ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਹਾਈਡ੍ਰੋਜਨ ਈਂਧਣ ਸੈੱਲਸ ਅਧਾਰਿਤ ਵਾਹਨਾਂ ਦੇ ਸੁਰੱਖਿਆ ਮੁੱਲਾਂਕਣ ਦੇ ਮਿਆਰਅਧਿਸੂਚਿਤ ਕੀਤੇ ਗਏ
Posted On:
24 SEP 2020 12:53PM by PIB Chandigarh
ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮਿਤੀ 23 ਸਤੰਬਰ, 2020 ਨੂੰ ਕੇਂਦਰੀ ਮੋਟਰ ਵਾਹਨ ਐਕਟ 1989 ਵਿੱਚ ਸੰਸ਼ੋਧਨ ਕਰਕੇ ਹਾਈਡ੍ਰੋਜਨ ਈਂਧਣ ਸੈੱਲਸ ਦੁਆਰਾ ਚਲਣ ਵਾਲੇ ਮੋਟਰ ਵਾਹਨਾਂ ਦੇ ਸੁਰੱਖਿਆ ਮੁੱਲਾਂਕਣ ਦੇ ਮਿਆਰਾਂ ਨੂੰ ਅਧਿਸੂਚਿਤ ਕਰ ਦਿੱਤਾ ਹੈ।
ਇਹ ਦੇਸ਼ ਵਿੱਚ ਹਾਈਡ੍ਰੋਜਨ ਈਂਧਣ ਸੈੱਲ ਅਧਾਰਿਤ ਵਾਹਨਾਂ ਨੂੰ ਹੁਲਾਰਾ ਦੇਣ ਦੀ ਸੁਵਿਧਾ ਪ੍ਰਦਾਨ ਕਰੇਗਾ ਜੋ ਕਿ ਊਰਜਾ ਦੀ ਘੱਟ ਖਪਤ ਕਰਨ ਅਤੇ ਵਾਤਾਵਰਣ ਦੇ ਅਨੁਕੂਲ ਹਨ।
ਇਸ ਤਰ੍ਹਾਂ ਦੇ ਵਾਹਨਾਂ ਦੇ ਸੰਭਾਵਿਤ ਨਿਰਮਾਤਾ ਅਤੇ ਸਪਲਾਇਰਾਂ ਦੇ ਪਾਸ ਅਜਿਹੇ ਵਾਹਨਾਂ ਦੀ ਟੈਸਟਿੰਗ ਦੇ ਲਈ ਮਿਆਰ ਉਪਲਬਧ ਹਨ। ਇਹ ਸਾਰੇ ਮਿਆਰ ਅੰਤਰਰਾਸ਼ਟਰੀ ਪੱਧਰ ‘ਤੇ ਮਿਆਰਾਂ ਦੇ ਅਨੁਰੂਪ ਵੀ ਹਨ।
*****
ਆਰਸੀਜੇ/ਐੱਮਐੱਸ
(Release ID: 1658702)
Visitor Counter : 240