ਬਿਜਲੀ ਮੰਤਰਾਲਾ

35,000 ਕਰੋੜ ਰੁਪਏ ਦੇ ਮਾਲੀਆ ਦਾ ਟੀਚਾ, ਪਿਛਲੇ ਸਾਲ ਦੀ ਪ੍ਰਾਪਤੀ ਦੇ ਮੁਕਾਬਲੇ 17.5% ਵੱਧ ਓਪਰੇਟਿੰਗ ਲਾਭ ਮਾਰਜਿਨ ਟੀਚਾ 28% ਨਿਰਧਾਰਿਤ ਕੀਤਾ ਗਿਆ ਹੈ ਜਦੋਂਕਿ ਪਿਛਲੇ ਸਾਲ ਇਹ 23.23% ਸੀ

Posted On: 01 OCT 2020 3:24PM by PIB Chandigarh

ਜਨਤਕ ਉੱਦਮ ਵਿਭਾਗ (ਡੀਪੀਈ) ਨੇ ਚਾਲੂ ਵਿੱਤੀ ਸਾਲ ਵਿੱਚ ਆਰਈਸੀ ਲਿਮਿਟਿਡ ਦੇ ਅਕਾਂਖੀ ਟੀਚਿਆਂ ਨੂੰ ਅੰਤਮ ਰੂਪ ਦੇ ਦਿੱਤਾ ਹੈ। ਵਿੱਤੀ ਸਾਲ 2021 ਲਈ 35,000 ਕਰੋੜ ਰੁਪਏ ਦੇ ਮਾਲੀਆ ਦਾ ਟੀਚਾ ਮਿੱਥਿਆ ਗਿਆ ਹੈ, ਇਹ ਪਿਛਲੇ ਸਾਲ ਦੀ ਪ੍ਰਾਪਤੀ ਦੇ ਮੁਕਾਬਲੇ 17.5% ਵੱਧ ਓਪਰੇਟਿੰਗ ਲਾਭ ਮਾਰਜਿਨ ਟੀਚਾ 28% ਨਿਰਧਾਰਿਤ ਕੀਤਾ ਗਿਆ ਹੈ ਜਦੋਂਕਿ ਪਿਛਲੇ ਸਾਲ 23.23% ਪ੍ਰਾਪਤ ਕੀਤਾ ਗਿਆ ਸੀ ਅਤੇ ਪੈਰਾਮੀਟਰਪੀਏਟੀ ਦੀ ਔਸਤ ਦੇ ਤੌਰਤੇ ਟੀਚਾ ਰੱਖਿਆ ਗਿਆ ਸੀ ਇਸ ਦੀ ਸ਼ੁੱਧ ਕੀਮਤ 17% ਨਿਰਧਾਰਿਤ ਕੀਤੀ ਗਈ ਹੈ ਜਦੋਂਕਿ ਪਿਛਲੇ ਸਾਲ 14.05% ਪ੍ਰਾਪਤ ਕੀਤੀ ਸੀ ਕਾਰਗੁਜ਼ਾਰੀ ਨਾਲ ਜੁੜੇ ਕਈ ਹੋਰ ਮਾਪਦੰਡ ਅਤੇ ਗ਼ੈਰ-ਵਿੱਤੀ ਮਾਪਦੰਡ ਵੀ ਸ਼ਾਮਲ ਹਨ ਜਿਸ ਵਿੱਚ ਡੀਡੀਯੂਜੀਜੇਵਾਈ ਦੇ ਭਾਰਤ ਸਰਕਾਰ ਦੇ ਅਕਾਂਖੀ ਪ੍ਰੋਗਰਾਮ ਨਾਲ ਸਬੰਧਿਤ ਮਾਪਦੰਡ ਸ਼ਾਮਲ ਹਨ

ਸਮਝੌਤੇ 'ਤੇ ਸ਼੍ਰੀ ਸੰਜੀਵ ਕੁਮਾਰ ਗੁਪਤਾ, ਸੀਐੱਮਡੀ - ਆਰਈਸੀ ਲਿਮਿਟਿਡ ਅਤੇ ਸ਼੍ਰੀ ਰਵਿੰਦਰ ਸਿੰਘ ਢਿੱਲੋਂ, ਸੀਐੱਮਡੀ - ਪੀਐੱਫਸੀ ਲਿਮਿਟਿਡ ਨੇ ਦਸਤਖ਼ਤ ਕੀਤੇ।

ਆਰਈਸੀ ਮੌਜੂਦਾ ਮਹਾਮਾਰੀ ਦੇ ਬਾਵਜੂਦ ਸ਼ਾਨਦਾਰ ਕੈਟੇਗਰੀ ਵਿੱਚ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ ਰਾਜ ਦੇ ਉਪਭੋਗਕਰਤਾਵਾਂ ਲਈਆਤਮਨਿਰਭਰ ਭਾਰਤਯੋਜਨਾ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ, ਜਿੱਥੇ ਆਰਈਸੀ ਦੁਆਰਾ 45000 ਕਰੋੜ ਰੁਪਏ ਦੀ ਸਹਾਇਤਾ ਦੇਣ ਦੀ ਉਮੀਦ ਕੀਤੀ ਜਾਂਦੀ ਹੈ ਇਸ ਸਾਲ ਦੇ ਅੰਦਰ ਕਰਜ਼ਾ ਸਹਾਇਤਾ ਅਤੇ ਵੱਡੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਲਈ ਵਿੱਤੀ ਸਹਾਇਤਾ ਦੇਣ ਦਾ ਜ਼ੋਰ ਵੀ ਹੈ ਜਿੱਥੇ ਪਹਿਲੀ ਤਿਮਾਹੀ ਦੌਰਾਨ ਹੀ ਪਾਬੰਦੀਆਂ ਪਿਛਲੇ ਸਾਲ ਮੁਹੱਈਆ ਕਰਵਾਈ ਗਈ ਸਹਾਇਤਾ ਨੂੰ ਪਾਰ ਕਰ ਗਈਆਂ ਹਨ ਇਸ ਤੋਂ ਇਲਾਵਾ, ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਦੇ ਦੌਰਾਨ, ਆਰਈਸੀ ਨੇ ਕਿਸੇ ਵੀ ਤਿਮਾਹੀ ਲਈ 1,839 ਕਰੋੜ ਰੁਪਏ ਦਾ ਇੱਕ ਸਰਬੋਤਮ ਉੱਚ ਲਾਭ ਪ੍ਰਾਪਤ ਕੀਤਾ ਹੈ। ਇਸ ਤਿਮਾਹੀ ਵਿੱਚ ਪ੍ਰਾਪਤ ਕਾਰਜਾਂ ਦਾ ਮਾਲੀਆ 8,421 ਕਰੋੜ ਰੁਪਏ ਸੀ, ਜੋ ਸਾਲ ਦੇ ਅੰਤ ਤੱਕ ਨਿਰਧਾਰਿਤ ਟੀਚਿਆਂ ਦੀ ਸਫਲ ਪ੍ਰਾਪਤੀ ਦਾ ਸੂਚਕ ਹੈ। ਸਮਝੌਤਾ ਸਾਰੇ ਸੀਪੀਐੱਸਈ ਲਈ ਇੱਕ ਮਿਆਰੀ ਕਾਰਗੁਜ਼ਾਰੀ ਮਾਪ ਰਿਹਾ ਹੈ ਅਤੇ ਆਰਈਸੀ ਪਿਛਲੇ ਕਈ ਸਾਲਾਂ ਤੋਂ ਮਿਸਾਲੀ ਪ੍ਰਦਰਸ਼ਨ ਪੇਸ਼ ਕਰ ਰਿਹਾ ਹੈ।

ਆਰਈਸੀ ਲਿਮਿਟਿਡ ਬਾਰੇ: ਆਰਈਸੀ ਲਿਮਿਟਿਡ ਇੱਕ ਨਵਰਤਨਾ ਐੱਨਬੀਐੱਫਸੀ (Navratna NBFC) ਹੈ ਜੋ ਪੂਰੇ ਭਾਰਤ ਵਿੱਚ ਪਾਵਰ ਸੈਕਟਰ ਵਿੱਤ ਅਤੇ ਵਿਕਾਸ ਉੱਤੇ ਕੇਂਦਰਿਤ ਹੈ 1969 ਵਿਚ ਸਥਾਪਿਤ ਆਰਈਸੀ ਲਿਮਿਟਿਡ ਨੇ ਆਪਣੇ ਕੰਮ ਦੇ ਖੇਤਰ ਵਿੱਚ ਪੰਜਾਹ ਸਾਲ ਪੂਰੇ ਕੀਤੇ ਹਨ ਇਹ ਪਾਵਰ-ਸੈਕਟਰ ਵੈਲਿਊ ਚੇਨ ਦੇ ਪਾਰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਇਸ ਤੋਂ ਇਲਾਵਾ ਆਰਈਸੀ, ਸਰਕਾਰ ਦੀ ਨੋਡਲ ਏਜੰਸੀ ਵੀ ਹੈ ਦੀਨਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ (ਡੀਡੀਯੂਜੀਜੇਵਾਈ), ਸੌਭਾਗਿਆ ਆਦਿ ਵਰਗੀਆਂ ਭਾਰਤ ਦੇ ਬਿਜਲੀ ਖੇਤਰ ਦੀਆਂ ਵੱਡੀਆਂ ਯੋਜਨਾਵਾਂ ਵੀ ਇਸੇ ਏਜੰਸੀ ਅਧੀਨ ਹਨ।

                                                        ******

ਆਰਸੀਜੇ/ਐੱਮ
 



(Release ID: 1660755) Visitor Counter : 74