ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦਾ ਬਹੁਤ ਉੱਚ ਰਿਕਵਰੀਆਂ ਦਾ ਸਥਿਰ ਰੁਝਾਨ ਜਾਰੀ ਹੈ

ਪਿਛਲੇ 24 ਘੰਟਿਆਂ ਦੌਰਾਨ 93 ਹਜ਼ਾਰ ਤੋਂ ਵੱਧ ਰਿਕਵਰੀ ਦਰਹੋਈ

ਰਿਕਵਰੀਆਂ ਐਕਟਿਵ ਕੇਸਾਂ ਨਾਲੋਂ 5 ਗੁਣਾ ਵੱਧ

Posted On: 26 SEP 2020 11:06AM by PIB Chandigarh

ਕੋਵਿਡ ਦੇ ਮਰੀਜ਼ ਹਰ ਇੱਕ ਦਿਨ ਬਹੁਤ ਹੀ ਵੱਡੀ ਗਿਣਤੀ ਵਿੱਚ ਠੀਕ ਹੋ ਰਹੇ ਹਨ ਤੇ ਭਾਰਤ ਵਿੱਚ ਉੱਚ ਪੱਧਰਾਂ ਤੇ ਠੀਕ ਹੋਣ ਦਾ ਰੁਝਾਨ ਨਿਰੰਤਰ ਜਾਰੀ ਹੈ I 

 

ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ 93,420 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ I ਇਸਦੇ ਨਾਲ, ਰਿਕਵਰੀ ਦੀ ਕੁੱਲ ਸੰਖਿਆ 48,49,584 ਹੈ I

 

ਰੋਜ਼ਾਨਾ ਰਿਕਵਰੀ ਵਿਚ ਵਾਧੇ ਦੇ ਨਾਲ, ਰਿਕਵਰੀ ਰੇਟ ਨੇ ਵੀ ਆਪਣੇ ਉੱਚ ਰੁਝਾਨ ਨੂੰ ਕਾਇਮ ਰੱਖਿਆ ਹੈ I ਇਸ ਵੇਲੇ ਇਹ ਅੱਜ 82.14% 'ਤੇ ਹੈ

 

 

ਇਕ ਦਿਨ ਦੀ ਰਿਕਾਰਡ ਰਿਕਵਰੀ ਦਰ ਨਾਲ ਰੋਜਾਨਾ ਵਧਦੀ ਕੁੱਲ ਉੱਚ ਰਿਕਵਰੀ ਵਿਚ ਭਾਰਤ ਨੇ ਆਪਣੀ ਚੋਟੀ ਦੀ ਗਲੋਬਲ ਰੈਂਕਿੰਗ ਬਣਾਏ ਰੱਖੀ ਹੈ I  

 

ਜਿਵੇਂ ਕਿ ਭਾਰਤ ਨਵੇਂ ਕੇਸਾਂ ਨਾਲੋਂ ਵਧੇਰੇ ਰਿਕਵਰੀ ਰਿਕਾਰਡ ਕਰ  ਰਿਹਾ ਹੈ, ਰਿਕਵਰੀ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ I

 

ਰਿਕਵਰੀਆਂ ਐਕਟਿਵ ਕੇਸਾਂ ਨਾਲੋਂ 5 ਗੁਣਾ ਵੱਧ ਹਨ I

ਰਿਕਵਰ ਕੇਸ (48,49,584) ਐਕਟਿਵ ਕੇਸਾਂ (9,60,969) ਤੋਂ ਤਕਰੀਬਨ 39 ਲੱਖ (38,88,615) ਤੋਂ ਵੱਧ ਹਨ ।

 

ਇਸ ਨਾਲ ਇਹ ਵੀ ਸੁਨਿਸ਼ਚਿਤ ਹੋਇਆ ਹੈ ਕਿ ਐਕਟਿਵ ਕੇਸਾਂ ਦਾ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 16.28% ਬਣਦਾ ਹੈ I ਇਹ ਇਸ ਦੇ ਸਥਿਰ ਗਿਰਾਵਟ ਦੇ ਰਸਤੇ ਤੇ ਕਾਇਮ ਹੈ I 

 

ਰਾਸ਼ਟਰੀ ਅਗਵਾਈ ਤੋਂ ਬਾਅਦ, 24 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਨਵੇਂ ਕੇਸਾਂ ਨਾਲੋਂ ਨਵੀਂ ਰਿਕਵਰੀ ਦੀ ਵੱਡੀ ਗਿਣਤੀ ਦੀ ਰਿਪੋਰਟ ਕਰ ਰਹੇ ਹਨ I

 

 

10 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਨਵੇਂ ਰਿਕਵਰ ਹੋਏ ਮਾਮਲਿਆਂ ਵਿੱਚ ਤਕਰੀਬਨ 73% ਲਈ ਹਿੱਸਾ ਪਾਉਂਦੇ ਹਨ I

 

ਮਹਾਰਾਸ਼ਟਰ ਨੇ 19,592 ਨਵੇਂ ਮਾਮਲਿਆਂ ਵਿੱਚ ਰਿਕਵਰੀ ਦੇ ਨਾਲ ਇਹ ਬੜ੍ਹਤ ਬਣਾਈ ਰੱਖੀ ਹੈ I

 

ਇਹ ਨਿਰੰਤਰ ਉਤਸ਼ਾਹਜਨਕ ਨਤੀਜੇ ਕੇਂਦਰ ਦੀ ਅਗਵਾਈ ਵਾਲੀ ਕਿਰਿਆਸ਼ੀਲ ਅਤੇ ਕੈਲੀਬਰੇਟਿਡ ਰਣਨੀਤੀ ਟੈਸਟ, ਟ੍ਰੈਕ, ਟ੍ਰੀਟ ਦੇ ਨਾਲ ‘ਵਾਇਰਸ ਦਾ ਪਿੱਛਾ ਕਰੋ’ ਤੇ ਪਹੁੰਚ ਉੱਤੇ ਤਿੱਖੇ ਧਿਆਨ ਨਾਲ ਸੰਭਵ ਹੋਏ ਹਨ । ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਦੇਸ਼-ਵਿਆਪੀ ਟੈਸਟਿੰਗ ਦੇ ਉੱਚ ਅਤੇ ਤੇਜ ਪੱਧਰ ਦੁਆਰਾ ਸ਼ੁਰੂਆਤੀ ਪੜਾਅ ਤੇ ਪੋਜ਼ੀਟਿਵ ਮਾਮਲਿਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਛਾਣ ਕੀਤੀ ਹੈ I ਇਸ ਦੀ ਲਾਗ ਦੇ ਫੈਲਣ ਨੂੰ ਰੋਕਣ ਲਈ ਸੰਪਰਕਾਂ ਦੀ ਪਛਾਣ ਕਰਨ ਲਈ ਤੁਰੰਤ ਨਿਗਰਾਨੀ ਅਤੇ ਟਰੈਕਿੰਗ ਨਾਲ ਪੂਰਕ ਕੀਤਾ ਗਿਆ ਹੈ I 

ਕੇਂਦਰ ਨੇ ਉੱਚ ਕੁਆਲਟੀ ਦੀ ਡਾਕਟਰੀ ਦੇਖਭਾਲ ਯਕੀਨੀ ਬਣਾਉਣ ਲਈ ਘਰ / ਆਈਸੋਲੈਸ਼ਨ ਅਤੇ ਹਸਪਤਾਲਾਂ ਵਿਚ ਉਹਨਾਂ ਲਈ ਇਕਸਾਰ ਸਟੈਂਡਰਡ ਆਫ਼ ਕੇਅਰ ਪ੍ਰੋਟੋਕੋਲ ਜਾਰੀ ਕੀਤਾ ਹੈ I ਉਭਰ ਰਹੇ ਗਲੋਬਲ ਅਤੇ ਰਾਸ਼ਟਰੀ ਸਬੂਤ ਤੋਂ ਇਹਨਾਂ ਨੂੰ ਸਮੇਂ ਸਮੇਂ ਤੇ ਅਪਗ੍ਰੇਡ ਕੀਤਾ ਗਿਆ ਹੈ I ਕੇਂਦਰ ਸਰਕਾਰ ਤਕਨੀਕੀ, ਵਿੱਤੀ, ਸਮੱਗਰੀ ਅਤੇ ਹੋਰ ਸਰੋਤਾਂ ਰਾਹੀਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਦਾ ਸਮਰਥਨ ਕਰ ਰਹੀ ਹੈ ।

 

ਐਮਵੀ/ਐਸਜੇ


(Release ID: 1659289) Visitor Counter : 143