ਸਿੱਖਿਆ ਮੰਤਰਾਲਾ

ਸ਼ਿਕਸ਼ਕ ਪਰਵ ਦੇ ਤਹਿਤ ਬਚਪਨ ਦੀ ਅਰੰਭਕ ਦੇਖਭਾਲ ਅਤੇ ਸਿੱਖਿਆ 'ਤੇ ਇਕ ਰਾਸ਼ਟਰੀ ਵੈਬਿਨਾਰ ਆਯੋਜਿਤ ਕੀਤਾ ਗਿਆ

Posted On: 25 SEP 2020 5:28PM by PIB Chandigarh

ਨਵੀਂ ਸਿੱਖਿਆ ਨੀਤੀ (ਐਨਈਪੀ 2020) ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਨ ਲਈ ਅੱਜ ਸਿੱਖਿਆ ਮੰਤਰਾਲੇ ਵੱਲੋਂ ਸਿੱਖਿਆ ਮੰਤਰਾਲੇ ਵੱਲੋਂ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਤੇ (ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ) ਇੱਕ ਵੈਬਿਨਾਰ ਦਾ ਆਯੋਜਨ ਕੀਤਾ ਗਿਆ। ਸਿੱਖਿਆ ਮੰਤਰਾਲਾ ਨੇ 8 ਸਤੰਬਰ ਤੋਂ 25 ਸਤੰਬਰ, 2020 ਤੱਕ ਅਧਿਆਪਕਾਂ ਨੂੰ ਸਨਮਾਨਿਤ ਕਰਨ ਅਤੇ ਨਵੀਂ ਸਿੱਖਿਆ ਨੀਤੀ 2020 ਨੂੰ ਅੱਗੇ ਲਿਜਾਣ ਲਈ ਸ਼ਿਕਸ਼ਕ ਪਰਵ ਦਾ ਆਯੋਜਨ ਕੀਤਾ।

 

ਈਸੀਸੀਈ ਤੇ ਸੈਸ਼ਨ ਦਾ ਸੰਚਾਲਨ ਐਨ ਸੀ ਈ ਆਰ ਟੀ ਦੀ ਐਸੋਸੀਏਟ ਪ੍ਰੋਫੈਸਰ ਡਾ. ਰੋਮਿਲਾ ਸੋਨੀ ਨੇ ਕੀਤਾ। ਅੰਬੇਡਕਰ ਯੂਨੀਵਰਸਿਟੀ ਦੀ ਡਾ. ਵੇਨਿਤਾ ਕੌਲ, ਐਨਸੀਈਆਰਟੀ ਦੀ ਪ੍ਰੋਫੈਸਰ ਸੁਨੀਤੀ ਸਨਵਾਲ ਅਤੇ ਦੱਖਣੀ ਸਿੱਕਮ ਜਿਲੇ ਦੇ ਕੇਵਜਿੰਗ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮੋਤੀਲਾਲ ਕੋਇਰਲਾ ਵਿੱਚ ਸ਼ਾਮਲ ਸਨ।

 

ਪ੍ਰੋ: ਸੁਨੀਤੀ ਨੇ ਈਸੀਸੀਈ ਦੇ ਸੰਬੰਧ ਵਿੱਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦੀਆਂ ਸਿਫ਼ਾਰਸ਼ਾਂ ਦੀ ਵਿਆਖਿਆ ਕਾਰਦਿਆਂ ਚਰਚਾ ਦੀ ਸ਼ੁਰੂਆਤ ਕੀਤੀ। ਚਰਚਾ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਗਰਭ ਦੀ ਸਥਿਤੀ ਤੋਂ ਲੈ ਕੇ ਬੱਚੇ ਦੇ 2 ਸਾਲ ਦੀ ਉਮਰ ਤਕ ਦੀ ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ ਵਿਚ ਪੋਸ਼ਣ ਦੀ ਮਹੱਤਤਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਪੋਸ਼ਣ, ਸਿਹਤ ਅਤੇ ਸਿਖਲਾਈ ਦੇ ਵਿਚਕਾਰ ਸਬੰਧਾਂ ਨੂੰ ਹੋਰ ਵਿਸਥਾਰ ਨਾਲ ਦੱਸਿਆ। ਜ਼ਿੰਦਗੀ ਦੇ 2 ਸਾਲਾਂ ਦੇ ਸ਼ੁਰੂ ਵਿੱਚ ਬੱਚੇ ਦੇ ਤੇਜ਼ ਵਿਕਾਸ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਬੁਲਾਰੇ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਖੋਜ ਅਧਿਐਨਾਂ ਤੋਂ ਇਸ ਗੱਲ ਦਾ ਪਤਾ ਚਲਦਾ ਹੈ ਕਿ ਬੱਚੇ ਦੀ ਜਿੰਦਗੀ ਦੇ ਸ਼ੁਰੂਆਤੀ ਸਾਲਾਂ ਵਿੱਚ ਪੋਸ਼ਣ ਦਾ ਉਸਦੀ ਸਿਹਤ ਅਤੇ ਬਾਅਦ ਦੇ ਸਾਲਾਂ ਵਿੱਚ ਅਕਾਦਮਿਕ ਕਾਰਗੁਜ਼ਾਰੀ ਨਾਲ ਮਹੱਤਵਪੂਰਣ ਸਬੰਧ ਹੁੰਦਾ ਹੈ।

 

ਡਾ ਕੌਲ ਨੇ ਐਨਈਪੀ ਨੂੰ ਲਾਗੂ ਕੀਤੇ ਜਾਣ ਵਾਲੇ ਕੇਂਦਰਤ ਖੇਤਰਾਂ ਦੀ ਵਿਆਖਿਆ ਕੀਤੀ ਅਤੇ ਅੱਗੇ ਜ਼ੋਰ ਦੇ ਕੇ ਕਿਹਾ ਕਿ ਸ਼ੁਰੂਆਤੀ ਪੜਾਅ 'ਤੇ ਅਕਾਦਮਿਕ ਕੁਸ਼ਲਤਾਵਾਂ ਦੇ ਵਿਕਾਸ ਦੇ ਨਾਲ-ਨਾਲ ਬੱਚਿਆਂ ਵਿਚ ਸਮਾਜਿਕਤਾ ਦੇ ਹੁਨਰ ਦਾ ਵਿਕਾਸ ਅਰਥਾਤ ਸਮਾਜਕ ਤੌਰ ਤੇ ਮੇਲ ਮਿਲਾਪ ਦਾ ਕੁਸ਼ਲ ਵਿਕਾਸ ਮਹੱਤਵਪੂਰਨ ਹੈ। ਗੁਣਵੱਤਾ ਭਰਪੂਰ ਈ ਸੀ ਸੀ ਈ ਪ੍ਰਦਾਨ ਕਰਨ ਵਿੱਚ ਕਮਿਉਨਿਟੀ ਪੱਧਰ 'ਤੇ ਵਕਾਲਤ ਅਤੇ ਮਾਪਿਆਂ ਦੀ ਭੂਮਿਕਾ' ਤੇ ਉੱਚਿਤ ਤੌਰ 'ਤੇ ਵੀ ਕਾਫੀ ਜ਼ੋਰ ਦਿੱਤਾ ਗਿਆ। ਵਿਕਾਸ ਪੱਖੋਂ ਉਚਿਤ ਸੱਮਗਰੀ ਅਤੇ ਪੜਾਉਣ ਦੀ ਕਲਾ ਦੇ ਮਹੱਤਵ ਬਾਰੇ ਦਸਦਿਆਂ ਬੁਲਾਰੇ ਨੇ ਬੱਚਿਆਂ ਲਈ ਅਨੰਦਮਈ, ਖੇਡ ਅਧਾਰਤ ਅਤੇ ਦਿਲਚਸਪੀ ਅਧਾਰਤ ਗਤੀਵਿਧੀਆਂ ਦੀਆਂ ਮਿਸਾਲਾਂ ਦੇ ਕੇ ਚਾਨਣਾ ਪਾਇਆ। ਡਾ. ਕੌਲ ਨੇ ਐਨਈਪੀ 2020 ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਠਕ੍ਰਮ ਦਾ ਉੱਪਰਲਾ ਵਿਸਥਾਰ ਪ੍ਰੀ-ਸਕੂਲ ਤੋਂ ਗ੍ਰੇਡ 1 ਤੱਕ ਦੇ ਬੱਚਿਆਂ ਦੇ ਸੁਖਾਲੇ ਪਰਿਵਰਤਨ ਬਹੁਤ ਪ੍ਰਭਾਵਸ਼ਾਲੀ ਹੋਵੇਗਾ।

ਦੱਖਣੀ ਸਿੱਕਮ ਜਿਲੇ ਦੇ ਕੇਵਜਿੰਗ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮੋਤੀ ਲਾਲ ਕੋਇਰਾਲਾ ਨੇ ਈਸੀਸੀਈ ਦੇ ਤਹਿਤ ਬੱਚਿਆਂ ਨੂੰ ਕਿਰਿਆਸ਼ੀਲ, ਫਿੱਟ ਅਤੇ ਪੜਾਈ ਲਈ ਤਿਆਰ ਰੱਖਣ ਲਈ ਸ਼ਿਸ਼ੂ ਯੋਗਾ ਵਰਗੀਆਂ ਨਵੀਨਤਾਵਾਂ ਅਤੇ ਗਤੀਵਿਧੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੀ ਕੋਇਰਾਲਾ ਨੇ ਦੱਸਿਆ ਕਿ ਬੱਚਿਆਂ ਨੂੰ ਸਕੂਲ ਵਿਚ ਖਿਡੌਣੇ, ਖੇਡਣ ਦੇ ਸਮਾਨ, ਕਿਤਾਬਾਂ ਅਤੇ ਪ੍ਰਿੰਟ ਰਿੱਚ ਕਲਾਸਰੂਮ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਜੋ ਬੱਚੇ ਆਨੰਦ ਭਰਪੂਰ ਤਰੀਕੇ ਨਾਲ ਵਿਦਿਅਕ ਗਤੀਵਿਧੀਆਂ ਨਾਲ ਜੁੜਨ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਗਤੀਵਿਧੀਆਂ ਬੱਚਿਆਂ ਨੂੰ ਸਕੂਲ ਵੱਲ ਖਿੱਚਣ ਵਿੱਚ ਸਹਾਇਤਾ ਕਰਨਗੀਆਂ ਜਿਸ ਨਾਲ ਸਕੂਲਾਂ ਵਿੱਚ ਦਾਖਲਾ ਵਧਾਉਣ ਵਿੱਚ ਸਹਾਇਤਾ ਮਿਲਗੀ।

 

ਡਾ. ਸੇਨਾਪਤੀ ਨੇ ਆਪਣੀਆਂ ਸਮਾਪਤੀ ਟਿੱਪਣੀਆਂ ਵਿੱਚ ਕਾਰਵਾਈ ਦਾ ਸੰਖੇਪ ਪੇਸ਼ ਕੀਤਾ ਅਤੇ ਵਿਸਥਾਰ ਨਾਲ ਦੱਸਿਆ ਕਿ ਨਵੀਂ ਸਿੱਖਿਆ ਨੀਤੀ 2020 ਭਾਰਤੀ ਸਭਿਆਚਾਰ ਨੂੰ ਅਮੀਰ ਬਣਾਉਣ ਵਿਚ ਮਦਦ ਕਰੇਗੀ ਜੋ ਕਿ ਈਸੀਸੀਈ ਦੇ ਪੜਾਅ ਤੋਂ ਹੀ ਕਦਰਾਂ ਕੀਮਤਾਂ ਨੂੰ ਪ੍ਰਤੀਬਿੰਬਤ ਕਰਦੀ ਹੈ।

 

-----------------------------------------------------

 

ਐਮਸੀ / ਏਕੇਜੇ / ਏਕੇ


(Release ID: 1659203) Visitor Counter : 177