ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਵਰਲਡ ਕਲਾਸ ‘ਸੈਂਟਰ ਫਾਰ ਡਿਸਏਬਿਲਟੀ ਸਪੋਰਟਸ’ ਦਾ ਅੱਜ ਗਵਾਲੀਅਰ ਵਿਖੇ ਨੀਂਹ ਪੱਥਰ ਰੱਖਿਆ ਗਿਆ

Posted On: 25 SEP 2020 4:52PM by PIB Chandigarh

ਗਵਾਲੀਅਰ, ਮੱਧ ਪ੍ਰਦੇਸ਼ ਵਿਖੇ ਸੈਂਟਰ ਫਾਰ ਡਿਸਏਬਿਲਿਟੀ ਸਪੋਰਟਸਦਾ ਨੀਂਹ ਪੱਥਰ ਡੀਈਪੀਡਬਲਿਊਡੀ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਆਯੋਜਿਤ ਇੱਕ ਸਮਾਰੋਹ ਵਿੱਚ ਰੱਖਿਆ ਗਿਆ। ਇਸ ਮੌਕੇ ਸ਼੍ਰੀ ਨਰੇਂਦਰ ਸਿੰਘ ਤੋਮਰ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ, ਭਾਰਤ ਸਰਕਾਰ, ਸ਼੍ਰੀ ਵਿਵੇਕ ਨਾਰਾਇਣ ਸ਼ੇਜਵਾਲਕਰ, ਸੰਸਦ ਮੈਂਬਰ (ਲੋਕ ਸਭਾ), ਗਵਾਲੀਅਰ, ਭਰਤ ਸਿੰਘ ਕੁਸ਼ਵਾਹਾ, ਰਾਜ ਮੰਤਰੀ, ਬਾਗਬਾਨੀ ਅਤੇ ਖੁਰਾਕ ਪ੍ਰੋਸੈੱਸਿੰਗ, (ਸੁਤੰਤਰ ਚਾਰਜ), ਨਰਮਦਾ ਘਾਟੀ ਵਿਕਾਸ, ਮੱਧ ਪ੍ਰਦੇਸ਼ ਸਰਕਾਰ ਅਤੇ ਸ਼੍ਰੀ ਪ੍ਰਧੁਮਨ ਸਿੰਘ ਤੋਮਰ, ਊਰਜਾ ਮੰਤਰੀ, ਮੱਧ ਪ੍ਰਦੇਸ਼ ਸਰਕਾਰ ਮੌਜੂਦ ਸਨ।

 

 

ਇਸ ਮੌਕੇ ਬੋਲਦਿਆਂ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਉਹ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ ਦਾ ਧੰਨਵਾਦ ਕਰਦੇ ਹਨ ਕਿ ਮੱਧ ਪ੍ਰਦੇਸ਼ ਵਿੱਚ ਗਵਾਲੀਅਰ ਸ਼ਹਿਰ ਵਿੱਚ ਦਿੱਵਯਾਗਜਨ ਲਈ ਵਿਸ਼ਵ ਪੱਧਰੀ ਖੇਡ ਸੁਵਿਧਾ ਸਥਾਪਿਤ ਕਰਨ ਦੀ ਪਹਿਲ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਅਪੰਗ ਵਿਅਕਤੀਆਂ ਲਈ ਸਪੋਰਟਸ ਵਿਅਕਤੀ ਲਈ ਕਈ ਟ੍ਰੇਨਿੰਗ ਸੁਵਿਧਾਵਾਂ ਉਪਲਬਧ ਨਹੀਂ ਹਨ। ਪ੍ਰਸਤਾਵਿਤ ਕੇਂਦਰ ਅਪਾਹਜ ਵਿਅਕਤੀਆਂ ਲਈ ਟ੍ਰੇਨਿੰਗ ਦੀਆਂ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਕਰੇਗਾ। ਇਸ ਕੇਂਦਰ ਦੀ ਸਥਾਪਨਾ ਨਾਲ ਸਮਾਜ ਵਿੱਚ ਉਨ੍ਹਾਂ ਦੇ ਏਕੀਕਰਨ ਦੀ ਸੁਵਿਧਾ ਲਈ ਦਿੱਵਯਾਗਜਨਾਂ ਵਿੱਚ  ਅਪਣੱਤ ਦੀ ਭਾਵਨਾ ਪੈਦਾ ਹੋਵੇਗੀ।

 

 

ਗਵਾਲੀਅਰ, ਮੱਧ ਪ੍ਰਦੇਸ਼ ਵਿਖੇ ਅਪੰਗਤਾ ਸਪੋਰਟਸ ਸੈਂਟਰ ਸਥਾਪਿਤ ਕਰਨ ਨੂੰ ਮੰਤਰੀ ਮੰਡਲ ਨੇ 28 ਫ਼ਰਵਰੀ, 2019 ਨੂੰ ਮਨਜ਼ੂਰੀ ਦੇ ਦਿੱਤੀ ਸੀ। ਕੇਂਦਰ ਸਥਾਪਿਤ ਕਰਨ ਲਈ ਕੁੱਲ ਅਨੁਮਾਨਿਤ ਲਾਗਤ 1,70. 99 ਕਰੋੜ ਰੁਪਏ ਹੈ। ਕੇਂਦਰ ਸੁਸਾਇਟੀਆਂ ਰਜਿਸਟ੍ਰੇਸ਼ਨ ਐਕਟ, 1860 ਦੇ ਤਹਿਤ ਰਜਿਸਟਰ ਕੀਤਾ ਜਾਵੇਗਾ। ਕੇਂਦਰ ਦੀ ਸਮੁੱਚੀ ਨਿਗਰਾਨੀ ਅਤੇ ਦੇਖਰੇਖ ਲਈ, ਗਵਰਨਿੰਗ ਬਾਡੀ, ਸੈਕਟਰੀ, ਡੀਈਪੀਡਬਲਿਊਡੀ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਗਈ ਹੈ। ਪ੍ਰੋਜੈਕਟ ਦੇ ਲਾਗੂ ਹੋਣ ਦੀ ਨਿਗਰਾਨੀ ਲਈ ਸਕੱਤਰ, ਡੀਈਪੀਡਬਲਿਊਡੀ ਦੀ ਪ੍ਰਧਾਨਗੀ ਹੇਠ ਇੱਕ ਪ੍ਰੋਜੈਕਟ ਨਿਗਰਾਨੀ ਕਮੇਟੀ ਬਣਾਈ ਗਈ ਹੈ।

 

 

ਕੇਂਦਰ ਅਪਾਹਜ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਮੁਕਾਬਲਾ ਕਰਨ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਅੰਤਰਰਾਸ਼ਟਰੀ ਮਾਪਦੰਡਾਂ ਦੀਆਂ ਸੁਵਿਧਾਵਾਂ ਪ੍ਰਦਾਨ ਕਰੇਗਾ। ਇਸ ਵਿੱਚ ਆਊਟਡੋਰ ਅਥਲੈਟਿਕ ਸਟੇਡੀਅਮ, ਇਨਡੋਰ ਸਪੋਰਟਸ ਕੰਪਲੈਕਸ, ਬੇਸਮੈਂਟ ਪਾਰਕਿੰਗ; ਐਕੁਆਟਿਕ ਸੈਂਟਰ ਜਿਸ ਵਿੱਚ 2 ਤੈਰਾਕੀ ਪੂਲ ਹਨ, ਇੱਕ ਕਵਰਡ ਪੂਲ ਅਤੇ ਇੱਕ ਬਾਹਰੀ ਪੂਲ ਹੈ; ਕਲਾਸ ਰੂਮਾਂ ਵਾਲਾ ਉੱਚ ਪ੍ਰਦਰਸ਼ਨ ਕੇਂਦਰ; ਡਾਕਟਰੀ ਸੁਵਿਧਾਵਾਂ; ਸਪੋਰਟਸ ਸਾਇੰਸ ਸੈਂਟਰ; ਅਥਲੀਟਾਂ ਲਈ ਹੋਸਟਲ ਸੁਵਿਧਾਵਾਂ, ਪਹੁੰਚ ਸੁਵਿਧਾਵਾਂ ਸਮੇਤ ਪਹੁੰਚਯੋਗ ਲਾਕਰ, ਖਾਣਾ, ਮਨੋਰੰਜਨ ਦੀਆਂ ਸੁਵਿਧਾਵਾਂ ਅਤੇ ਪ੍ਰਬੰਧਕੀ ਬਲਾਕ ਦੀ ਸੁਵਿਧਾ ਹੋਵੇਗੀ।

 

 

ਕੇਂਦਰ ਕੋਲ ਟ੍ਰੇਨਿੰਗ, ਚੋਣ, ਖੇਡ ਅਕਾਦਮਿਕ ਅਤੇ ਖੋਜ, ਮੈਡੀਕਲ ਸਹਾਇਤਾ, ਦਰਸ਼ਕਾਂ ਦੀਆਂ ਗੈਲਰੀਆਂ ਅਤੇ ਰਾਸ਼ਟਰੀ / ਅੰਤਰਰਾਸ਼ਟਰੀ ਪ੍ਰੋਗਰਾਮਾਂ ਦਾ ਆਯੋਜਨ ਕਰਨ ਲਈ ਢੁਕਵੇਂ ਪ੍ਰਬੰਧ ਹੋਣਗੇ। ਟ੍ਰੇਨਿੰਗ ਲਈ ਚਿਨੰਤ ਖੇਡਾਂ ਬੈਡਮਿੰਟਨ, ਬਾਸਕਿਟਬਾਲ, ਟੇਬਲ ਟੈਨਿਸ, ਵਾਲੀਬਾਲ, ਜੂਡੋ, ਟੇਕਵਾਂਡੋ, ਫੈਨਸਿੰਗ ਅਤੇ ਰਗਬੀ ਬੋਕੀਆ, ਗੋਲਬਾਲ, ਫੁੱਟਬਾਲ 5 ਇੱਕ ਸਾਈਡ, ਪੈਰਾ ਡਾਂਸ ਸਪੋਰਟ ਅਤੇ ਪੈਰਾ ਪਾਵਰ ਲਿਫਟਿੰਗ, ਅਥਲੈਟਿਕਸ, ਤੀਰਅੰਦਾਜ਼ੀ, ਫੁੱਟਬਾਲ 7 ਇੱਕ ਸਾਈਡ ਅਤੇ ਟੈਨਿਸ ਅਤੇ ਤੈਰਾਕੀ ਹਨ।

 

 

*****

 

 

ਐੱਨਬੀ / ਐੱਸਕੇ / ਜੇਕੇ


(Release ID: 1659219) Visitor Counter : 124