ਆਯੂਸ਼
ਆਯੁਸ਼ ਮੰਤਰੀ ਨੇ ਪੋਸਟ ਹਾਰਵੈਸਟ ਮੈਨੇਜਮੈਂਟ ਸੈਂਟਰ ਦਾ ਨੀਹਪੱਥਰ ਰੱਖਿਆ ਅਤੇ ਜੰਮੂ ਕਸ਼ਮੀਰ ਵਿਚ 21 ਆਯੁਸ਼ ਸਿਹਤ ਤੇ ਤੰਦਰੁਸਤੀ ਕੇਂਦਰਾਂ ਦੀ ਸ਼ੁਰੂਆਤ ਕੀਤੀ
Posted On:
26 SEP 2020 1:28PM by PIB Chandigarh
ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ), ਸ੍ਰੀ ਸ੍ਰੀਪਦ ਨਾਇਕ ਅਤੇ ਉਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ ਵਿਚ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਮੈਡੀਸਨਲ ਪਲਾਂਟ ਲਈ ਪੋਸਟ ਹਾਰਵੈਸਟ ਪ੍ਰਬੰਧਨ ਸੈਂਟਰ ਦਾ ਭੱਦਰਵਾਹਾ ਵਿੱਚ ਨੀਹਪੱਥਰ ਰੱਖਿਆ ਅਤੇ ਜੰਮੂ ਕਸ਼ਮੀਰ ਵਿਚ 21 ਆਯੁਸ਼ ਸਿਹਤ ਤੇ ਤੰਦਰੁਸਤੀ ਕੇਂਦਰਾਂ ਦਾ 25 ਸਤੰਬਰ 2020 ਨੂੰ ਉਦਘਾਟਨ ਕੀਤਾ । ਪੋਸਟ ਹਾਰਵੈਸਟ ਮੈਨੇਜਮੈਂਟ ਸੈਂਟਰ ਸਥਾਪਿਕ ਕਰਨ ਦਾ ਉਦੇਸ਼ ਮੈਡੀਸਨਲ ਪਲਾਂਟਾਂ ਲਈ ਸਥਾਨਿਕ ਲੋਕਾਂ ਵਲੋਂ ਤਿਆਰ ਕੀਤੇ ਤੇ ਇਕੱਠੀਆਂ ਕੀਤੀਆਂ ਜੜੀ ਬੂਟੀਆਂ ਦੇ ਕੱਚੇ ਮਾਲ ਨੂੰ ਸੁਕਾਉਣ, ਛਾਂਟਣ, ਪ੍ਰਸੈਸਿੰਗ, ਪ੍ਰਮਾਣੀਕਰਨ, ਪੈਕਿੰਜਿੰਗ ਅਤੇ ਸੁਰੱਖਿਅਤ ਭੰਡਾਰ ਕਰਨ ਲਈ ਸਹੂਲਤਾਂ ਦਾ ਵਿਕਾਸ ਕਰਨਾ ਹੈ ਤਾਂ ਜੋ ਇਸ ਦੀ ਗੁਣਵਤਾ ਨੂੰ ਵਧਾ ਕੇ ਬੇਹਤਰ ਕੀਮਤ ਪ੍ਰਾਪਤ ਕੀਤੀ ਜਾ ਸਕੇ ਤੇ ਇਸ ਨਾਲ ਜੁੜੇ ਕਿਸਾਨਾ ਦੀ ਆਮਦਨ ਵਿਚ ਵਾਧਾ ਹੋਵੇ । ਇਸ ਸਮਾਗਮ ਦੌਰਾਨ ਆਯੁਸ਼ਮਾਨ ਭਾਰਤ ਤਹਿਤ ਜੰਮੂ ਕਸ਼ਮੀਰ ਵਿਚ 21 ਆਯੁਸ਼ ਸਿਹਤ ਤੇ ਤੰਦਰੁਸਤੀ ਕੇਂਦਰਾਂ ਦਾ ਵੀ ਉਦਘਾਟਨ ਕੀਤਾ ਗਿਆ । ਇਹਨਾ ਕੇਂਦਰਾਂ ਰਾਹੀਂ ਇਕ ਵਿਆਪਕ ਤੰਦਰੁਸਤੀ ਮਾਡਲ ਕਾਇਮ ਕੀਤਾ ਜਾਵੇਗਾ ਜੋ ਬੀਮਾਰੀ ਅਤੇ ਜੇਬ ਦੇ ਖਰਚੇ ਘੱਟ ਕਰੇਗਾ । ਆਯੁਸ਼ ਦਖਲਾਂ ਦਾ ਫੋਕਸ ਬੀਮਾਰੀਆਂ ਨੂੰ ਰੋਕਣ ਲਈ ਲੋਕਾਂ ਨੂੰ ਸਵੈ ਦੇਖਭਾਲ ਲਈ ਸ਼ਕਤੀ ਦੇਣਾ ਹੈ ਜੋ ਉਹਨਾ ਦੇ ਤੰਦਰੁਸਤ ਜੀਵਨ ਜੀਉਣ ਦੇ ਢੰਗ, ਖਾਣਾ, ਯੋਗਾ ਅਤੇ ਮੈਡੀਸਨਲ ਪਲਾਟ ਨਾਲ ਆਵੇਗੀ ।
ਸ਼੍ਰੀ ਸ੍ਰੀਪਦ ਨਾਇਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਡੀਸਨਲ ਪਲਾਂਟ ਦਾ 'ਪੋਸਟ ਹਾਰਵੈਸਟ ਪ੍ਰਬੰਧਨ ਕੇਂਦਰ’ ਜੋ ਜੰਮੂ ਕਸ਼ਮੀਰ ਦੇ ਭੱਦਰਵਾਹਾ ਵਿਚ ਕਾਇਮ ਕੀਤਾ ਜਾ ਰਿਹਾ ਹੈ, ਇਸ ਖੇਤਰ ਦੇ ਲੋਕਾਂ ਦੀ ਕਾਫੀ ਚਿਰਾਂ ਤੋਂ ਮੰਗ ਸੀ ਅਤੇ ਉਹਨਾ ਨੇ ਖੇਤਰ ਵਿਚ ਕਈ ਹਿਮਾਲੀਅਨ ਮੈਡੀਸਨਲ ਪਲਾਂਟ ਦੀਆਂ ਵੰਨਗੀਆਂ ਦੀ ਕਾਸ਼ਤ ਬਾਰੇ ਵੱਡੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ । ਮੰਤਰੀ ਨੇ ਕੇਂਦਰ ਸਪਾਂਸਰ ਪ੍ਰੋਗਰਾਮ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ ਦੇ ਅਧਿਕਾਰੀਆਂ ਦੇ ਯਤਨਾ ਨਾਲ ਲਾਗੂ ਕਰਨ ਲਈ ਉਹਨਾ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਭਾਰਤ ਸਰਕਾਰ ਜੰਮੂ ਕਸ਼ਮੀਰ ਵਿਚ ਗਤੀ ਦੀ ਰਫਤਾਰ ਨੂੰ ਤੇਜ ਕਰਨ ਲਈ ਤਰਜੀਹ ਦੇ ਰਹੀ ਹੈ ।
ਡਾ: ਜਿਤੇਂਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਮੈਡੀਸਨਲ ਪਲਾਂਟ ਉਗਾਉਣ ਵਾਲੇ ਅਤੇ ਇਕੱਠੇ ਕਰਨ ਵਾਲਿਆਂ ਨੂੰ ਮੁਹੱਈਆਂ ਕੀਤੀਆਂ ਜਾ ਰਹੀਆਂ ਸਹੂਲਤਾਂ ਤੋਂ ਇਲਾਵਾ ਨੌਜਵਾਨਾ ਲਈ ਇਹ ਪੋਸਟ ਹਾਰਵੈਸਟ ਕੇਂਦਰ ਮੌਕੇ ਪੈਦਾ ਕਰਨ ਨੂੰ ਉਜਾਗਰ ਕੀਤਾ । ਅੱਗੇ ਉਹਨਾ ਜ਼ੋਰ ਦੇ ਕੇ ਕਿਹਾ ਕਿ ਆਯੁਸ਼ ਸਿਹਤ ਤੇ ਤੰਦਰੁਸਤ ਪ੍ਰੋਗਰਾਮ ਲੋੜਵੰਦ ਲੋਕਾਂ ਨੂੰ ਸੇਵਾ ਹੀ ਮੁਹੱਈਆਂ ਨਹੀਂ ਕਰੇਗਾ ਬਲਕਿ ਆਯੁਸ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਤਸ਼ਾਹਿਤ ਕਰੇਗਾ ।
ਐਮ.ਵੀ./ਐਸ.ਕੇ.
(Release ID: 1659369)
Visitor Counter : 154