ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਉੱਘੀਆਂ ਸ਼ਖ਼ਸੀਅਤਾਂ ਨੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ਗੋਲਡਨ ਜੁਬਲੀ ਮੌਕੇ ਵਿਚਾਰ–ਚਰਚਾ ਦੀ ਲੜੀ ਦੇ ਹਿੱਸੇ ਵਜੋਂ ‘ਮਹਾਮਾਰੀ ਦਾ ਦੂਜਾ ਪੱਖ’ ਵਿਸ਼ੇ ਉੱਤੇ ਵਿਚਾਰ–ਵਟਾਂਦਰਾ ਕੀਤਾ

ਵਿਗਿਆਨ ਤੇ ਟੈਕਨੋਲੋਜੀ ਵਿਭਾਗ, ਜੋ ਆਪਣੀ ਸਥਾਪਨਾ ਦੇ 50 ਸਾਲਾਂ ਦੇ ਜਸ਼ਨ ਮਨਾ ਰਿਹਾ ਹੈ, ਨੇ ਪਿਛਲੇ 50 ਸਾਲਾਂ ਦੌਰਾਨ ਹੋਰ ਮੌਕੇ, ਹੋਰ ਇਨਕਿਊਬੇਟਰਸ ਤੇ ਹੋਰ ਸਟਾਰਟ–ਅੱਪਸ ਸਥਾਪਿਤ ਕੀਤੇ ਹਨ –– ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ, ਸਕੱਤਰ, ਵਿਗਿਆਨ ਤੇ ਟੈਕਨੋਲੋਜੀ ਵਿਭਾਗ

Posted On: 28 SEP 2020 4:51PM by PIB Chandigarh

ਉੱਘੀਆਂ ਸ਼ਖ਼ਸੀਅਤਾਂ ਨੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ 50 ਸਾਲ ਮੁਕੰਮਲ ਹੋਣ ਮੌਕੇ ਇੱਕ ਔਨਲਾਈਨ ਪੈਨਲ ਵਿਚਾਰਵਟਾਂਦਰੇ ਦੌਰਾਨ ਡੀਐੱਸਟੀ ਗੋਲਡਨ ਜੁਬਲੀ ਵਿਚਾਰਚਰਚਾ ਲੜੀ ਦੇ ਹਿੱਸੇ ਵਜੋਂ ਮਹਾਮਾਰੀ ਦਾ ਦੂਜਾ ਪੱਖਵਿਸ਼ੇ ਉੱਤੇ ਕੋਵਿਡ–19 ਮਹਾਮਾਰੀ ਦੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਵਿਚਾਰਵਟਾਂਦਰਾ ਕੀਤਾ।

 

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਇਸ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੰਦਿਆਂ ਦੱਸਿਆ, ਇਸ ਵਿਸ਼ੇ ਦੇ ਦੋ ਵੱਖੋਵੱਖਰੇ ਪੱਖ ਹਨ। ਇਸ ਮਹਾਮਾਰੀ ਦੌਰਾਨ ਅਸੀਂ ਮਜਬੂਰੀਵੱਸ ਜੋ ਸਬਕ ਸਿੱਖੇ ਇੱਕ ਤਾਂ ਇਹ ਸਿੱਖਿਆ ਕਿ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਵਿਵਹਾਰਕ ਜੀਵਨ ਵਿੱਚ ਕਿਵੇਂ ਲਾਗੂ ਕਰਨਾ ਹੈ ਅਤੇ ਦੂਜਾ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਨਵੇਂ ਮੌਕੇ ਕਿਵੇਂ ਪੈਦਾ ਕਰਨੇ ਹਨ। ਇਸ ਮਹਾਮਾਰੀ ਦਾ ਦੂਜਾ ਪੱਖ ਉਹ ਮੌਕੇ ਹਨ ਜੋ ਅਸੀਂ ਮਿਲ ਕੇ ਤਲਾਸ਼ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਇਨ੍ਹਾਂ ਮੌਕਿਆਂ ਵਿੱਚ ਵਾਧਾ ਕਰਨਾ ਹੈ।

 

ਇਸ ਔਨਲਾਈਨ ਪੈਨਲ ਵਿਚਾਰਚਰਚਾ ਦਾ ਆਯੋਜਨ ਰਾਸ਼ਟਰੀ ਵਿਗਿਆਨ ਤੇ ਟੈਕਨੋਲੋਜੀ ਸੰਚਾਰ ਪ੍ਰੀਸ਼ਦ, ਵਿਗਿਆਨ ਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਅਤੇ ਵਿਗਿਆਨ ਪ੍ਰਸਾਰ ਵੱਲੋਂ ਪਿੱਛੇ ਜਿਹੇ ਸਾਂਝੇ ਤੌਰ ਤੇ ਕੀਤਾ ਗਿਆ ਸੀ।

 

ਪ੍ਰੋ. ਸ਼ਰਮਾ ਨੇ ਇਹ ਵੀ ਕਿਹਾ,‘ਪਿਛਲੇ ਚਾਰ ਮਹੀਨਿਆਂ ਦੌਰਾਨ ਕੋਵਿਡ–19 ਮਹਾਮਾਰੀ ਤੋਂ ਸਿੱਖੇ ਪ੍ਰਮੁੱਖ ਸਬਕਾਂ ਵਿੱਚੋਂ ਇੱਕ ਇਹ ਹੈ ਕਿ ਮਹਾਮਾਰੀ ਦੇ ਮੁਢਲੇ ਦਿਨਾਂ ਵੇਲੇ ਐੱਨ–95 ਮਾਸਕਾਂ ਤੋਂ ਲੈ ਕੇ PPEs, ਵੈਂਟੀਲੇਟਰਜ਼ ਤੱਕ ਸਭ ਕੁਝ ਹੀ ਵਿਦੇਸ਼ਾਂ ਤੋਂ ਮੰਗਵਾਇਆ ਜਾ ਰਿਹਾ ਸੀ, ਪਰ ਅਸੀਂ ਤਿੰਨ ਮਹੀਨਿਆਂ ਦੇ ਅੰਦਰ ਹੀ ਆਪਣੇ ਖ਼ੁਦ ਦੇ ਵਿਸ਼ਵਪੱਧਰੀ ਵੈਂਟੀਲੇਟਰਜ਼ ਬਣਾਉਣ ਦੇ ਯੋਗ ਹੋ ਗਏ ਸਾਂ। ਇਸ ਪਿੱਛੇ ਕਾਰਨ ਸੀ ਇੱਕ ਸਪਸ਼ਟ ਉਦੇਸ਼ ਤੇ ਦੂਰਦ੍ਰਿਸ਼ਟੀ। ਅਕਾਦਮਿਕ ਖੇਤਰ ਤੋਂ ਸ਼ੁਰੂ ਕਰਦਿਆਂ ਉਦਯੋਗ ਤੱਕ ਦੀ ਮਾਲਕੀ ਅਤੇ ਸਰਕਾਰ ਦੀ ਮਦਦ ਤੇ ਲਚਕਤਾ ਨੇ ਇਸ ਨੂੰ ਸੰਭਵ ਬਣਾਇਆ, ਨਹੀਂ ਤਾਂ ਇਹ ਸਭ ਹਾਸਲ ਕਰਨ ਵਿੱਚ ਕਈ ਵਰ੍ਹੇ ਲਗ ਜਾਣੇ ਸਨ।

 

ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਵਰਣਨ ਕੀਤਾ ਕਿ ਪਿਛਲੇ 5 ਸਾਲਾਂ ਦੌਰਾਨ ਨਵੀਆਂ ਖੋਜਾਂ ਲਈ ਸੁਖਾਵੇਂ ਮਾਹੌਲ ਦੇ ਲਾਜ਼ਮੀ ਤੌਰ ਤੇ ਹਰੇਕ ਪੱਖ ਦਾ ਧਿਆਨ ਰੱਖ ਕੇ, ਆਪਣੀ ਸਥਾਪਨਾ ਦੇ 50ਵੇਂ ਸਾਲ ਦੇ ਜਸ਼ਨ ਮਨਾਉਂਦਿਆਂ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨੇ ਹੋਰ ਮੌਕੇ, ਹੋਰ ਇਨਕਿਊਬੇਟਰਸ ਤੇ ਹੋਰ ਸਟਾਰਟਅੱਪਸ ਪੈਦਾ ਕੀਤੇ ਹਨ।

 

ਪ੍ਰੋ. ਸ਼ਰਮਾ ਨੇ ਇਹ ਵੀ ਕਿਹਾ ਕਿ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਇੱਕੋਇੱਕ ਅਜਿਹਾ ਸਰਕਾਰੀ ਸੰਗਠਨ ਹੈ ਜੋ ਕਿਸੇ ਇੱਕ ਖੇਤਰ ਜਾਂ ਲੈਬੋਰੇਟਰੀਜ਼ ਦੇ ਕਿਸੇ ਇੱਕ ਸੈੱਟ ਉੱਤੇ ਹੀ ਆਪਣਾ ਧਿਆਨ ਕੇਂਦ੍ਰਿਤ ਨਹੀਂ ਕਰਦਾ, ਬਲਕਿ ਇਸ ਦਾ ਕਿਸਾਨਾਂ, ਛੋਟੇ ਸ਼ਹਿਰਾਂ ਚ ਰਹਿੰਦੀਆਂ ਔਰਤਾਂ ਤੋਂ ਲੈ ਕੇ ਚੋਟੀ ਦੇ ਵਿਗਿਆਨੀਆਂ, ਸਕੂਲੀ ਵਿਦਿਆਰਥੀਆਂ ਤੋਂ ਲੈ ਕੇ ਪੀਐੱਚ.ਡੀ ਵਿਦਿਆਰਥੀਆਂ ਤੱਕ  ਉੱਤੇ ਅਧਾਰਿਤ ਆਪਣਾ ਇੱਕ ਬਹੁਤ ਵਿਭਿੰਨਤਾਭਰਪੂਰ ਅਧਾਰ ਹੈ ਅਤੇ ਪ੍ਰਮਾਣੂ ਤੋਂ ਲੈ ਕੇ ਐਸਟ੍ਰੋਫ਼ਿਜ਼ਿਕਸ ਤੱਕ ਵਿਚਕਾਰਲੀ ਹਰੇਕ ਚੀਜ਼ ਤੱਕ ਵਿਗਿਆਨ ਦੇ ਹਰੇਕ ਸੰਭਾਵੀ ਖੇਤਰ ਨੂੰ ਕਵਰ ਕਰਦਾ ਹੈ।

 

ਵਿੱਤ ਮੰਤਰਾਲੇ ਦੇ ਪ੍ਰਮੁੱਖ ਆਰਥਿਕ ਸਲਾਹਕਾਰ ਸ਼੍ਰੀ ਸੰਜੀਵ ਸਾਨਿਆਲ ਨੇ ਕਿਹਾ ਕਿ ਮੁੜਉਸਾਰੀ ਬਾਰੇ ਗੱਲ ਕਰਦਿਆਂ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਸਾਨੂੰ ਇਹ ਧਿਆਨ ਗੋਚਰੇ ਰੱਖਣਾ ਹੋਵੇਗਾ ਕਿ ਅਸੀਂ ਕੋਵਿਡ ਤੋਂ ਪਹਿਲਾਂ ਦੇ ਵਿਸ਼ਵ ਵਿੱਚ ਨਹੀਂ ਪਰਤ ਰਹੇ। ਉਨ੍ਹਾਂ ਕਿਹਾ,‘ਕੋਵਿਡ ਦੇ ਝਟਕੇ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ। ਭੂਰਾਜਨੀਤੀ, ਸਪਲਾਈਚੇਨ, ਟੈਕਨੋਲੋਜੀ ਤੇ ਖਪਤਕਾਰ ਦੇ ਵਿਵਹਾਰ ਵਿੱਚ ਤਬਦੀਲੀਆਂ ਹੋਣਗੀਆਂ ਤੇ ਸਾਨੂੰ ਨਵੇਂ ਤਰੀਕਿਆਂ, ਨਵੀਆਂ ਨੀਤੀਆਂ ਬਾਰੇ ਸੋਚਣਾ ਹੋਵੇਗਾ, ਸਾਡੇ ਵਿਗਿਆਨੀਆਂ ਨੂੰ ਪ੍ਰੋਤਸਾਹਿਤ ਕਰਨਾ ਹੋਵੇਗਾ ਤਾਂ ਜੋ ਉਹ ਆਪਣੀਆਂ ਟੈਕਨੋਲੋਜੀਆਂ ਬਜ਼ਾਰ ਤੱਕ ਲੈ ਕੇ ਜਾਣ, ਸਾਨੂੰ ਆਪਣੇ ਟੈਕਨੋਲੋਜਿਸਟਸ ਨੂੰ ਜੋਖਮ ਮੁੱਲ ਲੈਣ ਵਾਲੇ ਬਣਾਉਣਾ ਹੋਵੇਗਾ ਤਾਂ ਜੋ ਉਹ ਨਵੇਂ ਵਾਧੂ ਉਤਪਾਦ ਤਿਆਰ ਕਰ ਸਕਣ।

 

ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਏਮਸ-AIIMS) ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਜਨਸਿਹਤ ਸੰਭਾਲ਼ ਪ੍ਰਣਾਲੀ ਨੂੰ ਹੋਰ ਲਚਕਦਾਰ ਬਣਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਕੋਵਿਡ ਮਹਾਮਾਰੀ ਤੋਂ ਸਿੱਖ ਕੇ ਆਉਣ ਵਾਲੇ ਸਾਲਾਂ ਦੌਰਾਨ ਕਿਸੇ ਹੋਰ ਵੱਡੀ ਛੂਤ ਤੇ ਮਹਾਮਾਰੀ ਦੀਆਂ ਚੁਣੌਤੀਆਂ ਨਾਲ ਨਿਪਟਣ ਦੀ ਤਿਆਰੀ ਵੀ ਕੀਤੀ ਜਾਵੇ। ਉਨ੍ਹਾਂ ਰੋਕਥਾਮ ਵਾਲੀ ਸਿਹਤਸੰਭਾਲ਼ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਮਾਸਕ ਦੀ ਵਰਤੋਂ ਕਰ ਕੇ ਅਤੇ ਹੱਥ ਸਾਫ਼ ਰੱਖ ਕੇ ਅਸੀਂ ਨਾ ਸਿਰਫ਼ ਕੋਵਿਡ ਬਲਕਿ ਸਾਹ ਦੇ ਅਨੇਕ ਰੋਗਾਂ ਨੂੰ ਘਟਾ ਸਕਦੇ ਹਾਂ।

 

ਨੈਸਕੌਮ (NASSCOM) ਦੇ ਪ੍ਰਧਾਨ ਸੁਸ਼੍ਰੀ ਦੇਬਜਨੀ ਘੋਸ਼ ਨੇ ਕਿਹਾ ਕਿ 100 ਸਾਲਾਂ ਚ ਸੂਚਨਾ ਟੈਕਨੋਲੋਜੀ ਉਦਯੋਗ ਨੂੰ ਆਪਣੀ ਖੋਜ ਆਪ ਕਰਨ ਦਾ ਮੌਕਾ ਇੱਕ ਵਾਰ ਆਉਂਦਾ ਹੈ। ਉਨ੍ਹਾਂ ਕਿਹਾ,‘ਕੋਵਿਡ ਤੋਂ ਬਾਅਦ ਹਾਈਪਰਡਿਜੀਟਲ ਤੇ ਸੰਪਰਕਮੁਕਤ ਵਿਸ਼ਵ ਬਣਨ ਜਾ ਰਿਹਾ ਹੈ ਅਤੇ ਅਜਿਹੇ ਇੱਕ ਵਿਸ਼ਵ ਵਿੱਚ ਕਿਸੇ ਉਦਯੋਗ ਦੀ ਸਫ਼ਲਤਾ ਲਈ ਚਾਰ ਮੁੱਖ ਤੱਤਾਂ ਭਰੋਸਾ, ਪ੍ਰਤਿਭਾ, ਨਵੀਨਤਾ ਤੇ ਮੁਹਾਰਤ ਦੀ ਲੋੜ ਹੋਵੇਗੀ ਅਤੇ ਇਸ ਸਭ ਲਈ ਸਾਨੂੰ ਆਪਣਾ ਧਿਆਨ ਨਵਾਚਾਰ (ਇਨੋਵੇਸ਼ਨ) ਉੱਤੇ ਕੇਂਦ੍ਰਿਤ ਕਰਨਾ ਹੋਵੇਗਾ ਕਿਉਂਕਿ ਇਹ ਇਨੋਵੇਸ਼ਨ ਹੀ ਭਾਰਤ ਦਾ ਭਵਿੱਖ ਪਰਿਭਾਸ਼ਿਤ ਕਰਨ ਜਾ ਰਿਹਾ ਹੈ।

 

EiyUO_zUMAEgJJI

 

Screenshot_20200925-211324__01

 

 

*****

 

ਐੱਨਬੀ/ਕੇਜੀਐੱਸ(ਡੀਐੱਸਟੀ ਮੀਡੀਆ ਸੈੱਲ)


(Release ID: 1659906) ਵਿਜ਼ੀਟਰ ਕਾਊਂਟਰ : 170