ਖੇਤੀਬਾੜੀ ਮੰਤਰਾਲਾ
ਖਰੀਫ਼ ਮਾਰਕੀਟਿੰਗ ਸੀਜ਼ਨ 2020—21 ਲਈ ਘੱਟੋ ਘੱਟ ਸਮਰਥਨ ਮੁੱਲ ਕਾਰਜ ਪੂਰੇ ਜੌਬਨ ਤੇ ; ਸਰਕਾਰ ਪਿਛਲੇ ਸੀਜ਼ਨਾਂ ਵਾਂਗ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਸਕੀਮਾਂ ਤੇ ਅਧਾਰਿਤ ਘੱਟੋ ਘੱਟ ਸਮਰਥਨ ਮੁੱਲ ਤਹਿਤ ਕਿਸਾਨਾਂ ਤੋਂ ਲਗਾਤਾਰ ਫਸਲਾਂ ਦੀ ਖਰੀਦ ਕਰ ਰਹੀ ਹੈ
ਸਰਕਾਰ ਨੇ ਪਿਛਲੇ 3 ਦਿਨਾ ਵਿੱਚ ਪੰਜਾਬ ਤੇ ਹਰਿਆਣਾ ਵਿੱਚੋਂ 44,809 ਮੀਟ੍ਰਿਕ ਟਨ ਝੋਨਾ , ਜਿਸ ਦਾ ਘੱਟੋ ਘੱਟ ਸਮਰਥਨ ਮੁੱਖ 84.60 ਕਰੋੜ ਰੁਪਏ ਬਣਦਾ ਹੈ, ਖਰੀਦਿਆ ਹੈ
प्रविष्टि तिथि:
30 SEP 2020 4:53PM by PIB Chandigarh
ਖਰੀਫ਼ ਮਾਰਕੀਟਿੰਗ ਸੀਜ਼ਨ 2020—21 ਅਜੇ ਸ਼ੁਰੂ ਹੀ ਹੋਇਆ ਹੈ ਤੇ ਸਰਕਾਰ ਨੇ ਪਿਛਲੇ ਸੀਜ਼ਨਾਂ ਵਾਂਗ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਸਕੀਮਾਂ ਅਨੁਸਾਰ ਕਿਸਾਨਾਂ ਤੋਂ ਘੱਟੋ ਘੱਟ ਸਮਰਥਨ ਮੁੱਲ ਤਹਿਤ ਖਰੀਫ਼ 2020—21 ਦੀਆਂ ਫਸਲਾਂ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ । ਸੂਬਿਆਂ ਵੱਲੋਂ ਪ੍ਰਸਤਾਵਾਂ ਤੇ ਅਧਾਰਿਤ ਖਰੀਫ਼ ਮਾਰਕੀਟਿੰਗ ਸੀਜ਼ਨ 2020 ਲਈ ਤਾਮਿਲਨਾਡੂ , ਕਰਨਾਟਕ , ਮਹਾਰਾਸ਼ਟਰ , ਤੇਲੰਗਾਨਾ ਅਤੇ ਹਰਿਆਣਾ ਨੂੰ 14.09 ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਲਈ ਮਨਜ਼ੂਰੀ ਦੇ ਚੁੱਕੀ ਹੈ । ਬਾਕੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਖਰੀਫ਼ , ਦਾਲਾਂ ਅਤੇ ਤੇਲ ਬੀਜਾਂ ਦੇ ਪ੍ਰਸਤਾਵ ਮਿਲਣ ਮਗਰੋਂ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਜੇਕਰ ਮਾਰਕੀਟ ਮੁੱਲ ਨੋਟੀਫਾਈਡ ਫਸਲ ਕਟਾਈ ਸਮੇਂ ਦੌਰਾਨ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਜਾਂਦਾ ਹੈ ਤਾਂ ਖਰੀਦ ਪ੍ਰਾਈਸ ਸਪੋਰਟ ਸਕੀਮ ਦੇ ਅਧਾਰਿਤ ਐੱਫ ਏ ਕਿਉ ਗਰੇਡ ਖਰੀਦ ਕੀਤੀ ਜਾਵੇਗੀ ।
29/09/2020 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 46.35 ਮੀਟ੍ਰਿਕ ਟਨ ਮੂੰਗ ਜਿਸ ਦਾ ਘੱਟੋ ਘੱਟ ਸਮਰਥਨ ਮੁੱਲ 33 ਲੱਖ ਰੁਪਏ ਬਣਦਾ ਹੈ ਅਤੇ ਜਿਸ ਨਾਲ ਤਾਮਿਲਨਾਡੂ ਦੇ 48 ਕਿਸਾਨਾਂ ਨੂੰ ਫਾਇਦਾ ਪਹੁੰਚਿਆ ਹੈ , ਖਰੀਦਿਆ ਹੈ । ਇਸੇ ਤਰ੍ਹਾਂ 5,089 ਮੀਟ੍ਰਿਕ ਟਨ ਕੋਪਰਾ ਜਿਸ ਦਾ ਘੱਟੋ ਘੱਟ ਸਮਰਥਨ ਮੁੱਲ 52.40 ਕਰੋੜ ਰੁਪਏ ਬਣਦਾ ਹੈ , ਕਰਨਾਟਕ ਅਤੇ ਤਾਮਿਲਨਾਡੂ ਵਿੱਚੋਂ ਖਰੀਦੀ ਗਈ ਹੈ , ਜਿਸ ਨਾਲ ਇਹਨਾਂ ਦੋਹਾਂ ਸੂਬਿਆਂ ਦੇ 3,961 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ , ਜਦਕਿ ਆਂਧਰ ਪ੍ਰਦੇਸ਼ , ਕਰਨਾਟਕ , ਤਾਮਿਲਨਾਡ ਤੇ ਕੇਰਲ ਨੂੰ 1.23 ਲੱਖ ਮੀਟ੍ਰਿਕ ਟਨ ਮਾਤਰਾ ਖਰੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ ।
ਹਰਿਆਣਾ ਤੇ ਪੰਜਾਬ ਵਿੱਚ ਖਰੀਫ਼ ਮਾਰਕੀਟਿੰਗ ਸੀਜ਼ਨ 2020—21 ਦੌਰਾਨ ਝੋਨੇ ਦੀ ਖਰੀਦ 26 ਸਤੰਬਰ 2020 ਨੂੰ ਸ਼ੁਰੂ ਹੋ ਚੁੱਕੀ ਹੈ । ਪੰਜਾਬ ਤੇ ਹਰਿਆਣਾ ਵਿੱਚ 29/09/2020 ਤੱਕ 44,809 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ , ਜਿਸ ਵਿੱਚ 3,506 ਮੀਟ੍ਰਿਕ ਟਨ ਹਰਿਆਣਾ ਤੋਂ ਅਤੇ 41,303 ਮੀਟ੍ਰਿਕ ਟਨ ਪੰਜਾਬ ਵਿੱਚੋਂ ਖਰੀਦਿਆ ਗਿਆ ਹੈ ਤੇ ਇਹ ਕੁੱਲ ਖਰੀਦ ਘੱਟੋ ਘੱਟ ਸਮਰਥਨ ਮੁੱਲ 1,888 ਰੁਪਏ ਪ੍ਰਤੀ ਕੁਅੰਟਲ ਦੇ ਹਿਸਾਬ ਨਾਲ ਖਰੀਦੀ ਗਈ ਹੈ , ਜਿਸ ਨਾਲ ਖਰੀਦੇ ਗਏ ਸਾਰੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ਦੀ ਕੀਮਤ 84.60 ਕਰੋੜ ਰੁਪਏ ਬਣਦੀ ਹੈ । ਇਹ ਝੋਨਾ ਪੰਜਾਬ ਤੇ ਹਰਿਆਣਾ ਦੇ 2,950 ਕਿਸਾਨਾਂ ਤੋਂ ਖਰੀਦਿਆ ਗਿਆ ਹੈ । ਸੀਜ਼ਨ 2020—21 ਵਿੱਚ ਕਪਾਹ ਦੀ ਖਰੀਦ ਭਲਕ ਯਾਨਿ 01 ਅਕਤੂਬਰ 2020 ਤੋਂ ਸ਼ੁਰੂ ਹੋਵੇਗੀ ਅਤੇ ਕੋਟਨ ਕਾਰਪੋਰੇਸ਼ਨ ਆਫ ਇੰਡੀਆ (ਸੀ ਸੀ ਆਈ) ਐੱਫ ਏ ਕਿਉ ਗਰੇਡ ਕੋਟਨ 01 ਅਕਤੂਬਰ 2020 ਤੋਂ ਖਰੀਦਣਾ ਸ਼ੁਰੂ ਕਰੇਗੀ ।
ਏ ਪੀ ਐੱਸ / ਐੱਸ ਜੀ
(रिलीज़ आईडी: 1660379)
आगंतुक पटल : 203