਕ ਲਾਗੂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਵਿਚੋਂ ਸਭ ਤੋਂ ਮਹੱਤਵਪੂਰਨ ਹੈ ਆਯੁਸ਼ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (ਏਐੱਚਐੱਮਆਈਐੱਸ) ਹੈ ਮੁਢਲੇ ਤੌਰ ਵਿੱਚ ਥੇਰਾਨ ਤੇ ਆਧਾਰਤ ਚੇੱਨਈ ਸਥਿਤ ਸਿੱਧ ਖੋਜ ਪ੍ਰੀਸ਼ਦ ਵੱਲੋਂ ਇਨ-ਹਾਊਸ ਵਿਕਸਤ ਕੀਤਾ ਗਿਆ ਇੱਕ ਐਚਐਮਆਈਐਸ ਪ੍ਰੋਜੈਕਟ ਹੈ, ਜੋ ਹੁਣ ਆਯੁਸ਼ ਮੰਤਰਾਲੇ ਦੀ ਤਕਰੀਬਨ 100 ਕਲੀਨੀਕਲ ਸਥਾਪਨਾ ਰਾਹੀਂ ਵਰਤੀ ਗਈ ਇੱਕ ਮਜ਼ਬੂਤ, ਕਲਾਉਡ-ਅਧਾਰਤ ਸੂਚਨਾ ਪ੍ਰਣਾਲੀ ਵਜੋਂ ਸਾਹਮਣੇ ਆਈ ਹੈ ਇਸ ਤੋਂ ਇਲਾਵਾ, ਮੈਸਰਜ਼ ਭਾਰਤ ਇਲੈਕਟ੍ਰਾਨਿਕ ਲਿਮਟਿਡ (ਬੀ.ਈ.ਐਲ.), ਬੈਂਗਲੁਰੂ ਦੀਆਂ ਸੇਵਾਵਾਂ ਨੂੰ ਇਸ ਦੇ ਦਾਇਰੇ ਨੂੰ ਤੇਜ਼ੀ ਨਾਲ ਵਧਾਉਣ ਲਈ ਹਾਲ ਹੀ ਵਿਚ ਸੂਚੀਬੱਧ ਕੀਤਾ ਗਿਆ ਹੈ ਮੰਤਰਾਲਾ ਕੇਂਦਰ ਸਰਕਾਰ ਦੇ ਦਾਇਰੇ ਤੋਂ ਬਾਹਰ ਆਯੂਸ਼ ਇਕਾਈਆਂ ਨੂੰ ਏਐਚਐਮਆਈਐੱਸ ਤਾਇਨਾਤ ਕਰਨ ਦੀ ਵੀ ਤਿਆਰੀ ਕਰ ਰਿਹਾ ਹੈ, ਤਾਂ ਜੋ ਸਮੁੱਚਾ ਆਯੂਸ਼ ਸੈਕਟਰ ਇਸ ਦਾ ਉਪਯੋਗ ਕਰ ਸਕੇ

 

ਆਯੁਸ਼ ਗਰਿੱਡ ਦੀ ਇਕ ਹੋਰ ਕਾਮਯਾਬੀ ਆਯੁਸ਼ ਸੰਜੀਵਨੀ ਮੋਬਾਈਲ ਐਪ ਅਤੇ ਯੋਗਾ ਲੋਕੇਟਰ ਮੋਬਾਈਲ ਐਪ ਦਾ ਵਿਕਾਸ ਅਤੇ ਲਾਗੂ ਕਰਨਾ ਹੈ, ਜੋ ਮੰਤਰਾਲਾ ਦੇ ਸਬੰਧਤ ਵਿਭਾਗਾਂ ਦੀਆਂ ਜ਼ਰੂਰੀ ਅਤੇ ਤਤਕਾਲੀ ਮੰਗਾਂ ਦੀ ਪੂਰਤੀ ਲਈ ਹੈ ਇਨ੍ਹਾਂ ਐਪਲੀਕੇਸ਼ਨਾਂ ਦੀ ਸਾਂਝੀ ਡਾਉਨਲੋਡ ਸੰਖਿਆ 6 ਲੱਖ ਹੈ ਅਤੇ ਥੋੜ੍ਹੇ ਸਮੇਂ ਵਿਚ ਹੀ ਇਸਨੇ ਵੱਡੇ ਦਰਸ਼ਕਾਂ ਤੱਕ ਪਹੁੰਚਣ ਦੇ ਆਪਣੇ ਉਦੇਸ਼ ਦੀ ਪੂਰਤੀ ਕੀਤੀ ਹੈ ਕੋਵਿਡ -19 ਮਹਾਮਾਰੀ ਦੇ ਸ਼ੁਰੂਆਤੀ ਹਫ਼ਤਿਆਂ ਦੌਰਾਨ, ਮੰਤਰਾਲਾ ਨੇ ਕੋਵਿਡ -19 ਇਨਪੁਟ ਇਕੱਤਰ ਕਰਨ ਦੇ ਨਾਲ-ਨਾਲ ਆਯੁਸ਼ ਵਲੰਟੀਅਰਾਂ ਨੂੰ ਜੁਟਾਉਣ ਲਈ ਵੱਖ-ਵੱਖ ਭੀੜ ਸਰੋਤ ਗਤੀਵਿਧੀਆਂ ਸ਼ੁਰੂ ਕੀਤੀਆਂ ਇਸਤੋਂ ਇਲਾਵਾ, ਅਸਲ ਸਮੇਂ ਦੀ ਜਾਣਕਾਰੀ ਲਈ ਇੱਕ ਕੋਵਿਡ -19 ਡੈਸ਼ਬੋਰਡ ਵੀ ਸਥਾਪਤ ਕੀਤਾ ਗਿਆ ਸੀ ਲਾਕਡਾਉਨ ਸਬੰਧੀ ਕਈ ਅੜਿੱਕਿਆਂ ਤੇ ਮਜ਼ਬੂਰੀਆਂ ਦੇ ਬਾਵਜੂਦ ਆਯੁਸ਼ ਗਰਿੱਡ ਪ੍ਰਾਜੈਕਟ ਸਿਹਤ ਸੰਕਟ ਨਾਲ ਨਜਿੱਠਣ ਲਈ ਅਜਿਹੀਆਂ ਮਹਤਵਪੂਰਣ ਪਹਿਲਕਦਮੀਆਂ ਦੀ ਸਹਾਇਤਾ ਕਰਨ ਦੇ ਸਮਰੱਥ ਸੀ

 

ਆਯੁਸ਼ ਗਰਿੱਡ ਦੇ ਤਹਿਤ, ਪੁਣੇ ਸਥਿਤ ਸੀ-ਡੈਕ ਦੇ ਸਹਿਯੋਗ ਨਾਲ ਆਯੁਸ਼ ਪੇਸ਼ੇਵਰਾਂ ਲਈ ਵਿਸ਼ੇਸ਼ ਰੂਪ ਵਿੱਚ ਇੱਕ ਅਨੁਕੂਲ ਆਈ ਟੀ ਕੋਰਸ ਤਿਆਰ ਕੀਤਾ ਗਿਆ ਸੀ ਇਸ ਪਹਿਲਕਦਮੀ ਤਹਿਤ ਸਰਕਾਰ ਦੇ ਖੇਤਰ ਅਧਿਕਾਰ ਤੋਂ ਬਾਹਰ ਹਿੱਸੇਦਾਰੀ ਰੱਖਣ ਵਾਲੀਆਂ ਕੁਝ ਸੰਸਥਾਵਾਂ ਸਮੇਤ 200 ਆਯੁਸ਼ ਪੇਸ਼ੇਵਰਾਂ ਨੂੰ ਸਿਖਲਾਈ ਦਿੱਤੀ ਗਈ ਸੀ ਇਸ ਨਾਲ ਆਯੁਸ਼ ਸੈਕਟਰ ਵਿਚ ਡਿਜੀਟਲ ਪਾੜੇ ਨੂੰ ਦੂਰ ਕਰਨ ਵਿਚ ਕਾਫ਼ੀ ਮਦਦ ਮਿਲੀ ਹੈ ਅਤੇ ਇਹ ਪੇਸ਼ੇਵਰ ਸੈਕਟਰ ਦੇ ਡਿਜੀਟਲਾਈਜੇਸ਼ਨ ਨੂੰ ਅੱਗੇ ਲਿਜਾਣ ਵਿਚ ਅਹਿਮ ਭੂਮਿਕਾ ਅਦਾ ਕਰਨਗੇ ਆਯੁਸ਼ ਗਰਿੱਡ ਦੇ ਹਿੱਸੇ ਵਜੋਂ ਲਾਗੂ ਕੀਤੇ ਹੋਰ ਸਫਲ ਪ੍ਰੋਜੈਕਟਾਂ ਵਿੱਚ ਸਿੱਧ ਪ੍ਰਣਾਲੀ ਵਿੱਚ ਇੱਕ ਪਾਇਲਟ ਪ੍ਰਾਜੈਕਟ ਦੇ ਰੂਪ ਵਿੱਚ 1 ਨਵੰਬਰ 2019 ਨੂੰ ਸੀ-ਡੈਕ ਨਾਲ ਸ਼ੁਰੂ ਕੀਤਾ ਗਿਆ ਟੈਲੀਮੇਡਿਸਿਨ ਪ੍ਰੋਗਰਾਮ ਵੀ ਸ਼ਾਮਲ ਹੈ ਕਿਉਂਕਿ ਲਾਕਡਾਉਨ ਕਾਰਨ ਇਹ ਹੋਮਿਓਪੈਥੀ ਅਤੇ ਆਯੁਰਵੈਦ ਪ੍ਰਣਾਲੀਆਂ ਲਈ ਵੀ ਕਾਰਜਸ਼ੀਲ ਹੈ ਇਸ ਦੇ ਰਾਹੀਂ ਲਗਭਗ 20,000 ਲੋਕਾਂ ਦੀ ਸੇਵਾ ਪ੍ਰਾਪਤ ਕੀਤੀ ਹੈ

 

ਆਯੁਸ਼ ਸਿੱਖਿਆ ਨੂੰ ਸਮਰਥਨ ਦੇਣ ਦਾ ਇਕ ਉਤਸ਼ਾਹੀ ਪ੍ਰਾਜੈਕਟ ਆਯੁਸ਼ ਨੈਕਸਟ ਦੇ ਨਾਂਅ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਇਹ ਵਿਕਸਿਤ ਕੀਤਾ ਗਿਆ ਹੈ ਅਤੇ ਜਲਦੀ ਹੀ ਇਸਦੇ ਆਨਲਾਈਨ ਸ਼ੁਰੂ ਹੋਣ ਦੀ ਉਮੀਦ ਹੈ

 

ਆਯੁਸ਼ ਗਰਿੱਡ ਦੀ ਪਹਿਲਕਦਮੀ ਦੇ ਹਿੱਸੇ ਆਯੁਸ਼ ਸੈਕਟਰ ਦੇ ਸਾਰੇ ਕਾਰਜ ਖੇਤਰਾਂ, ਜਿਵੇਂ ਸਿਹਤ ਸੇਵਾਵਾਂ, ਸਿੱਖਿਆ, ਆਯੂਸ਼ ਰਿਸਰਚ, ਕੇਂਦਰ ਦੀਆਂ ਸਪਾਂਸਰਡ ਸਕੀਮਾਂ, ਸਿਖਲਾਈ ਪ੍ਰੋਗਰਾਮ, ਨਾਗਰਿਕ ਕੇਂਦਰ ਸੇਵਾਵਾਂ, ਡਰੱਗ ਲਾਇਸੈਂਸਿੰਗ ਪੋਰਟਲ ਅਤੇ ਮੀਡੀਆ ਤੱਕ ਪਹੁੰਚ ਨੂੰ ਕਵਰ ਕਰਨਗੇ

 

ਆਯੁਸ਼ ਗਰਿੱਡ ਆਪਣੇ ਸਹਾਇਕ ਪ੍ਰੋਜੈਕਟਾਂ ਰਾਹੀਂ ਸਥਿਰਤਾ ਨਾਲ ਵਿਕਾਸ ਕਰ ਰਿਹਾ ਹੈ ਇਸਦੇ ਤਿੰਨ ਸਾਲਾਂ ਦੇ ਅੰਦਰ 8 ਲੱਖ ਆਯੁਸ਼ ਡਾਕਟਰਾਂ ਅਤੇ ਤਕਰੀਬਨ 50 ਕਰੋੜ ਨਾਗਰਿਕਾਂ ਦੀ ਸੇਵਾ ਕਰਨ ਵਾਲੇ ਇਕ ਵਿਆਪਕ ਆਈਟੀ ਆਧਾਰ ਦੇ ਰੂਪ ਵਿੱਚ ਉਭਰਨ ਦੀ ਉਮੀਦ ਹੈ

-------------------------

ਐਮ ਵੀ/ਐਸ ਕੇ



(Release ID: 1661101) Visitor Counter : 242