ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਡਿਜ਼ਾਈਨ ਅਤੇ ਫੈਸ਼ਨ ਜਗਤ ਦੀ ਮੰਨੀ ਪ੍ਰਮੰਨੀ ਹਸਤੀ ਸੁਨੀਲ ਸੇਠੀ ਨੂੰ ਕੇ ਵੀ ਆਈ ਸੀ ਨੇ ਆਪਣਾ ਸਲਾਹਕਾਰ ਨਿਯੁਕਤ ਕੀਤਾ

Posted On: 25 SEP 2020 4:51PM by PIB Chandigarh

ਖਾਦੀ ਅਤੇ ਗਰਾਮ ਉਦਯੋਗ ਕਮਿਸ਼ਨ (ਕੇ ਵੀ ਆਈ ਸੀ) ਨੇ ਭਾਰਤੀ ਫੈਸ਼ਨ ਉਦਯੋਗ ਦੀ ਮੰਨੀ ਪ੍ਰਮੰਨੀ ਹਸਤੀ ਸ਼੍ਰੀ ਸੁਨੀਲ ਸੇਠੀ ਨੂੰ ਆਪਣਾ ਸਲਾਕਾਰ ਨਿਯੁਕਤ ਕੀਤਾ ਹੈ ਸੇਠੀ ਭਾਰਤ ਅਤੇ ਵਿਦੇਸ਼ਾਂ ਵਿੱਚ ਖਾਦੀ ਦੇ ਪ੍ਰਚਾਰ ਦੇ ਨਾਲ ਨਾਲ ਤਿਆਰਸ਼ੁਦਾ ਕਪੜਿਆਂ ਦੇ ਖੇਤਰ ਵਿੱਚ ਨਵੀਨਤਮ ਡਿਜ਼ਾਈਨਾਂ ਬਾਰੇ ਕਮਿਸ਼ਨ ਨੂੰ ਸਲਾਹ ਦੇਣਗੇ

ਕੇ ਵੀ ਆਈ ਸੀ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਸ਼੍ਰੀ ਸੇਠੀ ਦੀ ਨਿਯੁਕਤੀ ਇੱਕ ਸਾਲ ਦੀ ਅਵਧੀ ਲਈ ਕੀਤੀ ਗਈ ਹੈ ਇਸਤੋਂ ਪਹਿਲਾਂ, ਮਸ਼ਹੂਰ ਡਿਜ਼ਾਈਨਰ ਮਿਸ ਰਿਤੂ ਬੇਰੀ ਕੇ ਵੀ ਆਈ ਸੀ ਦੇ ਸਲਾਹਕਾਰ ਦੇ ਰੂਪ ਵਿੱਚ ਕੰਮ ਕਰ ਚੁਕੇ ਹਨ ਉਨ੍ਹਾਂ ਦਾ ਕਾਰਜਕਾਲ ਹੁਣੇ ਜਿਹੇ ਹੀ ਖਤਮ ਹੋਇਆ ਹੈ

ਕੇ ਵੀ ਆਈ ਸੀ ਨੇ ਦੱਸਿਆ ਕਿ ਸ਼੍ਰੀ ਸੇਠੀ ਕੋਲ ਵਿਸ਼ਵ ਪੱਧਰ ਤੇ ਵਪਾਰ ਕਰਨ ਦਾ ਚਾਰ ਦਹਾਕਿਆਂ ਦਾ ਲੰਮਾ ਤਜੁਰਬਾ ਹੈ, ਜਿੱਥੇ ਉਨ੍ਹਾਂ ਨੇ ਕਈ ਨਵੀਂਆਂ ਅਤੇ ਕਾਮਯਾਬ ਵਿਧੀਆਂ ਰਾਹੀ ਭਾਰਤੀ ਹਸਤਕਲਾ, ਡਿਜ਼ਾਈਨ ਅਤੇ ਕਪੜਾ ਉਦਯੋਗ ਦੇ ਵਿਕਾਸ ਵਿੱਚ ਮਹੱਤਵ ਪੂਰਨ ਯੋਗਦਾਨ ਦਿੱਤਾ ਹੈ ਚਾਰ ਸੌ (400) ਡਿਜਾਈਨਰਾਂ ਦੀ ਨੁਮਾਇੰਦਗੀ ਵਾਲੀ ਭਾਰਤੀ ਫ਼ੈਸ਼ਨ ਡਿਜ਼ਾਈਨ ਪ੍ਰੀਸ਼ਦ ਦੇ ਪ੍ਰਧਾਨ ਦੇ ਤੌਰ ਤੇ ਸੁਨੀਲ ਸੇਠੀ ਭਾਰਤੀ ਫੈਸ਼ਨ ਉਦਯੋਗ ਨੂੰ ਵਿਸ਼ਵ ਪੱਧਰ ਤੇ ਲਿਜਾਣ ਲਈ ਨਿਰੰਤਰ ਕੰਮ ਕਰ ਰਹੇ ਹਨ

 

ਕੇ ਵੀ ਆਈ ਸੀ ਦੇ ਪ੍ਰਧਾਨ ਸ਼੍ਰੀ ਵਿਨੈ ਕੁਮਾਰ ਸਕਸੇਨਾ ਨੇ ਕਿਹਾ "ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ ਤੇ ਫੈਸ਼ਨ ਉਦਯੋਗ ਵਿੱਚ ਖਾਦੀ ਦੇ ਉਪਯੋਗ ਵਿੱਚ ਵਾਧਾ ਸ਼੍ਰੀ ਸੁਨੀਲ ਸੇਠੀ ਦੀ ਨਿਯੁਕਤੀ ਪਿੱਛੇ ਮਹੱਤਵਪੂਰਨ ਵਿਚਾਰ ਹੈ ਕੇ ਵੀ ਆਈ ਸੀ ਨੇ ਪਹਿਲਾਂ ਹੀ ਵਿਸ਼ਵ ਮੰਚ ਤੇ ਆਪਣੀ ਮੌਜੂਦਗੀ ਦਰਜ ਕਰਵਾ ਲਈ ਹੈ ਅਤੇ ਸਾਨੂੰ ਇਥੋਂ ਅੱਗੇ ਵਧਣ ਦੇ ਮੌਕੇ ਨੂੰ ਹਰ ਹਾਲਤ ਵਿੱਚ ਕੈਸ਼ ਕਰਨਾ ਚਾਹੀਦਾ ਹੈ

ਖਾਦੀ ਦੇ ਕਾਰੀਗਰ ਵਿਸ਼ਵ ਦੇ ਸਭ ਤੋਂ ਵਧੀਆ ਗੁਣਵੱਤਾ ਅਤੇ ਨਿਵੇਕਲੇ ਕਪੜੇ ਤਿਆਰ ਕਰਨ ਵਿੱਚ ਸਮਰੱਥ ਹਨ I ਅਜਿਹੇ ਵਿੱਚ ਆਪਣੇ ਨਵੀਨਤਮ ਡਿਜ਼ਾਈਨਾਂ ਅਤੇ ਨਵਾਚਰ ਨਾਲ ਖਾਦੀ ਵਿਸ਼ਵ ਪੱਧਰ ਤੇ ਇੱਕ ਵਿਸ਼ਾਲ ਖਪਤਕਾਰ ਵਰਗ ਦੀ ਪਸੰਦ ਬਣ ਸਕਦੀ ਹੈ

ਕੇ ਵੀ ਆਈ ਸੀ ਅਨੁਸਾਰ ਸ਼੍ਰੀ ਸੇਠੀ ਐਚ ਐਚ ਈ ਸੀ, ਰਾਸ਼ਟਰੀ ਦਸਤਕਾਰੀ ਮਿਊਜ਼ੀਅਮ, ਹਸਤਕਲਾ ਅਕਾਦਮੀ, ਕਪੜਾ ਮੰਤਰਾਲਾ, ਸੈਰ ਸਪਾਟਾ ਮੰਤਰਾਲਾ ਅਤੇ ਸਭਿਆਚਾਰ ਮੰਤਰਾਲਾ ਵਰਗੇ ਵੱਖ ਵੱਖ ਸਰਕਾਰੀ ਅਦਾਰਿਆਂ ਦੇ ਸਲਾਹਕਾਰ ਦੇ ਰੂਪ ਵਿੱਚ ਪਹਿਲਾਂ ਵੀ ਮਹੱਤਵਪੂਰਨ ਭੂਮਿਕਾ ਨਿਭਾਅ ਚੁਕੇ ਹਨ ਉਹ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫਟ) ਦੇ ਬੋਰਡ ਆਫ ਗਵਰਨਰਜ ਦੇ ਮੈਂਬਰ ਦੇ ਰੂਪ ਵਿੱਚ ਵੀ ਕੰਮ ਕਰ ਚੁਕੇ ਹਨ

 

-------------------------------------

ਆਰ ਸੀ ਜੇ /ਆਰ ਐਨ ਐਮ/ਆਈ ਏ



(Release ID: 1659209) Visitor Counter : 101