ਵਿੱਤ ਮੰਤਰਾਲਾ

ਵਿੱਤੀ ਸਾਲ 2020 - 21 ਦੇ ਲਈ ਅਗਸਤ, 2020 ਤੱਕ ਭਾਰਤ ਸਰਕਾਰ ਦੇ ਖਾਤਿਆਂ ਦੀ ਮਾਸਿਕ ਸਮੀਖਿਆ

Posted On: 30 SEP 2020 5:19PM by PIB Chandigarh

ਅਗਸਤ, 2020 ਤੱਕ ਭਾਰਤ ਦੀ ਕੇਂਦਰ ਸਰਕਾਰ ਦਾ ਮਾਸਿਕ ਲੇਖਾ ਜੋਖਾ ਕੀਤਾ ਗਿਆ ਹੈ ਅਤੇ ਰਿਪੋਰਟਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਮੁੱਖ ਗੱਲਾਂ ਹੇਠਾਂ ਦਿੱਤੀਆਂ ਗਈਆਂ ਹਨ: -

ਭਾਰਤ ਸਰਕਾਰ ਨੂੰ ਅਗਸਤ, 2020 ਤੱਕ 3,77,306 ਕਰੋੜ (ਕੁੱਲ ਰਸੀਦਾਂ ਦੇ ਬੀਈ 2020- 21 ਦੇ ਅਨੁਸਾਰੀ 16.80%) ਪ੍ਰਾਪਤ ਹੋਏ ਹਨ, ਜਿਸ ਵਿੱਚ 2,84,495 ਕਰੋੜ ਟੈਕਸ ਮਾਲੀਆ (ਕੇਂਦਰ ਨੂੰ ਸ਼ੁੱਧ), 86,147 ਕਰੋੜ ਗ਼ੈਰ ਟੈਕਸ ਮਾਲੀਆ ਅਤੇ ਗੈਰ ਡੈਬਿਟ ਕੈਪੀਟਲ ਰਸੀਦਾਂ ਦੇ 6,664 ਕਰੋੜ ਸ਼ਾਮਲ ਹਨ | ਗੈਰ ਡੈਬਿਟ ਕੈਪੀਟਲ ਰਸੀਦਾਂ ਵਿੱਚ ਕਰਜ਼ਿਆਂ ਦੀ ਵਸੂਲੀ (6,635 ਕਰੋੜ) ਅਤੇ ਵਿਨਿਵੇਸ਼ ਆਮਦਨੀ (29 ਕਰੋੜ) ਸ਼ਾਮਲ ਹਨ |

ਇਸ ਸਮੇਂ ਤੱਕ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਹਿੱਸੇ ਵਜੋਂ 2,17,976 ਕਰੋੜ ਟਰਾਂਸਫਰ ਕਰ ਦਿੱਤੇ ਗਏ ਹਨ ਜੋ ਕਿ ਪਿਛਲੇ ਸਾਲ ਨਾਲੋਂ 37,629 ਕਰੋੜ ਘੱਟ ਹਨ

ਭਾਰਤ ਸਰਕਾਰ ਦੁਆਰਾ ਕੀਤੇ ਗਏ ਕੁੱਲ ਖ਼ਰਚੇ 12,47,653 ਕਰੋੜ (ਬੀਈ 2020 - 21 ਦੇ ਅਨੁਸਾਰੀ 41.01%) ਹੈ, ਜਿਸ ਵਿੱਚੋਂ 11,13,206 ਕਰੋੜ ਰੈਵੀਨਿਊ ਖਾਤੇ ਦੇ ਖ਼ਰਚੇ ਹਨ ਅਤੇ 1,34,447 ਕਰੋੜ ਕੈਪੀਟਲ ਖਾਤੇ ਦੇ ਖ਼ਰਚੇ ਹਨਕੁੱਲ ਰੈਵੀਨਿਊ ਖ਼ਰਚੇ ਵਿੱਚੋਂ 2,37,662 ਕਰੋੜ ਵਿਆਜ ਅਦਾਇਗੀਆਂ ਦੇ ਕਾਰਨ ਹਨ ਅਤੇ 1,30,700 ਕਰੋੜ ਮੁੱਖ ਸਬਸਿਡੀਆਂ ਦੇ ਕਾਰਨ ਹਨ

****

ਆਰਐੱਮ / ਕੇਐੱਮਐੱਨ


(Release ID: 1660378)