ਭਾਰੀ ਉਦਯੋਗ ਮੰਤਰਾਲਾ
ਸਰਕਾਰ ਸੀ ਪੀ ਐੱਸ ਸੀਜ਼ ਦਾ ਟਰਨਓਵਰ , ਕੁਸ਼ਲਤਾ ਅਤੇ ਮੁਨਾਫਾ ਵਧਾਉਣ ਤੇ ਜ਼ੋਰ ਦੇ ਰਹੀ ਹੈ: ਸ਼੍ਰੀ ਪ੍ਰਕਾਸ਼ ਜਾਵਡੇਕਰ
Posted On:
30 SEP 2020 2:47PM by PIB Chandigarh
ਜਾਰੀ ਮਹਾਮਾਰੀ ਦੌਰਾਨ ਸੈਂਟਰਲ ਪਬਲਿਕ ਸੈਕਟਰ ਇੰਟਰਪ੍ਰਾਈਜ਼ੇਸ ਵੱਲੋਂ ਪਾਏ ਗਏ ਮੁੱਖ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਕੇਂਦਰੀ ਭਾਰੀ ਉਦਯੋਗ ਤੇ ਜਨਤਕ ਉੱਦਮ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ,"ਪਬਲਿਕ ਸਟੇਟ ਯੁਨਿਟਸ ਰਾਸ਼ਟਰ ਦਾ ਗੌਰਵ ਹਨ ਅਤੇ ਮੋਦੀ ਸਰਕਾਰ ਇਹਨਾਂ ਇਕਾਈਆਂ ਦੀ ਕੁਸ਼ਲਤਾ , ਟਰਨਓਵਰ ਅਤੇ ਮੁਨਾਫਾ ਵਧਾਉਣ ਤੇ ਜ਼ੋਰ ਦੇ ਰਹੀ ਹੈ"। ਮੰਤਰੀ ਨੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨਾਲ ਮਿਲ ਕੇ "ਬਿਲਡਿੰਗ ਸੈਲਫ ਰਿਲਾਇੰਸ , ਸੈਲਫ ਰਿਸਰਜੈਂਟ ਐਂਡ ਰਿਸੀਲਿਅੰਟ ਇੰਡੀਆ" ਸਿਰਲੇਖ ਹੇਠ (e-Compendium) ਲਾਂਚ ਕੀਤਾ ।
ਇਸ ਕੰਪੇਡੀਅਮ ਵਿੱਚ ਪੀ ਐੱਸ ਸੀਜ਼ ਦੇ ਮਹਾਮਾਰੀ ਦੌਰਾਨ ਯੋਗਦਾਨ ਦਾ ਵਰਨਣ ਹੈ । ਸ਼੍ਰੀ ਜਾਵਡੇਕਰ ਨੇ ਕੋਵਿਡ 19 ਮਹਾਮਾਰੀ ਦੌਰਾਨ ਪੀ ਐੱਸ ਸੀਜ਼ ਵੱਲੋਂ ਕੀਤੇ ਕੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ,"ਕੋਵਿਡ ਮਹਾਮਾਰੀ ਦੌਰਾਨ ਬਿਜਲੀ ਸਪਲਾਈ 99% , ਤਕਰੀਬਨ 24,000 ਐੱਲ ਪੀ ਜੀ ਡੀਲਰਾਂ , 71,000 ਪ੍ਰਚੂਨ ਦੁਕਾਨਾਂ ਅਤੇ 6,500 ਐੱਸ ਕੇ ਓ ਡੀਲਰਾਂ ਨੇ ਦਿਨ ਰਾਤ ਸੇਵਾ ਕੀਤੀ" । ਸੀ ਪੀ ਐੱਸ ਸੀਜ਼ ਵੱਲੋਂ ਕਰੀਬ 100% ਵਸਤਾਂ ਦੀ ਢੁਆ ਢੁਆਈ ਅਤੇ ਵਸਤਾਂ ਦਾ ਨਿਰਮਾਣ ਨੂੰ ਕਾਇਮ ਰੱਖਣ ਦੀ ਪ੍ਰਸ਼ੰਸਾ ਕਰਦਿਆਂ ਮੰਤਰੀ ਨੇ ਕਿਹਾ ,"ਕਰੀਬ 71 ਕਰੋੜ ਐੱਲ ਪੀ ਜੀ ਸਿਲੰਡਰ ਲੋਕਾਂ ਨੂੰ ਸਪਲਾਈ ਕੀਤੇ ਗਏ ਅਤੇ ਓ ਐੱਮ ਸੀਜ਼ ਵੱਲੋਂ ਅਪ੍ਰੈਲ ਤੋਂ ਜੂਨ ਤੱਕ ਤਿੰਨ ਮਹੀਨਿਆਂ ਦੇ ਸਮੇਂ ਵਿੱਚ ਖ਼ਪਤਕਾਰਾਂ ਨੂੰ ਮੁਫ਼ਤ 21 ਕਰੋੜ ਦੀ ਲਾਗਤ ਨਾਲ ਮੁਫ਼ਤ ਰਿਫਿੱਲ ਦੇਣ ਤੋਂ ਇਲਾਵਾ 13,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ"। ਉਹਨਾਂ ਹੋਰ ਕਿਹਾ ਕਿ 33 ਮਿਲੀਅਨ ਮੀਟ੍ਰਿਕ ਟਨ ਦੀ ਢੋਆ ਢੁਆਈ ਅਤੇ ਸੀ ਪੀ ਐੱਸ ਸੀਜ਼ ਨੇ ਤਕਰੀਬਨ ਦੇਸ਼ ਦੇ ਮੁੱਖ ਸ਼ਹਿਰਾਂ ਅਤੇ ਦੂਰ ਦੁਰਾਢੀਆਂ ਥਾਵਾਂ ਦੇ ਫੈਲੇ 201 ਹਸਪਤਾਲਾਂ ਵਿੱਚ ਤਕਰੀਬਨ 11,000 ਬੈੱਡ ਮੁਹੱਈਆ ਕਰਕੇ ਮੈਡੀਕਲ ਸਹਾਇਤਾ ਦਿੱਤੀ" । ਸ਼੍ਰੀ ਜਾਵਡੇਕਰ ਨੇ ਹੋਰ ਕਿਹਾ ਕਿ ਜਿਵੇਂ ਕਿ ਹੁਣ ਦੇਸ਼ ਅਨਲਾਕ ਹੋ ਰਿਹਾ ਹੈ ਅਤੇ "ਆਤਮਨਿਰਭਰ ਭਾਰਤ" ਵੱਲ ਵੱਧ ਰਿਹਾ ਹੈ , ਪੀ ਐੱਸ ਸੀਜ਼ ਦਾ ਰੋਲ ਹੁਣ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ ਅਤੇ ਉਹਨਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸੀ ਪੀ ਐੱਸ ਸੀਜ਼ 90% ਤੋਂ ਜਿ਼ਆਦਾ ਨਿਰਮਾਣ ਸਮਰੱਥਾ ਨਾਲ ਫਿਰ ਤੋਂ ਕੰਮ ਕਰਨ ਲੱਗੀ ਹੈ ।
https://twitter.com/i/status/1311210298569760768
ਮੰਤਰੀ ਨੇ ਦੱਸਿਆ, ਅੱਜ 249 ਸੀ ਪੀ ਐੱਸ ਸੀਜ਼ 25 ਲੱਖ ਕਰੋੜ ਤੋਂ ਜਿ਼ਆਦਾ ਸਲਾਨਾ ਟਰਨਓਵਰ ਨਾਲ 1.75 ਲੱਖ ਕਰੋੜ ਤਕਰੀਬਨ ਨੈੱਟ ਪ੍ਰਾਫਿਟ ਕਮਾ ਰਾਹੀਆਂ ਹਨ । ਇਹ ਇਕਾਈਆਂ 3.62 ਲੱਖ ਕਰੋੜ ਡਿਵੀਡੈਂਟ ਵਿਆਜ , ਟੈਕਸ ਅਤੇ ਜੀ ਐੱਸ ਟੀ ਦੇ ਰੂਪ ਵਿੱਚ ਖਰਚ ਕਰ ਰਹੀਆਂ ਹਨ ਅਤੇ ਸਲਾਨਾ ਤਕਰੀਬਨ 3,500 ਕਰੋੜ ਦਾ ਖਰਚਾ ਕਾਰਪੋਰੇਟ ਸੋਸ਼ਲ ਰਿਸਪੋਂਸੇਬਿਲਟੀ ਤੇ ਕਰ ਰਹੀਆਂ ਹਨ"।
ਜੀ ਕੇ
(Release ID: 1660383)
Visitor Counter : 207