ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਭਾਰਤੀ ਖੇਡ ਅਥਾਰਿਟੀ ਦਾ ਨਵਾਂ ਲੋਗੋ ਜਾਰੀ ਕੀਤਾ, ਕਿਹਾ-ਇਹ ਖੇਡ ਵਿੱਚ ਉੱਤਮਤਾ ਨੂੰ ਪ੍ਰੋਤਸਾਹਨ ਦੇਣ ਲਈ ਸਾਈ (ਐੱਸਏਆਈ) ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਦਾ ਹੈ
प्रविष्टि तिथि:
30 SEP 2020 5:28PM by PIB Chandigarh
ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਦਿੱਲੀ ਦੇ ਮੇਜਰ ਧਿਆਨਚੰਦ ਸਟੇਡੀਅਮ ਵਿੱਚ ਭਾਰਤੀ ਖੇਡ ਅਥਾਰਿਟੀ (ਐੱਸਏਆਈ) ਦੇ ਨਵੇਂ ਲੋਗੋ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਵਿੱਚ ਖੇਡ ਸਕੱਤਰ ਰਵੀ ਮਿੱਤਲ, ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ, ਸ਼੍ਰੀ ਨਰਿੰਦਰ ਬੱਤਰਾ ਅਤੇ ਸਾਈ ਦੇ ਡਾਇਰੈਕਟਰ ਜਨਰਲ, ਸ਼੍ਰੀ ਸੰਦੀਪ ਪ੍ਰਧਾਨ ਨੇ ਸਟੇਡੀਅਮ ਵਿੱਚ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਭਾਗ ਲਿਆ। ਵੀਡਿਓ ਕਾਨਫਰੰਸਿੰਗ ਜ਼ਰੀਏ ਦੇਸ਼ ਭਰ ਤੋਂ ਕਈ ਉੱਘੇ ਅਥਲੀਟ, ਕੋਚ ਅਤੇ ਹੋਰ ਖੇਡ ਪ੍ਰੇਮੀ ਇਸ ਆਯੋਜਨ ਵਿੱਚ ਸ਼ਾਮਲ ਹੋਏ।

ਸਾਈ ਦੇ ਨਵੇਂ ਲੋਗੋ ਦੇ ਮਹੱਤਵ ਬਾਰੇ ਬੋਲਦੇ ਹੋਏ ਸ਼੍ਰੀ ਰਿਜਿਜੂ ਨੇ ਕਿਹਾ, ‘‘ਸਾਈ ਖੇਡ ਈਕੋਸਿਸਟਮ ਵਿੱਚ ਮੋਹਰੀ ਰਿਹਾ ਹੈ ਅਤੇ ਖੇਡ ਉੱਤਮਤਾ ਨੂੰ ਪ੍ਰੋਤਸਾਹਨ ਦੇਣ ਵਿੱਚ ਮੁੱਢਲਾ ਕਾਰਕ ਹੈ। ਇਸਨੇ ਅਥਲੀਟਾਂ ਨੂੰ ਲਾਜ਼ਮੀ ਸਮਰਥਨ ਦਿੱਤਾ ਹੈ, ਤਾਂ ਕਿ ਉਨ੍ਹਾਂ ਕੋਲ ਆਪਣੇ ਕਰੀਅਰ ਵਿੱਚ ਅਸਾਨੀ ਨਾਲ ਅੱਗੇ ਵਧਣ ਦਾ ਮੌਕਾ ਮਿਲ ਸਕੇ। ਖਿਡਾਰੀ ਉਪਲੱਬਧੀਆਂ ਅਤੇ ਖੇਡ ਦੇ ਮਾਣ ਦੇ ਜੀਵਨ ਵਿੱਚ ਉਡਾਣ ਭਰ ਸਕਣ-ਉਡਾਣ ਦਾ ਇਹੀ ਅੰਕੜਾ ਦੱਸਦਾ ਹੈ ਕਿ ਸਾਈ ਵਿੱਚ ਇੱਕ ਅਥਲੀਟ ਨੂੰ ਆਪਣੇ ਕਰੀਅਰ ਵਿੱਚ ਅਜ਼ਾਦੀ ਦੀ ਛਾਲ ਲਗਾਉਣ ਨੂੰ ਮਿਲਦੀ ਹੈ। ਸਾਈ ਸ਼ਬਦ ਹੀ ਵਿਭਿੰਨ ਹਿਤਧਾਰਕਾਂ ਵਿਚਕਾਰ ਭਾਰਤੀ ਖੇਡ ਅਥਾਰਿਟੀ ਤੋਂ ਜਾਣੂ ਹੋਣ ਦੇ ਨਾਤੇ ਸੰਗਠਨ ਨੂੰ ਪਛਾਣ ਪ੍ਰਦਾਨ ਕਰਦਾ ਹੈ। ਭਾਰਤੀ ਤਿਰੰਗੇ ਅਤੇ ਚੱਕਰ ਦਾ ਨੀਲਾ ਰੰਗ ਰਾਸ਼ਟਰੀ ਉਤਸ਼ਾਹ ਵਧਾਉਂਦਾ ਹੈ ਕਿਉਂਕਿ ਸਾਈ ਤੋਂ ਖੇਡ ਜਗਤ ਦੇ ਕੁਝ ਸਭ ਤੋਂ ਵੱਡੇ ਖਿਡਾਰੀ ਨਿਕਲੇ ਹਨ ਅਤੇ ਵਿਸ਼ਵ ਪੱਧਰ ’ਤੇ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਨ।’’

ਖੇਡ ਸਕੱਤਰ ਸ਼੍ਰੀ ਰਵੀ ਮਿੱਤਲ ਨੇ ਨਵੇਂ ਲੋਗੋ ਨੂੰ ਡਿਜ਼ਾਈਨ ਕਰਨ ਦੀ ਪਹਿਲ ਕਰਨ ਲਈ ਸਾਈ ਨੂੰ ਵਧਾਈ ਦਿੱਤੀ। ਇਸ ਲਈ ਵੱਡੀ ਸੰਖਿਆ ਵਿੱਚ ਚੰਗੀਆਂ ਐਂਟਰੀਆਂ ਪ੍ਰਾਪਤ ਹੋਈਆਂ।

ਸਾਲ 1992 ਵਿੱਚ ਸਾਈ ਦੀ ਸਥਾਪਨਾ ਦੇ ਬਾਅਦ ਤੋਂ ਇਹ ਸੰਸਥਾ ਦੇਸ਼ ਵਿੱਚ ਖੇਡ ਈਕੋਸਿਸਟਮ ਦਾ ਕੇਂਦਰ ਰਿਹਾ ਹੈ। ਸਾਈ ਦੇਸ਼ ਭਰ ਵਿੱਚ ਜ਼ਮੀਨੀ ਪੱਧਰ ਦੀਆਂ ਪ੍ਰਤਿਭਾਵਾਂ ਨੂੰ ਪਛਾਣਨ ਅਤੇ ਵਿਕਸਿਤ ਕਰਨ ਵਿੱਚ ਸਹਾਇਕ ਰਿਹਾ ਹੈ। ਸਾਈ ਦਾ ਨਵਾਂ ਲੋਗੋ ਦੇਸ਼ ਵਿੱਚ ਖੇਡ ਦੀ ਉੱਤਮਤਾ ਦਾ ਨਿਰਮਾਣ ਕਰਨ ਲਈ ਜ਼ਮੀਨੀ ਪੱਧਰ ’ਤੇ ਖੇਡ ਪ੍ਰਤਿਭਾਵਾਂ ਨੂੰ ਪਛਾਣਨ ਅਤੇ ਪੋਸ਼ਣ ਕਰਨ ਦੇ ਇਸ ਖੇਤਰ ਵਿੱਚ ਤਬਦੀਲੀ ਦਾ ਸੰਕੇਤ ਪ੍ਰਦਾਨ ਕਰਦਾ ਹੈ।

(ਐੱਸਏਆਈ ਦਾ ਲੋਗੋ)
*******
ਐੱਨਬੀ
(रिलीज़ आईडी: 1660476)
आगंतुक पटल : 214