ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗਵਾਲੀਅਰ-ਮੁਰੈਨਾ ਫਲਾਈਓਵਰ ਰਾਸ਼ਟਰ ਨੂੰ ਸਮਰਪਿਤ

Posted On: 28 SEP 2020 11:47AM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਅਤੇ ਫੂਡ ਪ੍ਰੋਸੈੱਸਿੰਗ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਮੱਧ ਪ੍ਰਦੇਸ਼ ਦੇ ਮੁਰੈਨਾ ਸ਼ਹਿਰ ਵਿੱਚ ਰਾਸ਼ਟਰੀ ਰਾਜਮਾਰਗ ਸੰਖਿਆ ਤਿੰਨ ’ਤੇ ਸਥਿਤ 1.428 ਕਿਲੋਮੀਟਰ ਲੰਬੇ ਫਲਾਈਓਵਰ ਨੂੰ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਫਲਾਈਓਵਰ 108 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ। ਮੁੱਖ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ, ਸ਼੍ਰੀ ਫੱਗਣ ਸਿੰਘ ਕੁਲਸਤੇ, ਰਾਜ ਮੰਤਰੀ ਜਨਰਲ (ਰਿਟਾਇਰਡ) ਵੀਕੇ ਸਿੰਘ, ਸਥਾਨਕ ਸਾਂਸਦ, ਵਿਧਾਇਕ, ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਰਾਜਸਥਾਨ ਵਿੱਚ ਧੌਲਪੁਰ ਅਤੇ ਮੱਧ ਪ੍ਰਦੇਸ਼ ਵਿੱਚ ਗਵਾਲੀਅਰ ਨੂੰ ਜੋੜਨ ਵਾਲੇ ਫਲਾਈਓਵਰ ਨੂੰ ਈਪੀਸੀ ਮੋਡ ’ਤੇ ਨਿਰਧਾਰਿਤ 18 ਮਹੀਨੇ ਦੇ ਅੰਦਰ ਪੂਰਾ ਕੀਤਾ ਗਿਆ ਹੈ। 4-ਲੇਨ ਵਾਲੇ ਫਲਾਈਓਵਰ ਦੀ ਕੁੱਲ ਲੰਬਾਈ 780 ਮੀਟਰ ਹੈ ਜਿਸ ਵਿੱਚ ਧੌਲਪੁਰ ਦੀ ਤਰਫ 300 ਮੀਟਰ ਰਿਟੇਨਿੰਗ ਵਾਲ ਅਪਰੋਚ ਅਤੇ ਗਵਾਲੀਅਰ ਦੀ ਤਰਫ 340 ਮੀਟਰ ਰਿਟੇਨਿੰਗ ਵਾਲ ਅਪਰੋਚ ਹੈ। ਫਲਾਈਓਵਰ ਦੇ ਦੋਵੇਂ ਪਾਸੇ ਸਰਵਿਸ ਰੋਡ ਹੈ। ਫਲਾਈਓਵਰ ਭੀੜ ਵਾਲੇ ਮੁਰੈਨਾ ਸ਼ਹਿਰ ਨੂੰ ਵੀ ਟਰੈਫਿਕ ਤੋਂ ਬਚਾਵੇਗਾ, ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ ਅਤੇ ਈਂਧਣ ਦੇ ਖਰਚ ਤੋਂ ਬਚਿਆ ਜਾ ਸਕੇਗਾ।

ਇਸ ਅਵਸਰ ’ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਇਸ ਪ੍ਰੋਜੈਕਟ ਨੂੰ ਤੁਰੰਤ ਪ੍ਰਵਾਨਗੀ ਦੇਣ ਅਤੇ ਇਸ ਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਪੂਰਾ ਕਰਨ ਲਈ ਭਾਰਤ ਦੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਰਗਰਮ ਰੂਪ ਨਾਲ ਅੱਗੇ ਵਧਾਉਣ ਲਈ ਜਨਰਲ (ਰਿਟਾਇਰਡ) ਵੀਕੇ ਸਿੰਘ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸੜਕ ਦਾ ਇਹ ਹਿੱਸਾ ਇਸ ਖੇਤਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਬਹੁਤ ਕਾਰਗਰ ਸਾਬਤ ਹੋਵੇਗਾ।

ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਸ ਫਲਾਈਓਵਰ ਦੇ ਨਿਰਮਾਣ ਨਾਲ ਅੱਜ ਇਤਿਹਾਸ ਬਦਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਰੈਨਾ ਨੇ ਜੋ ਕੁਝ ਵੀ ਮੰਗਿਆ, ਉਸ ਨੂੰ ਕੇਂਦਰ ਤੋਂ ਮਿਲਿਆ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਕੀਤੇ ਗਏ ਕਈ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਮੁਰੈਨਾ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਨਾ ਸਿਰਫ਼ ਵਿਕਾਸ ਦੀ ਕਹਾਣੀ ਦਾ ਗਵਾਹ ਬਣਨ, ਬਲਕਿ ਇਸ ਵਿੱਚ ਪੂਰੇ ਦਿਲ ਨਾਲ ਹਿੱਸਾ ਲੈਣ।

ਰੋਡ ਟਰਾਂਸਪੋਰਟ ਤੇ ਰਾਜਮਾਰਗ ਰਾਜ ਮੰਤਰੀ ਜਨਰਲ (ਰਿਟਾਇਰਡ) ਵੀਕੇ ਸਿੰਘ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਸੁਗਮਤਾ ਲਈ ਵਿਕਾਸ ਦੀ ਸੁਵਿਧਾ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਮੌਜੂਦ ਨਿਰਮਾਣ ਮਹੱਤਵਪੂਰਨ ਹੈ ਕਿਉਂਕਿ ਇਹ ਖੇਤਰ ਦੀ ਇੱਕ ਪ੍ਰਮੁੱਖ ਸੰਪਰਕ ਸੜਕ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਫਲਾਈਓਵਰ ਪਹਿਲਾਂ ਦੇ ਬਲੈਕ ਸਪੌਟ ’ਤੇ ਦੁਰਘਟਨਾਵਾਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।

***

ਆਰਸੀਜੇ/ਐੱਮਐੱਸ



(Release ID: 1659823) Visitor Counter : 167