ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲੇ ਦੇ ਈ ਸੰਜੀਵਨੀ ਓ ਪੀ ਡੀ ਨੇ ਸ਼ੁਰੂਆਤ ਤੋਂ 6 ਮਹੀਨਿਆਂ ਦੇ ਵਿੱਚ 3 ਲੱਖ ਟੈਲੀ ਮਸ਼ਵਰੇ ਮੁਕੰਮਲ ਕੀਤੇ

ਈ ਸੰਜੀਵਨੀ ਤੇ 90% ਲਾਭਪਾਤਰੀ ਟੋਪ 4 ਸੂਬਿਆਂ ਵਿੱਚ

Posted On: 24 SEP 2020 4:09PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਜੀਵਨੀ ਪੀ ਡੀ ਪਲੇਟਫਾਰਮ ਨੇ 3 ਲੱਖ ਟੈਲੀ ਮਸ਼ਵਰੇ ਮੁਕੰਮਲ ਕਰ ਲਏ ਹਨ ਇਹ ਮਹੱਤਵਪੂਰਨ ਮੀਲ ਪੱਥਰ ਇਸ ਸੇਵਾ ਦੇ ਸ਼ੁਰੂ ਹੋਣ ਤੋਂ 6 ਮਹੀਨੇ ਦੇ ਸੰਖੇਪ ਸਮੇਂ ਵਿੱਚ ਹੀ ਪ੍ਰਾਪਤ ਕਰ ਲਿਆ ਗਿਆ ਹੈ ਕੋਵਿਡ 19 ਮਹਾਮਾਰੀ ਦਰਮਿਆਨ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਟੈਲੀ ਮੈਡੀਸਨ ਦੇਣ ਲਈ ਸੰਜੀਵਨੀ ਪੀ ਡੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਇਸ ਨਾਲ ਸਰੀਰਿਕ ਦੂਰੀ ਨੂੰ ਸੁਨਿਸ਼ਚਿਤ ਕਰਨ ਨਾਲ ਕੋਵਿਡ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲੀ ਹੈ ਅਤੇ ਨੋਨ ਕੋਵਿਡ ਜ਼ਰੂਰੀ ਸਿਹਤ ਦੇਖਭਾਲ ਲਈ ਵੀ ਸਹਾਈ ਹੋਈ ਹੈ

 

ਵੱਡੀ ਗਿਣਤੀ ਵਿੱਚ ਟੈਲੀ ਮਸ਼ਵਰੇ ਲੈਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਨਾਗਰਿਕਾਂ ਵਿੱਚ ਹਰਮਨ ਪਿਆਰੀ ਸੇਵਾ ਹੈ ਹੁਣ ਤੱਕ ਸਭ ਤੋਂ ਵੱਡੀ ਗਿਣਤੀ ਟੈਲੀ ਮਸ਼ਵਰਿਆਂ ਦੀ ਤਾਮਿਲਨਾਡੂ ਵਿੱਚ ਹੈ , ਜਿੱਥੇ 1,29,800 ਵਿਅਕਤੀਆਂ ਨੇ ਡਿਜੀਟਲ ਮਾਧਿਅਮ ਰਾਹੀਂ ਗੱਲਬਾਤ ਕੀਤੀ ਤਾਮਿਲਨਾਡੂ 9 ਅਗਸਤ ਤੱਕ 32,035 ਪੀ ਡੀ ਮਸ਼ਵਰੇ ਦਰਜ ਕਰਕੇ ਸਭ ਤੋਂ ਅੱਗੇ ਹੈ ਅਤੇ ਇਸੇ ਮਹੀਨੇ ਦੀ 19 ਤਰੀਖ਼ ਤੱਕ 56,346 ਮਸ਼ਵਰੇ ਦਰਜ ਕੀਤੇ ਗਏ ਹਨ ਸੂਬੇ ਵਿੱਚ 8 ਸਤੰਬਰ ਤੱਕ 1 ਲੱਖ ਮਸ਼ਵਰੇ (97,204 ਮਸ਼ਵਰੇ) ਦਰਜ ਕੀਤੇ ਗਏ ਇਸ ਪਲੇਟਫਾਰਮ ਨੇ ਇਸ ਸੂਬੇ ਨੂੰ ਜੋ ਕੋਵਿਡ 19 ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚ ਆਉਂਦਾ ਹੈ ਨੂੰ ਜ਼ਰੂਰੀ ਸਿਹਤ ਦੇਖਭਾਲ ਮੁਹੱਈਆ ਕੀਤੀ ਹੈ ਇਹ ਵੀ ਉਸ ਵੇਲੇ ਜਦੋਂ ਬਿਮਾਰੀ ਛੂਤ ਵਾਲੀ ਹੋਣ ਦੇ ਕਾਰਨ ਰਵਾਇਤੀ ਦਵਾਈ ਲੈਣਾ ਇੱਕ ਖ਼ਤਰਾ ਬਣਿਆ ਹੋਇਆ ਹੈ


ਤਾਮਿਲਨਾਡੂ ਤੋਂ ਬਾਅਦ ਉੱਤਰ ਪ੍ਰਦੇਸ਼ ਨੇ (96,151 ਮਸ਼ਵਰੇ) , ਕੇਰਲ (32,921 ਮਸ਼ਵਰੇ) ਅਤੇ ਉੱਤਰਾਖੰਡ (10,391 ਮਸ਼ਵਰੇ) ਦਰਜ ਕੀਤੇ ਹਨ ਇਹਨਾਂ 4 ਰਾਜਾਂ ਵਿੱਚ 2,69,264 ਟੈਲੀ ਮਸ਼ਵਰੇ ਦਿੱਤੇ ਗਏ ਜੋ ਕੁੱਲ ਮਸ਼ਵਰਿਆਂ ਦਾ 89.75% ਬਣਦਾ ਹੈ

 

ਸੰਜੀਵਨੀ ਪੀ ਡੀ ਨਾਲ ਗੁਜਰਾਤ ਅਤੇ ਜੰਮੂ ਕਸ਼ਮੀਰ ਨੂੰ ਜੋੜਨ ਨਾਲ ਅਤੇ ਛੱਤੀਸਗੜ੍ਹ ਨੂੰ ਸੰਜੀਵਨੀ ਦੇ ( ਬੀਐੱਚ ਡਬਲਯੂ ਸੀ) ਨਾਲ ਜੋੜਨ ਪਿੱਛੋਂ ਸੰਜੀਵਨੀ ਦੀ ਵਰਤੋਂ ਕਰਨ ਵਾਲੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਕੁੱਲ ਗਿਣਤੀ 26 ਹੋ ਗਈ ਹੈ ਤਕਰੀਬਨ 4,600 ਡਾਕਟਰਾਂ ਨੂੰ ਸੰਜੀਵਨੀ ਪੀ ਡੀ ਲਈ ਸਿਖਲਾਈ ਦਿੱਤੀ ਗਈ ਹੈ ਅਤੇ ਉਹ ਪ੍ਰਤੀਦਿਨ 6,000 ਹਜ਼ਾਰ ਮਸ਼ਵਰਿਆਂ ਤੋਂ ਜਿ਼ਆਦਾ ਔਸਤਨ ਸੰਜੀਵਨੀ ਦੇ ਰਾਸ਼ਟਰੀ ਨੈੱਟਵਰਕ ਤੇ ਦਰਜ ਕਰ ਰਹੇ ਹਨ ਸੰਜੀਵਨੀ ਟੈਲੀ ਮੈਡੀਸਨ ਪਲੇਟਫਾਰਮ ਨੂੰ ਜਿਹੜਾ ਪਹਿਲੂ ਵਿਸ਼ੇਸ਼ ਬਣਾਉਂਦਾ ਹੈ ਉਹ ਹੈ ਕਿ ਪਲੇਟਫਾਰਮ ਦੀ ਕਾਰਜਸ਼ੀਲਤਾ ਅਤੇ ਪ੍ਰਬੰਧ ਬਹੁਤ ਹੀ ਵਿਧੀਵਤ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਹੈ ਸੂਬਿਆਂ ਅਤੇ ਇਸ ਨੂੰ ਲਾਗੂ ਕਰਨ ਵਾਲੀ ਏਜੰਸੀ (ਸੀ ਡੈੱਕ ਮੁਹਾਲੀ) ਵਿਚਾਲੇ ਬਹੁਤ ਹੀ ਨੇੜਲਾ ਅਤੇ ਅਸਰਦਾਰ ਸੰਪਰਕ ਕਾਇਮ ਕੀਤਾ ਗਿਆ ਹੈ ਇਸ ਨਾਲ ਵਰਤੋਂ ਕਰਨ ਵਾਲਿਆਂ ਤੋਂ ਫੌਰੀ ਤੌਰ ਤੇ ਫੀਡਬੈਕ ਮਿਲਦੀ ਹੈ , ਜੋ ਇਸ ਨੂੰ ਲਾਗੂ ਕਰਨ ਵਾਲੀ ਟੀਮ ਲਈ ਸਮੱਸਿਆ ਨੂੰ ਅਨੁਕੂਲਿਤ ਢੰਗ ਨਾਲ ਦੂਰ ਕਰਨ ਵਿੱਚ ਸਹਾਈ ਹੁੰਦੀ ਹੈ , ਇਵੇਂ ਸੰਜੀਵਨੀ ਕੁਸ਼ਲਤਾ ਅਤੇ ਉਤਪਾਦਕਤਾ ਨੂੰ ਲਗਾਤਾਰ ਵਧਾਉਣ ਲਈ ਹੀ ਕੰਮ ਨਹੀਂ ਕਰਦੀ ਬਲਕਿ ਇਸ ਦੇ ਵਿੱਚ ਨਵੀਂਆਂ ਕਾਰਜ ਵਿਧੀਆਂ ਅਤੇ ਫੀਚਰਸ ਸੂਬਿਆਂ ਦੀ ਵਰਤੋਂ ਕਰਨ ਵਾਲਿਆਂ ਦੇ ਲੋੜ ਅਨੁਸਾਰ ਜੋੜੇ ਜਾ ਰਹੇ ਹਨ
 

ਐੱਮ ਵੀ / ਐੱਸ ਜੇ /



(Release ID: 1658809) Visitor Counter : 233