ਕਿਰਤ ਤੇ ਰੋਜ਼ਗਾਰ ਮੰਤਰਾਲਾ

ਈ ਪੀ ਐੱਸ 1995 ਤਹਿਤ ਸਕੀਮ ਸਰਟੀਫਿਕੇਟ ਦੀ ਅਰਜ਼ੀ ਹੁਣ ਉਮੰਗ ਐਪਲੀਕੇਸ਼ਨ ਤੇ ਉਪਲਬੱਧ ਹੈ

ਉਮੰਗ ਐਪ ਉੱਪਰ ਈ ਪੀ ਐੱਫ ਓ ਸੇਵਾਵਾਂ ਨੂੰ ਵੱਡੀ ਗਿਣਤੀ ਵਿੱਚ ਅਸੈੱਸ ਕੀਤਾ ਗਿਆ ; ਇਸ ਐਪ ਤੇ 2019 ਤੋਂ ਹੁਣ ਤੱਕ 47.3 ਕਰੋੜ ਕਲਿੱਕ ਹਿੱਟ ਕੀਤੇ ਗਏ , ਜਿਹਨਾਂ ਵਿੱਚੋਂ 41.6 ਕਰੋੜ ਜਾਂ 88% ਈ ਪੀ ਐੱਫ ਓ ਸੇਵਾਵਾਂ ਲਈ ਸਨ

Posted On: 28 SEP 2020 5:17PM by PIB Chandigarh

ਯੂਨੀਫਾਈਡ ਮੋਬਾਇਲ ਐਪਲੀਕੇਸ਼ਨ ਫਾਰ ਨਿਊ ਏਜ ਗਵਰਨੈਂਸ (ਯੂ ਐੱਮ ਐੱਨ ਜੀ) , ਉਮੰਗ ਕੋਵਿਡ -19 ਦੌਰਾਨ ਸਭ ਤੋਂ ਜਿ਼ਆਦਾ ਹਿੱਟ ਹੋਣ ਵਾਲੀ ਐਪ ਰਹੀ ਹੈ , ਜਿਸ ਨੇ ਗਾਹਕਾਂ ਨੂੰ ਮਹਾਮਾਰੀ ਦੌਰਾਨ ਆਪਣੇ ਘਰਾਂ ਵਿੱਚ ਆਰਾਮ ਨਾਲ ਬੈਠ ਕੇ ਇਸ ਦੀਆਂ ਸੇਵਾਵਾਂ ਪ੍ਰਾਪਤ ਕਰਵਾਈਆਂ ਤੇ ਜੋ ਉਹਨਾਂ ਗਾਹਕਾਂ ਨੂੰ ਬਿਨਾਂ ਕਿਸੇ ਝੰਜਟ ਤੋਂ ਮਿਲੀਆਂ ਉਮੰਗ ਐਪ ਤੇ ਪਹਿਲਾਂ ਤੋਂ ਉਪਲਬੱਧ 16 ਸੇਵਾਵਾਂ ਵਿੱਚ ਪੀ ਐੱਫ ਨੇ ਇੱਕ ਹੋਰ ਨਵੀਂ ਸੇਵਾ ਸ਼ੁਰੂ ਕੀਤੀ ਹੈ , ਜੋ ਪੀ ਐੱਸ ਮੈਂਬਰਾਂ ਨੂੰ ਕਰਮਚਾਰੀ ਪੈਨਸ਼ਨ ਸਕੀਮ 1995 ਤਹਿਤ ਸਕੀਮ ਸਰਟੀਫਿਕੇਟ ਲਈ ਅਰਜ਼ੀ ਦੇਣ ਲਈ ਸ਼ੁਰੂ ਕੀਤੀ ਗਈ ਹੈ ਸਕੀਮ ਸਰਟੀਫਿਕੇਟ ਉਹਨਾਂ ਮੈਂਬਰਾਂ ਨੂੰ ਜਾਰੀ ਕੀਤਾ ਜਾਂਦਾ ਹੈ , ਜੋ ਆਪਣਾ ਪੀ ਐੱਫ ਰਾਸ਼ੀ (ਯੋਗਦਾਨ) ਕਢਾਅ ਲੈਂਦੇ ਹਨ ਪਰ ਪੀ ਐੱਫ ਦੀ ਮੈਂਬਰਸ਼ਿਪ ਕਾਇਮ ਰੱਖਣਾ ਚਾਹੁੰਦੇ ਹਨ ਤਾਂ ਜੋ ਰਿਟਾਇਰਮੈਂਟ ਵੇਲੇ ਮਿਲਣ ਵਾਲੇ ਪੈਨਸ਼ਨ ਫਾਇਦੇ ਲੈ ਸਕਣ ਇੱਕ ਮੈਂਬਰ ਪੈਨਸ਼ਨ ਲੈਣ ਯੋਗ ਤਾਂ ਬਣਦਾ ਹੈ ਜੇ ਉਹ ਲਗਾਤਾਰ ਪੀ ਐੱਸ 1995 ਦਾ ਘੱਟੋ ਘੱਟ 10 ਸਾਲ ਤੱਕ ਮੈਂਬਰ ਰਹਿ ਚੁੱਕਾ ਹੋਵੇ ਨਵੀਂ ਨੌਕਰੀ ਵਿੱਚ ਭਰਤੀ ਹੋਣ ਵੇਲੇ ਇਹ ਸਰਟੀਫਿਕੇਟ ਸੁਨਿਸ਼ਚਿਤ ਕਰਦਾ ਹੈ ਕਿ ਪਿਛਲੇ ਪੈਨਸ਼ਨ ਯੋਗ ਸਰਵਿਸ ਨੂੰ ਨਵੇਂ ਮਾਲਕ ਵੱਲੋਂ ਪੈਨਸ਼ਨ ਯੋਗ ਸਰਵਿਸ ਵਿੱਚ ਜੋੜਿਆ ਜਾਵੇ , ਜਿਸ ਨਾਲ ਪੈਨਸ਼ਨ ਰਾਸ਼ੀ ਵੱਧ ਜਾਂਦੀ ਹੈ ਹੋਰ , ਸਕੀਮ ਸਰਟੀਫਿਕੇਟ ਪਰਿਵਾਰਕ ਮੈਂਬਰਾਂ ਲਈ ਵੀ ਫਾਇਦੇਮੰਦ ਹੈ , ਕਿਉਂਕਿ ਉਹ ਇਸ ਨਾਲ ਜੇਕਰ ਯੋਗ ਮੈਂਬਰ ਦੀ ਬੇਵਕਤ ਮੌਤ ਹੋ ਜਾਂਦੀ ਹੈ ਤਾਂ ਫੈਮਿਲੀ ਪੈਨਸ਼ਨ ਲੈ ਸਕਦੇ ਹਨ


ਉਮੰਗ ਐਪ ਰਾਹੀਂ ਸਕੀਮ ਸਰਟੀਫਿਕੇਟ ਲਈ ਅਰਜ਼ੀ ਦੇਣਾ ਹੁਣ ਸੌਖਾ ਹੋਣ ਨਾਲ ਮੈਂਬਰਾਂ ਨੂੰ ਵਿਅਕਤੀਗਤ ਤੌਰ ਤੇ ਪੇਸ਼ ਹੋ ਕੇ ਸਰਟੀਫਿਕੇਟ ਲੈਣ ਵਾਲੀਆਂ ਬੇਲੋੜਾਂ ਮੁਸ਼ਕਲਾਂ ਨੂੰ ਟਾਲਿਆ ਜਾ ਸਕੇਗਾ ਅਤੇ ਬੇਲੋੜਾ ਪੇਪਰ ਵਰਕ ਵੀ ਖ਼ਤਮ ਹੋ ਜਾਵੇਗਾ ਇਸ ਸਹੂਲਤ ਦਾ ਫਾਇਦਾ 5.89 ਕਰੋੜ ਸਬਸਕ੍ਰਾਈਬਰਸ ਨੂੰ ਹੋਵੇਗਾ
ਉਮੰਗ ਐਪ ਦੀ ਇਹ ਸੇਵਾ ਲੈਣ ਲਈ ਐਕਟਿਵ ਯੁਨੀਵਰਸਲ ਅਕਾਉਂਟ ਨੰਬਰ (ਯੂ ਐੱਨ) ਅਤੇ ਇੱਕ ਮੋਬਾਇਲ ਨੰਬਰ ਦਾ ਐੱਫ ਕੋਡ ਰਜਿਸਟਰ ਹੋਣਾ ਜ਼ਰੂਰੀ ਹੈ ਸਬਸਕ੍ਰਾਈਬਰਸ ਦੇ ਘਰਾਂ ਤੱਕ ਇਹ ਸੇਵਾ ਮੁਹੱਈਆ ਕਰਨ ਲਈ ਅਤਿ ਆਧੁਨਿਕ ਸਫ਼ਲਤਾਪੂਰਵਕ ਤਕਨਾਲੋਜੀ ਲਿਆ ਕੇ ਪੀ ਐੱਫ ਵੱਲੋਂ ਉਮੰਗ ਐਪ ਰਾਹੀਂ ਹਰਮਨ ਪਿਆਰੀ ਸੇਵਾ ਮੁਹੱਈਆ ਕਰਨ ਵਾਲਾ ਅਦਾਰਾ ਬਣਾ ਗਿਆ ਹੈ ਅਗਸਤ 2019 ਤੋਂ ਹੁਣ ਤੱਕ 47.3 ਕਰੋੜ ਹੋਏ ਹਿੱਟਸ ਵਿੱਚੋਂ 41.6 ਕਰੋੜ ਜਾਂ 88% ਪੀ ਐੱਫ ਸੇਵਾਵਾਂ ਲਈ ਸਨ ਮੋਬਾਇਲ ਫੋਨਸ ਰਾਹੀਂ ਡਿਜੀਟਲ ਕਨੈਕਟਿਵਿਟੀ ਵਿੱਚ ਭਾਰਤ ਅੰਦਰ ਬੜਾ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ ਉਮੰਗ ਐਪ ਰਾਹੀਂ ਹੋਰ ਤੇ ਹੋਰ ਸੇਵਾਵਾਂ ਮੈਂਬਰਾਂ ਨੂੰ ਡਿਜੀਟਲੀ ਅਸੈੱਸ ਕਰਨ ਲਈ ਮੁਹੱਈਆ ਕਰ ਰਿਹਾ ਹੈ ਭਾਵੇਂ ਉਹ ਦੂਰ ਦੁਰਾਢੀਆਂ ਥਾਵਾਂ ਤੇ ਹੋਣ
ਉਮੰਗ ਬਾਰੇ :—
ਉਮੰਗ (ਯੂਨੀਫਾਈਡ ਮੋਬਾਇਲ ਐਪਲੀਕੇਸ਼ਨ ਫਾਰ ਨਿਊ ਏਜ ਗਵਰਨੈਂਸ) ਇਲਕੈਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮ ਆਈ ਟੀ ਵਾਈ) ਅਤੇ ਨੈਸ਼ਨਲ ਗਰਵਨੈਂਸ ਡਵੀਜ਼ਨ ( ਐੱਨ ਜੀ ਡੀ) ਨੇ ਭਾਰਤ ਵਿੱਚ ਮੋਬਾਇਲ ਗਰਵਨੈਂਸ ਲਈ ਵਿਕਸਿਤ ਕੀਤਾ ਹੈ


ਉਮੰਗ ਸਾਰੇ ਭਾਰਤੀ ਨਾਗਰਿਕਾਂ ਨੂੰ ਇੱਕ ਪਲੇਟਫਾਰਮ ਤੇ ਪੂਰੇ ਭਾਰਤ ਅੰਦਰ ਗੋਵ ਸੇਵਾਵਾਂ ਜੋ ਕੇਂਦਰ ਤੋਂ ਸਥਾਨਕ ਸਰਕਾਰ ਸੰਸਥਾਵਾਂ ਅਤੇ ਹੋਰ ਨਾਗਰਿਕ ਕੇਂਦਰ ਸੇਵਾਵਾਂ ਮੁਹੱਈਆ ਕਰਦੀ ਹੈ


ਆਰ ਸੀ ਜੇ / ਆਰ ਐੱਨ ਐੱਮ / ਆਈ
 



(Release ID: 1659911) Visitor Counter : 155