ਗ੍ਰਹਿ ਮੰਤਰਾਲਾ
ਕੁਵੈਤ ਦੇ ਅਮੀਰ, ਸ਼ੇਖ ਸਬਾਹ ਅਲ-ਅਹਿਮਦ-ਅਲ-ਜਬਰ ਅਲ-ਸਬਾਹ ਦੇ ਦੇਹਾਂਤ ਦੀ ਸ਼ਰਧਾਂਜਲੀ ਵਜੋਂ 4 ਅਕਤੂਬਰ, 2020 ਨੂੰ ਇੱਕ ਦਿਨ ਦਾ ਸਰਕਾਰੀ ਸੋਗ
Posted On:
01 OCT 2020 4:29PM by PIB Chandigarh
ਕੁਵੈਤ ਦੇ ਅਮੀਰ, ਸ਼ੇਖ ਸਬਾਹ ਅਲ-ਅਹਿਮਦ ਅਲ-ਜਬਰ ਅਲ-ਸਬਾਹ ਦਾ 29 ਸਤੰਬਰ, 2020 ਨੂੰ ਦਿਹਾਂਤ ਹੋ ਗਿਆ ਸੀ । ਉਨਾਂ ਦੇ ਸਨਮਾਨ ਵਜੋਂ, ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ 4 ਅਕਤੂਬਰ, 2020 ਨੂੰ ਪੂਰੇ ਭਾਰਤ ਵਿਚ ਇੱਕ ਦਿਨ ਦਾ ਸਰਕਾਰੀ ਸੋਗ ਹੋਵੇਗਾ ।
ਭਾਰਤ ਦੀਆਂ ਸਾਰੀਆਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਅੱਧਾ ਲਹਿਰਾਇਆ ਜਾਵੇਗਾ, ਜਿੱਥੇ ਇਹ ਨਿਯਮਿਤ ਤੌਰ 'ਤੇ ਲਹਿਰਾਇਆ ਜਾਂਦਾ ਹੈ ਅਤੇ ਇਸ ਇੱਕ ਦਿਨ ਕੋਈ ਸਰਕਾਰੀ ਮਨੋਰੰਜਨ ਨਹੀਂ ਹੋਵੇਗਾ।
***
ਐਨ ਡਬਲਯੂ / ਆਰ ਕੇ / ਪੀਕੇ / ਡੀਡੀਡੀ
(Release ID: 1660747)
Visitor Counter : 115