ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਘਰੇਲੂ ਆਪ੍ਰੇਸ਼ਨ ਮੁੜ ਸ਼ੁਰੂ ਕਰਨ ਤੋਂ ਬਾਅਦ 1 ਕਰੋੜ ਤੋਂ ਵੱਧ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ
25 ਮਈ 2020 ਤੋਂ 1 ਲੱਖ ਤੋਂ ਵੱਧ ਘਰੇਲੂ ਉਡਾਣਾਂ ਚੱਲੀਆਂ
ਇਕ ਦਿਨ ਵਿਚ ਉੱਡਣ ਵਾਲੇ ਲੋਕਾਂ ਦੀ ਗਿਣਤੀ 1,19,702 ਹੋਈ
Posted On:
25 SEP 2020 4:08PM by PIB Chandigarh
ਘਰੇਲੂ ਉਡਾਣਾਂ ਦੀ 25 ਮਈ 2020 ਨੂੰ ਮੁੜ ਸ਼ੁਰੂਆਤ ਤੋਂ ਬਾਅਦ ਇਕ ਕਰੋੜ ਤੋਂ ਵੱਧ ਯਾਤਰੀਆਂ ਨੇ 1,08,210 ਉਡਾਣਾਂ ਰਾਹੀਂ ਯਾਤਰਾ ਕੀਤੀ ਹੈ I ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ । ਸ੍ਰੀ ਪੁਰੀ ਨੇ ਅੱਗੇ ਕਿਹਾ ਕਿ ਘਰੇਲੂ ਹਵਾਬਾਜ਼ੀ ਕੋਵਿਡ ਤੋਂ ਪਹਿਲਾਂ ਦੇ ਅੰਕੜਿਆਂ ਵਾਲ ਵੱਧ ਰਹੀ ਹੈ । ਉਨਾਂ ਆਤਮਨਿਰਭਰ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਹਾਸਲ ਇਸ ਉਪਲਬਧੀ ਲਈ ਸਾਰੇ ਹਿੱਸੇਦਾਰਾਂ ਨੂੰ ਵਧਾਈ ਦਿੱਤੀ ।
ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਸਾਂਝਾ ਕੀਤਾ ਕਿ 24 ਸਤੰਬਰ, 2020 ਨੂੰ ਕੁੱਲ ਰਵਾਨਗੀ ਕਰਨ ਵਾਲੇ ਯਾਤਰੀਆਂ ਦੀ ਗਿਣਤੀ 1,19,702 ਸੀ ਅਤੇ ਇਸ ਸਮੇਂ ਦੌਰਾਨ ਯਾਤਰੀਆਂ ਦੀ ਕੁੱਲ ਸੰਖਿਆ 1,21,126 ਸੀ । ਉਨਾਂ ਅੱਗੇ ਕਿਹਾ ਕਿ ਕੁੱਲ ਰਵਾਨਗੀ 1393 ਸੀ ਜਦੋਂਕਿ ਆਗਮਨ 1394 ਸਨ ਜਦਕਿ ਉਡਾਣਾਂ ਦੀ ਕੁਲ ਆਵਾਜਾਈ ਦੀ ਗਿਣਤੀ 2787 ਸੀ । ਇਸ ਤੋਂ ਇਲਾਵਾ, ਇਕੋ ਦਿਨ ਵਿਚ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਯਾਤਰੀਆਂ ਦੇ ਫੁੱਟਫੋਲਾਂ ਦੀ ਗਿਣਤੀ 2,40,828 ਸੀ I
ਕੋਵਿਡ -19 ਦੇ ਮੱਦੇਨਜ਼ਰ, ਘਰੇਲੂ ਸ਼ੈਡਿਊਲ ਕਮਰਸੀਅਲ ਵਪਾਰਕ ਏਅਰਲਾਈਨਾਂ ਦਾ ਕੰਮ 25 ਮਾਰਚ 2020 ਤੋਂ ਬੰਦ ਕਰ ਦਿੱਤਾ ਗਿਆ ਸੀ I
ਆਰਜੇ/ਐਨਜੀ
(Release ID: 1659046)
Visitor Counter : 190