ਰਾਸ਼ਟਰਪਤੀ ਸਕੱਤਰੇਤ
ਜਦੋਂ ਪੂਰੀ ਦੁਨੀਆ ਫੌਜੀ ਦਬਦਬੇ ਲਈ ਪੁਲਾੜ ਦਾ ਇਸਤੇਮਾਲ ਕਰ ਰਹੀ ਸੀ, ਤਦ ਡਾ. ਸਾਰਾਭਾਈ ਨੇ ਸੋਚਿਆ ਕਿ ਤੇਜ਼ੀ ਨਾਲ ਵਿਕਾਸ ਲਈ ਪੁਲਾੜ ਟੈਕਨੋਲੋਜੀ ਭਾਰਤ ਲਈ ਢੁਕਵਾਂ ਮੰਚ ਹੈ: ਰਾਸ਼ਟਰਪਤੀ ਕੋਵਿੰਦ
ਰਾਸ਼ਟਰਪਤੀ ਨੇ ਵਿਕਰਮ ਸਾਰਾਭਾਈ ਦੇ ਜਨਮ ਸ਼ਤਾਬਦੀ ਦੇ ਸਮਾਪਨ ਸਮਾਰੋਹ ਨੂੰ ਵੀਡੀਓ ਸੰਦੇਸ਼ ਜ਼ਰੀਏ ਸੰਬੋਧਨ ਕੀਤਾ
Posted On:
25 SEP 2020 1:51PM by PIB Chandigarh
ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਫੌਜੀ ਦਬਦਬੇ ਲਈ ਪੁਲਾੜ ਦਾ ਇਸਤੇਮਾਲ ਕਰ ਰਹੀ ਸੀ, ਤਦ ਡਾ. ਸਾਰਾਭਾਈ ਨੇ ਸੋਚਿਆ ਕਿ ਆਪਣੇ ਵਿਸ਼ਾਲ ਆਕਾਰ ਤੇ ਵਿਭਿੰਨਤਾ ਦੇ ਕਾਰਨ ਭਾਰਤ ਦੇ ਲਈ ਪੁਲਾੜ ਟੈਕਨੋਲੋਜੀ ਤੇਜ਼ੀ ਨਾਲ ਵਿਕਾਸ ਦੇ ਲਈ ਢੁਕਵਾਂ ਮੰਚ ਹੈ। ਉਨ੍ਹਾਂ ਨੇ ਪੁਲਾੜ ਵਿਭਾਗ ਅਤੇ ਪ੍ਰਮਾਣੂ ਊਰਜਾ ਵਿਭਾਗ ਦੁਆਰਾ ਅੱਜ (25 ਸਤੰਬਰ, 2020) ਨੂੰ ਆਯੋਜਿਤ ਕੀਤੇ ਜਾ ਰਹੇ ਡਾ. ਵਿਕਰਮ ਸਾਰਾਭਾਈ ਦੇ ਜਨਮ ਸ਼ਤਾਬਦੀ ਸਮਾਰੋਹ ਦੇ ਸਮਾਪਨ ਪ੍ਰੋਗਰਾਮ ਨੂੰ ਇੱਕ ਵੀਡੀਓ ਸੰਦੇਸ਼ ਜ਼ਰੀਏ ਸੰਬੋਧਤ ਕੀਤਾ।
ਡਾ. ਵਿਕਰਮ ਸਾਰਾਭਾਈ ਨੂੰ ਯਾਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਕੁਝ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਜੀਵਨ ਤੇ ਕੰਮ ਸਾਡਾ ਉਤਸਾਹ ਵਧਾਉਂਦਾ ਹੈ। ‘ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾਮਾ’ ਡਾ. ਵਿਕਰਮ ਸਾਰਾਭਾਈ ਉਨ੍ਹਾਂ ਵਿੱਚੋਂ ਇੱਕ ਹਨ। ਉਹ ਇੱਕ ਵਿਲੱਖਣ ਆਕਰਸ਼ਣ ਤੇ ਨਿਮਰਤਾ ਨਾਲ ਭਰਪੂਰ ਵਿਅਕਤੀ ਸਨ, ਜਿਨ੍ਹਾਂ ਨੇ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ। ਉਹ ਇੱਕ ਵਿਸ਼ਵਪੱਧਰੀ ਵਿਗਿਆਨੀ, ਨੀਤੀ–ਨਿਰਮਾਤਾ ਤੇ ਇੱਕ ਸੰਸਥਾਨ ਦੇ ਨਿਰਮਾਤਾ ਸਨ ਜੋ ਇੱਕ ਦੁਰਲੱਭ ਸੰਯੋਜਨ ਹੈ। ਉਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਇਹ ਸਭ ਹਾਸਲ ਕਰ ਲਿਆ ਸੀ ਜਿਵੇਂ ਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦਾ ਅੰਤ ਨਿਕਟ ਹੈ। ਅਗਰ ਉਹ ਲੰਬੇ ਸਮੇਂ ਲਈ ਦੇਸ਼ ਦੀ ਸੇਵਾ ਕਰ ਸਕਦੇ ਤਾਂ ਭਾਰਤ ਦਾ ਪੁਲਾੜ ਵਿਗਿਆਨ ਉੱਥੋਂ ਤੱਕ ਪਹੁੰਚ ਜਾਂਦਾ ਕਿ ਸਾਨੂੰ ਹੈਰਾਨੀ ਹੁੰਦੀ।
ਰਾਸ਼ਟਰਪਤੀ ਨੇ ਕਿਹਾ ਕਿ ਇੱਕ ਵਿਗਿਆਨੀ ਵਜੋਂ ਡਾ. ਸਾਰਾਭਾਈ ਕਦੇ ਵੀ ਕੇਵਲ ਟਿੱਪਣੀਆਂ ਨਾਲ ਸੰਤੁਸ਼ਟ ਨਹੀਂ ਹੁੰਦੇ ਸਨ। ਉਨ੍ਹਾਂ ਨੇ ਹਮੇਸ਼ਾ ਅੰਤਰ–ਗ੍ਰਹਿ ਪੁਲਾੜ ਦੀ ਪ੍ਰਕਿਰਤੀ ਨੂੰ ਬਿਹਤਰ ਸਮਝ ਦੇ ਲਈ ਪ੍ਰਯੋਗਾਤਮਕ ਅੰਕੜਿਆਂ ਦੇ ਪਹਿਲੂਆਂ ‘ਤੇ ਧਿਆਨ ਦਿੱਤਾ। 1947 ਅਤੇ 1971 ਦੇ ਦਰਮਿਆਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਗਿਆਨ ਪੱਤ੍ਰਿਕਾਵਾਂ ਵਿੱਚ ਉਨ੍ਹਾਂ ਦੇ 85 ਖੋਜ ਪੱਤਰ ਪ੍ਰਕਾਸ਼ਿਤ ਹੋਏ।
ਰਾਸ਼ਟਰਪਤੀ ਨੇ ਕਿਹਾ ਕਿ ਡਾ. ਸਾਰਾਭਾਈ ਇੱਕ ਬੇਹੱਦ ਵਿਵਹਾਰਕ ਵਿਅਕਤੀ ਸਨ। ਉਨ੍ਹਾਂ ਨੇ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਕਦੇ ਹੋਰ ਦੇਸ਼ਾਂ ਦੇ ਪੁਲਾੜ–ਪ੍ਰੋਗਰਾਮਾਂ ਦੀਆਂ ਲੀਹਾਂ ਉੱਤੇ ਨਹੀਂ ਚਲਾਇਆ। ਇੰਕਰੀਮੈਂਟਲ ਮੋਡ ਦੀ ਥਾਂ ਉਹ ਸਦਾ ਵੱਡੀਆਂ ਛਲਾਂਗਾਂ ਲਾਉਣ ਨੂੰ ਤਰਜੀਹ ਦਿੰਦੇ ਸਨ। ਉਨ੍ਹਾਂ ਨੂੰ ਭਰੋਸਾ ਸੀ ਕਿ ਭਾਰਤ ਜਿਹਾ ਵਿਕਾਸਸ਼ੀਲ ਦੇਸ਼ ਸਿੱਧਾ ਸੈਟੇਲਾਈਟ ਸੰਚਾਰ ਵਿੱਚ ਕੁੱਦ ਪਵੇਗਾ। ਉਹ ਰਾਸ਼ਟਰੀ ਵਿਕਾਸ ਲਈ ਇੱਕ ਸੈਟੇਲਾਈਟ ਪ੍ਰਣਾਲੀ ਦੇ ਫ਼ਾਇਦੇ ਪ੍ਰਦਰਸ਼ਿਤ ਕਰਨਾ ਚਾਹੁੰਦੇ ਸਨ। ਅੱਜ ਅਸੀਂ ਉਨ੍ਹਾਂ ਦੇ ਸੁਪਨੇ ਦੇ ਮਹੱਤਵ ਨੂੰ ਮਹਿਸੂਸ ਕਰਦੇ ਹਾਂ ਜਦੋਂ ਕੋਵਿਡ–19 ਮਹਾਮਾਰੀ ਵੀ ਸਾਡੀ ਸਕੂਲੀ ਸਿੱਖਿਆ ਵਿੱਚ ਵਿਘਨ ਨਹੀਂ ਪਾ ਸਕੀ, ਜੋ ਰਿਮੋਟ ਲਰਨਿੰਗ ਮੋਡ ਵਿੱਚ ਜਾਰੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਨੇ ਡਾ. ਸਾਰਾਭਾਈ ਦੇ ਜਨਮ–ਸ਼ਤਾਬਦੀ ਵਰ੍ਹੇ ਦੌਰਾਨ ਪੁਲਾੜ ਖੇਤਰ ਵਿੱਚ ਸੁਧਾਰਾਂ ਦਾ ਐਲਾਨ ਕਰ ਕੇ ਇਸ ਉੱਘੇ ਵਿਗਿਆਨੀ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਹੈ। ਡਾ. ਸਾਰਾਭਾਈ ਦਾ ਪ੍ਰਸਿੱਧ ਕਥਨ ਹੈ,‘ਮਨੁੱਖ ਤੇ ਸਮਾਜ ਦੀਆਂ ਅਸਲ ਸਮੱਸਿਆਵਾਂ ਹੱਲ ਕਰਨ ਦੇ ਲਈ ਉੱਨਤ ਟੈਕਨੋਲੋਜੀਆਂ ਦੀ ਵਰਤੋਂ ਕਰਦੇ ਹੋਏ ਸਾਨੂੰ ਹਰ ਹਾਲਤ ’ਚ ਕਿਸੇ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ।’ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਜਦੋਂ ਭਾਰਤ ਆਤਮਨਿਰਭਰ ਬਣਨ ਦਾ ਯਤਨ ਕਰ ਰਿਹਾ ਹੈ, ਅਸੀਂ ਉਨ੍ਹਾਂ ਦੇ ਇਸ ਕਥਨ ਦੇ ਮਹੱਤਵ ਨੂੰ ਮਹਿਸੂਸ ਕਰਦੇ ਹਾਂ।
ਰਾਸ਼ਟਰਪਤੀ ਦਾ ਭਾਸ਼ਣ ਵੇਖਣ ਲਈ ਇੱਥੇ ਕਲਿੱਕ ਕਰੋ
https://static.pib.gov.in/WriteReadData/userfiles/Vikram%20Sarabhai-ISRO-%20Sept%2025%20(1).pdf
***
ਵੀਆਰਆਰਕੇ/ਏਕੇ
(Release ID: 1659095)
Visitor Counter : 236