ਪੇਂਡੂ ਵਿਕਾਸ ਮੰਤਰਾਲਾ
ਗ੍ਰਾਮੀਣ ਵਿਕਾਸ ਮੰਤਰਾਲੇ ਦੇ ਤਹਿਤ ਦੀਨਦਿਆਲ ਅੰਤੋਦਯਾ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਸਵੈ-ਸਹਾਇਤਾ ਸਮੂਹ ਅਤੇ ਉਨ੍ਹਾਂ ਦੇ ਸੰਘ, ਦੇਸ਼ ਭਰ ਵਿੱਚ ਸਿਹਤ ਅਤੇ ਪੋਸ਼ਣ ਸਬੰਧੀ ਮੁੱਦਿਆਂ 'ਤੇ ਜਾਗਰੂਕਤਾ ਵਧਾਉਣ ਦੇ ਲਈ ਰਾਸ਼ਟਰੀ ਪੋਸ਼ਣ ਮਾਹ 2020 ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ
Posted On:
24 SEP 2020 1:00PM by PIB Chandigarh
ਕਿਸ਼ੋਰ ਅਵਸਥਾ, ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ ਵਿੱਚ ਕੁਪੋਸ਼ਣ ਨੂੰ ਘੱਟ ਕਰਨ ਲਈ ਸਮੁੱਚੀ ਪੋਸ਼ਣ ਯੋਜਨਾ, ਪ੍ਰਧਾਨ ਮੰਤਰੀ ਪੋਸ਼ਣ ਯੋਜਨਾ (2018) ਤਹਿਤ ਪਾਲਣ ਕਰਨ ਅਤੇ ਵਿਵਹਾਰ ਤਬਦੀਲੀ ਦੇ ਯਤਨਾਂ ਨੂੰ ਗਤੀ ਦੇਣ ਲਈ ਸਤੰਬਰ ਮਹੀਨੇ ਨੂੰ ਹਰੇਕ ਸਾਲ ਰਾਸ਼ਟਰੀ ਪੋਸ਼ਨ ਮਾਹ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਲਈ ਰਾਸ਼ਟਰੀ ਪੋਸ਼ਣ ਮਾਹ, ਥੀਮ, ਗਤੀਵਿਧੀਆਂ ਆਦਿ 'ਤੇ ਕੇਂਦ੍ਰਿਤ ਹੋਣ ਬਾਰੇ ਜਾਣਕਾਰੀ ਦੇਣ ਵਾਲੀਆਂ ਸਾਰੀਆਂ ਲੋੜੀਂਦੀਆਂ ਅਡਵਾਈਜ਼ਰੀਆਂ ਅਤੇ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਭਾਰਤ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰਾਲੇ ਦੁਆਰਾ ਰਾਜ ਦੇ ਮਿਸ਼ਨਾਂ ਲਈ ਜਾਰੀ ਕੀਤਾ ਗਿਆ ਸੀ। 7 ਸਤੰਬਰ, 2020 ਨੂੰ ਪੋਸ਼ਣ ਮਾਹ ਦੀਆਂ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰੇ ਅਤੇ ਯੋਜਨਾਬੰਦੀ ਲਈ ਸਾਰੇ ਰਾਜ ਮਿਸ਼ਨਾਂ ਨਾਲ ਮੰਤਰਾਲੇ ਦੇ ਸੰਯੁਕਤ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਵੀਡੀਓ ਕਾਨਫਰੰਸ ਵੀ ਕੀਤੀ ਗਈ। ਪੋਸ਼ਨ ਮਾਹ ਦੇ ਰਾਸ਼ਟਰੀ ਵਿਸ਼ਿਆਂ ਦੇ ਅਨੁਰੂਪ ਸਵੀਅਰ ਐਕਯੂਟ ਕੁਪੋਸ਼ਣ (ਐੱਸਏਐੱਮ) ਵਾਲੇ ਬੱਚਿਆਂ ਦੀ ਪਛਾਣ ਅਤੇ ਟ੍ਰੈਕਿੰਗ ਅਤੇ ਕਿਚਨ ਗਾਰਡਨ ਨੂੰ ਪ੍ਰੋਤਸਾਹਨ ਦੇਣ ਲਈ ਪੌਦੇ ਲਾਉਣ ਦਾ ਅਭਿਆਨ ਲਈ ਰਾਜ ਮਿਸ਼ਨ ਨਿਮਨਲਿਖਤ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ:
1. ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿੱਥੇ ਵੀ ਸਥਿਤੀ ਢੁਕਵੀਂ ਹੈ ਅਤੇ ਸੁਰੱਖਿਅਤ ਦੂਰੀ, ਮਾਸਕ ਅਤੇ ਹੱਥ ਧੋਣ ਜਾਂ ਸਵੱਛਤਾ ਵਰਤਣ ਵਾਲੀਆਂ ਢੁਕਵੀਆਂ ਸਾਵਧਾਨੀਆਂ ਸਮੇਤ ਸਵੈ-ਸਹਾਇਤਾ ਸਮੂਹ ਦੇ ਮੈਂਬਰਾਂ ਅਤੇ ਉਨ੍ਹਾਂ ਦੀਆਂ ਫੈਡਰੇਸ਼ਨਾਂ ਦੀ ਸਰਗਰਮ ਸ਼ਮੂਲੀਅਤ।
2. ਦੁੱਧ ਚੁੰਘਾਉਣ, ਸੰਪੂਰਨ ਭੋਜਨ ’ਤੇ ਧਿਆਨ ਕੇਂਦ੍ਰਿਤ ਕਰਨ ਦੇ ਮੁੱਦਿਆਂ ’ਤੇ ਚਰਚਾ ਕਰਨ ਲਈ ਐੱਸਐੱਚਜੀ ਅਤੇ ਇਸਦੇ ਸੰਘਾਂ ਵਿੱਚ ਸਮੂਹ ਦੀਆਂ ਮੀਟਿੰਗਾਂ ਦਾ ਆਯੋਜਨ, ਕੋਵਿਡ-19, 0-24 ਮਹੀਨੇ ਦੀ ਉਮਰ ਦੇ ਬੱਚਿਆਂ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਬੱਚਿਆਂ ਵਿੱਚ ਗੰਭੀਰ ਤੀਬਰ ਕੁਪੋਸ਼ਣ (ਐੱਸਏਐੱਮ) ਦੀ ਸ਼ੁਰੂਆਤ ਵਿੱਚ ਪਛਾਣ ਦੇ ਮਹੱਤਵ ’ਤੇ ਸੰਵੇਦਨਸ਼ੀਲਤਾ, ਰਾਜਾਂ ਦੇ ਪੋਸ਼ਣ ਗਾਰਡਨਾਂ ਅਤੇ ਹੋਰ ਪ੍ਰਸੰਗਿਕ ਮੁੱਦਿਆਂ ’ਤੇ ਧਿਆਨ ਦੇਣਾ।
3. ਕਮਿਊਨਿਟੀ ਦੇ ਲੋਕ ਸਿਹਤ ਵਿਭਾਗ ਰਾਹੀਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਹੋਰ ਵਿਭਾਗਾਂ ਜਿਵੇਂ ਕਿ ਵੀਐੱਚਐੱਸਡੀ ਨਾਲ ਔਨਲਾਈਨ ਵਿਚਾਰ-ਵਟਾਂਦਰੇ, ਪ੍ਰਮੁੱਖ ਵਿਸ਼ਿਆਂ ’ਤੇ ਵੈਬੀਨਾਰਜ਼ ਆਦਿ ਰਾਹੀ ਕਰਵਾਏ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ।
4. ਇੱਕ ਮਿਸ਼ਨ ਮੋਡ ਵਿੱਚ ਮਨਰੇਗਾ ਨਾਲ ਮਿਲ ਕੇ ਐੱਸਐੱਚਜੀ ਮੈਂਬਰਾਂ ਅਤੇ ਜਾਗਰੂਕਤਾ ਪੈਦਾ ਕਰਨ ਲਈ ਘਰਾਂ ਵਿੱਚ ਪੋਸ਼ਨ ਗਾਰਡਨਾਂ ਨੂੰ ਪ੍ਰੋਤਸਾਹਨ ਦੇਣਾ।
5. ਰੋਜ਼ਾਨਾ ਦੇ ਕੰਮਕਾਜ ਦੌਰਾਨ ਸਾਬਣ ਨਾਲ ਹੱਥ ਧੋਣ, ਮਾਸਕ ਦੀ ਵਰਤੋਂ ਕਰਨ ਅਤੇ ਸਮਾਜਕ ਦੂਰੀ ਨੂੰ ਉਤਸ਼ਾਹਿਤ ਕਰਨਾ।
6. ਟੈਕਨੋਲੋਜੀ ਪਲੈਟਫਾਰਮਾਂ ਦਾ ਉਪਯੋਗ ਕਰਕੇ ਮਹੱਤਵਪੂਰਨ ਸੰਦੇਸ਼ਾਂ ਦਾ ਪਸਾਰ ਵਟਸਐਪ ਅਤੇ ਔਨਲਾਈਨ ਚਰਚਾ ਪਲੈਟਫਾਰਮਾਂ ਨੂੰ ਵਰਚੁਅਲ ਪ੍ਰਚਾਰ ਸਮੱਗਰੀ ਅਤੇ ਕਿਸੇ ਵੀ ਹੋਰ ਵਰਚੁਅਲ ਮਾਧਿਅਮ (ਸੋਸ਼ਲ ਮੀਡੀਆ ਜਿਵੇਂ ਟਵਿੱਟਰ/ਫੇਸਬੁੱਕ) ਨੂੰ ਪ੍ਰੋਤਸਾਹਨ ਦੇਣਾ।
ਰਾਸ਼ਟਰੀ ਮਿਸ਼ਨ ਦੀ ਅਗਵਾਈ ਅਤੇ ਸਹਾਇਤਾ ਨਾਲ ਸਾਰੇ ਰਾਜ ਦੇ ਮਿਸ਼ਨ ਪੂਰਨ ਜੋਸ਼ ਨਾਲ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਵਿੱਚ ਪੋਸ਼ਣ ਮਾਹ ਦਾ ਪਾਲਣ ਕਰ ਰਹੇ ਹਨ। ਵੈਬੀਨਾਰ, ਪੋਸ਼ਣ ਰੈਲੀਆਂ, ਪੋਸ਼ਣ ਰੰਗੋਲੀਆਂ, ਪੋਸ਼ਣ ਵਾਅਦੇ, ਵਿਅੰਜਨ ਮੁਕਾਬਲੇ, ਸੰਵੇਦਨਸ਼ੀਲਤਾ, ਪੌਸ਼ਟਿਕ-ਬਗੀਚਿਆਂ ਨੂੰ ਉਤਸ਼ਾਹਿਤ ਕਰਨ, ਕਨਵਰਜਨ ਮੀਟਿੰਗਾਂ ਆਦਿ ਦੀਆਂ ਗਤੀਵਿਧੀਆਂ ਰਾਜ ਦੇ ਮਿਸ਼ਨਾਂ ਵੱਲੋਂ ਜ਼ਮੀਨੀ ਪੱਧਰ ’ਤੇ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਕਮਿਊਨਿਟੀ ਇਸ ਪੋਸ਼ਣ ਮਾਹ ਨੂੰ ਸਫਲ ਬਣਾਉਣ ਲਈ ਸਰਗਰਮੀ ਨਾਲ ਹਿੱਸਾ ਲੈ ਰਹੀ ਹੈ ਅਤੇ ਸਿਹਤ, ਪੋਸ਼ਣ, ਸਵੱਛਤਾ ਆਦਿ ਨਾਲ ਜੁੜੇ ਸੰਦੇਸ਼ਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਅਵਸਰ ਦਾ ਲਾਭ ਉਠਾ ਰਹੇ ਹਨ।
ਸਿਹਤ, ਪੋਸ਼ਣ, ਸਵੱਛਤਾ ਆਦਿ ਦੀ ਸਥਿਤੀ ਵਿੱਚ ਸੁਧਾਰ ਕਰਨ ਲਈ ਇਸ ਸਾਲ ‘ਦਸਸੂਤਰੀ’ ਰਣਨੀਤੀ ਨੂੰ ਅਪਣਾਉਂਦਿਆਂ, ਖੁਰਾਕ, ਪੋਸ਼ਣ, ਸਿਹਤ ਅਤੇ ਡਬਲਿਊਏਐੱਸਐੱਚ (ਐੱਫਐੱਨਐੱਚਡਬਲਿਊ) ਏਕੀਕਰਨ ਗ੍ਰਾਮੀਣ ਵਿਕਾਸ ਮੰਤਰਾਲੇ ਤਹਿਤ ਦੀਨਦਿਆਲ ਅੰਤੋਦਯਾ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਏ-ਐੱਨਆਰਐੱਲਐੱਮ) ਦੇ ਉਦੇਸ਼ਾਂ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਡੀਏਵਾਈ-ਐੱਨਆਰਐੱਲਐੱਮ ਅਤੇ ਉਨ੍ਹਾਂ ਦੇ ਪਰਿਵਾਰਾਂ ਤਹਿਤ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਦੇ ਮੈਂਬਰ, ਰਾਜ ਮਿਸ਼ਨ ਐੱਸਐੱਚਜੀ ਦੇ ਏਜੰਡੇ ਅਤੇ ਚੁਣੇ ਗਏ ਭੂਗੋਲਿਕ ਖੇਤਰਾਂ ਵਿੱਚ ਗਤੀਵਿਧੀਆਂ ਵਿੱਚ ਇਨ੍ਹਾਂ ਮੁੱਦਿਆਂ ਨੂੰ ਏਕੀਕ੍ਰਿਤ ਕਰਨ ਲਈ ਪਹਿਲ ਕਰ ਰਹੇ ਹਨ। ਇਸ ਤੋਂ ਇਲਾਵਾ ਪੋਸ਼ਣ ਅਭਿਯਾਨ ਦੀ ਹਮਾਇਤ ਕਰਨ ਅਤੇ ਵਿਵਹਾਰ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਰਾਜ ਦੇ ਮਿਸ਼ਨ ਪੂਰੇ ਦੇਸ਼ ਵਿੱਚ ਪੋਸ਼ਣ ਅਭਿਯਾਨ ਅਧੀਨ ਪੋਸ਼ਣ ਮਾਹ ਅਤੇ ਪੋਸ਼ਣ ਪਖਵਾੜਾ ਵਰਗੇ ਸਮਾਗਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ।
ਰਾਸ਼ਟਰੀ ਪੋਸ਼ਣ ਮਾਹ ਵਰਗੇ ਪ੍ਰੋਗਰਾਮ ਡੀਏਵਾਈ-ਐੱਨਆਰਐੱਲਐੱਮ ਦੇ ਉਦੇਸ਼ ਨਾਲ ਜੁੜੇ ਲਾਭਾਰਥੀਆਂ ਨੂੰ ਇਕ ਪ੍ਰਚੰਡ ਢੰਗ ਨਾਲ ਪ੍ਰੇਰਿਤ ਕਰਨ ਅਤੇ ਸਾਰੇ ਪ੍ਰਸ਼ਾਸਕੀ ਪੱਧਰਾਂ ਵਿੱਚ ਪ੍ਰਮੁੱਖ ਹਿਤਧਾਰਕਾਂ ਵਿੱਚ ਏਕਤਾ ਨੂੰ ਮਜ਼ਬੂਤ ਕਰਨ ਲਈ ਤੇਜ਼ੀ ਨਾਲ ਟ੍ਰੈਕ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਪੋਸ਼ਣ ਮਾਹ 2019 ਮਿਸ਼ਨ ਦਾ ਆਯੋਜਨ 11.39 ਲੱਖ ਗਤੀਵਿਧੀਆਂ ਤੇ 16.39 ਕਰੋੜ ਭਾਗੀਦਾਰਾਂ (ਜਨ ਅੰਦੋਲਨ ਪੋਰਟਲ ਅਨੁਸਾਰ) ਨਾਲ ਆਯੋਜਿਤ ਕੀਤਾ ਗਿਆ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਪੋਸ਼ਣ ਅਭਿਯਾਨ ਲਈ ਨੋਡਲ ਮੰਤਰਾਲੇ ਦੇ ਨੇੜਲੇ ਤਾਲਮੇਲ ਵਿੱਚ ਮਿਸ਼ਨ ਨੇ ਚੱਲ ਰਹੇ ਪੋਸ਼ਣ ਮਾਹ 2020 ਲਈ ਗਤੀਵਿਧੀਆਂ ਦੀ ਯੋਜਨਾ ਬਣਾਈ ਹੈ।
ਰਾਜਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਕੋਵਿਡ -19 ਰੋਕਥਾਮ ਪ੍ਰੋਟੋਕੋਲ ਦੀ ਪੂਰੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਮੁੱਖ ਸੰਦੇਸ਼ਾਂ ਨੂੰ ਫੈਲਾਉਣ ਅਤੇ ਐੱਸਐੱਚਜੀ’ਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਣ ਲਈ ਟੈਕਨੋਲੋਜੀ ਪਲੈਟਫਾਰਮਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ। ਰਾਜ ਮਿਸ਼ਨਾਂ ਨੇ ਨੋਡਲ ਵਿਅਕਤੀ, ਵਿਕਸਿਤ ਕਾਰਜ ਯੋਜਨਾ, ਪਛਾਣੀਆਂ ਗਈਆਂ ਗਤੀਵਿਧੀਆਂ, ਜ਼ਿਲ੍ਹਿਆਂ ਅਤੇ ਬਲਾਕਾਂ ਨੂੰ ਮਾਰਗਦਰਸ਼ਨ ਨੂੰ ਪ੍ਰੋਤਸਾਹਨ ਦਿੱਤਾ ਹੈ ਅਤੇ ਹੁਣ ਉਹ ਸਬੰਧਿਤ ਵਿਭਾਗਾਂ (ਡਬਲਿਊਸੀਡੀ, ਸਿਹਤ, ਪੀਆਰਆਈ ਅਤੇ ਹੋਰ) ਨਾਲ ਪੋਸ਼ਨ ਮਾਹ ਪ੍ਰੋਗਰਾਮ ਆਯੋਜਿਤ ਕਰਨ ਲਈ ਜ਼ਿਲ੍ਹਾ/ਬਲਾਕ ਪੱਧਰਾਂ ਵਿੱਚ ਬਿਹਤਰ ਯੋਜਨਾ, ਤਾਲਮੇਲ ਲਈ ਜੁਟ ਗਏ ਹਨ।
****
ਏਪੀਐੱਸ/ਐੱਸਜੀ
(Release ID: 1658819)
Visitor Counter : 252