ਵਿੱਤ ਮੰਤਰਾਲਾ

5 ਸੂਬਿਆਂ ਨੂੰ ਸੁਧਾਰ ਟੀਚੇ ਹਾਸਲ ਕਰਨ ਲਈ 9,913 ਕਰੋੜ ਰੁਪਏ ਵਧੀਕ ਉਧਾਰ ਲੈਣ ਦੀ ਮਿਲੀ ਮਨਜ਼ੂਰੀ

Posted On: 24 SEP 2020 4:32PM by PIB Chandigarh

ਵਿੱਤ ਮੰਤਰਾਲੇ ਦੇ ਐਕਸਪੈਂਡੀਚਰ ਵਿਭਾਗ ਨੇ 5 ਸੂਬਿਆਂ ਨੂੰ ਖੁੱਲ੍ਹੇ ਬਜ਼ਾਰ ਵਿੱਚੋਂ 9,913 ਕਰੋੜ ਰੁਪਏ ਦੇ ਵਾਧੂ ਵਿੱਤੀ ਸਰੋਤਾਂ ਲਈ ਉਧਾਰ ਲੈਣ ਦੀ ਮਨਜ਼ੂਰੀ ਦਿੱਤੀ ਹੈ ਇਹ ਸੂਬੇ ਹਨਆਂਧਰਾ ਪ੍ਰਦੇਸ਼ , ਤੇਲੰਗਾਨਾ , ਗੋਆ , ਕਰਨਾਟਕ , ਤ੍ਰਿਪੁਰਾ

ਇਹ ਮਨਜ਼ੂਰੀ ਇਹਨਾਂ ਸੂਬਿਆਂ ਵੱਲੋਂ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਸਿਸਟਮ ਸਫ਼ਲਤਾਪੂਰਕ ਲਾਗੂ ਕਰਕੇ ਸੁਧਾਰ ਕਰਨ ਦੇ ਮੱਦੇਨਜ਼ਰ ਦਿੱਤੀ ਗਈ ਹੈ ਸੂਬਿਆਂ ਨੂੰ ਭਾਰਤ ਸਰਕਾਰ ਵੱਲੋਂ ਵਧੀਕ ਉਧਾਰ ਲੈਣ ਦਾ ਵਿਸਥਾਰ ਹੇਠਾਂ ਦਿੱਤਾ ਗਿਆ ਹੈ


  1. ਆਂਧਰਾ ਪ੍ਰਦੇਸ਼ :— 2,525 ਕਰੋੜ ਰੁਪਏ

  2. ਤੇਲੰਗਾਨਾ :— 2,508 ਕਰੋੜ ਰੁਪਏ

  3. ਕਰਨਾਟਕ :— 4,509 ਕਰੋੜ ਰੁਪਏ

  4. ਗੋਆ :— 223 ਕਰੋੜ ਰੁਪਏ

  5. ਤ੍ਰਿਪੁਰਾ :— 148 ਕਰੋੜ ਰੁਪਏ


ਬੇਮਿਸਾਲ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਮਈ 2020 ਵਿੱਚ ਸਾਲ 2020—21 ਲਈ ਸੂਬਿਆਂ ਨੂੰ ਸੂਬੇ ਦੀ ਜੀ ਡੀ ਪੀ ਦੇ 2% ਤੱਕ ਸੀਮਤ ਵਧੇਰੇ ਕਰਜ਼ਾ ਲੈਣ ਦੀ ਇਜਾਜ਼ਤ ਦਿੱਤੀ ਸੀ ਇਸ ਨਾਲ ਸੂਬਿਆਂ ਕੋਲ 4,27,302 ਕਰੋੜ ਰੁਪਏ ਦੀ ਰਾਸ਼ੀ ਉਪਲਬੱਧ ਹੋਈ ਸੀ 4 ਵਿਸ਼ੇਸ਼ ਸੂਬਾ ਪੱਧਰ ਸੁਧਾਰਾਂ ਲਈ ਇਸ ਵਿੱਚੋਂ 1% ਰਾਸ਼ੀ ਲਾਗੂ ਕਰਨ ਲਈ ਰੱਖੀ ਗਈ ਸੀ ਅਤੇ ਹਰੇਕ ਸੁਧਾਰ ਲਈ ਸੂਬੇ ਦੀ ਜੀ ਡੀ ਪੀ ਦਾ 0.25% ਰੱਖਿਆ ਗਿਆ ਸੀ


  • ) ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਸਿਸਟਮ ਲਾਗੂ ਕਰਨ ਲਈ

  • ) ਈਜ਼ ਆਫ ਡੂਈਂਗ ਬਿਜਨੇਸ ਸੁਧਾਰਾਂ ਲਈ

  • ) ਸ਼ਹਿਰੀ ਸਥਾਨਕ ਸੰਸਥਾ / ਵਰਤੋਂ ਸੁਧਾਰਾਂ ਲਈ

  • ) ਪਾਵਰ ਸੈਕਟਰ ਸੁਧਾਰਾਂ ਲਈ


ਸਾਰਿਆਂ ਸੂਬਿਆਂ ਨੂੰ ਬਾਕੀ ਵਾਧੂ ਕਰਜ਼ੇ ਦੀ ਸੀਮਤ 1% ਦੋ ਕਿਸ਼ਤਾਂ ਹਰੇਕ 0.50% ਜਾਰੀ ਕੀਤੀ ਗਈ ਸੀ ਪਹਿਲੀ ਕਿਸ਼ਤ ਸੂਬਿਆਂ ਨੂੰ ਬਿਨਾਂ ਕਿਸੇ ਸ਼ਰਤ ਲਈ ਅਤੇ ਦੂਜੀ ਘੱਟੋ ਘੱਟ ਉੱਪਰ ਦੱਸੇ ਸੁਧਾਰਾਂ ਵਿੱਚੋਂ ਤਿੰਨਾਂ ਨੂੰ ਲਾਗੂ ਕਰਨ ਲਈ ਭਾਰਤ ਸਰਕਾਰ ਨੇ ਪਹਿਲਾਂ ਹੀ ਜੂਨ 2020 ਵਿੱਚ ਸੂਬਿਆਂ ਨੂੰ ਪਹਿਲੀ 0.50% ਉਧਾਰ ਖੁੱਲੇ੍ ਬਜ਼ਾਰਾਂ ਤੋਂ ਲੈਣ ਦੀ ਇਜਾਜ਼ਤ ਦਿੱਤੀ ਹੈ ਇਸ ਨਾਲ ਸੂਬਿਆਂ ਨੂੰ 1,06,830 ਕਰੋੜ ਵਧੇਰੇ ਰਾਸ਼ੀ ਉਪਲਬੱਧ ਹੋਈ ਹੈ


ਆਰ ਐੱਮ / ਕੇ ਐੱਮ ਐੱਨ  (Release ID: 1658795) Visitor Counter : 6