ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਬਾਕੀ ਰਹਿੰਦੇ ਸੂਬਿਆਂ ਵਿੱਚ ਵੀ ਝੋਨਾ/ਚੌਲਾਂ ਦੀ ਜਲਦੀ ਖਰੀਦ ਅੱਜ ਤੋਂ ਸ਼ੁਰੂ
ਪਹਿਲੀ ਵਾਰ ਮਜ਼ਬੂਤ ਚੌਲਾਂ ਲਈ ਗਰੇਡ ਏ ਲਈ ਇੱਕਸਾਰ ਨਿਰਧਾਰਨ ਅਤੇ ਆਮ ਚੌਲਾਂ ਦੀ ਖਰੀਦ ਲਈ ਮਜ਼ਬੂਤ ਚੌਲ ਸਟਾਕਸ ਵੀ ਜਾਰੀ ਕੀਤੇ ਗਏ ਹਨ
Posted On:
28 SEP 2020 4:00PM by PIB Chandigarh
ਅਨਾਜ ਤੇ ਜਨਤਕ ਵੰਡ ਵਿਭਾਗ ਨੇ ਹੁਣ ਬਾਕੀ ਰਹਿੰਦੇ ਸਾਰੇ ਸੂਬਿਆਂ ਨੂੰ ਖਰੀਫ਼ ਮਾਰਕੀਟਿੰਗ ਸੀਜ਼ਨ 2020—2021 ਲਈ 28/09/2020 ਨੂੰ ਖਰੀਦ ਪ੍ਰਕਿਰਿਆ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ । ਜਦਕਿ ਕੇਰਲ ਵਿੱਚ ਖਰੀਦ ਸ਼ੁਰੂ ਕਰਨ ਦੀ ਤਰੀਖ (21/09/2020) ਅਤੇ ਪੰਜਾਬ ਤੇ ਹਰਿਆਣਾ ਵਿੱਚ (26/09/2020) ਵਿੱਚ ਕੋਈ ਪਰਿਵਰਤਣ ਨਹੀਂ ਕੀਤਾ ਗਿਆ । ਇਸ ਨਾਲ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤਹਿਤ ਜਲਦੀ ਤੋਂ ਜਲਦੀ ਆਪਣੀ ਉਪਜ ਵੇਚਣ ਵਿੱਚ ਸਹੂਲਤ ਮਿਲੀ ਹੈ ।
ਅਨਾਜ ਤੇ ਜਨਤਕ ਵੰਡ ਵਿਭਾਗ ਨੇ ਖਰੀਦ ਮਾਰਕੀਟਿੰਗ ਸੀਜ਼ਨ 2020—21 ਲਈ ਕੇਂਦਰੀ ਪੂਲ ਖਰੀਦ ਲਈ ਅਨਾਜ ਖਰੀਦੇ ਜਾਣ ਲਈ ਇੱਕਸਾਰ ਨਿਰਧਾਰਨ ਜਾਰੀ ਕਰ ਦਿੱਤੇ ਹਨ । ਇਹ ਨਿਰਧਾਰਨ ਪਹਿਲਾਂ ਤੋਂ ਚੱਲੀ ਆਰ ਰਹੀ ਰਵਾਇਤ ਅਨੁਸਾਰ ਝੋਨਾ/ਚੌਲ ਅਤੇ ਹੋਰ ਮੋਟੇ ਅਨਾਜ ਜਿਵੇਂ ਜਵਾਰ , ਬਾਜਰਾ , ਮੱਕਾ ਅਤੇ ਰਾਗੀ ਲਈ ਜਾਰੀ ਕੀਤੇ ਗਏ ਹਨ । ਇਹਨਾਂ ਨਿਰਧਾਰਨਾਂ ਵਿੱਚ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀ ਡੀ ਪੀ ਐੱਸ ਤੇ ਹੋਰ ਭਲਾਈ ਸਕੀਮਾਂ ਦੇ ਅਧਾਰ ਤੇ ਖਰੀਫ ਮਾਰਕੀਟਿੰਗ ਸੀਜ਼ਨ 2020—21 ਦੌਰਾਨ ਚੌਲਾਂ ਲਈ ਇੱਕਸਾਰ ਨਿਰਧਾਰਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ।
ਇਹ ਪਹਿਲੀ ਵਾਰ ਹੈ ਕਿ ਮਜ਼ਬੂਤ ਚੌਲਾਂ ਲਈ ਗਰੇਡ ਏ ਅਤੇ ਆਮ ਚੌਲਾਂ ਦੀ ਖਰੀਦ ਲਈ ਮਜ਼ਬੂਤ ਚੌਲ ਸਟਾਕਸ ਲਈ ਵੀ ਇੱਕਸਾਰ ਨਿਰਧਾਰਨ ਜਾਰੀ ਕੀਤੇ ਗਏ ਹਨ , ਜਿਹਨਾਂ ਵਿੱਚੋਂ 1% ਐੱਫ ਆਰ ਕੇ ਯਾਨਿ ਮਜ਼ਬੂਤ ਚੌਲਾਂ ਦਾ ਆਮ ਚੌਲ ਸਟਾਕ ਵਿੱਚ ਮਿਸ਼ਰਣ ਹੋਣਾਂ ਚਾਹੀਦਾ ਹੈ । ਸੂਬਾ ਸਰਕਾਰਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇੱਕਸਾਰ ਨਿਰਧਾਰਨਾਂ ਦਾ ਪ੍ਰਚਾਰ ਤੇ ਪਸਾਰ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਉਹਨਾਂ ਦੀ ਉਪਜ ਲਈ ਤੈਅ ਕੀਮਤ ਮਿਲੇ ਸਕੇ ਤਾਂ ਜੋ ਸਟਾਕ ਨੂੰ ਕਿਸੇ ਤਰ੍ਹਾਂ ਵੀ ਰੱਦ ਕਰਨ ਤੋਂ ਬਚਾਇਆ ਜਾ ਸਕੇ । ਖਰੀਫ਼ ਮਾਰਕੀਟਿੰਗ ਸੀਜ਼ਨ 2020—21 ਦੌਰਾਨ ਖਰੀਦ ਲਈ ਸਾਰੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਫੂਡ ਕਾਰਪੋਰੇਸ਼ਨ ਇੰਡੀਆ ਨੂੰ ਇੱਕਸਾਰ ਨਿਰਧਾਰਨਾਂ ਨੂੰ ਸਖ਼ਤੀ ਨਾਲ ਪਾਲਣਾ ਕਰਕੇ ਖਰੀਦ ਕਰਨ ਦੀ ਸਲਾਹ ਦਿੱਤੀ ਗਈ ਹੈ । ਫੂਡ ਕਾਰਪੋਰੇਸ਼ਨ ਇੰਡੀਆ ਤੇ ਸੂਬਾ ਖਰੀਦ ਏਜੰਸੀਆਂ ਨੂੰ ਨਿਰਦੇਸ਼ ਦੇ ਕੇ ਬਿਨਾਂ ਕਿਸੇ ਝੰਜਟ ਤੋਂ ਅਜ਼ਾਦ ਖਰੀਦ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਰਾਸ਼ੀ ਕਿਸਾਨਾਂ ਨੂੰ ਦੇਣ ਲਈ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ।
ਏ ਪੀ ਐੱਸ / ਐੱਮ ਐੱਸ
(Release ID: 1659827)
Visitor Counter : 191