ਰਸਾਇਣ ਤੇ ਖਾਦ ਮੰਤਰਾਲਾ

ਭਾਰਤ ਵਿਚ ਫਾਰਮਾ ਅਤੇ ਮੈਡੀਕਲ ਉਪਕਰਣ ਸੈਕਟਰ ਵਿਚ ਨਿਵੇਸ਼ ਕਰਨ ਦਾ ਸਭ ਤੋਂ ਵਧੀਆ ਸਮਾਂ; ਸੰਨ 2024 ਤੱਕ 65 ਅਰਬ ਡਾਲਰ ਦੀ ਇੰਡਸਟਰੀ ਬਣਨ ਦੀ ਸੰਭਾਵਨਾ: ਸ਼੍ਰੀ ਗੌੜਾ

ਫਾਰਮਾ ਇੰਡਸਟਰੀ ਨੂੰ ਦਵਾਈਆਂ ਦੇ ਵਿਸ਼ਵਵਿਆਪੀ ਮੁੱਖ ਸਪਲਾਇਰਾਂ ਵਿੱਚੋਂ ਇੱਕ ਬਣੇ ਰਹਿਣ ਲਈ ਖੋਜ ਅਤੇ ਵਿਕਾਸ ਗਤੀਵਿਧੀਆਂ ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ : ਸ਼੍ਰੀ ਗੌੜਾ

Posted On: 01 OCT 2020 7:04PM by PIB Chandigarh

ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ੍ਰੀ ਸਦਾਨੰਦ ਗੌੜਾ ਨੇ ਕਿਹਾ ਹੈ ਕਿ ਭਾਰਤ ਵਿਚ ਫਾਰਮਾ ਅਤੇ ਮੈਡੀਕਲ ਡਿਵਾਈਸ ਸੈਕਟਰ ਵਿਚ ਨਿਵੇਸ਼ ਕਰਨ ਦਾ ਇਹ ਸਰਬੋਤਮ ਸਮਾਂ ਹੈ,  ਕਿਉਂਕਿ ਇਸਦੇ 2024 ਤਕ 65-ਅਰਬ-ਡਾਲਰ ਤੋਂ 2030 ਤੱਕ 120 ਅਰਬ ਡਾਲਰ ਦੀ ਇੰਡਸਟਰੀ ਬਣਨ ਦੀ ਸੰਭਾਵਨਾ ਹੈ ।

 ਸ੍ਰੀ ਗੌੜਾ ਕੱਲ੍ਹ ਨਵੀਂ ਦਿਲੀ ਵਿੱਚ “ਸੀਆਈਆਈ ਲਾਈਫ ਸਾਇੰਸ ਕਨਕਲੇਵ 2020” ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ ।

C:\Users\dell\Desktop\WhatsAppImage2020-10-01at4.35.28PMKCRF.jpegਉਨ੍ਹਾਂ ਕਿਹਾ, ਸਰਕਾਰ ਵੱਲੋਂ ਕੀਤੇ ਗਏ ਵਪਾਰ ਪੱਖੀ ਸੁਧਾਰਾਂ ਨੇ ਉੱਭਰ ਰਹੇ ਅਰਥਚਾਰਿਆਂ ਵਿਚਾਲੇ ਭਾਰਤ ਨੂੰ ਨਿਵੇਸ਼ ਲਈ ਇੱਕ ਸਰਬੋਤਮ ਦੇਸ਼ ਵੱਜੋਂ ਉਭਾਰਨ ਵਿੱਚ ਸਹਾਇਤਾ ਕੀਤੀ ਹੈ । ਵਿੱਤੀ ਸ਼ਮੂਲੀਅਤ ਨੂੰ ਉਤਸ਼ਾਹਤ ਕਰਨ, ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਕਿਰਤ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਨੂੰ ਅਸਾਨ ਬਣਾਉਣ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਗੱਲਾਂ ਨੇ ਭਾਰਤ ਨੂੰ ਨਿਵੇਸ਼ ਲਈ ਸਰਬੋਤਮ ਦੇਸ਼ ਬਣਾਇਆ ਹੈ । ਸਾਲ 2018-19 ਵਿਚ, ਭਾਰਤ ਵਿੱਚ 73 ਅਰਬ ਡਾਲਰ ਦੇ ਸਿੱਧਾ ਵਿਦੇਸ਼ੀ ਨਿਵੇਸ਼ ਆਇਆ ਜੋ ਪਿੱਛਲੇ ਸਾਲ ਦੇ ਮੁਕਾਬਲੇ 18% ਵੱਧ ਸੀ। ਵਿਸ਼ੇਸ਼ ਤੌਰ 'ਤੇ ਫਾਰਮਾ ਅਤੇ ਮੈਡੀਕਲ ਡਿਵਾਈਸ ਸੈਕਟਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ਭਾਰਤ ਵਿਚ ਇਸ ਸੈਕਟਰ ਵਿਚ ਨਿਵੇਸ਼ ਕਰਨ ਦਾ ਸਭ ਤੋਂ ਵਧੀਆ ਮੌਕਾ ਹੈ, ਕਿਉਂਕਿ 2024 ਤੱਕ ਇਸਦੇ 65 ਅਰਬ ਡਾਲਰ ਤੋਂ 2030 ਤੱਕ 120 ਅਰਬ ਡਾਲਰ ਦੀ ਇੰਡਸਟਰੀ ਦੇ ਰੂਪ ਵਿੱਚ ਵਿਕਸਤ ਹੋਣ ਦੀ ਸੰਭਾਵਨਾ ਹੈ ।  

ਕੇਂਦਰੀ ਮੰਤਰੀ ਨੇ ਕਿਹਾ, ਭਾਰਤੀ ਫਾਰਮਾ ਅਤੇ ਮੈਡੀਕਲ ਡਿਵਾਈਸ ਸੈਕਟਰ ਦੀ ਅਗਲੇ 4-5 ਸਾਲਾਂ ਵਿੱਚ ਭਾਰਤ ਨੂੰ 5 ਖਰਬ ਡਾਲਰ ਦੀ ਆਰਥਿਕਤਾ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਥਾਹ ਸੰਭਾਵਨਾ ਹੈ। ਭਾਰਤ ਵਿਚ ਮੈਡੀਕਲ ਡਿਵਾਈਸਿਸ ਉਦਯੋਗ ਵਿਚ 2025 ਤਕ 28% ਸਾਲਾਨਾ ਵਾਧੇ ਨਾਲ 50 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ । ਇਸ ਪਿਛੋਕੜ ਵਿਚ, ਭਾਰਤ ਸਰਕਾਰ ਦੇਸ਼ ਭਰ ਵਿੱਚ ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਵਿਸ਼ਵਪੱਧਰੀ ਉਤਕ੍ਰਿਸ਼ਟ ਕੇਂਦਰਾਂ ਨਾਲ ਤਿੰਨ ਵੱਡੇ ਡਰੱਗ ਅਤੇ ਚਾਰ ਮੈਡੀਕਲ ਡਿਵਾਈਸ ਪਾਰਕਾਂ ਦੇ ਵਿਕਾਸ ਵਿਚ ਸਹਾਇਤਾ ਕਰ ਰਹੀ ਹੈ । ਯੋਗ ਨਵੀਆਂ ਨਿਰਮਾਣ ਇੱਕਾਈਆਂ ਨੂੰ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀ ਆਈ ਐਲ) ਮੁਹਈਆ ਕਰਵਾਉਣ ਨਾਲ ਘਰੇਲੂ ਨਿਰਮਾਤਾਵਾਂ ਦੇ ਇਸ ਖੇਤਰ ਵਿੱਚ ਕੰਮ ਕਰਨ ਨੂੰ ਯਕੀਨੀ ਬਣਾਇਆ ਜਾ ਸਕੇਗਾ ।  

ਕੋਵਿਡ -19 ਸੰਕਟ ਦੇ ਇਸ ਪਰੀਖਣ ਸਮੇਂ ਫਾਰਮਾ ਉਦਯੋਗ ਦੇ ਯੋਗਦਾਨ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਫਾਰਮਾ ਅਤੇ ਮੈਡੀਕਲ ਉਪਕਰਣ ਉਦਯੋਗ ਇਸ ਅਵਸਰ' ਤੇ ਉਭਰਨ ਦੇ ਸਮਰੱਥ ਹੈ । ਰਲਵੀਆਂ ਮਿਲਵੀਆਂ ਉਪਯੁਕਤ ਨੀਤੀਆਂ ਨਾਲ ਸੰਕਟ ਨੂੰ ਮੁੱਖ ਵੱਡੇ ਡਰੱਗ ਅਤੇ ਮੈਡੀਕਲ ਡਿਵਾਈਸ ਪਾਰਕ ਦੇ ਵਿਕਾਸ ਵਿਚ ਸਹਾਇਤਾ ਦੇ ਕੇ ਮੌਕਿਆਂ ਵਿਚ ਬਦਲਿਆ ਜਾ ਰਿਹਾ ਹੈ ।  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ  ਇਸਦੀ ਧਾਰਨਾ ਦੇ ਸ਼ੁਰੂਆਤੀ ਪੜਾਅ ਤੋਂ ਹੀ ਇਸ ਵਿੱਚ ਨਿੱਜੀ ਤੌਰ ਤੇ ਸ਼ਾਮਲ ਹੋਏ ਹਨ । ਉਮੀਦ ਕੀਤੀ ਜਾਂਦੀ ਹੈ ਕਿ ਥੋਕ ਡਰੱਗ ਐਂਡ ਮੈਡੀਕਲ ਡਿਵਾਈਸ ਪਾਰਕ ਦੇ ਵਿਕਾਸ ਲਈ ਕੇਂਦਰ ਸਰਕਾਰ ਦੀਆਂ ਇਹ ਯੋਜਨਾਵਾਂ 78000 ਕਰੋੜ ਰੁਪਏ ਦੇ ਸੰਚਤ ਨਿਵੇਸ਼ ਨੂੰ ਆਕਰਸ਼ਤ ਕਰਨਗੀਆਂ ਅਤੇ 2.5 ਲੱਖ ਰੋਜ਼ਗਾਰ ਪੈਦਾ ਕਰ ਸਕਦੀਆਂ ਹਨ ।

ਉਨ੍ਹਾਂ ਕਿਹਾ, ਲੱਖਾਂ ਭਾਰਤੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਵਾਸਤਵਿਕ ਦਰਾਮਦਕਾਰ ਹੋਣ ਨਾਲ ਭਾਰਤ ਆਪਣੀ ਰੋਜ਼ਾਨਾ 5 ਲੱਖ ਤੋਂ ਵੱਧ ਪੀਪੀਈ ਕਿੱਟਾਂ ਦੇ ਪ੍ਰਤੀ ਦਿਨ ਉਤਪਾਦਨ ਦੀ ਸਮਰੱਥਾ ਨਾਲ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਬਣ ਗਿਆ ਹੈ। ਇਸੇ ਤਰ੍ਹਾਂ, ਥੋੜ੍ਹੇ ਜਿਹੇ ਸਮੇਂ ਵਿਚ, ਵੈਂਟੀਲੇਟਰਾਂ ਦੀ ਸਵਦੇਸ਼ੀ ਉਤਪਾਦਨ ਸਮਰੱਥਾ ਵੱਧ ਕੇ 3 ਲੱਖ ਵੈਂਟੀਲੇਟਰ ਪ੍ਰਤੀ ਸਾਲ ਹੋ ਗਈ ਹੈ ।  ਅਸੀਂ ਐਨ -95 ਮਾਸਕ ਦੇ ਉਤਪਾਦਨ ਵਿਚ ਵੀ ਸਵੈ-ਨਿਰਭਰਤਾ ਪ੍ਰਾਪਤ ਕੀਤੀ ਹੈ I

 

--------------------------------------- 

ਆਰ ਸੀ ਜੇ /ਆਰ ਕੇ ਐਮ 



(Release ID: 1660851) Visitor Counter : 84