ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਚ-ਸੀਐੱਨਜੀ ਦੀ ਵਰਤੋਂ ਕਰਨ ਦੀ ਇਜਾਜ਼ਤ ਬਾਰੇ ਨੋਟੀਫਿਕੇਸ਼ਨ ਜਾਰੀ

Posted On: 28 SEP 2020 12:44PM by PIB Chandigarh

ਆਵਾਜਾਈ ਲਈ ਬਦਲਵੇਂ ਸਵੱਛ ਈਂਧਣ ਨੂੰ ਅਪਣਾਉਣ ਵੱਲ ਇੱਕ ਵੱਡੇ ਕਦਮ ਵਿੱਚ, ਰੋਡ ਟਰਾਂਸਪਰੋਟ ਅਤੇ ਰਾਜਮਾਰਗ ਮੰਤਰਾਲੇ ਨੇ ਸੀਐੱਨਜੀ ਇੰਜਣਾਂ ਵਿੱਚ ਐੱਚ-ਸੀਐੱਨਜੀ (ਹਾਈਡਰੋਜਨ ਦਾ 18% ਮਿਸ਼ਰਣ) ਵਰਤਣ ਦੀ ਆਗਿਆ ਦਿੱਤੀ ਹੈ। ਮੰਤਰਾਲੇ ਦੁਆਰਾ ਟਰਾਂਪੋਰਟੇਸ਼ਨ  ਲਈ ਸਵੱਛ ਈਂਧਣ ਵਜੋਂ ਵਿਭਿੰਨ ਵਿਕਲਪਿਕ ਬਾਲਣਾਂ ਨੂੰ ਸੂਚਿਤ ਕੀਤਾ ਜਾਂਦਾ ਰਿਹਾ ਹੈ। ਬਿਊਰੋ ਆਵ੍ ਇੰਡੀਅਨ ਸਟੈਂਡਰਡਸ (ਬੀਆਈਐੱਸ) ਨੇ ਵਾਹਨਾਂ ਵਿੱਚ ਈਂਧਣ ਦੇ ਤੌਰ ਤੇ ਵਰਤੇ ਜਾਣ ਲਈ ਹਾਈਡ੍ਰੋਜਨ ਸਮ੍ਰਿੱਧ ਕੰਪਰੈੱਸਡ ਕੁਦਰਤੀ ਗੈਸ (ਐੱਚ-ਸੀਐੱਨਜੀ) ਦੀਆਂ ਵਿਨਿਰਦੇਸ਼ਾਂ (ਆਈਐੱਸ 17314: 2019) ਵੀ ਵਿਕਸਿਤ ਕੀਤੀਆਂ ਹਨ। ਕੁਝ ਸੀਐੱਨਜੀ-ਇੰਜਣਾਂ ਵਿੱਚ ਸਵੱਛ ਸੀਐੱਨਜੀ ਦੀ ਵਰਤੋਂ ਦੇ ਮੁਕਾਬਲੇ, ਐੱਚ-ਸੀਐੱਨਜੀ ਦੀ ਵਰਤੋਂ ਕਰਦਿਆਂ, ਨਿਕਾਸ ਦੀ ਕਮੀ ਨੂੰ ਸਮਝਣ ਲਈ ਟੈਸਟ ਕੀਤੇ ਗਏ ਸਨ।

 

ਐੱਚ-ਸੀਐੱਨਜੀ ਨੂੰ ਇੱਕ ਵਾਹਨ ਈਂਧਣ ਵਜੋਂ ਸ਼ਾਮਲ ਕਰਨ ਲਈ ਕੇਂਦਰੀ ਮੋਟਰ ਵਾਹਨਾਂ ਦੇ ਨਿਯਮਾਂ 1989 ਵਿੱਚ ਸੋਧ ਕਰਨ ਲਈ ਇੱਕ ਨੋਟੀਫਿਕੇਸ਼ਨ, ਜੀਐੱਸਆਰ 585 (ਈ) ਮਿਤੀ 25 ਸਤੰਬਰ 2020 ਨੂੰ ਮੰਤਰਾਲੇ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ।  ਇਸ ਸਬੰਧ ਵਿੱਚ ਡਰਾਫਟ ਨਿਯਮਾਂ ਨੂੰ ਪਿਛਲੀ 22 ਜੁਲਾਈ ਨੂੰ ਜਨਤਾ ਲਈ ਉਪਲਬਧ ਕਰਵਾ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਲੋਕਾਂ ਦੁਆਰਾ ਕੋਈ ਇਤਰਾਜ਼ ਅਤੇ ਸੁਝਾਅ ਨਹੀਂ ਪ੍ਰਾਪਤ ਹੋਏ।

 

*****

 

ਆਰਸੀਜੇ / ਐੱਮਐੱਸ



(Release ID: 1659751) Visitor Counter : 196