ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਐਨਸੀਆਰਪੀਬੀ ਨੇ 31 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਵਿਚ 15 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮਨਜ਼ੂਰ ਕੀਤਾ : ਦੁਰਗਾ ਸ਼ੰਕਰ ਮਿਸ਼ਰਾ

ਗਾਰੰਟੀਆਂ ਦੀ ਵੈਧਤਾ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਪੋਰਟਲ ਸਵੈਚਾਲਤ (ਆਟੋ) ਨੋਟਿਸ ਜਾਰੀ ਕਰਦਾ ਹੈ


ਸਾੱਫਟਵੇਅਰ ਰਾਹੀਂ ਡਾਟਾ ਦੀ ਇਕਸਾਰਤਾ ਯਕੀਨੀ
ਐਨਸੀਆਰਪੀਬੀ ਦਾ ਪੀ-ਐਮਆਈਐਸ ਪੋਰਟਲ ਲਾਂਚ ਕੀਤਾ ਗਿਆ
ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ਪੀ-ਐਮ.ਆਈ.ਐੱਸ

Posted On: 29 SEP 2020 11:45AM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਕਿਹਾ ਹੈ ਕਿ ਪ੍ਰੋਜੈਕਟ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਪੀ-ਐਮਆਈਐਸ) ਪ੍ਰੋਜੈਕਟਾਂ ਦੀ ਪ੍ਰਗਤੀ ਅਤੇ ਕਰਜ਼ਿਆਂ ਦੇ ਪ੍ਰਬੰਧ ਦੀ ਨਿਗਰਾਨੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਬਿਹਤਰ ਬਣਾਉਣ ਲਈ ਡਿਜੀਟਲ / ਮੋਬਾਈਲ ਟੈਕਨਾਲੋਜੀ ਦੀ ਵਰਤੋਂ ਕਰਨ ਦਾ ਇੱਕ ਵੱਡਾ ਕਦਮ ਹੈ ਨਵੀਂ ਦਿੱਲੀ ਵਿੱਚ ਅੱਜ ਰਾਸ਼ਟਰੀ ਰਾਜਧਾਨੀ ਖੇਤਰੀ ਯੋਜਨਾ ਬੋਰਡ (ਐਨਸੀਆਰਪੀਬੀ) ਦੇ ਪੀ-ਐਮਆਈਐਸ ਦੇ ਉਦਘਾਟਨ ਮੌਕੇ ਬੋਲਦਿਆਂ ਸ੍ਰੀ ਮਿਸ਼ਰਾ ਨੇ ਐਨਸੀਆਰਪੀਬੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪੋਰਟਲ ਕੋਵਿਡ -19 ਦੌਰਾਨ ਵਧੀਆ ਸਮੇਂ ਅਨੁਸਾਰ ਉਸ ਵੇਲੇ ਸ਼ੁਰੂ ਕੀਤਾ ਗਿਆ ਹੈ, ਜਦੋਂ ਟੈਕਨਾਲੋਜੀ ਦੀ ਵਰਤੋਂ ਵਿੱਚ ਭਾਰੀ ਵਾਧਾ ਹੋਇਆ ਹੈ ਉਦਘਾਟਨ ਸਮਾਗਮ ਵਿੱਚ ਵਧੀਕ ਸੱਕਤਰ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ, ਸੰਯੁਕਤ ਸਕੱਤਰ ਤੇ ਵਿੱਤੀ ਸਲਾਹਕਾਰ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ, ਜੀ ਐਨ ਸੀ ਟੀ ਡੀ ਦੇ ਵਧੀਕ ਮੁੱਖ ਸਕੱਤਰ ਅਤੇ ਭਾਗ ਲੈਣ ਵਾਲੇ ਐਨਸੀਆਰ ਰਾਜਾਂ ਦੇ ਸੀਨੀਅਰ ਅਧਿਕਾਰੀ ਅਤੇ ਐਨਸੀਆਰਪੀਬੀ ਅਧਿਕਾਰੀ ਸ਼ਾਮਲ ਹੋਏ

 

ਹਾਊਸਿੰਗ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਸੂਚਿਤ ਕੀਤਾ ਕਿ ਐਨਸੀਆਰਪੀਬੀ ਕੌਮੀ ਰਾਜਧਾਨੀ ਖੇਤਰ ਵਿੱਚ ਖੇਤਰੀ ਅਤੇ ਉਪ-ਖੇਤਰੀ ਯੋਜਨਾਵਾਂ ਨੂੰ ਮਨਜ਼ੂਰੀ ਦਿੰਦੀ ਹੈ ਅਤੇ ਬਾਜ਼ਾਰ ਤੋਂ ਬਾਂਡ ਇਕੱਠਾ ਕਰਕੇ ਜਾਂ ਦੁਵੱਲੇ / ਬਹੁਪੱਖੀ ਏਜੰਸੀਆਂ ਤੋਂ ਕਰਜ਼ੇ ਲੈ ਕੇ ਕਿਫਾਇਤੀ ਦਰਾਂ ਤੇ ਪ੍ਰਾਜੈਕਟਾਂ ਨੂੰ ਫੰਡ ਦਿੰਦੀ ਹੈ ਉਨ੍ਹਾਂ ਦੱਸਿਆ ਕਿ ਇਸ ਨੇ 31000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਪ੍ਰਾਜੈਕਟਾਂ ਵਿਚ 15000 ਕਰੋੜ ਤੋਂ ਵੱਧ ਦੇ ਕਰਜ਼ੇ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ 18,500 ਕਰੋੜ ਤੋਂ ਵੱਧ ਦੀ ਲਾਗਤ ਦੇ 265 ਪ੍ਰਾਜੈਕਟ ਮੁਕੰਮਲ ਹਨ ਅਤੇ ਬਾਕੀ ਨਿਰਮਾਣ ਅਧੀਨ ਹਨ ਉਨ੍ਹਾਂ ਨੇ ਕਿਹਾ ਕਿ , 'ਪੀ-ਐਮਆਈਐਸ ਪ੍ਰਾਜੈਕਟਾਂ ਦੀ ਸਮੀਖਿਆ ਅਤੇ ਪ੍ਰਬੰਧਨ ਵਿਚ ਅਸਾਨੀ ਲਿਆਏਗਾ ਅਤੇ ਨਾਗਰਿਕਾਂ ਨੂੰ ਫੀਡਬੈਕ ਦੇਣ ਲਈ ਜਾਣਕਾਰੀ ਅਤੇ ਮੌਕਾ ਮੁਹਈਆ ਕਰਵਾਏਗਾ '

 

ਪੀ-ਐਮਆਈਐਸ ਨੂੰ ਐਨਸੀਆਰਪੀਬੀ ਵੱਲੋਂ ਇਨ-ਹਾਊਸ ਹੀ ਵਿਕਸਤ ਕੀਤਾ ਗਿਆ ਹੈ ਅਤੇ ਐਨਆਈਸੀ ਸਰਵਰ ਤੇ ਹੋਸਟ ਕੀਤਾ ਗਿਆ ਹੈ ਐਮਆਈਐਸ ਖੋਜ ਦੇ ਮਾਪਦੰਡਾਂ ਦੇ ਅਧਾਰ ਤੇ ਪ੍ਰੋਜੈਕਟ ਦੀ ਛਾਂਟੀ ਕਰਨ ਵਿੱਚ ਸਹਾਇਤਾ ਕਰਦਾ ਹੈ

 

* ਚਲ ਰਹੇ ਪ੍ਰੋਜੈਕਟ

 

* ਮੁਕੰਮਲ ਪ੍ਰੋਜੈਕਟ

 

* ਸਾਰੇ ਪ੍ਰੋਜੈਕਟ

 

* ਕੀ ਵਰਡ ਰਾਹੀਂ ਭਾਲ

 

* ਤਾਰੀਖ ਅਨੁਸਾਰ ਭਾਲ

 

* ਰਕਮ ਰਾਹੀਂ ਭਾਲ

 

* ਰਾਜ ਰਾਹੀਂ ਭਾਲ

 

* ਜਾਰੀ ਅਦਾਇਗੀਆਂ ਰਾਹੀਂ ਭਾਲ

 

* ਲਾਗੂ ਕਰਨ ਵਾਲੀਆਂ ਏਜੰਸੀਆਂ ਰਾਹੀ ਭਾਲ

 

 

ਸਾੱਫਟਵੇਅਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਸ਼੍ਰੀ ਮਿਸ਼ਰਾ ਨੇ ਕਿਹਾ ਕਿ ਪੀ-ਐਮਆਈਐਸ ਗਾਰੰਟੀ ਵੈਧਤਾ ਮਿਤੀ ਅਤੇ ਲਾਗੂ ਕਰਨ ਵਾਲੀ ਹਰ ਏਜੰਸੀ (ਆਈਏ) ਲਈ ਕਰਜ਼ੇ ਦੀ ਨਿਰਧਾਰਤ ਤਰੀਕ ਤੇ ਮਹੀਨਾਵਾਰ ਮੁੜ ਅਦਾਇਗੀ ਲਈ ਵੱਖ-ਵੱਖ ਵਿੱਤੀ ਗੰਭੀਰ ਸਮਾਗਮਾਂ ਦੀ ਨਿਗਰਾਨੀ ਅਤੇ ਹਿਸਾਬ ਲਗਾਉਣ ਦੀ ਵਿਲੱਖਣ ਵਿਸ਼ੇਸ਼ਤਾ ਰੱਖਦਾ ਹੈ ਅਤੇ ਗਾਰੰਟੀ ਦੇ ਨਵੀਨੀਕਰਣ ਅਤੇ ਨਰਮ ਰੂਪ ਵਿੱਚ ਕਰਜ਼ੇ ਦੀ ਅਦਾਇਗੀ ਲਈ ਚੇਤਾਵਨੀ ਪੈਦਾ ਕਰਦਾ ਹੈ

 

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਸਕੱਤਰ ਨੇ ਦੱਸਿਆ ਕਿ ਇਹ ਐਮਆਈਐਸ ਗਰੰਟੀਆਂ ਦੀ ਵੈਧਤਾ ਦੀ ਗਣਨਾ ਕਰਦੀ ਹੈ ਅਤੇ ਗਾਰੰਟੀਆਂ ਦੀ ਵੈਧਤਾ ਦੀ ਮਿਆਦ ਪੁੱਗਣ ਤੋਂ 2/1 ਮਹੀਨੇ 3/2/1 ਹਫਤੇ 3/2/1 ਦਿਨ ਪਹਿਲਾਂ ਸਵੈਚਾਲਤ (ਆਟੋ) ਨੋਟਿਸ ਜਾਰੀ ਕਰਦੀ ਹੈ ਸਾੱਫਟਵੇਅਰ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹ ਗਾਰੰਟੀ ਦੀ ਯੋਗਤਾ ਦੀ ਜਾਂਚ ਕਰਦਾ ਹੈ ਅਤੇ ਜੇ ਗਾਰੰਟੀ ਦੀ ਜ਼ਰੂਰਤ ਘੱਟ ਹੁੰਦੀ ਹੈ, ਤਾਂ ਪੀ-ਐਮਆਈਐਸ ਸਵੈਚਾਲਤ (ਆਟੋ) ਮੇਲ ਜਾਰੀ ਕਰਦਾ ਹੈ ਅਤੇ ਐਨਸੀਆਰਪੀਬੀ ਦੇ ਵਿੱਤ ਅਧਿਕਾਰੀ ਨੂੰ ਸੂਚਿਤ ਕਰਦਾ ਹੈ ਅਤੇ ਆਈਏ ਨੂੰ ਉਸੇ ਅਨੁਸਾਰ ਗਾਰੰਟੀ ਜਮ੍ਹਾ ਕਰਨ ਲਈ ਆਟੋ ਮੇਲ ਭੇਜਦਾ ਹੈ

 

ਕਲੀਅਰੈਂਸ ਤੰਤਰ ਬਾਰੇ ਬੋਲਦਿਆਂ ਸ਼੍ਰੀ ਮਿਸ਼ਰਾ ਨੇ ਕਿਹਾ ਕਿ ਆਈ.ਏ. ਨੂੰ ਪ੍ਰਾਜੈਕਟ ਦੀ ਸਥਿਤੀ ਅਤੇ ਉਨ੍ਹਾਂ ਵੱਲੋਂ ਕੀਤੀ ਵਿੱਤੀ ਪ੍ਰਗਤੀ ਦੇ ਨਾਲ-ਨਾਲ ਮੀਲ-ਪੱਥਰ ਅਤੇ ਜੀਓ ਟੈਗਡ ਫੋਟੋਆਂ ਦੇ ਨਾਲ ਹਰੇਕ ਮੀਲ ਪੱਥਰ ਸਾਹਮਣੇ (ਵਿਰੁੱਧ) ਪ੍ਰਾਪਤੀ ਦੇ ਵੇਰਵੇ ਵੀ ਦੇਣੇ ਹੁੰਦੇ ਹਨ ਉਨ੍ਹਾਂ ਆਈ.ਏ'ਜ ਨੂੰ ਪ੍ਰੋਜੈਕਟ ਵਿੱਚ ਦੇਰੀ ਦੇ ਕਾਰਨਾਂ ਬਾਰੇ ਫੀਡ ਦੇਣ ਲਈ ਕਿਹਾ ਉਨ੍ਹਾਂ ਕਿਹਾ ਕਿ ਆਈ.ਏ. ਤੋਂ ਪੈਂਡਿੰਗ ਪ੍ਰਵਾਨਗੀਆਂ, ਕਲੀਅਰੈਂਸਾਂ ਬਾਰੇ ਵਿਸ਼ੇਸ਼ ਜਾਣਕਾਰੀ ਮੰਗੀ ਜਾਂਦੀ ਹੈ, ਜਿਸ ਕਾਰਨ ਪ੍ਰੋਜੈਕਟ ਵਿਚ ਦੇਰੀ ਹੋ ਰਹੀ ਹੁੰਦੀ ਹੈ, ਜੋ ਐਨਸੀਆਰਪੀਬੀ ਨੂੰ ਇਨ੍ਹਾਂ ਮਨਜੂਰੀਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੀ ਹੈ, ਵਿਸ਼ੇਸ਼ ਤੌਰ ਤੇ ਜੇਕਰ ਉਹ ਰਾਜ ਤੋਂ ਬਾਹਰ ਦੀਆਂ ਏਜੰਸੀਆਂ ਤੋਂ ਹਨ

 

ਹਾਉਸਿੰਗ ਸਕੱਤਰ ਨੇ ਦੱਸਿਆ ਕਿ ਅੰਕੜਿਆਂ ਦੀ ਇਕਸਾਰਤਾ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਇਕ ਵਾਰ ਦਾਖਲ ਕੀਤੇ ਗਏ ਅੰਕੜਿਆਂ ਨੂੰ ਐਨਸੀਆਰਪੀਬੀ ਦੇ ਐਫਏਓ ਤੋਂ ਇਲਾਵਾ ਕਿਸੇ ਹੋਰ ਅਧਿਕਾਰੀ ਵੱਲੋਂ ਨਹੀਂ ਬਦਲਿਆ ਜਾ ਸਕਦਾ, ਅਤੇ ਅਜਿਹਾ ਵੀ ਡਾਇਰੈਕਟਰ (ਏ ਐਂਡ ਐਫ) ਦੀ ਮਨਜ਼ੂਰੀ ਤੋਂ ਬਾਅਦ ਹੀ ਹੋ ਸਕਦਾ ਹੈ ਉਨ੍ਹਾਂ ਇਸ ਗੱਲ ਨੂੰ ਵੀ ਸਾਂਝਾ ਕੀਤਾ ਕਿ ਇਸ ਸਾੱਫਟਵੇਅਰ ਨੇ ਮਨਜੂਰੀ ਦੇ ਹੁਕਮ ਅਤੇ ਗਾਰੰਟੀਆਂ ਅਪਲੋਡ ਕੀਤੀਆਂ ਹਨ, ਜੋ ਦਿੱਤੇ ਗਏ ਅਧਿਕਾਰਾਂ ਦੇ ਅਨੁਸਾਰ ਚੋਣਵੇ ਉਪਭੋਗਤਾਵਾਂ ਨੂੰ ਦਿਖਾਈ ਦੇਣਗੀਆਂ ਸ੍ਰੀ ਮਿਸ਼ਰਾ ਨੇ ਕਿਹਾ ਕਿ ਭਾਗ ਲੈਣ ਵਾਲੇ ਐਨਸੀਆਰ ਰਾਜਾਂ ਦੀਆਂ ਸਾਰੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ (ਆਈਏ) ਨਾਲ ਲੌਗਇਨ-ਆਈਡੀ ਅਤੇ ਪਾਸਵਰਡ ਸਾਂਝਾ ਕੀਤਾ ਗਿਆ ਹੈ ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ ਪ੍ਰੋਜੈਕਟਾਂ ਦੀ ਸੰਭਾਲ ਅਤੇ ਉਨ੍ਹਾਂ ਦੇ ਪ੍ਰਾਜੈਕਟਾਂ ਨਾਲ ਸਬੰਧਤ ਜਾਣਕਾਰੀ ਨੂੰ ਅਚਨਚੇਤੀ ਵੇਖਣ ਦੇ ਅਧਿਕਾਰ ਦਿੱਤੇ ਗਏ ਹਨ

 

ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਪਿਛਲੇ ਦੋ ਮਹੀਨਿਆਂ ਤੋਂ ਸਫਲਤਾਪੂਰਵਕ ਆਈ ਏ'ਜ ਨੂੰ ਮਹੀਨਾਵਾਰ ਅਦਾਇਗੀ ਨੋਟਿਸ ਜਾਰੀ ਕਰਨ ਲਈ ਸਵੈ ਚਾਲਤ (ਆਟੋ) ਚੇਤਾਵਨੀ ਦੇਣ ਲਈ ਪੀ-ਐਮਆਈਐਸ ਦੀ ਵਰਤੋਂ ਕਰਨ ਲਈ ਐਨਸੀਆਰਪੀਬੀ ਦੀ ਸ਼ਲਾਘਾ ਕੀਤੀ ਉਨ੍ਹਾਂ ਸਾਰੇ ਆਈ.ਏ'ਜ ਨੂੰ ਆਪਣੇ ਪ੍ਰਾਜੈਕਟਾਂ ਨਾਲ ਸਬੰਧਤ ਡਾਟਾ ਅਪਡੇਟ ਕਰਨ ਦੀ ਬੇਨਤੀ ਕੀਤੀ, ਜੋ ਸਮੇਂ ਸਿਰ ਕਰਜ਼ੇ ਦੀ ਵੰਡ, ਵੱਖ-ਵੱਖ ਕਲੀਅਰੈਂਸਾਂ ਅਤੇ ਪ੍ਰਾਜੈਕਟ ਨੂੰ ਪੂਰਾ ਕਰਨ ਵਿਚ ਸਹਾਇਤਾ ਕਰੇਗਾ

……………………………………

 

 

ਆਰਜੇ / ਐਨਜੀ


(Release ID: 1660094) Visitor Counter : 150